ਪੁੱਤਰ ਕਿਸੇ ਕੰਮ ਨੂੰ ਹੱਥ ਨਹੀਂ ਲਾਉਂਦਾ।

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ

satwinder_7@hotmail.com

ਜੱਟਾਂ ਦੇ ਮੁੰਡੇ ਨੂੰ ਰਿਸ਼ਤਾ ਚਾਹੀਦਾ। ਮੁੰਡਾ ਸੋਹਣਾ ਮਾਲਕ ਬੜੇ ਗੁਣਾਂ ਦਾ।

ਮੁੰਡਾ ਬਹੁਤ ਚੰਗੇ ਖ਼ਾਨਦਾਨ ਦਾ। ਮੁੰਡਾ ਪੁੱਜ ਕੇ ਸੋਹਣਾ ਉੱਚੇ ਕੱਦ ਦਾ।

ਮੁੰਡਾ ਖਾਣ-ਪੀਣ ਦਾ ਸ਼ੋਕ ਰੱਖਦਾ। ਮਾਲ ਖ਼ਰਚਦਾ ਹੈ ਆਪਦੇ ਬਾਪ ਦਾ।

ਕੋਈ ਛੱਕ ਹੈ ਕੰਨਾਂ ਨਾਲ  ਸੁਣ ਲਾ। ਪੰਜਾਬੀ ਗਾਣਿਆਂ ਵਿੱਚ ਪ੍ਰਸੰਸਾ ਸੁਣਲਾ।

ਨਸ਼ਾ ਪਤਾ ਕੋਈ ਨਹੀਂ ਛੱਡਦਾ। ਪੁੱਤਰ ਕਿਸੇ ਕੰਮ ਨੂੰ ਹੱਥ ਨਹੀਂ ਲਾਉਂਦਾ।

ਪੁੱਤਰ ਪੜ੍ਹਦਾ ਨਾਂ ਲਿਖਦਾ। ਨਸ਼ਾ ਚੜ੍ਹਿਆ ਪਿਉ ਦਾਦੇ ਦੀ ਜਾਇਦਾਦ ਦਾ।

ਲੱਭਦੇ ਰਿਸ਼ਤਾ ਵੱਡੇ ਘਰ ਦਾ। ਜੋ ਅੰਦਰ ਬਾਹਰ ਸਮਾਨ ਨਾਲ ਭਰਦਾ।

ਉਡੀਕਦੇ ਬਹੂ ਦਾ ਦਾਜ ਆਉਂਦਾ। ਸੱਤੀ ਮੋਟੀ ਸਾਮੀ ਦਾ ਜੇ ਸਾਕ ਥਿਉਂਦਾ।

ਸਤਵਿੰਦਰ ਝਾੜੂ, ਪੋਚਾ, ਵਾਸ਼ਿੰਗ ਦਾ। ਲੜਕੀ ਨੂੰ ਚਾਹੀਦਾ ਕੰਮ ਆਉਂਦਾ।

ਪੜ੍ਹੀ ਲਿਖੀ ਹੋਵੇ ਹੁਨਰ ਕੰਮ-ਧੰਦੇ ਦਾ। ਜੌਬ ਤੋਂ ਚਾਹੀਦਾ ਚੈੱਕ ਆਉਂਦਾ।

Comments

Popular Posts