ਭਾਗ 8 ਯਾਰ ਦਿਲ ਆਪੇ ਤੋਂ ਬਾਹਰ, ਬੇਕਾਬੂ ਹੋ ਜਾਂਦਾ ਹੈ ਜਾਨੋਂ ਮਹਿੰਗੇ
ਪੂਰੇ ਕੈਨੇਡਾ ਦੇ ਵੱਡੇ ਸ਼ਹਿਰਾਂ ਦੇ ਸਾਰੇ
ਗੌਰਮਿੰਟ ਦੇ ਆਫ਼ੀਸ ਤਕਰੀਬਨ ਡਾਊਨ ਟਾਊਨ ਵਿੱਚ ਹੀ ਹਨ। ਡਾਊਨ ਟਾਊਨ ਦੀ ਉਸਾਰੀ ਕੈਨੇਡਾ ਦੇ ਜਨਮ
ਵੇਲੇ ਦੀ ਹੋਈ ਹੈ। ਉਦੋਂ ਜਿੱਥੇ ਦਫ਼ਤਰ ਬਣਾਂ ਦਿੱਤੇ ਹਨ। ਅੱਜ ਤੱਕ ਉੱਥੇ ਹੀ ਹਨ। ਹੋਰ ਵੀ
ਬਹੁਤੇ ਬਿਜ਼ਨਸ ਇੰਨਾ ਲੰਬੇ, ਉੱਚੇ
ਟਾਵਰਾਂ ਵਿੱਚ ਹੀ ਚੱਲ ਰਹੇ ਹਨ। ਹੁਣ ਵੀ ਹੋਰ ਨਵੇਂ ਟਾਵਰ ਵੀ ਬਣ ਰਹੇ ਹਨ। ਪੁਰਾਣਿਆਂ ਨੂੰ ਉਦੇੜ
ਕੇ ਰੈਨੂਵੇਸ਼ਨ ਕਰ ਰਹੇ ਹਨ। ਡਾਊਨ ਟਾਊਨ ਵਿੱਚ ਕਾਰ ਪਾਰਕਿੰਗ ਕਰਨ ਵਿੱਚ ਬਹੁਤ ਮੁਸ਼ਕਲ ਆਉਂਦੀ
ਹੈ। ਕਾਰ ਪਾਰਕਿੰਗ ਮਹਿੰਗੀ ਵੀ ਹੈ। ਕਾਰ ਪਾਰਕ ਗ਼ਲਤ ਜਗਾ ਲੱਗੀ ਹੋਵੇ। ਕਾਰ ਪਾਰਕਿੰਗ ਕੰਟਰੋਲ
ਵਾਲਿਆਂ ਦੀ ਕਾਰ ਨੂੰ ਦੋਨੇਂ ਪਾਸੀ ਫ਼ੋਟੋ ਕੈਮਰੇ ਲੱਗੇ ਹਨ। ਕੈਮਰੇ ਨਾਲ ਕਾਰ ਦੀ ਫ਼ੋਟੋ ਤੇ
ਜੁਰਮਾਨੇ ਦੀ ਟਿਕਟ ਘਰ ਡਾਕ-ਮੇਲ ਵਿੱਚ ਭੇਜ ਦਿੰਦੇ ਹਨ। ਜਾਂ ਕਾਰ ਨੂੰ ਟੋ ਕਰਕੇ, ਕਾਰ ਪਾਊਡ ਵਿੱਚ ਲੈ ਜਾਂਦੇ ਹਨ। ਕਾਰ ਵਾਲਾ ਬੰਦਾ
ਜ਼ਰਮਾਨਾਂ ਭਰਕੇ ਵੀ ਦੋ
ਦਿਨ ਕਾਰ ਬਾਹਰ ਕਰਾਉਣ ਨੂੰ ਖ਼ਰਾਬ ਕਰਦਾ ਹੈ। ਕਈ ਡਾਊਨ ਟਾਊਨ ਵਿੱਚ ਕਾਰ ਚਲਾਉਣੀ ਮੁਸ਼ਕਲ ਸਮਝਦੇ
ਹਨ। ਕਈ ਸੜਕਾਂ ਵਨਵੇ ਹਨ। ਡਾਊਨ ਟਾਊਨ ਵਿੱਚ ਸਿਟੀ ਟਰੇਨ ਦੀਆਂ ਲਾਈਨਾਂ ਵੀ ਬਣੀਆਂ ਹੋਈਆਂ ਹਨ।
ਇਸ ਲਈ ਬਹੁਤੇ ਲੋਕ, ਪਬਲਿਕ
ਬੱਸਾਂ ਤੇ ਟਰੇਨ ਵਿੱਚ ਜਾਣਾ ਪਸੰਦ ਕਰਦੇ ਹਨ। ਬੱਸ ਤੋਂ ਟਰੇਨ ਛੇਤੀ-ਤੇਜ਼ ਵੀ ਪਹੁੰਚਦੀ ਹੈ।
ਸਵੇਰੇ ਸਾਮ ਵੱਧ ਲੋਕ ਕੰਮਾਂ ਵਾਲੇ ਹੁੰਦੇ ਹਨ। ਸਵੇਰੇ-ਸਾਮ ਸਿਟੀ ਟਰੇਨ ਹਰ ਤਿੰਨ ਮਿੰਟ ਵਿੱਚ ਆ
ਜਾਂਦੀ ਹੈ। ਦੁਪਹਿਰ ਤੇ ਰਾਤ ਦੀ ਸਰਵਿਸ 10 ਤੋਂ 13 ਮਿੰਟ ਦੀ ਹੈ। ਟਰੇਨ ਦੂਜੇ ਪਾਸੇ ਅਖੀਰ ਵਾਲੇ
ਸਟੇਸ਼ਨ ‘ਤੇ ਘੰਟੇ ਕੁ ਵਿੱਚ ਪਹੁੰਚ ਜਾਂਦੀ ਹੈ। ਕੈਲਗਰੀ ਦੇ ਚਾਰੇ ਪਾਸੇ ਦੀ ਸ਼ਹਿਰ ਦੀ ਆਵਾਜਾਈ
ਨੂੰ ਟਰੇਨ
ਦੁਆਰਾ ਕਵਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਰ ਵੀ ਲੋਕ ਬੱਸਾਂ ਤੇ ਟਰੇਨਾਂ ਵਿੱਚ ਖੜ੍ਹ ਕੇ
ਜਾਂਦੇ ਹਨ। ਸੈਂਡਲ ਟਾਊਨ ਤੋਂ ਟਰੇਨ ਤੁਰੀ ਸੀ। ਅੱਧੀਆਂ ਕੁ ਸੀਟਾਂ ਖ਼ਾਲੀ ਸਨ। ਮੈਕਨਾਈਟ ਸਟੇਸ਼ਨ
ਤੇ ਆ ਕੇ, ਟਰੇਨ ਰੁਕੀ। ਨਿਰਮਲ, ਬਲਵੀਰ, ਰਣਵੀਰ ਟਰੇਨ ਵਿੱਚ ਚੜ੍ਹ ਗਏ। ਬਲਵੀਰ ਦੇ ਹੱਥ
ਵਿੱਚ ਕੌਫ਼ੀ ਦਾ ਕੱਪ ਸੀ। ਰਾਤ ਦੀ ਪੀਤੀ ਸ਼ਰਾਬ ਦਾ ਮੁਸ਼ਕ ਹਟਾਉਣ ਦਾ ਇਹ ਚੰਗਾ ਢੰਗ ਸੀ। ਇਹ
ਭਾਵੇਂ ਤਿੰਨੇ ਹੀ ਦੇਖਣ ਵਾਲੇ ਸਿਆਣੇ ਹੋ ਗਏ ਲੱਗਦੇ ਸਨ। ਇੰਨਾ ਦੀ ਕਾਲਜੀਏਟ ਵਾਲੀ ਉਮਰ ਨਹੀਂ
ਸੀ। ਨਾਂ ਹੀ ਇੰਨਾ ਨੇ ਕਦੇ ਕਾਲਜ ਦਾ ਦਾਖਲਾ ਲਿਆ ਸੀ। ਝਾਤੀਆਂ ਮਾਰਨ ਲਈ ਕਾਲਜ ਦੇ ਦੁਆਲੇ ਜ਼ਰੂਰ
ਗੇੜੇ ਦਿੰਦੇ ਹਨ। ਇਹ ਪਤਾ ਕਰਨ ਲਈ ਵੀ, ਕੌਣ
ਕੀਹਦੇ ਨਾਲ ਜਾਂਦੀ ਹੇ? ਪਰ
ਅੱਜ ਵੀ ਕੁੜੀਆਂ ਨੂੰ ਦੇਖ ਕੇ, ਇੰਨਾ
ਦਾ ਦਿਲ ਆਪੇ ਤੋਂ ਬਾਹਰ ਬੇਕਾਬੂ
ਹੋ ਜਾਂਦਾ ਹੈ। ਤਿੰਨਾਂ ਨੇ ਟਰੇਨ ਵਿੱਚ ਚੜ੍ਹ ਕੇ, ਚਾਰੇ ਪਾਸੇ ਦੇਖਿਆ। ਚਸਕਾ ਪੂਰਾ ਕਰਨ ਲਈ ਹੁਣ
ਇਹ ਕਦੇ-ਕਦੇ, ਪਬਲਿਕ
ਸਰਵਿਸ ਬੱਸ ਟਰੇਨ ਵਿੱਚ ਧੱਕੇ ਖਾਣ ਨੂੰ ਚੜ੍ਹਦੇ ਸਨ। ਕਈ ਔਰਤਾਂ ਮਰਦ ਜਿੰਨਾ ਨੇ ਨੇੜੇ ਹੀ
ਉੱਤਰਨਾ ਹੁੰਦਾ ਹੈ। ਉਹ ਖੜ੍ਹ ਕੇ ਹੀ ਸਫ਼ਰ ਕਰਦੇ ਹਨ।
ਨਿਰਮਲ ਗੋਰੀ ਕੋਲ ਜਾ ਖੜ੍ਹਾ ਹੋਇਆ। ਜਿਉਂ
ਟਰੇਨ ਤੁਰਨ ਲੱਗੀ। ਝਟਕਾ ਲੱਗਾ, ਕੁੱਝ
ਜਾਣ-ਬੁੱਝ ਕੇ ਵੀ ਨਿਰਮਲ ਨੇ ਪੈਰਾਂ ਤੋਂ ਨਿਕਲਣ ਦਾ ਬਹਾਨਾ ਕੀਤਾ। ਮੂਧੇ-ਮੂੰਹ ਗੋਰੀ ਦੇ ਉੱਤੇ
ਜਾ ਡਿੱਗਾ। ਗੋਰੀ ਵੀ ਛੇ ਫੁੱਟ ਲੰਬੀ ਤੇ ਮਜ਼ਬੂਤ ਸੀ। ਉਸ ਨੇ ਹੈਂਡਲ ਨੂੰ ਹੱਥ ਪਾਏ ਹੋਏ ਸਨ। ਜੇ
ਗੋਰੀ ਥੋੜੇ ਜਿਹਾ ਵੀ ਇੱਧਰ-ਉੱਧਰ ਹੋ ਜਾਂਦੀ, ਨਿਰਮਲ ਦਾ ਨੱਕ-ਮੂੰਹ-ਮੱਥਾ ਫੁੱਟ ਜਾਣਾ ਸੀ।
ਗੋਰੀ ਨੇ ਗ਼ੁੱਸਾ ਨਹੀਂ ਕੀਤਾ। ਕਈ ਬਾਰ ਅਚਾਨਕ ਐਸਾ ਹੋ ਜਾਂਦਾ ਹੈ। ਨਿਰਮਲ ਨੇ ਮੁਸਕਰਾ ਕੇ “ ਸੌਰੀ “ ਕਹਿ ਦਿੱਤਾ ਸੀ। ਨਿਰਮਲ ਵੱਲ ਗੋਰੀ ਨੇ ਕੋਈ
ਖ਼ਾਸ ਧਿਆਨ ਨਹੀਂ ਦਿੱਤਾ। ਬਲਵੀਰ ਨੇ ਦੇਖਿਆ ਦੋ ਪੰਜਾਬੀ ਕੁੜੀਆਂ ਖੜ੍ਹੀਆਂ ਹਨ। ਉਹ ਉਨ੍ਹਾਂ ਕੋਲ
ਜਾ ਖੜ੍ਹਾ ਹੋਇਆ। ਉਹ ਉਨ੍ਹਾਂ ਨੂੰ ਦਾਅ ਲੱਗਦੇ ਹੀ ਦੇਖ ਲੈਂਦਾ ਸੀ। ਬਲਵੀਰ ਦੇ ਹੱਥ ਵਿੱਚ ਕੌਫ਼ੀ
ਦਾ ਕੱਪ ਫੜਨ ਦਾ ਹੋਰ ਵੀ ਕਾਰਨ ਸੀ। ਇਹ ਕਿਸੇ ਕੁੜੀ ਉੱਤੇ ਕੌਫ਼ੀ ਡੋਲ ਕੇ, ਗੱਲਾਂ ਕਰਨ ਦਾ ਬਹਾਨਾ ਲੱਭ ਲੈਂਦਾ ਸੀ। ਅਗਲੇ
ਸਟੇਸ਼ਨ ਤੇ ਟਰੇਨ ਰੁਕ ਕੇ ਤੁਰੀ ਸੀ। ਉਸ ਦੇ ਝਟਕੇ ਦਾ ਬਹਾਨਾ ਬਣਾਉਂਦੇ ਹੋਏ, ਬਲਵੀਰ ਨੇ ਕੌਫ਼ੀ ਦੀ ਛੱਲ ਇੱਕ ਕੁੜੀ ਉੱਤੇ ਪਾ
ਦਿੱਤੀ। ਉਸ ਦੇ ਬੋਲਣ ਤੋਂ ਵੀ ਪਹਿਲਾਂ ਹੀ “ ਸੌਰੀ “ ਕਹਿ ਦਿੱਤਾ। ਕੁੜੀ ਨੇ ਉਸ ਵੱਲ ਧਿਆਨ ਦੇਣ ਦੀ
ਬਜਾਏ, ਬਾਹਰ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਸੀ।
ਉਸ ਨੂੰ ਪਤਾ ਹੀ ਨਹੀਂ ਲੱਗਾ ਸੀ। ਉਸ ਦੇ
ਖੁੱਲ੍ਹੇ ਵਾਲਾਂ ਦੇ ਵਿੱਚ ਤੇ ਜੈਕਟ ਦੇ ਪਿਛਲੇ ਪਾਸੇ ਕੌਫ਼ੀ ਡੁੱਲ੍ਹ ਗਈ ਹੈ। ਉਸ ਦੇ ਪਿੱਛੇ
ਖੜ੍ਹੀ ਕੁੜੀ ਦੇ ਹੱਥ ਵਿੱਚ ਅੰਗਰੇਜ਼ੀ ਦਾ ਡੇਲੀ ਮੈਟਰੋ ਨਿਊਜ਼ ਪੇਪਰ ਸੀ। ਜੋ ਅਖ਼ਬਾਰ ਵੰਡਣ ਵਾਲੇ
ਨੇ, ਮੁਫ਼ਤ ਵਿੱਚ ਦਿੱਤਾ ਸੀ। ਉਸ ਨੇ ਉਸ ਨਾਲ ਡੁੱਲ੍ਹੀ ਕੌਫ਼ੀ ਸਾਫ਼ ਕਰ ਦਿੱਤੀ। ਇਹੀ
ਦੋਨੇਂ ਹਰਕਤਾਂ ਪੰਜਾਬ ਦੀ ਬੱਸ ਵਿੱਚ ਹੋਈਆਂ ਹੁੰਦੀਆਂ। ਦੋਨਾਂ ਦੀਆਂ ਗੱਲਾਂ ਉੱਤੇ ਥੱਪੜ ਛਪੇ
ਹੋਣੇ ਸੀ।
ਸਵੇਰੇ-ਸਵੇਰੇ ਹਰ ਕਿਸੇ ਨੂੰ ਆਪੋ-ਆਪਣੇ ਕੰਮਾਂ
ਉੱਤੇ ਜਾਣ ਦੀ ਕਾਹਲੀ ਹੁੰਦੀ ਹੈ। ਸਾਮ ਨੂੰ ਬੰਦਾ ਥੱਕਿਆ ਹੁੰਦਾ ਹੈ। ਘਰ ਪਹੁੰਚਣ ਦੀ ਕਾਹਲ
ਹੁੰਦੀ ਹੈ। ਸਮਾਂ ਖ਼ਰਾਬ ਹੋਣ ਦੇ ਡਰੋਂ ਕੋਈ ਝਮੇਲੇ ਵਿੱਚ ਨਹੀਂ ਪੈਣਾ ਚਾਹੁੰਦਾ। ਜੇ ਕਿਸੇ ਦਾ
ਹੱਥ, ਮੋਢਾ ਬੱਸ ਤੇ ਟਰੇਨ ਦੀ ਭੀੜ ਵਿੱਚ ਲੱਗ ਵੀ
ਜਾਂਦਾ ਹੈ। ਅੱਖੋਂ ਉਹਲੇ ਕਰਕੇ, ਅਣਡਿੱਠ
ਕੀਤਾ ਜਾਂਦਾ ਹੈ। ਇਹ ਸਬ ਕੁੱਝ ਚੀਨਣ ਕੁੜੀ ਬੈਠੀ ਦੇਖ ਰਹੀ ਸੀ। ਉਸ ਨੇ ਇੰਨਾ ਤਿੰਨਾਂ ਨੂੰ ਇਕੱਠੇ ਸਟੇਸ਼ਨ ਉੱਤੇ
ਖੜ੍ਹੇ ਗੱਲਾਂ ਕਰਦੇ ਵੀ ਦੇਖਿਆਂ ਸੀ। ਉਸ ਕੁੜੀ ਨਾਲ ਜਾ ਕੇ, ਰਣਵੀਰ ਬੈਠ ਗਿਆ ਸੀ। ਚੀਨਣ ਕੁੜੀ ਦੇ ਸਕੱਲਟ
ਪਾਈ ਹੋਈ ਸੀ। ਰਣਵੀਰ ਦੀ ਨਿਗ੍ਹਾ ਬਾਰ-ਬਾਰ ਉਸ ਦੇ ਨੰਗੇ ਪੱਟਾਂ ਉੱਤੇ ਜਾਂਦੀ ਸੀ। ਉਹ ਬੌਂਦਲਿਆ
ਹੋਇਆ, ਕਦੇ ਦਾੜ੍ਹੀ ਤੇ ਕਦੇ ਮੁੱਛਾਂ ਨੂੰ ਪਲੋਸ ਰਿਹਾ
ਸੀ। ਟੇਢੀ ਅੱਖ ਨਾਲ ਚੀਨਣ ਵੱਲ ਦੇਖ ਰਿਹਾ ਸੀ। ਦਾੜ੍ਹੀ ਤੇ ਮੁੱਛਾਂ ਵਧੀਆਂ ਦਿਖਾ ਕੇ, ਜਵਾਨ ਹੋਣ ਦਾ ਅਹਿਸਾਸ ਜਿੱਤਾ ਕੇ, ਕਿਸੇ ਪੰਜਾਬੀ ਔਰਤ ਨੂੰ ਭਾਵੇਂ ਪਟਿਆਂ ਜਾ
ਸਕਦਾ ਹੋਣਾ ਹੈ। ਚੀਨਣਾਂ ਨੇ ਤਾਂ ਆਪ ਦੇ ਮਰਦਾਂ ਦੇ ਛਾਤੀ ਦੇ ਵਾਲ ਨਹੀਂ ਆਏ ਦੇਖੇ। ਮੈਦਾਨ ਵਾਂਗ
ਸਾਫ਼ ਹੁੰਦੇ ਹਨ। ਜੰਗਲ ਵਿੱਚ ਅੱਜ ਕਲ ਕਿਹੜੀ ਗੁਆਚਦੀ ਹੈ? ਚੀਕਨੇ ਮਾਲ ਦਾ ਫ਼ੈਸ਼ਨ ਹੈ। ਚੀਨਣ ਉਸ ਦੀਆਂ
ਹਰਕਤਾਂ ਤੋਂ ਹੱਸੀ। ਰਣਵੀਰ ਦਾ ਮਨ ਵੀ ਉਸ ਨੂੰ ਹੱਸਦੀ ਦੇਖ ਕੇ, ਗਦ-ਗਦ ਹੋ ਗਿਆ। ਉਸ ਨੂੰ ਪਤਾ ਹੀ ਨਹੀਂ ਲੱਗਾ।
ਉਸ ਦਾ ਹੱਥ ਕਦੋਂ ਦਾੜ੍ਹੀ ਵਿੱਚੋਂ ਨਿਕਲ ਕੇ, ਚੀਨਣ ਦੇ ਗੋਰੇ ਪੱਟਾਂ ਉੱਤੇ ਫਿਰਨ ਲੱਗਾ।
ਉਦੋਂ ਹੀ ਪਤਾ ਲੱਗਾ, ਜਦੋਂ
ਕੜਾਕ ਕਰਦੀਆਂ ਦੋ ਚਪੇੜਾਂ ਗੱਲ ਉੱਤੇ ਲੱਗੀਆਂ। ਪਬਲਿਕ ਵਿੱਚੋਂ ਕਿਸੇ ਨੇ ਟਰੇਨ ਦੀ ਐਮਰਜੈਂਸੀ
ਚੇਨ ਖਿੱਚ ਦਿੱਤੀ ਸੀ। ਟਰੇਨ ਇੱਕੋ ਝਟਕੇ ਨਾਲ ਖੜ੍ਹ ਗਈ। ਸਾਰੀ ਗੱਲ ਹਵਾ ਦੇ ਬੁੱਲੇ ਵਾਂਗ ਫੈਲ ਗਈ।
ਪੁਲਿਸ ਤੋਂ ਪਹਿਲਾਂ ਰੇਲਵੇ ਦੀ ਸਕਿਉਰਿਟੀ ਨੇ ਆ ਕੇ, ਰਣਵੀਰ ਨੂੰ ਹੱਥਕੜੀ ਲੱਗਾ ਲਈ ਸੀ। ਪੁਲਿਸ
ਆਫ਼ੀਸਰ ਨੇ, ਉਸ ਉੱਤੇ ਪਬਲਿਕ ਵਿੱਚ ਔਰਤ ਨਾਲ ਛੇੜ-ਛਾੜ ਕਰਨ
ਦਾ ਚਾਰਜ ਲਾ ਦਿੱਤਾ ਸੀ। ਉਸ ਨੂੰ ਜੇਲ ਅੰਦਰ ਕਰ ਦਿੱਤਾ।
Comments
Post a Comment