ਭਾਗ 5 ਜੇ ਆਪਣਾ ਵਿਆਹ ਤੋਂ ਪਹਿਲਾਂ ਪਿਆਰ ਦਾ
ਚੱਕਰ ਚੱਲਦਾ ਹੁੰਦਾ ਜਾਨੋਂ ਮਹਿੰਗੇ ਯਾਰ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਹੈਪੀ ਨੇ ਵਿਆਹ ਵਾਲੇ ਦਿਨ ਆਪਦੀ ਨਮੀ ਵਿਆਹੀ
ਵਹੁਟੀ ਨੂੰ ਪੁੱਛਿਆ, " ਆਪਣਾ ਵਿਆਹ ਮਾਪਿਆ ਦੀ ਮਰਜ਼ੀ ਨਾਲ ਹੋਇਆ। ਕੀ
ਤੂੰ ਖ਼ੁਸ਼ ਹੈ? ਕੀ ਤੈਨੂੰ ਮੈ ਤੇ ਹੋਰ ਸਾਰਾ ਕੁੱਝ ਪਸੰਦ ਹੈ?
ਤੂੰ ਮੈਨੂੰ ਬਿਨਾਂ ਦੇਖਿਆ ਮੰਗਣਾ ਕਰਾ ਲਿਆ ਸੀ। ਮੰਗਣੇ
ਪਿੱਛੋਂ ਕਿਸੇ ਕੰਮ ਮੈ ਤੇਰੇ ਘਰ ਆਇਆ ਸੀ ਤਾਂ ਤੇਰੇ ਦਰਸ਼ਨ ਹੋ ਗਏ। ਮੈ ਤੈਨੂੰ ਦੇਖਦਾ ਰਹਿ ਗਿਆ।
ਮੇਰੀ ਕਿਸਮਤ ਕਿੰਨੀ ਚੰਗੀ ਹੈ। ਇਨ੍ਹੀਂ ਸੋਹਣੀ ਗੋਰੀ, ਚਿੱਟੀ, ਲੰਮੀ, ਤਿੱਖਾ ਨੱਕ ਰੱਬ ਨੇ ਤਰਾਸ਼ੀ ਹੈ। " ਹੈਪੀ ਨੂੰ ਜੁਆਬ ਵਿੱਚ ਰਾਣੋ ਨੇ ਕਿਹਾ,
" ਮੇਰੇ ਮਾਪੇ ਧੀਆਂ ਤੋ ਮਰਜ਼ੀ ਨਹੀਂ ਪੁੱਛਦੇ। ਨਾ ਹੀ
ਸਾਡੇ ਘਰ ਮਾਪਿਆ ਨਾਲ ਜੁਆਨ ਲੜਾਉਣ ਦਾ ਰਿਵਾਜ ਹੈ।
ਮੇਰੇ ਦਾਦਕਿਆਂ ਨਾਨਕਿਆਂ ਹੋਰ ਸਾਰੇ ਮੇਰੇ
ਪਿਆਰਿਆ ਨੇ, ਤੁਹਾਨੂੰ ਮੇਰੇ ਲਈ ਚੁਣਿਆ ਹੈ। ਜਾਣਦੀ ਹੋਸ਼ ਹਵਾਸ ਵਿੱਚ ਮੈਨੂੰ ਤੁਹਾਡੇ ਹਵਾਲੇ ਕਰ
ਦਿੱਤਾ ਹੈ। ਸ਼ੇਰ ਦੀ ਹੁਣ ਮਰਜ਼ੀ ਸ਼ਿਕਾਰ ਪਸੰਦ ਹੈ। ਸ਼ੇਰ ਆਪਣੇ ਸ਼ਿਕਾਰ ਤੋਂ ਮਰਜ਼ੀ ਨਹੀਂ ਪੁੱਛਦਾ।
ਜਾਂ ਫਿਰ ਰਹਿਮ ਦੀ ਭੀਖ ਲਈ ਤਿਆਰ ਹੋ। ਬੱਸ ਜਾਨ ਬਖ਼ਸ਼ਦੋਂ ਤਰਲਾ ਕਰਦੀ ਆ ਤੁਹਾਡੇ ਅੱਗੇ। "
ਸ਼ਾਇਦ ਹੈਪੀ ਆਪਣੇ ਆਪ ਨੂੰ ਸ਼ੇਰ ਹੀ ਸਮਝਣ ਲੱਗ ਗਿਆ ਸੀ। " ਤੂੰ ਗੱਲਾਂ ਬੜੀਆਂ ਮਜ਼ੇਦਾਰ
ਕਰਦੀ ਹੈ। ਇੱਕ ਗੱਲ ਦੱਸ ਜੇ ਆਪਣਾ ਵਿਆਹ ਤੋ ਪਹਿਲਾਂ ਪਿਆਰ ਦਾ ਚੱਕਰ ਚੱਲਦਾ ਹੁੰਦਾ। ਜਾਂ ਮੈ
ਤੈਨੂੰ ਵਿਆਹ ਤੋਂ ਪਹਿਲਾਂ ਮਿਲਣ ਲਈ ਕਹਿੰਦਾ। ਫਿਰ ਤਾਂ ਆਪਣੀ ਲਵ ਸਟੋਰੀ ਚੱਲ ਪੈਂਦੀ। "
ਰਾਣੋ ਦਾ ਜ਼ੋਰ ਦੀ ਹਾਸਾ ਨਿਕਲ ਗਿਆ," ਪਾਪਾ ਨੂੰ ਪੱਤਾ
ਲੱਗ ਜਾਂਦਾ ਤਾਂ ਗੋਲੀ ਆਰ ਪਾਰ ਕਰ ਦੇਣੀ ਸੀ। ਸਿਰਹਾਣੇ ਗੰਨ ਰੱਖ ਕੇ ਸੌੰਦੇ ਹਨ। ਮੂਵੀਆ ਡਰਾਮੇ
ਦੱਸੀ ਤਾਂ ਜਾਂਦੇ ਨੇ। ਪਿਆਰ ਵਿੱਚ ਦੋਨੇਂ ਪਾਸੇ ਕੁੱਤੇ ਝਾਕ ਵਾਂਗ ਹੁੰਦਾ ਹੈ। ਕਿ ਸ਼ਾਇਦ ਗੱਲ
ਹੁਣ ਬਣ ਜੇ, ਗੱਲ ਹੁਣ ਬਣ ਜੇ, ਇੱਕ
ਦੂਜੇ ਪਿਛੇ ਦਿਨ ਰਾਤ ਪੂਛ ਮਾਰਦੇ ਫਿਰਦੇ ਹਨ। ਜੇ ਅਗਲੇ ਨੂੰ ਹੋਰ ਵਧੀਆ ਮਿਲ ਜਾਵੇ, ਬੰਦਾ ਓਧਰ ਨੂੰ ਹੋ ਜਾਂਦਾ ਹੈ। ਜਿੱਥੇ ਸੋਹਣਾ ਰੂਪ ਦੇਖਿਆ ਉੱਥੇ ਧਰਨਾ ਧਰ ਲਿਆ। ਪਿਆਰ
ਨਾਮ ਹੈ, ਗੁਲਛਰੇ ਉਡਾਉਣ ਦਾ। ਹਵਸ ਹੀ ਤਾਂ ਹੁੰਦੀ ਹੈ,
ਬੰਦਨ ਵਿੱਚ ਬੱਝ ਕੇ ਪੂਰੀ ਕੀਤੀ ਜਾਵੇ ਸਮਾਜ ਵਿੱਚ ਗੰਦ
ਨੀ ਪੈਦਾ। ਪਹਿਲਾਂ ਪਿਆਰ ਕੀਤਾ ਹੁੰਦਾ, ਅੱਜ ਹੋਟਲ ਬੁੱਕ ਕਰਾਉਣਾ ਪੈਣਾ ਸੀ। ਆਪਣਾ
ਪੇਟੀਆਂ ਵਾਲੇ ਅੰਦਰ ਸਰ ਗਿਆ। ਨਾਲੇ ਇੱਕ ਗੱਲ ਕੰਨ ਖ਼ੋਲ ਕੇ ਸੁਣ ਲਵੋ, ਜੇ ਮੇਰੇ ਨਾਲ ਵਿਆਹ ਕਰਾਕੇ ਤੁਸੀਂ ਕੋਈ ਤਿੜ ਫਿੜ ਕੀਤੀ। ਪਾਪਾ ਤੁਹਾਨੂੰ ਨਹੀਂ
ਛੱਡਦੇ। ਹੋਸ਼ ਵਿੱਚ ਰਹੋ। "
" ਇੱਕ ਦਾਤ ਦੇਣੀ ਪੈਣੀ ਆ। ਜੁਆਬ ਸੁਆਲ
ਬੜੇ ਘੜ ਘੜ ਦਿਨੀਂ ਆ। ਅਸੀਂ ਤੈਨੂੰ ਪਹਿਲੀ ਰਾਤ ਪੇਟੀਆਂ ਸੰਭਾਲ ਦਿੱਤੀਆਂ। ਸੱਚ ਤੇਰੇ ਪਾਪਾ
ਜਾਣੀਦੀ ਮੇਰੇ ਸਹੁਰਾ ਜੀ ਨੇ ਕਿਹਾ ਹੈ, “ ਕਲ ਸਵੇਰੇ ਦਿੱਲੀ
ਐਬਰਸੀ ਜਾ ਕੇ ਲੋੜਦੀ ਕਾਰਵਾਈ ਕਰ ਆਈਏ। “ ਤੁਸੀਂ ਮੰਗਣੇ ਦੀ
ਅਪਲਾਈ ਕੀਤੀ ਸੀ। ਮੈ ਇੰਟਰਵਿਊ ਵਿੱਚ ਕੁੱਝ ਗ਼ਲਤ ਕਹਿ ਦਿੱਤਾ। ਤੁਸੀਂ ਆਪ ਕੁੱਝ ਹੋਰ ਕਿਹਾ, ਮੇਰੇ
ਤੋਂ ਕੁੱਝ ਹੋਰ ਕਹਾ ਦਿੱਤਾ। ਆਪਾ ਤੋਂ ਉਨ੍ਹਾਂ ਨੇ ਵਿਆਹ ਦੇ ਫ਼ੋਟੋ ਮੂਵੀ ਮੰਗੀ ਹੈ। ਕਲ ਜਾਂਦੀ
ਹੋਈ, ਦਿੱਲੀ ਵਾਲੀ ਭਾਬੀ ਵੀ ਸੱਦਾ ਦੇ ਗਈ ਹੈ। ਰਾਤ ਉੱਥੇ
ਰਹਾਂਗੇ। ਹਨੀਮੂਨ ਹੋ ਜਾਵੇਗਾ। " ਰਾਣੋ ਸਵੇਰੇ ਉੱਠ ਕੇ ਚੁਬਾਰੇ ਤੋ ਥੱਲੇ ਆਈ। ਥੱਲੇ
ਪਹਿਲਾਂ ਹੀ ਉਸ ਦੀ ਉਡੀਕ ਹੋ ਰਹੀ ਸੀ। " ਮੰਮੀ ਜੀ ਪੈਰੀਂ ਪੈਣੀ ਆ। " ਮਨਦੀਪ ਕੌਰ
ਨੇ ਵਹੁਟੀ ਨੂੰ ਕਿਹਾ, " ਬੁੱਢ ਸੁਹਾਗਣ ਹੋਵੇ, ਜੁਆਨੀਆਂ ਮਾਣੋ ਦੁੱਧੀਂ ਪੁੱਤੀਂ ਫਲੋਂ। ਰਾਣੋ 5 ਵੱਜ ਗਏ ਨੇ। ਠੰਢੇ ਠੰਢੇ ਦਿੱਲੀ
ਨੂੰ ਤੁਰ ਪਵੋ। ਦਿਨੇ ਗਰਮੀ ਹੋ ਜਾਂਦੀ ਹੈ। ਪਹਿਲਾਂ ਜ਼ਰੂਰੀ ਕੰਮ ਹੋ ਜਾਣ, ਵੇਲੇ ਨਾਲ ਪਹੁੰਚ ਗਏ, ਅੱਜ ਹੀ ਕੰਮ ਨਿਬੇੜ ਦਿਉ। ਹੈਪੀ ਨੇ ਤਿਆਰ
ਹੋਣ ਨੂੰ ਬਿੰਦ ਲਾਉਣਾ "
ਮੰਮੀ ਬੱਸ ਮੈ ਵੀ ਦਸ ਮਿੰਟ ਲਾਉਣੇ ਨੇ। ਜ਼ਰੂਰੀ ਖਾਣ ਵਾਲਾ ਸਮਾਨ ਪਾਣੀ,
ਨਮਕੀਨ, ਮਿੱਠਾ ਗੱਡੀ ਵਿੱਚ
ਰਖਾ ਦਿਉ।" ਭੋਲੀ ਤੇ ਪੰਮੀ ਤਿਆਰ ਹੋਈਆ ਬੈਠੀਆਂ ਸੀ। ਭੋਲੀ ਹੈਪੀ ਦੇ ਚਾਚੇ ਦੀ ਕੁੜੀ ਸੀ।
ਪ੍ਰੀਤੀ ਹੈਪੀ ਦੀ ਭੈਣ ਸੀ, " ਕੈਨੇਡਾ ਵਾਲੀ ਭਾਬੀ ਅਸੀਂ ਨਾਲ ਜਾਣਾ। ਹੈਪੀ
ਸਾਨੂੰ ਘੂਰੀ ਜਾਂਦਾ। ਭਾਬੀ ਲੈ ਚੱਲ ਨਾਲ।" " ਹਾਂ ਹਾਂ ਚੱਲੋ। ਸਗੋਂ ਮੰਮੀ ਤੁਸੀਂ
ਵੀ ਚੱਲੋ। ਗੱਡੀ ਵਿੱਚ ਬੈਠੋ ਜਾ ਕੇ। " ਹੈਪੀ ਨੇ ਕਿਹਾ, " ਤੁਸੀਂ ਕੀ ਕਰੋਗੀਆਂ। ਪਹਿਲਾਂ ਹੀ ਗੱਡੀ ਵਿੱਚ ਚੜ ਕੇ ਬੈਠ ਗਈਆਂ। ਭਾਬੀ ਕੋਲ ਦੋ
ਤਾਂ ਕਮਰੇ ਨੇ। ਸੌਣਾ ਔਖਾ ਹੋ ਜਾਣਾ ਹੈ। " ਪੰਮੀ ਨੇ ਕਿਹਾ, “ ਅਸੀਂ ਸਹੇਲੀਆਂ ਨੂੰ ਮਿਲਣਾ। ਵੀਰੇ ਅਸੀਂ ਨਵੀ ਭਾਬੀ ਨਾਲ ਸੌ ਜਾਣਾ। "
Comments
Post a Comment