ਭਾਗ
23 ਕਈ ਸਾਰੀ ਉਮਰ ਚੱਜ ਨਾਲ ਘਰ ਨਹੀਂ ਵਸਾ ਸਕਦੇ।
ਆਪਣੇ ਪਰਾਏ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਜਦੋਂ
ਪੁਲਿਸ ਵਾਲੇ ਮਕਾਨ ਮਾਲਕ ਦੇ ਘਰ ਆਏ ਸਨ। ਉਨ੍ਹਾਂ ਨੇ ਉਸ ਨੂੰ ਕਿਹਾ, “
ਪਾਸਪੋਰਟ, ਡਰਾਈਵਰ ਲਾਇਸੈਂਸ ਦਿਖਾ। “ ਉਸ ਨੇ ਕਿਹਾ, “
ਡਰਾਈਵਰ
ਲਾਇਸੈਂਸ ਕਾਰ ਵਿੱਚ ਹੈ। ਮੈਂ ਕਾਰ ਕੰਮ ਉੱਤੇ ਹੀ ਛੱਡ ਆਇਆ ਹਾਂ। ਪਾਸਪੋਰਟ ਬੈਂਕ ਦੇ ਲਾਕਰ ਵਿੱਚ
ਪਿਆ ਹੈ। ਤੁਸੀਂ ਮੇਰਾ ਨਾਮ ਲਿਖ ਲਵੋ। “ ਪੁਲਿਸ
ਵਾਲੇ ਨੇ ਕਿਹਾ, “ ਮੈਂ ਆਪੇ ਤੇਰੇ ਘਰ ਦੀਆਂ ਅਲਮਾਰੀਆਂ ਫੋਲ ਲੈਂਦਾ ਹਾਂ। “ ਪੁਲਿਸ ਵਾਲਾ ਕਿਵਨਿਟ ਦੇ ਖ਼ਾਨੇ ਫੋਲਣ ਲੱਗ
ਗਿਆ। ਦੂਜੇ ਨੂੰ ਬਟੂਆ ਸੋਫ਼ੇ ਉੱਤੇ ਪਿਆ ਦਿਸ ਗਿਆ। ਉਹ ਉਸ ਦੇ ਡਾਕ ਵਿੱਚ ਆਏ ਹੋਏ, ਕਾਗ਼ਜ਼ ਫੋਲਣ ਲੱਗ ਗਏ। ਬਗੈਰ ਬਰੰਟ ਪੁਲੀਸ
ਵਾਲੇ, ਘਰ ਦੀ ਫੋਲਾ-ਫਾਲੀ ਨਹੀਂ ਕਰ ਸਕਦੇ। ਜੇ ਉਹ
ਐਸਾ ਕੁੱਝ ਕਰਦੇ ਹਨ। ਪੁਲਿਸ ਆਫ਼ਿਸ ਵਿੱਚੋਂ ਜਾਣਕਾਰੀ ਫ਼ੋਨ ਨੰਬਰ, ਵੈੱਬ ਸਾਈਡ ਲੈ ਕੇ, ਪੁਲਿਸ ਸਟੈਟਿਡ ਨੂੰ ਰਿਪੋਰਟ ਲਿਖਾਉਣੀ ਜ਼ਰੂਰੀ
ਹੈ। ਮਕਾਨ ਮਾਲਕ ਨੇ ਦੂਜੇ ਦਿਨ ਪੁਲਿਸ ਸਟੈਟਡ ਨੂੰ ਫ਼ੋਨ ਕਰਕੇ ਦੱਸਿਆ, “ ਜੋ ਪੁਲਿਸ ਵਾਲੇ ਰਾਤ, ਮੇਰੇ ਘਰ ਆਏ ਸਨ। ਕਿਸੇ ਨੇ ਆਪ ਦੀ ਪੁਜ਼ੀਸ਼ਨ ਬਾਰੇ ਤੇ ਨਾਮ
ਤੱਕ ਨਹੀਂ ਦੱਸਿਆ। ਸਗੋਂ ਕਿਰਾਏਦਾਰ ਨੂੰ ਇੱਕ ਪੁਲਿਸ ਵਾਲੇ ਨੇ ਕਿਹਾ ਸੀ, “ ਜੇ ਮੈਂ ਤੁਹਾਡੀ ਥਾਂ ਉੱਤੇ ਹੋਵਾਂ। ਤਿੰਨ
ਮਹੀਨੇ ਇਸ ਘਰ ਵਿੱਚੋਂ ਨਾਂ ਹਿੱਲਾਂ, ਨਾਂ
ਹੀ ਕੋਈ ਕਿਰਾਏ ਦਾ ਪੈਸਾ ਦੇਵਾਂ। ਮਕਾਨ ਮਾਲਕ ਨੂੰ ਕੋਰਟ ਆਡਰ ਲੈਣ ਲਈ ਤਿੰਨ ਮਹੀਨੇ ਲੱਗ ਜਾਣੇ
ਹਨ। ਕਿਰਾਏਦਾਰ ਨੂੰ ਕੱਢਣਾ, ਇੰਨਾ ਸੌਖਾ ਨਹੀਂ ਹੈ। “ ਭਾਰਤ ਵਰਗੇ ਦੇਸ਼ ਵਿੱਚ ਕਿਰਾਏਦਾਰ ਇੱਕ ਬਾਰ
ਘਰ ਵਿੱਚ ਵੜ ਜਾਣ, ਕੋਈ ਕੱਢ ਨਹੀਂ ਸਕਦਾ। ਇਹ ਸਬ ਮਕਾਨ ਮਾਲਕ ਦੀ
ਕਮਜ਼ੋਰੀ ਹੁੰਦੀ। ਜੇ ਥਾਂ ਉੱਤੇ ਕਬਜ਼ਾ ਕਰਨਾ ਆਉਂਦਾ ਹੈ। ਐਸੇ ਥਾਂ-ਥਾਂ ਫਿਰਨਾ ਵਾਲੇ ਕਿਰਾਏਦਾਰ, ਮਕਾਨ ਮਾਲਕ ਲਈ ਕੱਢਣੇ ਬਹੁਤੀ ਵੱਡੀ ਗੱਲ
ਨਹੀਂ ਹੈ। ਬੱਤੀ, ਪਾਣੀ ਬੰਦ ਕਰ ਕੇ, ਜੇ ਆਪ ਦੀ ਹਿੰਮਤ ਹੈ। ਉੱਥੇ ਹੀ ਉਨ੍ਹਾਂ
ਬਰਾਬਰ ਰਿਹਾ ਜਾਵੇ। ਨੱਕ ਵਿੱਚ ਦਮ ਕਰ ਦਿੱਤਾ ਜਾਵੇ। ਕਈ ਤਾਂ ਐਸੇ ਹਨ। ਸਾਰੀ ਉਮਰ ਕਿਰਾਏ ਦੇ
ਮਕਾਨਾਂ ਵਿੱਚ ਕੱਢ ਦਿੰਦੇ ਹਨ। ਇੱਕ ਕਮਰਾ ਉਸਾਰ ਨਹੀਂ ਸਕਦੇ। ਸ਼ੁਰੂਆਤ ਕਰਨ ਲਈ ਘਰ ਵਸਾਉਣ ਨੂੰ
ਜ਼ਰੂਰੀ ਨਹੀਂ ਮਹਿਲ, ਕੋਠੀਆਂ, ਚੁਬਾਰੇ ਹੀ ਉਸਾਰੇ ਜਾਣ। ਹਰ ਕੰਮ ਦੀ ਉਸਾਰੀ ਲਈ ਹਿੰਮਤ, ਮਿਹਨਤ ਤੇ ਸਮਾਂ ਚਾਹੀਦਾ ਹੈ। ਕਈ ਸਾਰੀ ਉਮਰ
ਚੱਜ ਨਾਲ ਘਰ ਨਹੀਂ ਵਸਾ ਸਕਦੇ। ਥਾਂ-ਥਾਂ
ਟੱਪਰੀਵਾਸਾਂ ਵਾਂਗ ਤੁਰੇ ਫਿਰਦੇ ਹਨ। ਜੇ ਕੋਈ ਕੋਲ ਪੈਸਾ ਹੋਵੇਗਾ। ਤਾਂ ਹੀ ਘਰ ਵਸੇਗਾ।
ਘਰੋਂ
ਨਿੱਕਲ ਕੇ, ਸੋਨੂੰ ਤੇ ਉਨ੍ਹਾਂ ਦੀ ਤਿੰਨਾਂ ਦੀ ਪਾਰਟੀ ਨੇ ਸ਼ਿਲਟਰ ਵਿੱਚ ਰਾਤ ਕੱਟੀ ਸੀ। ਗੋਰੇ ਦੀ
ਕਾਰ ਵਿੱਚ ਦੂਜੇ ਦਿਨ ਹੀ ਸੋਨੂੰ ਉਸ ਨਾਲ ਫੜਿਆ ਗਿਆ ਸੀ। ਪੁਲੀਸ ਨੇ ਕਾਰ ਤਾਂ ਰੋਕੀ ਸੀ।
ਮਕਾਨ ਮਾਲਕ ਦਾ ਗਰਾਜ ਡੋਰ ਤੋੜਨ ਦਾ ਮਾਮਲਾ ਸੀ। ਇੰਨਾ ਦੀ ਕਾਰ ਵਿੱਚ ਡਰੱਗ ਸੀ। ਇਹ ਸੂਟਾ ਪੀਂਦੇ
ਸਨ। ਮੂਵ ਹੋਏ ਕਰ ਕੇ, ਸੁੱਖੇ ਨਾਲ ਭਰੀਆਂ ਇੱਕ ਕਿੱਲੋ ਸਿਗਰਟਾਂ ਕਾਰ
ਵਿੱਚ ਹੀ ਚੱਕੀ ਫਿਰਦੇ ਸਨ। ਪੁਲਿਸ ਵਾਲੇ ਨੇ, ਉਨ੍ਹਾ
ਨੂੰ ਕਾਰ ਸੜਕ ਦੀ ਸਾਈਡ ਉੱਤੇ ਲਗਾਉਣ ਨੂੰ ਕਿਹਾ। ਡਰੱਗ ਕਾਰ ਵਿੱਚੋਂ ਮਿਲਣ ਕਾਰਨ ਦੋਨਾਂ ਨੂੰ
ਹੱਥਕੜੀ ਲਾ ਕੇ, ਪੁਲਿਸ ਆਫ਼ਸਰ ਨੇ ਪੁਲਿਸ ਦੀ ਕਾਰ ਵਿੱਚ ਬੈਠਾ ਲਿਆ ਸੀ। ਉਨ੍ਹਾ
ਨੂੰ ਲਿਜਾ ਕੇ ਜੇਲ ਅੰਦਰ ਕਰ ਦਿੱਤਾ ਸੀ। ਜੱਜ ਦੇ ਸਾਹਮਣੇ ਜਾ ਕੇ, ਉਨ੍ਹਾਂ ਦੀ ਜ਼ਮਾਨਤ ਹੋ ਗਈ ਸੀ। ਜ਼ਮਾਨਤ ਦੇਣ
ਵਾਲੇ ਗੈਂਗ ਦੇ ਹੀ ਬੰਦੇ ਸਨ। ਕੇਸ ਦੀ ਤਰੀਕ ਪੈ ਗਈ ਸੀ। ਇੰਨਾ ਦੋਨਾਂ ਨੇ, ਦੋ ਰਾਤਾਂ ਜੇਲ ਵਿੱਚ ਕੱਟੀਆਂ। ਬੰਤਾ ਦਿਨੇ
ਪੜ੍ਹਨ ਜਾਂਦਾ ਸੀ। ਨਾਲੇ ਕੰਮ ਕਰਦਾ ਸੀ। ਰਾਤ ਕੱਟਣ ਲਈ ਕੋਈ ਥਾਂ ਨਹੀਂ ਸੀ। ਮਕਾਨ ਮਾਲਕ ਦੇ ਘਰ
ਵੀ ਨਹੀਂ ਜਾ ਸਕਦਾ ਸੀ। ਉਸ ਨੂੰ ਉੱਥੇ ਹੀ ਰਾਤ ਕੱਟਣੀ ਪਈ। ਜਿੱਥੇ ਡਰੌਪ ਇਨ ਸੈਂਟਰ ਵਿੱਚ ਵਿਹਲੜ
ਨਸ਼ੇ ਖਾਂ ਕੇ, ਸ਼ਰਾਬੀ ਸਿਗਰਟਾਂ ਪੀਣ ਵਾਲੇ, ਮੁਫ਼ਤ ਵਿੱਚ ਰਾਤ ਗੁਜ਼ਾਰਨ ਆਉਂਦੇ ਸਨ। ਗੋਰੇ
ਤੇ ਸੋਨੂੰ ਜੇਲ ਵਿਚੋਂ ਨਿਕਲ ਕੇ, ਨਵੇਂ
ਮਕਾਨ ਮਾਲਕ ਕੋਲ ਘਰ ਦੀ ਚਾਬੀ ਲੈਣ ਗਏ। ਉਨ੍ਹਾਂ ਨੇ ਉਸ ਘਰ ਵਿੱਚ ਮੂਵ ਹੋਣਾ ਸੀ। ਸਿਰਫ਼ ਸਿਕਉਰਟੀ
ਡੀਪੌਜ਼ਟ ਹੀ ਦਿੱਤਾ ਸੀ। ਕਿਰਾਇਆ 15 ਨੂੰ ਦੇਣਾ ਸੀ। ਇਹ ਇੱਕ ਦਿਨ ਲੇਟ ਹੋ ਗਏ। ਉਸ ਨੇ ਮਕਾਨ
ਕਿਸੇ ਹੋਰ ਨੂੰ ਦੇ ਦਿੱਤਾ। ਜੇ ਪੂਰਾ ਕਿਰਾਇਆ ਦਿੱਤਾ ਹੁੰਦਾ। ਫਿਰ ਚਾਹੇ ਘਰ ਖ਼ਾਲੀ ਪਿਆ ਰਹਿੰਦਾ।
ਬੰਤਾ ਨੇ ਸੋਨੂੰ ਨੂੰ ਕਿਹਾ,
“ ਹੁਣ ਤੂੰ ਪੁਲਿਸ
ਦਾ ਨਾਮ ਨਹੀਂ ਲੈਂਦਾ। ਕੀ ਪੁਲਿਸ ਤੋਂ ਡਰ ਗਿਆ ਹੈ?ਤੇਰੇ 500 ਡਾਲਰ ਐਵੇਂ ਹੀ ਗਏ। “ ਸੋਨੂੰ ਦੇ ਨਸ਼ੇ ਮੁੱਕੇ ਹੋਏ ਸਨ। ਆਵਾਜ਼ ਵੀ
ਨਹੀਂ ਨਿਕਲਦੀ ਸੀ। ਤਿੰਨ ਛੜਿਆਂ ਨੂੰ ਕੋਈ ਫੈਮਲੀ ਮੈਨ ਬੇਸ ਮਿੰਟ ਦੇਣ ਲਈ ਵੀ ਤਿਆਰ ਨਹੀਂ ਸੀ।
ਸਾਲ ਦੀ ਲੱਸੀ ਉੱਤੇ ਮਕਾਨ ਦੂਗਣੇ ਕਿਰਾਏ ਤੇ ਮਿਲਦੇ ਸਨ।
Comments
Post a Comment