ਭਾਗ 12 ਵਿਆਹ ਤੂੰ ਜਾਂ ਮੈਂ ਥੋੜ੍ਹੀ ਕਰਾਉਣਾ ਹੈ, ਜੋ ਆਪਣੇ ਪਸੰਦ ਦਾ
ਮੁੰਡਾ ਹੋਣਾ ਜ਼ਰੂਰੀ ਹੈ ਆਪਣੇ ਪਰਾਏ
ਨਾਮੋ ਨੇ ਕਵੇਲੇ ਧੀ-ਜਮਾਈ ਆਏ ਨੂੰ ਦੇਖ ਕੇ ਪੁੱਛਿਆ, “ ਸੁਖ ਤਾਂ ਹੈ, ਅੱਜ ਦੋਨੇਂ ਇਕੱਠੇ
ਕਿਵੇਂ ਆ ਗਏ? ਅੱਗੇ ਕਹਿੰਦੇ
ਹੁੰਦੇ ਹੋ, ਸਮਾਂ ਨਹੀਂ ਹੈ।
ਅੱਜ ਕਿਵੇਂ ਮੌਕਾ ਲੱਗ ਗਿਆ?
“ ਅਮਰੋ ਨੇ ਕਿਹਾ, “ ਬਗੈਰ ਕੰਮ ਤੋਂ
ਘਰੋਂ ਨਹੀਂ ਨਿਕਲਿਆ ਜਾਂਦਾ। ਅਸੀਂ ਮੀਨਾ ਲਈ ਮੁੰਡਾ ਲੱਭਾ ਹੈ। ਸਾਡੀ ਦੁਕਾਨ ਦੇ ਨਾਲ ਵਾਲੀ
ਦੁਕਾਨ ਮੁੰਡੇ ਦੀ ਹੈ। ਮੁੰਡਾ ਕੰਮ ਕਰਨ ਵਾਲਾ ਹੈ। “ ਨਗਿੰਦਰ ਨੇ ਪੁੱਛਿਆ, “ ਕਾਹਦੀ ਦੁਕਾਨ ਹੈ? ਕੀ ਉਹ ਵੀ ਜੁੱਤੀਆਂ ਗੱਠਣ ਦਾ ਕੰਮ ਕਰਦਾ ਹੈ? “ ਰਵੀ ਹੱਸ ਪਿਆ। ਉਸ
ਨੇ ਕਿਹਾ, “ ਡੈਡੀ ਉਹ ਤਾਂ
ਕੱਪੜੇ ਦਾ ਕੰਮ ਕਰਦਾ ਹੈ। ਇੰਚ-ਇੰਚ ਵੇਚਣ ਦੇ ਪੈਸੇ ਵਟਦਾ ਹੈ। ਕੱਪੜੇ ਵਿੱਚ ਬਹੁਤ ਉਹਲਾ ਹੈ।
100 ਦੇ ਕੱਪੜੇ ਉੱਤੇ ਚਾਰ ਸਿਉਣਾ ਮਾਰ ਕੇ, ਹਜ਼ਾਰਾਂ ਦਾ ਵੇਚਦਾ ਹੈ। ਰੋਜ਼ ਪੈਸਿਆਂ ਦਾ ਸੂਟਕੇਸ ਭਰ ਕੇ, ਬੈਂਕ ਲੈ ਕੇ ਜਾਂਦੇ
ਹਨ। “ “ ਕੁੜੀਆਂ ਦਾ ਆਪਣੇ
ਕਰਮ ਆਪ ਲਿਖਾ ਕੇ ਆਉਂਦੀਆਂ ਹਨ। ਇਹ ਆਪਣੀ ਤਕਦੀਰ ਹੱਥੀ ਕੰਮ ਕਰਕੇ ਬਦਲ ਲੈਂਦੀਆਂ ਹਨ। ਮਾਪੇ ਜਨਮ
ਦੇ ਸਕਦੇ ਹਨ। ਭਾਗ ਨਹੀਂ ਬਣਾ ਸਕਦੇ। “ ਅਮਰੋ ਨੇ ਕਿਹਾ, “ ਡੈਡੀ ਅੱਗੇ ਦੋ ਕੁੜੀਆਂ ਵਿਆਹੀਆਂ ਹਨ। ਕੀ ਕੋਈ ਤੁਹਾਨੂੰ, ਸਾਨੂੰ ਤਕਲੀਫ਼
ਹੈ? ਸਾਡੇ ਕੋਲ ਤਾਂ
ਤੁਹਾਨੂੰ ਮਿਲਣ ਆਉਣ ਦਾ ਸਮਾਂ ਨਹੀਂ ਹੈ। ਨਾਂ ਹੀ ਅਸੀਂ ਕੁੱਝ ਕਦੇ ਮੰਗਣ ਆਈਆਂ ਹਾਂ। ਮੀਨਾ ਵੀ
ਉਸ ਘਰ ਰਾਜ ਕਰੇਗੀ। ਬਹੁਤ ਸਿਆਣੇ ਬੰਦੇ ਹਨ। 5 ਸਾਲਾਂ ਤੋਂ ਸਾਡੇ ਨਾਲ ਵਾਲੀ ਦੁਕਾਨ ਕਰਦੇ ਹਨ।
ਕਦੇ ਕਿਸੇ ਗਾਹਕ ਨੂੰ ਉੱਚੀ ਨਹੀਂ ਬੋਲਦੇ ਸੁਣੇ। “
ਨਾਮੋ ਨੇ ਕਿਹਾ, “ ਮੀਨਾ ਨੂੰ ਇੱਕ ਬਾਰ ਮੁੰਡਾ ਦਿਖਾ ਦੇਵੋ। ਕਲ ਨੂੰ ਆਪਣੇ ਵਿੱਚ ਨੁਕਸ
ਨਹੀਂ ਕੱਢੇਗੀ। “ “ ਮੰਮੀ ਮੀਨਾ ਨੇ
ਮੁੰਡਾ ਦੇਖਿਆ ਹੈ। ਉਹ ਦੁਕਾਨ ਉੱਤੇ ਆਉਂਦਾ ਰਹਿੰਦਾ ਹੈ। “ “ ਤੂੰ ਸਿਧਾ ਕਿਉਂ ਨਹੀਂ ਕਹਿੰਦੀ, “ ਤੂੰ ਮੀਨਾ ਦੀ
ਵਕਾਲਤ ਕਰਨ ਆਈ ਹੈ। ਇਹ ਮੁੰਡੇ ਨੂੰ ਪਹਿਲਾਂ ਤੋਂ ਜਾਣਦੀ ਹੈ। “ “ ਇਹ ਜਦੋਂ ਮੇਰੇ ਕੋਲ
ਗਈ ਹੋਈ ਸੀ। ਮਨੀ ਜੁੱਤੀ ਖ਼ਰੀਦਣ ਆਇਆ ਸੀ। ਉਦੋਂ ਇਸ ਨੇ ਦੇਖਿਆ ਹੈ। ਮੰਮੀ ਮੈਂ ਅਜੇ ਮੀਨਾ ਨੂੰ
ਪੁੱਛਿਆ ਵੀ ਨਹੀਂ ਹੈ। ਪਹਿਲਾਂ ਤੁਹਾਡੇ ਨਾਲ ਗੱਲ ਕੀਤੀ ਹੈ। ਪਰ ਜੇ ਮੀਨਾ ਉਸ ਨੂੰ ਜਾਣਦੀ ਵੀ
ਹੋਵੇ। ਕੀ ਫ਼ਰਕ ਪੈਂਦਾ ਹੈ? ਜਿਸ ਨੂੰ ਮੀਨਾ
ਪਿਆਰ ਕਰਦੀ ਹੈ। ਕੀ ਉਸ ਨਾਲ ਨਫ਼ਰਤ ਕਰਨੀ ਜ਼ਰੂਰੀ ਹੈ? ਉਸ ਨਾਲ ਵੀ ਰਜ਼ਾਮੰਦੀ ਕਰ ਸਕਦੇ ਹਾਂ। ਕੀ ਮੇਰੀ ਦੱਸ ਪਾਈ ਵਾਲੇ ਮੁੰਡੇ
ਨਾਲ, ਉਹ ਖ਼ੁਸ਼ ਰਹਿ ਸਕਦੀ
ਹੈ? ਜਾਂ ਕੀ ਆਪ ਦੀ ਮਨ
ਪਸੰਦ ਦੇ ਮੁੰਡੇ ਨਾਲ ਖ਼ੁਸ਼ ਰਹਿ ਸਕਦੀ ਹੈ? ਵਿਆਹ ਤੂੰ ਜਾਂ ਮੈਂ ਥੋੜ੍ਹੀ ਕਰਾਉਣਾ ਹੈ। ਜੋ ਆਪਣੇ ਪਸੰਦ ਦਾ ਮੁੰਡਾ
ਹੋਣਾ ਜ਼ਰੂਰੀ ਹੈ। ਮੀਨਾ ਨੇ ਉਸ ਨਾਲ ਜ਼ਿੰਦਗੀ ਕੱਟਣੀ ਹੈ। ਮਾਂ ਤੇਰੀ ਪਸੰਦ ਦਾ ਮੇਰਾ ਪਿਉ ਨਹੀਂ
ਹੈ। ਇਸੇ ਲਈ ਤੁਸੀਂ ਸਾਰੀ ਉਮਰ ਜੁੱਤੀਉ-ਜੁਤੀ ਹੁੰਦਿਆਂ ਨੇ ਕੱਢੀ ਹੈ। ਅਸੀਂ ਸਾਰੀ ਉਮਰ ਇਸ ਘਰ
ਵਿੱਚ ਲੜਾਈ ਦੇਖੀ ਹੈ। “ “ ਮੇਰੀ ਮਾਂ ਬਣਨ ਦੀ
ਕੋਸ਼ਿਸ਼ ਨਾਂ ਕਰ। ਅਸੀਂ ਪਹਿਲਾਂ ਮੁੰਡਾ ਦੇਖਾਂਗੇ। ਜੇ ਮੁੰਡਾ ਪਸੰਦ ਆ ਗਿਆ। ਝੱਟ ਮੰਗਣਾ, ਵਿਆਹ ਕਰ ਦੇਵਾਂਗੇ।
“ ਨਗਿੰਦਰ ਨੂੰ ਕੁੜੀ
ਵਿਆਹੁਣ ਦੇ ਫ਼ਿਕਰ ਵਿੱਚ ਸਾਰੀ ਰਾਤ ਨੀਂਦ ਨਹੀਂ ਆਈ। ਕੁੜੀ ਦਾ ਆਖ਼ਰੀ ਵਿਆਹ ਸੀ। ਬੁੱਢਾ ਹੋ ਕੇ, ਬੰਦਾ ਸੋਚਦਾ ਹੈ।
ਕੋਈ ਗ਼ਲਤੀ ਨਾਂ ਹੋ ਜਾਵੇ। ਧੀ-ਜਮਾਈ ਆਏ ਬੈਠੇ ਸਨ। ਜੁਆਬ ਦੇ ਕੇ, ਮੋੜ ਵੀ ਨਹੀਂ ਸਕਦਾ
ਸੀ। ਮੁੰਡਾ ਦੇਖਣ ਦੂਜੇ ਦਿਨ ਉਹ ਦੋਨੇਂ ਨਾਲ ਤੁਰ ਪਏ। ਦੁਕਾਨ ਖੁੱਲਣ ਤੋਂ ਪਹਿਲਾਂ ਹੀ, ਉਹ ਰਵੀ ਦੀ ਦੁਕਾਨ
ਵਿੱਚ ਬੈਠ ਗਏ ਸਨ। ਆਪ ਦੀ ਦੁਕਾਨ ਮਨੀ ਨੇ ਖੋਲੀ ਸੀ। ਇਹ ਕੱਪੜਾ ਦੇਖਣ ਲਈ ਉੱਥੇ ਚਲੇ ਗਏ ਸਨ। ਉਸ ਨਾਲ ਗੱਲਾਂ ਕਰਕੇ
ਤਸੱਲੀ ਕਰ ਲਈ ਸੀ। ਵਾਪਸ ਆ ਕੇ ਰਵੀ ਨੂੰ ਅੱਗੇ ਗੱਲ ਕਰਨ ਲਈ ਕਹਿ ਦਿੱਤਾ ਸੀ।
ਰਵੀ ਕੋਲ ਵੀ ਬਹੁਤੀਆਂ ਗੱਲਾਂ ਕਰਨ ਦਾ ਸਮਾਂ ਨਹੀਂ ਸੀ। ਉਸ ਨੇ ਦੋਨਾਂ
ਪਰਿਵਾਰਾਂ ਨੂੰ ਦੁਕਾਨ ਉੱਤੇ
ਆਮੋ-ਸਹਮਣੇ ਬੈਠਾ ਦਿੱਤਾ। ਉਨ੍ਹਾਂ ਨੂੰ ਇੱਕ ਦੂਜੇ ਦੀਆਂ ਗੱਲਾਂ ਮਨਜ਼ੂਰ ਸਨ। ਵਿਆਹ ਪੱਕਾ ਕਰ
ਦਿੱਤਾ। ਐਤਵਾਰ ਨੂੰ ਛੁੱਟੀ ਹੁੰਦੀ ਹੈ। ਬਾਜ਼ਾਰ ਬੰਦ ਸੀ। ਉਸ ਦਿਨ ਵਿਆਹ ਕਰ ਦਿੱਤਾ। ਧੀ ਨੂੰ
ਵਿਆਹ ਕੇ ਨਾਮੋ ਨੂੰ ਲੱਗਾ, ਬਹੁਤ ਬੋਝ ਲੈ ਗਿਆ
ਹੈ। ਆਪ ਦੀ ਮੁਸੀਬਤ ਦੂਜੇ ਦੇ ਗਲ਼ ਮੜ੍ਹ ਦਿੱਤੀ ਸੀ। ਬਹੁਤ ਖ਼ੁਸ਼ ਵੀ ਸੀ। ਉਹ ਸੁਰਖ਼ਰੂ ਹੋ ਗਈ ਸੀ।
ਕਦੇ-ਕਦੇ ਧੀਆਂ ਨੂੰ ਯਾਦ ਕਰ ਕੇ, ਇਕੱਲੀ ਬੈਠੀ ਰੋਣ ਲੱਗ ਜਾਂਦੀ ਸੀ। ਬਹੁਤ ਉਦਾਸ ਵੀ ਹੋ ਜਾਂਦੀ ਸੀ।
ਫਿਰ ਸੋਚਦੀ ਸੀ। ਮੈਂ ਧੀਆਂ ਘਰ ਰੱਖ ਕੇ ਕੀ ਕਰਨੀਆਂ ਹਨ? ਆਪ ਦੇ ਘਰ ਸੁਖੀ
ਰਹਿਣ। ਨਗਿੰਦਰ ਹੁਣ ਬਿਲਕੁਲ ਨਵੇਕਲਾ ਹੋ ਗਿਆ ਸੀ। ਘਰ ਦਾ ਕੋਈ ਫ਼ਿਕਰ ਨਹੀਂ ਸੀ।
Comments
Post a Comment