ਭਾਗ 6 ਕਈ ਬੰਦੇ ਕਿਸੇ ਦੂਜੇ ਨੂੰ ਵੱਧ ਖੁਸ਼ ਦੇਖ ਕੇ ਖੁਸ਼ ਨਹੀਂ ਹੁੰਦੇ ਆਪਣੇ ਪਰਾਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਮਨੀਲਾ ਤੇ ਹੋਰ ਕਈ ਦੇਸ਼ਾਂ ਵਿੱਚ ਬਹੁਤੇ ਲੋਕ ਕੱਚੇ ਹੀ ਆਉਂਦੇ ਹਨ। ਮਨੀਲਾ
ਸਰਕਾਰ ਰਾਹਦਾਰੀ ਸਬ ਨੂੰ ਦੇਈਂ ਜਾਂਦੀ ਹੈ। ਸਰਕਾਰ ਚਲਾਕ ਹੈ ਜਾਂ ਅੰਨ੍ਹੀ ਬੋਲੀ ਹੈ। ਪੈਸੇ
ਕਮਾਉਣ ਦਾ ਢੰਗ ਵੀ ਹੈ। ਜਿਸ ਸਰਕਾਰ ਨੂੰ ਇਹ ਨਹੀਂ ਪਤਾ ਬੰਦੇ ਕੱਚੇ ਸਾਡੇ
ਦੇਸ਼ ਵਿੱਚ ਰਹਿੰਦੇ ਹਨ। ਇਹ ਕਾਹਦੇ ਲਈ ਦੇਸ਼ ਅੰਦਰ ਆਉਣ ਦੀ ਮਨਜ਼ੂਰੀ ਦਿੰਦੇ ਹਨ? ਸਰਕਾਰ ਮਚਲੀ ਹੈ।
ਸਬ ਕੁੱਝ ਪਤਾ ਹੈ। ਇਸੇ ਲਈ ਗੌਰਮਿੰਟ ਨੇ, ਤਾਰੋ ਨੂੰ ਪੱਕੀ ਕਰਨ ਲਈ 5 ਲੱਖ ਪੀਸੋ ਮਨੀਲਾ ਦਾ ਪੈਸਾ ਲਿਆ ਸੀ। ਅਗਰ
ਜੇ ਐਸੇ ਕੱਚੇ ਬੰਦੇ ਲੰਬੇ ਸਮੇਂ ਤੋਂ ਮਨੀਲਾ ਵਰਗੇ ਦੇਸ਼ ਵਿੱਚ ਰਹਿ ਰਹੇ
ਹਨ। ਖਾਂਦੇ, ਪੀਂਦੇ, ਸੌਂਦੇ ਕਿਥੇ ਹਨ? ਗੁਜ਼ਾਰਾ ਕੰਮ ਕਰਕੇ
ਹੀ ਕਰਦੇ ਹਨ। ਗਾਮਾ ਉਸ ਦੇ ਦੋਸਤ ਤੇ ਤਾਰੋਂ ਦੇ ਭਰਾ ਕਰੋੜਾਂ ਪੀਸੋ ਕਮਾਈ ਜਾ ਰਹੇ ਹਨ। ਕਈ ਬਾਰ
ਇਹ ਕੰਮ ਕਰਦੇ ਸਰਕਾਰ ਹੱਥੋਂ ਫੜੇ
ਗਏ ਹਨ। ਲੱਖਾਂ ਪੀਸੋ ਮਨੀਲਾ ਦੀ ਕਰੰਸੀ ਇੱਕ ਬੰਦੇ ਤੋਂ ਲੈਂਦੇ ਹਨ। ਪੈਸੇ ਲੈ ਕੇ, ਉਸ ਨੂੰ ਦੇਸ਼ ਦੇ
ਅੰਦਰ ਫਿਰ ਖੁੱਲ੍ਹਾ ਛੱਡ ਦਿੰਦੇ ਹਨ। ਐਸੇ ਕਮਾਊ ਪੁੱਤਰਾਂ ਨੂੰ ਸਰਕਾਰ ਕਿਉਂ ਦੇਸ਼ ਵਿੱਚੋਂ ਬਾਹਰ
ਕੱਢੇਗੀ? ਜਿੰਨਾ ਤੋਂ ਇੱਕ ਦੋ
ਘੰਟੇ ਜੇਲ ਵਿੱਚ ਰੱਖ ਕੇ, ਲੱਖਾਂ ਪੀਸੋ ਲੈ ਕੇ, ਜ਼ਮਾਨਤ ਦੇ ਦਿੰਦੇ
ਹਨ। ਜੋ ਪੰਜਾਬ ਦੇ ਔਰਤਾਂ-ਮਰਦ ਆਪਣੇ ਖੇਤ ਵਿੱਚ ਕੰਮ ਨਹੀਂ ਕਰਦੇ। ਪੱਠਿਆਂ ਦੀ ਪੰਠ ਵੱਢ ਕੇ, ਚੱਕ ਕੇ ਨਹੀਂ ਲਿਆ
ਸਕਦੇ। ਨੱਕੇ ਮੋੜਨ ਨੂੰ ਭਾਈਏ,
ਦਿਹਾੜੀ ਵਾਲੇ
ਰੱਖਦੇ ਹਨ। ਉਹ ਗਾਮੇ ਵਰਗੇ, ਖਾਰੀ ਵਾਲਿਆਂ
ਵਾਂਗੂ, ਘਰ-ਘਰ ਚੂੜੀਆਂ, ਕੱਪੜੇ, ਪੌਡਰ, ਨੇਲ-ਪੌਲਸ਼ਾਂ ਫਿਲੀਅਨੋ
ਨੂੰ ਵੇਚਦੇ ਫਿਰਦੇ ਹਨ। 1980 ਵੇਲੇ ਤਾਂ ਕੱਪੜੇ ਦੀ ਡੱਗੀ, ਸੂਈਆਂ ਵੇਚਣ, ਤੱਕਲ਼ੇ ਖੁਰਚਣੇ ਵੇਚਣ ਵਾਲਿਆਂ ਵਾਂਗੂ, ਸਰਦਾਰਾਂ, ਪੰਡਤਾਂ ਦੇ ਧੀਆਂ-ਮੁੰਡੇ, ਬਹੂਆਂ ਸਿਰ ਉੱਤੇ ਚੀਜ਼ਾਂ ਦੀਆਂ ਗਠੜੀਆਂ ਧਰੀ ਫਿਰਦੇ ਸਨ। ਅੱਜ
ਕਲ ਉਹੀ ਕਾਰਾਂ, ਮੋਟਰ-ਸਾਈਕਲਾਂ
ਉੱਤੇ ਫਿਰਦੇ ਹਨ। ਵਿਆਜੂ ਪੈਸਾ ਵੀ ਦਿੰਦੇ ਹਨ। ਸਾਰਾ ਭੁਗਤਾਨ ਕੈਸ਼ ਹੁੰਦਾ ਹੈ।
ਇੱਥੋਂ ਫਿਲੀਅਨ ਮਨੀਲਾ ਦੇ ਜੱਦੀ ਲੋਕ ਪੜ੍ਹੇ ਲਿਖੇ ਬਹੁਤ ਹਨ। ਗ਼ਰੀਬ ਵੀ ਹਨ। ਜੋ ਘਰ-ਘਰ ਨੌਕਰ ਬਣ
ਕੇ, ਕੰਮ ਕਰਦੇ ਹਨ।
ਤਾਰੋ ਦੇ ਘਰ ਦਾ
ਪਰਿਵਾਰ ਬਹੁਤ ਵੱਡਾ ਸੀ। ਹੋਰ ਪੰਜਾਬੀਆਂ ਦੇ ਘਰਾਂ ਵਾਂਗ, ਉਸ ਦੇ ਘਰ ਵਿੱਚ ਵੀ ਇਹ ਮਰਦ-ਔਰਤਾਂ ਰਸੋਈ ਤੇ ਸਫ਼ਾਈ ਦਾ
ਕੰਮ ਕਰਦੇ ਹਨ। ਪੰਜਾਬੀ ਖਾਣਾ ਪਕਾਉਂਦੇ ਹਨ। ਕਈ ਬਾਰ ਕੈਸ਼ ਪੈਸੇ, ਗਹਿਣੇ ਚੋਰੀ ਕਰ ਕੇ
ਭੱਜ ਗਏ ਸਨ। ਮਨੀਲਾ ਵਿੱਚ ਪੰਜਾਬੀਆਂ ਦੇ ਬਹੁਤ ਕੱਤਲ ਹੁੰਦੇ ਹਨ। ਕੁੱਝ ਸਮੇਂ ਪਿੱਛੋਂ ਕਿਸੇ ਨਾਂ ਕਿਸੇ
ਪੰਜਾਬੀ ਮੁੰਡੇ ਦੀ ਲਾਸ਼ ਮਿਲ ਜਾਂਦੀ ਹੈ। ਮਰਨ ਵਲਿਆਂ ਵਿੱਚ ਮਰਦ ਹੀ ਹੁੰਦੇ ਹਨ। ਮਰਦ ਹੀ ਲੜਾਈਆਂ
ਕਰਨ ਨੂੰ ਮੂਹਰੇ ਹੁੰਦੇ ਹਨ। ਕਈ ਪੰਜਾਬੀਆਂ ਦਾ ਕਹਿਣਾ ਹੈ, “ ਇੱਥੇ ਦੇ ਵਸਨੀਕ ਪੈਸੇ ਖੋ ਕੇ, ਬੰਦੇ ਨੂੰ ਮਾਰ
ਦਿੰਦੇ ਹਨ। “ ਹਰ ਜਾਤ, ਰੰਗ, ਧਰਮ ਦੇ ਲੋਕਾਂ
ਵਿੱਚ ਸਾਰੇ ਲੋਕ ਸ਼ਰੀਫ਼ ਜਾਂ ਬਦਮਾਸ਼, ਠੱਗ,
ਚੋਰ, ਧੋਖੇਬਾਜ਼ ਹੁੰਦੇ
ਹਨ। ਸਭ ਲੋਕ ਇੱਕੋ ਜਿਹੇ ਨਹੀਂ ਹੁੰਦੇ। ਪੰਜਾਬੀਆਂ ਦੇ ਵਿਚ ਆਪਸ ਵਿੱਚ ਵੀ ਮੁੱਠਭੇੜ, ਲੜਾਈਆਂ ਹੁੰਦੀਆਂ
ਰਹਿੰਦੀਆਂ ਹਨ। ਪੰਜਾਬੀ ਦੋ ਜਾਣੇ ਇਕੱਠੇ ਨਹੀਂ ਖੜ੍ਹ ਸਕਦੇ। ਝੱਟ ਗਾਲ਼ੋ-ਗਾਲ਼ੀ ਹੋ ਜਾਂਦੇ ਹਨ। ਕਈ
ਬੰਦੇ ਕਿਸੇ ਦੂਜੇ ਨੂੰ ਵੱਧ ਖੁਸ਼ ਦੇਖ ਕੇ ਖੁਸ਼ ਨਹੀਂ ਹੁੰਦੇ। ਆਪ ਤੋਂ ਮੂਹਰੇ ਨਹੀਂ ਲੰਘਣ ਦਿੰਦੇ, ਝੱਟ ਲੱਤਾਂ ਖਿੱਚ
ਕੇ ਸਿੱਟਣ ਨੂੰ ਤਿਆਰ ਰਹਿੰਦੇ ਹਨ।
ਕਈ ਐਸੇ ਵੀ ਲੋਕ ਹੁੰਦੇ ਹਨ। ਗਾਮੇਂ ਤੇ ਉਸ ਦੇ ਦੋਸਤਾਂ ਵਾਂਗ ਜੂਟਾਂ
ਵਿੱਚ ਰਹਿੰਦੇ ਹਨ। ਦੇਖਣ ਵਾਲੇ ਨੂੰ ਲੱਗਦਾ ਹੈ। ਧੜਾ ਬਹੁਤ ਮਜ਼ਬੂਤ ਹੈ। ਮਨ ਅੰਦਰੋਂ ਨਹੀਂ
ਜੁੜਦੇ। ਗਾਮੇਂ ਦੇ ਦੋਸਤ ਨਿਰਮਲ, ਬਲਦੇਵ, ਨੇਕ ਉਸ ਤੋਂ ਪਰੇ ਹੋ ਕੇ, ਆਪਸ ਵਿੱਚ ਗੱਲਾਂ ਕਰਦੇ ਸਨ। ਨਿਰਮਲ ਨੇ ਕਿਹਾ, “ ਆਪਾਂ ਕਾਹਦੇ ਲਈ
ਕੰਮ ਕਰਦੇ ਹਾਂ। ਕਦੇ ਪੈਸਾ ਨਹੀਂ ਦੇਖਿਆ। “ ਬਲਦੇਵ ਨੇ ਕਿਹਾ, “ ਸਾਰੇ ਪੈਸੇ ਗਾਮਾ ਫੜ ਲੈਂਦਾ ਹੈ। ਆਪਣੇ ਹਿੱਸੇ ਕੀ ਆਉਂਦਾ ਹੈ? ਉਸ ਨੇ ਤਾਰੋਂ ਦੇ
ਨਾਮ ਘਰ ਖ਼ਰੀਦਿਆ ਹੈ। ਸਾਰੇ ਆਪਣੇ ਪੈਸੇ ਇਸੇ ਘਰ ਵਿੱਚ ਪਾਈ ਜਾਂਦਾ ਹੈ। “ ਨੇਕ ਨੇ ਕਿਹਾ, “ ਆਪਾਂ ਵੀ ਇੱਥੇ
ਰਹਿੰਦੇ ਹਾਂ। ਗੱਲ ਤੁਹਾਡੀ ਵੀ ਠੀਕ ਹੈ। ਆਪ ਗਾਮਾ ਬੱਚਿਆਂ ਵਿੱਚ ਰਹਿੰਦਾ ਹੈ। ਆਪਾਂ ਇੰਨੇ
ਸਾਲਾਂ ਦੇ ਉਜੜੇ ਫਿਰਦੇ ਹਾਂ। “
ਨਿਰਮਲ ਨੇ ਕਿਹਾ, “ ਮੇਰੇ ਤਾਂ ਹੁਣ
ਪਿੰਡੋਂ ਵੀ ਕੋਈ ਸੁਨੇਹਾ ਨਹੀਂ ਆਇਆ। ਪਤਾ ਨਹੀਂ ਮਾਪੇ ਮਰ ਗਏ ਹਨ। ਜਾਂ ਜਿਉਂਦੇ ਹਨ। “ ਬਲਦੇਵ ਨੇ ਕਿਹਾ, “ ਆਪਾਂ ਪਿਛਲਿਆਂ ਨੂੰ ਮਿਲਣ ਤਾਂ ਜਾ ਸਕਦੇ ਹਾਂ। ਮੇਰਾ ਵੀ ਜੀਅ ਉਦਰਿਆ ਹੋਇਆ
ਹੈ। ਮੈਂ ਬੁੱਢਾ ਹੋ ਗਿਆ ਹਾਂ। ਪਤਨੀ ਵੀ ਬੁੱਢੀ ਹੋ ਗਈ ਹੋਵੇਗੀ। ਬੱਚਿਆਂ ਦਾ ਕਦੇ ਹਾਲ ਨਹੀਂ
ਪੁੱਛਿਆ। ਆਪਾਂ ਗਾਮੇਂ ਬਾਈ ਤੋਂ ਪੈਸੇ ਮੰਗ ਕੇ ਦੇਖਦੇ ਹਾਂ। ਉਹ ਮੁੱਕਰਨ ਨਹੀਂ ਲੱਗਾ। “ ਗਾਮਾ ਵੀ ਉਨ੍ਹਾਂ
ਕੋਲ ਆ ਗਿਆ ਸੀ। ਨੇਕ ਨੇ ਕਿਹਾ,
“ ਵੈਸੇ ਸਾਨੂੰ ਇੱਥੇ ਕੋਈ ਕਮੀ ਨਹੀਂ ਹੈ। ਆਪਦਾ ਘਰ ਹੈ। ਵੱਡੇ ਬਾਈ ਜੇ ਤੂੰ ਹਾਮੀ ਭਰੇ, ਅਸੀਂ ਤਿੰਨੇ ਅਗਲੇ
ਮਹੀਨੇ, ਪਿੰਡ ਜਾਣਾ
ਚਾਹੁੰਦੇ ਹਾਂ। ਸਾਨੂੰ ਟਿਕਟਾਂ ਲੈ ਦੇ। ਕੁੱਝ ਪੈਸੇ ਵੀ ਖ਼ਰਚੇ ਲਈ ਦੇ ਦੇਵੀਂ। “ ਗਾਮੇਂ ਨੇ ਤਿੰਨਾਂ
ਵੱਲ ਟੇਡੀ ਅੱਖ ਨਾਲ ਦੇਖਿਆ। ਜ਼ੈਲਦਾਰ ਦੀ ਚੋਰ ਅੱਖ ਨੇ, ਉਨ੍ਹਾਂ ਦੇ ਚਿਹਰੇ ਪੜ੍ਹ ਲਏ। ਉਸ ਨੇ ਕਿਹਾ, “ ਫਿਰ ਕਸਰ ਕਿਹੜੀ
ਗੱਲ ਦੀ ਹੈ? ਤੁਸੀਂ ਤਿੰਨੇ
ਤਿਆਰੀ ਖਿੱਚ ਦੇਵੋ। ਅਗਲੇ ਹਫ਼ਤੇ ਪਿੰਡ ਜਾਵੋ। ਚਾਰ ਮਹੀਨੇ ਲਾ ਕੇ ਆਵੋ। ਪਾਣੀ ਬਦਲ ਹੋ ਜਾਵੇਗਾ।
ਇਹ ਦੱਸੋ ਤੁਹਾਨੂੰ ਕੋਈ ਇੱਥੇ ਤਕਲੀਫ਼ ਤਾਂ ਨਹੀਂ ਹੈ? ਕੀ ਤਾਰੋ ਪੂਰੀ ਸੇਵਾ ਕਰਦੀ ਹੈ? “ ਬਲਦੇਵ ਨੇ ਕਿਹਾ, “ ਭਾਬੀ ਸਾਡਾ ਬਹੁਤ ਖ਼ਿਆਲ ਰੱਖਦੀ ਹੈ। ਇਸੇ ਲਈ ਅੱਜ ਤੱਕ
ਪਿੰਡ ਵੱਲ ਮੂੰਹ ਨਹੀਂ ਕੀਤਾ। “
ਨਿਰਮਲ ਨੇ ਕਿਹਾ, “ ਭਾਬੀ ਵਰਗੀ ਸੇਵਾ
ਸਾਡੀ ਪਤਨੀ ਨਹੀਂ ਕਰ ਸਕਦੀ। ਤੂੰ ਬਾਈ ਸਾਡੀ 2 ਮਹੀਨੇ ਪਿੱਛੋਂ ਵਾਪਸ ਆਉਣ ਦੀ ਰਿਟਰਨ ਟਿਕਟ ਰੱਖ
ਦੇ। ਸਾਡਾ ਕਿਹੜਾ ਉੱਥੇ ਜੀਅ ਲੱਗਣਾ ਹੈ? ਪਿਛਲੇ ਤਾਂ ਸੋਚਦੇ ਹੋਣੇ ਹਨ। ਸ਼ਾਇਦ ਮਰ-ਮੁੱਕ ਹੀ ਗਏ ਹਨ। “ ਚਾਰੇ ਗੱਲਾਂ ਕਰਦੇ
ਸ਼ਰਾਬੀ ਹੋ ਗਏ। ਸੋਫ਼ਿਆਂ ਉੱਤੇ ਲੁੱਟਣ ਕੇ ਸੌਂ ਗਏ। ਦੂਜੇ ਦਿਨ ਉੱਠੇ ਘਰ ਦਾ ਸਮਾਨ ਖਿੰਡਿਆ ਪਿਆ
ਸੀ। ਦਾਲਾਂ ਹਲਦੀ, ਚੌਲ ਡੁੱਲ੍ਹੇ ਹੋਏ
ਸਨ। ਤਾਰੋਂ ਰੌਲਾ ਪਾ ਰਹੀ ਸੀ,
“ ਆਪਾਂ ਲੁੱਟੇ ਗਏ। ਸਾਰੀ ਉਮਰ ਦੀ ਕਮਾਈ ਨੌਕਰ ਲੈ ਕੇ ਭੱਜ ਗਿਆ। “ ਤਿੰਨੇ ਦੋਸਤ, ਇੱਕ ਦੂਜੇ ਨਾਲ
ਚੋਰੀ-ਚੋਰੀ ਨਜ਼ਰਾਂ ਮਿਲਾ ਕੇ ਪੁੱਛ ਰਹੇ ਸਨ। ਚੋਰੀ ਪੈਸੇ ਹੋਏ ਹਨ। ਪਰ ਦਾਲਾਂ ਹਲਦੀ, ਚੌਲ ਕਿਉਂ ਖਿੰਡੇ
ਹਨ? ਕੀ ਪੈਸੇ ਦਾਲਾਂ
ਹਲਦੀ, ਚੌਲਾਂ ਵਿੱਚ ਸਨ?
Comments
Post a Comment