ਹਰ ਦਿਨ ਸੋਹਣੇ ਸੱਜਣ ਦੇ ਨਾਮ ਕਰ ਦੇਈਏ

-ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ


ਆ ਜਾ ਯਾਰਾ ਅਸੀਂ ਦੋਨੇਂ ਇੱਕ ਦੂਜੇ ਦੇ ਗਲੇ ਲੱਗ ਜਾਈਏ।

ਆਪਣੇ ਦਿਲਦਾਰ ਪਿਆਰੇ ਦੇ ਨਾਲ ਲੱਗ ਕੇ ਬਹਿ ਜਾਈਏ।

ਕੋਲ ਬੈਠ ਕੇ ਦੋਨੇਂ ਆਪਾਂ ਪਿਆਰ ਦੀ ਬਾਤ ਐਸੀ ਪਾਈਏ।

ਕਿਤੇ ਅਸੀਂ ਅੱਜ ਪਿਆਰ ਕਰਨੋਂ ਨਾਂ ਪਿੱਛੇ ਰਹਿ ਜਾਈਏ।

ਆਇਆ ਜਿੰਦਗੀ ਦਾ ਹਰ ਦਿਨ ਪਿਆਰ ਨਾਲ ਮਨਾਈਏ।

ਸੱਤੀ ਇੱਕ ਦੂਜੇ ਨਾਲ ਹੱਸ ਖੇਡ ਕੇ ਬਹਾਰ ਐਸੀ ਲਾਈਏ।

ਦੋਨੇਂ ਇੱਕ ਦੂਜੇ ਲਈ ਆਪਾਂ ਵੀ ਗੁਲਾਬ ਫੁੱਲ ਬਣ ਜਾਈਏ।

ਸਤਵਿੰਦਰ ਹਰ ਦਿਨ ਸੋਹਣੇ ਸੱਜਣ ਦੇ ਨਾਮ ਕਰ ਦੇਈਏ।

ਪਿਆਰ ਦੀ ਇੱਕ ਨਵੀਂ ਦੁਨੀਆ ਨੂੰ ਰਲ-ਮਿਲ ਕੇ ਵਸਾਈਏ।

ਨਫ਼ਰਤ ਕਰਨ ਵਾਲਿਆਂ ਤੋਂ ਅਸੀਂ ਇੱਕ ਪਾਸੇ ਹੱਟ ਜਾਈਏ।

 

Comments

Popular Posts