ਭਾਗ 3 ਦੋਸਤ ਉਹੀ ਜੋ ਦੂਜੇ ਨੂੰ ਮੁਸੀਬਤ ਸਮੇਂ
ਮੋਢਾ ਦੇਵੇ ਜਾਨੋਂ ਮਹਿੰਗੇ ਯਾਰ
-ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com
ਬਲਵੀਰ ਨੇ ਸਿਮਰਨ ਨੂੰ ਪੁੱਛਿਆ, " ਯਾਰ ਇੱਕ ਗੱਲ ਦੱਸ
ਦੋਸਤੀ ਕੀ ਹੁੰਦੀ ਹੈ? ਕੀ
ਤੂੰ ਕਿਸੇ ਦੀ ਦੋਸਤੀ ਨਿਭਦੀ ਦੇਖੀ ਹੈ?" ਸਿਮਰਨ ਨੇ ਜੁਆਬ ਦਿੱਤਾ, " ਮੈ ਤੈਨੂੰ ਜੇਬ ਵਿਚੋਂ
ਪੰਜ ਡਾਲਰ ਖ਼ਰਚ ਕੇ ਸਭਿਆਚਾਰਕ ਸ਼ੋ ਦਿਖਾ ਦਿੱਤਾ। ਇਹ ਦੋਸਤੀ ਹੀ ਹੈ। " ਯਾਰ ਪੰਜ ਡਾਲਰ ਮੇਰੇ
ਉੱਤੇ ਖ਼ਰਚ ਕੇ ਦੋਸਤੀ ਦੀ ਭਰਵਾਸ਼ਾ ਬਣਾ ਦਿੱਤੀ। " " ਦੋਸਤੀ ਪੈਸਿਆਂ ਨਾਲ ਨਹੀਂ
ਜੋਖੀਂ ਜਾਂਦੀ। ਟਿਕਟ 50 ਡਾਲਰ ਦੀ ਵੀ ਹੁੰਦੀ, ਪ੍ਰਵਾਹ ਨਹੀਂ ਸੀ। ਦੋਸਤ ਉਹੀ ਜੋ ਦੂਜੇ ਨੂੰ
ਮੁਸੀਬਤ ਸਮੇਂ ਮੋਢਾ ਦੇਵੇ। ਦੋਸਤ ਦੀ ਇੱਜ਼ਤ ਨੂੰ ਆਪਦੀ ਇੱਜ਼ਤ ਸਮਝੇ। ਆਪਣਾ ਆਪ ਵਾਰ ਦੇਵੇ, ਸਤੀ
ਹੋ ਜਾਵੇ। ਦੋਸਤ ਨੂੰ ਕਿਸੇ ਵੀ ਮੁਸੀਬਤ ਤੇ ਉਲਝਣ ਵਿਚੋਂ ਬਾਹਰ ਕਰੇ। ਦੋਸਤੀ ਵਿੱਚ ਲਾਲਚ ਕੋਈ
ਨਹੀਂ ਹੁੰਦਾ। ਕੁੜੀ ਦਾ ਕੁੜੀ ਨਾਲ, ਮੁੰਡੇ
ਦੀ ਮੁੰਡੇ ਨਾਲ, ਕੁੜੀ
ਮੁੰਡੇ ਵਿੱਚ ਵੀ ਪਵਿੱਤਰ ਰਿਸ਼ਤਾ ਹੋ ਸਕਦਾ ਹੈ। ਦੋਸਤੀ ਵਿੱਚ ਕਾਮ ਦੀ ਕੋਈ ਖਿੱਚ ਨਹੀਂ ਹੁੰਦੀ।
ਦੋ ਦੋਸਤ ਇੱਕ ਦੂਜੇ ਦੇ ਸਰੀਰ ਨੂੰ ਹੱਥ ਵੀ ਨਹੀਂ ਲਗਾਉਂਦੇ। ਕੈਨੇਡਾ ਵਿੱਚ ਤਾਂ ਐਵੇਂ ਕਿਸੇ ਦੇ
ਸਰੀਰ ਨੂੰ ਛੂਹਣ ਵਾਲੇ ਨੂੰ ਮਾੜਾ ਸਮਝਿਆ ਜਾਂਦਾ ਹੈ। ਉਸ ਤੇ ਮਾੜਾ ਛੱਕ ਕਿੱਤਾ ਜਾਂਦਾ ਹੈ।
" " ਯਾਰ ਮੈ ਮਜ਼ਾਕ ਕਰਦਾ। ਮੈਨੂੰ ਸ਼ੋ ਬਹੁਤ ਚੰਗਾ ਲੱਗਾ। ਚਾਰ ਘੰਟੇ ਪਲ ਅੱਖ ਝੱਪਣ
ਵਾਂਗ ਲੰਘ ਗਏ। ਚੰਗੇ ਮੀਡੀਏ ਦਾ ਰੋਲ ਨਿਭਾਉਣ ਵਾਲੇ ਵੀ ਕੌਮ ਤੇ ਵਿਰਸੇ ਨਾਲ ਦੋਸਤੀ ਹੀ ਨਿਭਾ
ਰਹੇ ਹਨ। ਛੋਟੇ ਬੱਚੇ ਵੀ ਕਿੰਨੇ ਉਤਸ਼ਾਹ ਤੇ ਦਲੇਰੀ ਨਾਲ ਪ੍ਰੋਗਰਾਮ ਕਰਕੇ ਗਏ ਹਨ। ਇੱਕ ਵਾਰ ਲੱਗਾ
ਕੇ ਪੰਜਾਬ ਦੇ ਹੀ ਕਿਸੇ ਮੇਲੇ ਵਿੱਚ ਆਏ ਹਾਂ। ਗਿੱਧੇ ਭੰਗੜੇ ਨੇ ਰੰਗ ਬੰਨ੍ਹ ਦਿੱਤਾ। ਵਿਹਲਾ ਮਨ
ਸ਼ੈਤਾਨ ਦਾ ਘਰ ਹੁੰਦਾ। ਚੰਗਾ ਕਿੱਤਾ ਸ਼ੋ ਦੇਖ ਲਿਆ। “ ਬਲਵੀਰ ਨੇ ਕਿਹਾ, “ ਮੈ ਤਾਂ ਕਹਿਨਾ ਹਰ ਵੀਕਇੰਡ ਨੂੰ ਸਭਿਆਚਾਰਕ
ਪ੍ਰੋਗਰਾਮ ਹੋਣੇ ਚਾਹੀਦੇ ਨੇ। ਕੈਨੇਡਾ ਦਾ ਮਹੋਲ ਹੀ ਐਸਾ ਹੈ। ਬੱਚੇ ਕੀ ਕਰਨ? ਆਪਾ ਆਪ ਪਿਛਲਾ ਸਾਰਾ ਕੁੱਝ ਭੁੱਲਦੇ ਜਾਂਦੇ
ਹਾਂ। ਸਾਡੇ ਧਾਰਮਿਕ ਪ੍ਰਬੰਧਕ ਵੀ ਕੁੱਝ ਕਰ ਸਕਦੇ। ਢੋਲਕੀ ਛੈਣੇ ਖੜਕਾ ਕੇ, ਪੈਸੇ ਇਕੱਠੇ ਕਰਨ ਤੋ ਬਿਨਾਂ ਲੋਕਾਂ ਨੂੰ ਧਰਮ ਨਾਲ ਜੋੜ ਸਕਦੇ। ਪੈਸੇ ਇਕੱਠੇ
ਕਰਨ ਵੇਲੇ ਧਾਰਮਿਕ
ਲੀਡਰਾਂ ਨੂੰ ਪ੍ਰਵਾਹ ਨਹੀਂ ਹੁੰਦੀ। ਪੈਸੇ ਦੇਣ ਵਾਲਾ ਕੇਸ ਕੱਤਲ ਕਰਨ ਵਾਲਾ ਹੈ ਜਾਂ ਸ਼ਰਾਬੀ ਹੈ।
ਜੇ ਉਹੀ ਮੋਨਾ ਬੰਦਾ ਮਹਾਰਾਜ ਪੜ੍ਹਨ ਲੱਗ ਜਾਵੇ। ਬੇਅਦਬੀ ਹੋ ਜਾਂਦੀ ਹੈ। ਬੰਦਾ ਮਾੜੇ ਕਰਮਾਂ
ਵਾਲਾ ਗੁਰੂ ਨੇੜੇ ਕਿਵੇਂ ਹੋਵੇ? ਗੁਰੂ
ਤਾਂ ਧਾਰਮਿਕ ਲੀਡਰਾਂ ਦੇ ਕਬਜ਼ੇ ਵਿੱਚ ਹੈ। ਜਿਉਂਦੇ ਬੰਦੇ ਨੂੰ ਨੇੜੇ ਨਹੀਂ ਲੱਗਣ ਦਿੰਦੇ। ਮਰੇ
ਬੰਦੇ ਦੀ ਲਾਸ਼ ਨੂੰ ਮੱਥਾ ਟਿਕਾਉਣ ਲਈ ਇਜਾਜ਼ਤ ਦੇ ਦਿੰਦੇ ਹਨ। ਮਰੇ ਬੰਦੇ ਦੀ ਅਰਥੀ ਚੱਕਣ, ਭੋਗ ‘ਤੇ
ਵੀ ਪੌਂਡ, ਡਾਲਰ, ਨੋਟ ਝੜਦੇ ਹਨ। "
ਸਿਮਰਨ ਨੇ ਕਿਹਾ, " ਜੇ ਕਿਤੇ ਰੱਬ ਇੰਨਾ
ਧਾਰਮਿਕ ਪ੍ਰਬੰਧਕਾਂ ਦੀ ਸੁਣਦਾ ਹੋਵੇ। ਤੂੰ ਮੈਂ ਤਾਂ ਭੁੱਖੇ ਹੀ ਮਰ ਜਾਈਏ। ਹੁਣ ਤੱਕ ਧਰਤੀ ਤੇ
ਸਾਰੇ ਕਬਰਾਂ ਹੀ ਹੋਣੀਆਂ ਸੀ। ਰੋਜ਼ ਕੋਈ ਨਵਾਂ ਸਿਆਪਾ ਪਾ ਕੇ, ਬੰਦੇ ਧਰਮਾਂ ਪਿੱਛੇ ਭੜਵਾਕੇ, ਮਰਵਾਉਂਦੇ ਹਨ। ਪਰ ਰੱਬ ਬਹੁਤ ਪਿਆਰਾ, ਹਰ ਸ਼ੈ ਦੇ ਦਿੰਦਾ। ਮੰਗਣ ਦੀ ਲੋੜ ਵੀ ਨਹੀਂ
ਪੈਂਦੀ। "
ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ।।
ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ।।
ਰੱਬ ਮਾਂ ਤੋ ਵੀ ਨੇੜੇ ਸਕਾ ਦੋਸਤ ਲੱਗਦਾ।
ਦੋਸਤ ਤੇਰੇ ਵਰਗੇ ਮੇਰੇ ਲਈ ਰੱਬ ਹੀ ਹਨ।"
ਸਿਮਰਨ ਬਲਵੀਰ ਨੂੰ ਆਪਦੇ ਘਰ ਲੈ ਗਿਆ। ਸਿਮਰਨ
ਦਾ ਡੈਡੀ ਗੁਰਨਾਮ, ਉਸ
ਦੀ ਉਡੀਕ ਕਰ ਰਿਹਾ ਸੀ। ਉਸ ਨੇ ਕਿਹਾ, "
ਨੌਜਵਾਨੋ
ਅੱਜ ਹਨੇਰਾ ਕਰ ਆਏ। ਤੁਹਾਨੂੰ ਦੇਖ ਕੇ ਮੈਨੂੰ ਆਪਦੇ ਜਵਾਨੀ ਦੇ ਦਿਨ ਚੇਤੇ ਆ ਜਾਂਦੇ ਹਨ। ਸਿਆਣੇ
ਵੀ ਕਹਿੰਦੇ ਹਨ, “ ਇੱਕ
ਤੇ ਇੱਕ ਗਿਆਰਾਂ ਹੁੰਦੇ ਹਨ। “ ਬਲਵੀਰ
ਦਾ ਡੈਡੀ ਗੁਰਚਰਨ ਮੇਰੇ ਤੋਂ ਪਹਿਲਾ ਆਪ ਦੇ ਜੀਜੇ ਕੋਲ ਕੱਲਕੱਤੇ ਆਇਆ ਸੀ। ਉਸ ਦੇ ਜੀਜੇ ਨੇ ਬਹੁਤ
ਮਦਦ ਕੀਤੀ। ਕਰਜ਼ਾ ਲੈ ਕੇ, ਪਹਿਲਾ
ਟਰੱਕ ਲੈ ਦਿੱਤਾ। ਫਿਰ ਘਰ ਆਪ ਮਿਹਨਤ ਕਰਕੇ ਹੋਰ ਟਰੱਕ ਲੈ ਲਿਆ। ਪਿੰਡ ਆਪਣੀ ਕੰਧ ਸਾਂਝੀ ਹੈ।
ਅਸੀਂ ਦੋਨੇਂ ਜਮਾਤੀ ਸੀ। ਪਰ ਮੈਂ ਉਸ ਤੋਂ ਛੇ ਮਹੀਨੇ ਛੋਟਾ ਹੋਣ ਦੇ ਬਾਵਜੂਦ ਵੀ ਚਾਚਾ ਲੱਗਦਾ
ਸੀ। ਤੇਰਾ ਡੈਡੀ ਪਿੰਡ ਗਿਆ ਹੋਇਆ ਸੀ। ਮੇਰਾ ਵੀ ਜੀਅ ਕੀਤਾ। ਮੇਰੀ ਵੀ ਟੋਹਰ ਇੰਦਾ ਦੀ ਹੋਵੇ।
ਮੈਂ ਗੁਰਚਰਨ ਨੂੰ ਕਿਹਾ," ਜੇ
ਮੈ ਤੇਰੇ ਕੋਲ ਆਵਾਂ। ਕੀ ਤੂੰ ਮੈਨੂੰ ਵੀ ਰੋਟੀ ਪਾ ਦੇਵੇਗਾ? ਕੀ ਤੂੰ ਮੇਰੀ ਮੱਦਦ ਕਰੇਗਾ? ਪੱਤਾ ਤੈਨੂੰ ਹੈ। ਮੇਰੀ ਪੈਸੇ ਦੀ ਮਦਦ ਕਰਨ
ਵਾਲਾ ਕੋਈ ਨਹੀਂ ਹੈ। ਆਪਦੀ ਜ਼ਮੀਨ ਸਾਰੀ ਗਹਿਣੇ ਪਈ ਹੈ। ਮੈ ਲੇਲ੍ਹੜੀ ਜਿਹੀ ਉਸ ਅੱਗੇ ਕੀਤੀ।
ਮੇਰੀ ਗੱਲ ਸੁਣ ਕੇ, ਉਸ
ਦੀਆ ਅੱਖਾਂ ਵਿੱਚ ਹੂੰਝੂ ਆ ਗਏ। " ਉਸ ਨੇ ਮੇਰੇ ਮੋਢੇ ਤੇ ਹੱਥ ਰੱਖਿਆ " ਗੁਰਨਾਮ ਮੈ ਤੈਨੂੰ ਰੋਟੀ ਪਾਉਣ ਵਾਲਾ ਕੌਣ ਆ? ਤੂੰ ਜੀਅ ਸਦਕੇ ਆ। ਮਿਹਨਤ ਅੱਗੇ ਲੱਛਮੀ ਆਉਂਦੀ
ਹੈ। ਚੱਲ ਬਿਸਤਰਾ ਬੰਨ੍ਹ ਨਾਲ ਤੁਰ ਪਾ।
ਮਾਂ ਨੇ ਮੈਨੂੰ ਪੁੱਛਿਆ, “ ਪੁੱਤ ਮੈਂ ਤੇਰੇ ਬਿਨ ਕਿਵੇਂ ਜੀਵਾਗੀ? ਤੂੰ ਹੀ ਮੇਰਾ ਆਸਰਾ ਹੈ। ਮੈ ਕੱਲੀ ਕਿਵੇਂ
ਰਹਾਂਗੀ? " " ਮਾਂ
ਮੈਂ ਤੈਨੂੰ ਆਪ ਦੇ ਕੋਲ ਬੁਲਾ ਲੈਣਾ। ਬੱਸ ਜਦੋਂ ਮੇਰਾ ਕਾਰੋਬਾਰ ਸ਼ੁਰੂ ਹੋ ਜਾਵੇ। ਸਭ ਦੁੱਖ ਟੁੱਟ
ਜਾਣਗੇ। " ਮਾਂ ਨੇ ਮੈਨੂੰ ਪੁੱਛਿਆ, " ਨੂੰਹ ਮਾਪਿਆਂ ਨੂੰ ਗਈ। ਉਸ ਨੂੰ ਮੈਂ ਕੀ ਜੁਆਬ
ਦੇਵਾਂਗੀ? " ਮੈ ਕਿਹਾ, " ਤਾਰੋ ਨੇ ਪੇਕੇ ਘਰ ਨਵ
ਜੰਮੀ ਧੀ ਨਾਲ ਦੋ ਮਹੀਨੇ ਲਾਉਣੇ ਨੇ। ਮਾਂ ਤੂੰ ਜਾ ਕੇ ਮਿਲ ਆਇਆ ਕਰੀਂ। ਮੈਂ ਜਦ ਤੱਕ ਚਿੱਠੀ ਪਾ
ਦੇਵਾਂਗਾ। ਉਹ ਆਪ ਸਿਆਣੀ ਹੈ। ਲੱਗਦਾ ਧੀ ਦਾ ਮੁਕੱਦਰ ਆਪਣੀ ਵੀ ਕਿਸਮਤ ਜਗਾ ਦੇਵੇਗਾ। ਮੈਨੂੰ
ਗੁਰਚਰਨ ਕੋਲੋਂ ਆਸ ਦੀ ਕਿਰਨ ਦਿਸੀ ਹੈ। ਨਵਾਂ ਰਸਤਾ ਦਿਸਿਆ ਹੈ। ਸਦਮਾ ਵੀ ਕ੍ਰਿਸ਼ਨ ਭਗਵਾਨ ਵੱਲ
ਤੁਰ ਗਿਆ ਸੀ। ਰੱਬ ਮੈਨੂੰ ਰਸਤਾ ਦਿਖਾ ਰਿਹਾ। ਰੱਬ ਆਪ ਬੰਦਿਆਂ ਵਿੱਚ ਦੀ ਹਾਜ਼ਰ ਹੋਕੇ ਹੀ ਮਦਦ
ਕਰਦਾ ਹੈ। ਸੱਚ ਪੁੱਛੇ ਮਾਂ ਮੈਨੂੰ ਗੁਰਚਰਨ ਵਿਚੋਂ ਰੱਬ ਦੀ ਝਲਕ ਪਈ ਹੈ। ਮਹਾਰਾਜ ਵੀ ਕਹਿੰਦੇ
ਹਨ।"
ਸਾਜਨੜਾ ਮੇਰਾ ਸਾਜਨੜਾ ਨਿਕਟਿ ਖਲੋਇਅੜਾ ਮੇਰਾ
ਸਾਜਨੜਾ।। ਜਾਨੀਅੜਾ ਹਰਿ ਜਾਨੀਅੜਾ ਨੈਣ ਅਲੋਇਅੜਾ ਹਰਿ ਜਾਨੀਅੜਾ।। ਨੈਣ ਅਲੋਇਆ ਘਟਿ ਘਟਿ ਸੋਇਆ
ਅਤਿ ਅੰਮ੍ਰਿਤ ਪ੍ਰਿਅ ਗੂੜਾ।। ਨਾਲਿ ਹੋਵੰਦਾ ਲਹਿ ਨ ਸਕੰਦਾ ਸੁਆਉ ਨ ਜਾਣੈ ਮੂੜਾ।। ਮਾਇਆ ਮਦਿ
ਮਾਤਾ ਹੋਛੀ ਬਾਤਾ ਮਿਲਣੁ ਨ ਜਾਈ ਭਰਮ ਧੜਾ।। ਕਹੁ ਨਾਨਕ ਗੁਰ ਬਿਨੁ ਨਾਹੀ ਸੂਝੈ ਹਰਿ ਸਾਜਨੁ ਸਭ
ਕੈ ਨਿਕਟਿ ਖੜਾ।।
ਮਾਂ ਨੇ ਅੱਖਾਂ ਪੂਜੀਆਂ, " ਪੁੱਤਰ ਜੇ ਤੂੰ ਜਾਣਾ ਹੀ
ਹੈ। ਮੈਂ ਕੀ ਕਰ ਸਕਦੀ ਹਾਂ? ਮੈ
ਤੇਰਾ ਮੁੜ ਕੇ ਆਉਣ ਦਾ ਰਸਤਾ ਦੇਖਦੀ ਰਹਾਂਗੀ। ਛੇਤੀ ਗੇੜਾ ਮਾਰੀ। ਨਿਰਮਲ ਅਜੇ ਬੱਚਾ ਹੈ। ਪਿੱਛੇ
ਅਸੀਂ ਘਰ ਵਿਚ ਔਰਤਾਂ ਹੀ ਹਾਂ। “ ਗੁਰਚਰਨ
ਨੇ ਮੈਨੂੰ ਕਿਹਾ, " ਮੈਨੂੰ
ਟਰੈਕਟਰ ਹੀ ਚਲਾਉਣਾ ਆਉਂਦਾ। ਟਰੱਕ ਕਿਵੇਂ ਚਲਾਊ? " ਗੁਰਚਰਨ ਨੇ ਕਿਹਾ," ਟਰੱਕ ਚਲਾਉਣਾ ਸਿੱਖਾਂ ਦਿਆਂਗੇ। ਜੇ ਮਨ ਵਿੱਚ
ਲਗਨ ਹੈ। ਕੋਈ ਕੰਮ ਔਖਾ ਨਹੀਂ ਹੈ। ਦੋ ਮਹੀਨਿਆਂ ਵਿੱਚ ਮੈਂ ਇਕੱਲਾ ਗੇੜਾ ਲਾਉਣ ਲੱਗ ਗਿਆ। ਤੇਰੇ
ਡੈਡੀ ਨੇ ਆਪਦੇ
ਘਰ ਉੱਤੇ ਮੈਨੂੰ ਕਰਜ਼ਾ ਦਿਵਾ ਕੇ ਟਰੱਕ ਲੈ ਦਿੱਤਾ। ਤੇਰੇ ਡੈਡੀ ਬਹੁਤ ਦਲੇਰ ਯਾਰ ਹਨ। ਸਮੁੰਦਰ
ਵਾਂਗ ਵਿਸ਼ਾਲ ਦਿਲ ਹੈ। ਕੋਈ ਕਿਸੇ ਲਈ ਘਰ ਨੂੰ ਦਾਅ ‘ਤੇ ਨਹੀਂ ਲਾਉਂਦਾ। ਮੈਂ ਇਸ ਯਾਰ ਦੀ ਯਾਰੀ
ਨੂੰ ਸਿਰ ਝੁਕਾਉਂਦਾ ਹਾਂ। ਮੇਰਾ ਯਾਰ ਹੀ ਮੇਰਾ ਰੱਬ ਹੈ। ਸਾਲ ਵਿੱਚ ਸਾਰਾ ਟੱਬਰ ਮੇਰੇ ਕੋਲ ਆ
ਗਿਆ। ਦੂਜੇ ਸਾਲ ਸਿਮਰਨ ਆ ਗਿਆ। ਅਸੀਂ ਪੰਜਾਬੀ ਮੁੰਡੇ ਇਕੱਠੇ ਮਾਲ ਲੋਡ ਕਰਕੇ ਤੁਰਦੇ ਸੀ। ਇੱਕ
ਪੰਜਾਬੀ, ਦੂਜੇ ਟਰੱਕਾਂ ਦੇ ਮਾਲਕ, ਸਾਡੇ ਵਿੱਚ ਇਤਫ਼ਾਕ ਵੀ ਬਹੁਤ ਸੀ। ਏਕੇ ਵਿੱਚ
ਹੀ ਬਰਕਤ ਹੈ। ਬੰਦਾ ਹੀ ਬੰਦੇ ਦੇ ਕੰਮ ਆਉਂਦਾ। ਅੱਧੀ ਰਾਤ ਨੂੰ ਜੇ ਮੈਨੂੰ ਉਹ ਬੁਲਾਵੇ, ਮੈ ਹਾਜ਼ਰ ਹੋਵਾਂਗਾ। "
ਸਿਮਰਨ ਨੇ ਕਿਹਾ," ਡੈਡੀ ਮੈ ਤੁਹਾਡੀ ਦੋਸਤੀ ਦੀ ਦਾਤ ਦਿੰਦਾ ਹਾਂ।
ਰੱਬ ਕਰੇ, ਮੈਂ ਵੀ ਇਮਾਨਦਾਰੀ ਨਾਲ ਹਰ ਇੱਕ ਦਾ ਦੋਸਤ
ਬਣਾ। ਕਿਉਂ ਬਈ ਬਲਵੀਰ ਤੇਰੀ ਕੀ ਸਲਾਹ ਹੈ? " " ਸਿਮਰਨ ਤੇਰੇ ਵਰਗਾ ਦੋਸਤ ਸੰਗ ਹੋਵੇ। ਫਿਰ
ਮੈਨੂੰ ਹੋਰ ਕੁੱਝ ਨਹੀਂ ਚਾਹੀਦਾ। ਮੇਰੀ ਜਾਨ ਤੇਰੇ ਲਈ ਹਾਜ਼ਰ ਹੈ।"
Comments
Post a Comment