ਭਾਗ
58 ਝਾੜੂ ਪੋਚੇ ਵਾਲੀਆਂ ਗੌਰਮਿੰਟ ਤੋਂ ਪੈਨਸ਼ਨ ਲੈਂਦੀਆਂ ਹਨ ਆਪਣੇ ਪਰਾਏ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਗਾਮੇ
ਨੂੰ ਲੱਗ ਰਿਹਾ ਸੀ। ਜਦੋਂ ਮੈਂ ਪਿੰਡ ਪਹੁੰਚਿਆ। ਸਾਰੇ ਆਲੇ-ਦੁਆਲੇ ਦੇ ਲੋਕ ਮੈਨੂੰ ਮਿਲਣ ਆਉਣਗੇ।
ਉਸ ਨੂੰ ਪਿੰਡ ਦੇ ਰਸਤੇ ਵਿੱਚ ਕਈ ਕਾਰਾਂ, ਬੱਸਾਂ, ਟੈਂਪੂ ਜਾਂਦੇ ਮਿਲੇ। ਸਾਰੇ ਇੱਕ ਦੂਜੇ ਤੋਂ
ਅੱਗੇ ਨਿਕਲਣਾ ਚਾਹੁੰਦੇ ਸਨ। ਪਿੰਡ ਦੇ ਰਸਤੇ ਖ਼ਾਲੀ ਸਨ। ਕੋਈ ਬੀਹੀ ਵਿਹੜੇ ਦੇ ਮੋੜ ‘ਤੇ ਖੜ੍ਹਾ
ਨਹੀਂ ਦਿਸਿਆ। ਕਾਂ, ਚਿੜੀ ਵੀ ਨਹੀਂ ਫਰਕਦੇ ਸਨ। ਉਨ੍ਹਾਂ ਦੀ ਕਾਰ
ਵਿਹੜੇ ਵਿੱਚ ਜਾ ਕੇ ਰੁਕ ਗਈ। ਡਰਾਈਵਰ ਨੇ ਸਾਰਾ ਸਮਾਨ ਉਤਾਰ ਕੇ, ਘਰ ਦੇ ਅੰਦਰ ਰੱਖ ਦਿੱਤਾ। ਘਰ ਦੇ ਅੰਦਰ-ਬਾਹਰ
ਕੂੜਾ ਮਿੱਟੀ ਚੜ੍ਹੇ ਹੋਏ ਸਨ। ਤਾਰੋ ਨੇ ਬੈਠਣ ਜੋਗਾ ਥਾਂ ਬਣਾਂ ਲਿਆ। ਉਹ ਥੱਕੇ ਹੋਏ ਹੋਣ ਕਾਰਨ
ਸੌਂ ਗਏ। ਬਹੁਤੇ ਥੱਕੇ ਬੰਦੇ ਨੂੰ ਭੁੱਖ ਨਹੀਂ ਲੱਗਦੀ। ਉੱਠ ਕੇ ਤਾਰੋ ਨੇ ਰਸੋਈ ਵਿੱਚ ਗੇੜਾ
ਦਿੱਤਾ। ਘਰ ਵਿੱਚ ਪਾਣੀ ਪੀਣ ਨੂੰ ਗਲਾਸ ਵੀਂ ਨਹੀਂ ਸੀ। ਜਿਸ-ਜਿਸ ਨੇ ਘਰ ਸੰਭਾਲਿਆ ਸੀ। ਘਰ ਦਾ
ਸਮਾਨ ਵੀ ਸੰਭਾਲ ਲਿਆ ਸੀ। ਸਾਰੇ ਘਰ ਦੀ ਕੁਰਕੀ ਕਰ ਦਿੱਤੀ ਸੀ। ਜੇ ਚੱਜ ਦੇ ਗੁਆਂਢੀ ਹੋਣਗੇ, ਐਸੇ ਵੇਲੇ ਕੰਮ ਆਉਂਦੇ ਹਨ। ਤਾਰੋ ਗੁਆਂਢੀਆਂ
ਦੇ ਘਰ ਚਲੀ ਗਈ। ਨਾਂ ਉਹ ਤਾਰੋ ਨੂੰ ਨਾਂ
ਤਾਰੋ ਉਨ੍ਹਾਂ ਨੂੰ ਪਛਾਣਦੀ ਸੀ। ਜਿਸ ਨੂੰ ਬੰਦਾ ਪਛਾਣੇ ਹੀ ਨਾਂ, ਉਸ ਦਾ ਸਵਾਗਤ ਕੀ ਹੋਣਾ ਹੈ? ਜਾਣ-ਪਛਾਣ ਨਾਲ ਹੀ ਮਿਲਵਰਤਨ ਵਧਦਾ ਹੈ। ਤਾਰੋ
ਨੇ ਦੱਸਿਆ, “ ਅਸੀਂ ਤੁਹਾਡੇ ਗੁਆਂਢੀ ਹਾਂ। ਪਰ ਮੈਂ
ਤੁਹਾਨੂੰ ਪਛਾਣਿਆਂ ਨਹੀਂ ਹੈ। ਤੁਸੀਂ ਕਿੰਨਾ ਵਿੱਚੋਂ ਹੋ? “ ਉਹ ਨਵੀਂ ਵਿਆਹੀ ਬਹੂ ਸੀ। ਉਸ ਨੇ ਕਿਹਾ, “ ਮੈਂ ਤਾਂ ਕਿਸੇ ਨੂੰ ਨਹੀਂ ਜਾਣਦੀ। ਮੇਰੇ ਪਤੀ ਦਾ ਨਾਮ ਬੌਬੀ ਹੈ। “ “ ਬੌਬੀ ਨੂੰ ਮੈਂ ਨਹੀਂ ਜਾਣਦੀ। ਇਹ ਸਾਡੇ ਬਾਹਰ
ਗਿਆ ਤੋਂ ਜੰਮਿਆਂ ਹੋਣਾ ਹੈ। ਤੁਹਾਡੇ ਕਿਸੇ ਦਾਦੇ, ਬਾਬੇ, ਤੇਰੀ ਸੱਸ ਦਾ ਨਾਮ ਕੀ ਹੈ?“ “ ਮੈਨੂੰ ਕੁੱਝ ਨਹੀਂ ਪਤਾ ਚਾਰ
ਹਫ਼ਤੇ ਪਹਿਲਾਂ ਸਾਡੀ ਲਵ ਮੈਰਿਜ ਹੋਈ ਹੈ। ਬੌਬੀ ਪੜ੍ਹਨ ਗਿਆ
ਹੈ। ਮੇਰੀ ਅੱਜ ਛੁੱਟੀ ਹੈ। “
ਉਹ ਆਪਦੇ ਕਮਰੇ ਅੰਦਰ ਚਲੀ ਗਈ। ਉਸ ਨੇ ਤਾਰੋ
ਨੂੰ ਬੈਠਣ, ਖੜ੍ਹਨ ਨੂੰ ਨਹੀਂ ਕਿਹਾ। ਉਸ ਨੂੰ ਉਮੀਦ ਨਹੀਂ
ਸੀ। ਕੋਈ ਘਰ ਗਏ ਨੂੰ ਚਾਹ ਪਾਣੀ ਵੀ ਨਾਂ ਪੁੱਛੇ।
ਉਹ
ਅਗਲੇ ਘਰ ਚਲੀ ਗਈ। ਅੰਦਰੋਂ ਕੁੰਢਾ ਲੱਗਾ ਹੋਇਆ ਸੀ। ਤਾਰੋ ਨੇ ਦਰਵਾਜ਼ੇ ਨੂੰ ਧੱਕਾ ਮਾਰਿਆ। ਭਈਏ
ਨੇ ਦਰ ਖ਼ੋਲ ਦਿੱਤਾ। ਉਸ ਨੇ ਕਿਹਾ, “ ਬੀਬੀ
ਜੀ ਆਪ ਕੌਣ ਹੈਗਾ? “ “ ਮੈਂ ਨਾਲ ਵਾਲੇ ਘਰ ਵਿੱਚ ਕਲ ਹੀ ਪ੍ਰਦੇਸ
ਵਿਚੋਂ ਆਈ ਹਾਂ। ਇਸ ਘਰ ਦੇ ਕਿਥੇ ਹਨ? “ ਬੋ
ਤੋਂ ਸਬ ਅਮਰੀਕਾ ਚਲੇ ਗਏ ਹੈ। ਇਸ ਗਰ ਮੇ, ਮੈਂ
ਇਕੱਲਾ ਰਹਿਤੀ ਹੂੰ। “ “ ਕੀ ਤੂੰ ਮੇਰੇ ਘਰ ਵਿੱਚ ਕੰਮ ਕਰੇਂਗਾ? “ “ ਬੀਬੀ ਜੀ, ਕਿਆ ਬਾਤ ਕਰਤਾ ਹੈ? ਕਿਆ
ਮੈਂ ਝਾੜੂ-ਪੋਚੇ ਵਾਲੀ ਬਾਈ ਲੱਗਤੂ ਹੂੰ? ਅਬ
ਮੈਂ ਇਸ ਗਰ ਕੀ ਮਾਲਕ ਹੂੰ। ਸਬ ਜ਼ਮੀਨੇ ਮੈਂ ਹੀ ਦੇਖ਼ਤੀ ਹੂੰ। 5 ਸਾਲ ਸੇ ਇਸ ਗਰ ਕੇ, ਮਾਲਕ ਵਾਪਸ ਨਹੀਂ ਆਏ। “ ਤਾਰੋ ਨੇ ਉਸ ਵੱਲ ਦੇਖਿਆ। ਇਹ ਔਰਤ ਹੈ, ਜਾਂ ਬੰਦਾ ਹੈ। ਉਹ ਬਗੈਰ ਕੁੱਝ ਹੋਰ ਕਹੇ
ਅਗਲੇ ਘਰ ਚਲੀ ਗਈ। ਉਸ ਘਰ ਵਿੱਚ 14 ਕੁ ਸਾਲਾਂ ਦੀ ਕੁੜੀ ਸੀ। ਉਸ ਨੇ ਤਾਰੋ ਨੂੰ ਅੰਦਰ ਨਹੀਂ ਵੜਨ
ਦਿੱਤਾ। ਉਸ ਨੇ ਕਿਹਾ, “ ਜੀ ਘਰ ਕੋਈ ਨਹੀਂ ਹੈ। ਘਰ ਦੇ ਪੈਲਿਸ ਵਿੱਚ
ਵਿਆਹ ‘ ਤੇ ਗਏ ਹਨ। ਰਾਤ ਨੂੰ ਆਉਣਗੇ। ਮੈਂ
ਸਕੂਲੋਂ ਪੜ੍ਹ ਕੇ ਆਈ ਹਾਂ। ਹੁਣੇ ਟੂਸ਼ਨ ਤੇ ਚੱਲੀ ਹਾਂ। ਕੀ ਕੋਈ ਕੰਮ ਸੀ? “ ਤਾਰੋ ਨੇ ਨਾਂਹ ਵਿੱਚ ਸਿਰ ਮਾਰ ਦਿੱਤਾ। ਉਸ
ਨੇ ਅੰਦਰ ਨੂੰ ਦੇਖਿਆ। ਘਰ ਕੋਈ ਪਸ਼ੂ ਵੀ ਨਹੀਂ ਦਿਸ ਰਿਹਾ ਸੀ। ਤਾਰੋ ਨੂੰ ਉਬਾਸੀਆਂ ਆ ਰਹੀਆਂ ਸਨ।
ਸਾਰੇ ਘਰ ਦੇਖਣ ਨੂੰ ਇੱਕੋ ਜਿਹੇ ਹੀ ਲੱਗਦੇ ਸਨ। ਸਬ ਰੰਗੀਨ ਕੋਠੀਆਂ ਸਨ। ਇੱਕ ਦੂਜੇ ਤੋਂ ਸੁੰਦਰ
ਲੱਗ ਰਹੇ ਸਨ। ਲਾਲ ਕੋਠੀ ਦੂਰੋਂ ਬਹੁਤ ਸੋਹਣੀ ਲੱਗਦੀ ਸੀ। ਉਹ ਉਸ ਅੰਦਰ ਚਲੀ ਗਈ। ਕਿੱਲੇ ਜਿੰਨੇ
ਥਾਂ ਵਿੱਚਕਾਰ ਪਾਈ ਹੋਈ ਸੀ। ਉਸ ਨੇ ਕਈ ਆਵਾਜ਼ਾਂ ਮਾਰੀਆਂ। ਕੋਈ ਜੁਆਬ ਨਹੀਂ ਆਇਆ। ਉਹ ਅੰਦਰ ਲੰਘ
ਗਈ। ਦੋ ਬੱਚੇ ਤੇ ਮਾਂ-ਬਾਪ ਰਜਾਈਆਂ ਵਿੱਚ ਬੈਠੇ ਸਨ। ਉਨ੍ਹਾਂ ਨੇ ਤਾਰੋ ਵੱਲ ਓਪਰਾ ਜਿਹਾ ਦੇਖਿਆ।
ਮਰਦ ਨੇ ਕਿਹਾ, “ ਆਂਟੀ ਤੁਹਾਨੂੰ ਪਛਾਣਿਆਂ ਨਹੀਂ ਹੈ। “ “ ਬੇਟਾ ਮੈਂ ਜ਼ੈਲਦਾਰਾਂ ਵਿਚੋਂ ਹਾਂ। ਜੋ ਇਸ
ਗਲ਼ੀ ਦੇ ਵਿਚਾਲੇ ਘਰ ਹੈ। “ ਔਰਤ ਨੇ ਕਿਹਾ, “ ਕੀ ਇਸ ਪਿੰਡ ਵਿੱਚ ਵੀ ਜ਼ੈਲਦਾਰ ਹਨ? “ ਤਾਰੋ ਢਿੱਲੀ ਜਿਹੀ ਹੋ ਗਈ। ਉਸ ਦੇ ਦਿਮਾਗ਼
ਵਿੱਚ ਆਇਆ। ਇਹ ਤਾਂ 50 ਸਾਲ ਪੁਰਾਣੀਆਂ ਗੱਲਾਂ ਹਨ। ਉਸ ਨੇ ਗੱਲ ਬਦਲੀ, “ ਅਸੀਂ ਕਲ ਹੀ ਕੈਨੇਡਾ ਤੋਂ ਵਾਪਸ ਆਏ ਹਾਂ। “ “ ਆਂਟੀ ਬੈਠ ਜਾਵੋ, ਕੀ ਤੁਸੀਂ ਚਾਹ ਪੀਵੋਗੇ? ਤਾਂ
ਮੈਂ ਪਾਣੀ ਚੂਲੇ ਉੱਤੇ ਧਰ ਦਿੰਦੀ ਹਾਂ। ਪਹਿਲਾਂ ਮੈਂ ਦੁੱਧ ਦੇਖ ਲਵਾਂ। ਜੇ ਦੁੱਧ ਨਾਂ ਹੋਇਆ, ਡੇਅਰੀ ਸ਼ਾਮ ਨੂੰ 7 ਵਜੇ ਖੁਲਣੀ ਹੈ। “ “ ਮੈਂ ਤਾਂ ਕੋਈ ਕੰਮ ਵਾਲੀ ਪੁੱਛਣ ਆਈ ਸੀ। ਕੀ
ਤੁਸੀਂ ਕਿਸੇ ਨੂੰ ਜਾਣਦੇ ਹੋ?
ਘਰ ਝਾੜਨ ਵਾਲਾ ਹੈ। ਕੋਈ ਝਾੜੂ ਪੋਚੇ ਵਾਲੀ
ਮਿਲ ਜਾਂਦੀ। “ “ ਅੱਜ ਕਲ ਕੋਈ ਦਿਹਾੜੀਆਂ ਨਹੀਂ ਮਿਲਦਾ। ਕੰਮ
ਵਾਲੀਆਂ 5 ਹਜ਼ਾਰ ਮਹੀਨੇ ਦਾ ਦਾਲ-ਰੋਟੀ, ਕੱਪੜੇ
ਸਣੇ ਮੰਗਦੀਆਂ ਹਨ। ਝਾੜੂ ਪੋਚੇ ਵਾਲੀਆਂ ਗੌਰਮਿੰਟ ਤੋਂ ਪੈਨਸ਼ਨ ਲੈਂਦੀਆਂ ਹਨ। ਸਾਡਾ ਘਰ ਦਾ ਕੰਮ
ਭਈਆ ਕਰਦਾ ਹੈ। “ ਤਾਰੋ ਨਿਰਾਸ਼ ਹੋ ਕੇ ਘਰ ਨੂੰ ਆ ਗਈ। ਗਾਮਾ
ਦਰਾਂ ਮੂਹਰੇ ਖੜ੍ਹਾ ਉਸ ਨੂੰ ਉਡੀਕ ਰਿਹਾ ਸੀ। ਉਹ ਚਾਹ ਦੀ ਦੁਕਾਨ ਵਾਲੇ ਤੋਂ ਦੋ ਗਲਾਸ ਚਾਹ ਤੇ
ਬਿਸਕੁਟ ਲਿਆਇਆ ਸੀ। ਉਸ ਨੇ ਦੱਸਿਆ, “ ਘਰ
ਪਾਣੀ ਵੀ ਨਹੀਂ ਚੱਲਦਾ। ਬਾਥਰੂਮ ਵੀ ਨਵਾਂ ਬਣਵਾਉਣਾ ਪੈਣਾ ਹੈ। ਪਿਛਲੇ ਕਮਰੇ ਢਹੇ ਪਏ ਹਨ। “ “ ਸਿਰ ਨੂੰ ਛੱਡ ਤਾਂ ਚਾਹੀਦੀ ਹੈ। ਕਮਰੇ ਨਵੇਂ
ਬਣਾਉਣੇ ਪੈਣੇ ਹਨ। ਲੋਕਾਂ ਦੇ ਘਰਾਂ ਨੂੰ ਦੇਖ ਲੈ। ਇਸ ਘਰ ਵਿੱਚ ਬੈਠਿਆਂ ਨੂੰ ਸ਼ਰਮ ਆਉਂਦੀ ਹੈ। “ “ ਸਾਰਾ ਘਰ ਪਾ ਕੇ, ਕੀ ਕਰਨਾ ਹੈ? ਅੱਗੇ ਜੁਗੜਿਆਂ ਪਿੱਛੋਂ ਆਏ ਹਾਂ। ਹੁਣ ਕਿਹਨੇ
ਵਾਪਸ ਆਉਣਾ ਹੈ? “ “ ਪਿਉ, ਦਾਦੇ ਦਾ ਨਾਮ ਇੱਥੋਂ ਹੀ ਨਿੱਕਦਾ ਹੈ। ਪਿੰਡ ਵਿੱਚ ਘਰ ਹੋਣਾ ਚਾਹੀਦਾ ਹੈ। ਲੋਕ
ਹੁਣੇ ਭੁੱਲੇ ਫਿਰਦੇ ਹਨ। ਮੈਂ ਦਰ-ਦਰ ਫਿਰ ਕੇ ਆ ਗਈ। ਕਿਸੇ ਨੇ ਮੈਨੂੰ ਨਹੀਂ ਪਛਾਣਿਆਂ। ਮੈਨੂੰ
ਇੰਜ ਲੱਗਦਾ ਹੈ, ਕਿਸੇ ਗ਼ਲਤ ਪਿੰਡ ਆ ਗਏ ਹਾਂ। “ “ ਸੋਨੂੰ ਦੀ ਮੰਮੀ, ਰਿਸ਼ਤੇ, ਸਾਕ, ਸਰੀਕੇ ਵਾਲੇ ਮਿਲਣ-ਵਰਤਣ ਨਾਲ ਜੁੜਦੇ ਹਨ।
ਜਦੋਂ ਕੜੀ ਟੁੱਟ ਜਾਵੇ, ਸੰਗਲੀ ਨੂੰ ਜੋੜ ਪੈ ਜਾਂਦਾ ਹੈ। ਐਸੇ ਹੀ
ਰਿਸ਼ਤੇ ਹੁੰਦੇ ਹਨ।“
Comments
Post a Comment