ਲੈੱਡ ਕਰਾਂਗੇ ਚੰਡੀਗੜ੍ਹ ਵਿੱਚ ਜਾ ਕੇ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਪੜ੍ਹਨੇ ਨੂੰ ਰਾਤ ਦਿਨ ਇੱਕ ਕਰਤੇ। ਰੱਬਾ ਸ਼ੂਕਰ ਆ ਸੁਪਨੇ ਤੂੰ ਪੂਰੇ ਕਰਤੇ।

ਸਾਡਾ ਕੈਨੇਡਾ ਦਾ ਵੀਜ਼ਾ ਲਾ ਕੇ। ਪੜ੍ਹਾਈਆਂ ਦੇ ਚੱਕਰ ਤੋਂ ਅਸੀਂ ਬੱਚਾਤੇ।

ਅਸੀਂ ਆ ਗਏ ਕੈਨੇਡਾ ਸੁੱਖਾਂ ਸੁੱਖ ਕੇ। ਰੱਬ ਨੂੰ ਪ੍ਰਸ਼ਾਦ ਦੀ ਰਿਸ਼ਵਤ ਦੇ ਕੇ।

ਕੈਨੇਡੀਅਨ ਦੇ ਨਾਲ ਵਿਆਹ ਕਰਾਕੇ। ਲੱਗਿਆ ਸੀ ਸਵਰਗਾਂ ਦੇ ਰਸਤੇ ਖੁੱਲਗੇ।

ਬੱਲੇ-ਬੱਲੇ ਰੱਬਾ ਤੇਰੀ ਅਸੀਂ ਰਹੇ ਕਰਦੇ। ਪਤਾ ਲੱਗਾ ਕੈਨੇਡਾ ਆ ਕੇ ਫਸ ਗਏ।

ਕੰਮ ਤੇ ਦੂਹਰੀ ਸ਼ਿਫ਼ਟ ਲਗਾਉਣ ਲੱਗ ਗਏ। ਸੱਤੀ ਘਰ ਆਵੇ ਪਤੀ ਕੰਮ ਤੇ ਗਏ।

ਇੱਕ ਦੂਜੇ ਤੋਂ ਮਿਲਣ ਨੂੰ ਸਮਾਂ ਮੰਗਦੇ। ਮਿਲਣੇ ਨੂੰ ਫ਼ੋਨ ‘ਤੇ ਟਾਇਮ ਸਿੱਟ ਕਰਦੇ।

ਡਾਲਰਾਂ ਦੀ ਗਿਣਤੀ ਦੇ ਵਿੱਚ ਫਸ ਗਏ। ਘਰ, ਕਾਰਾਂ ਦੇ ਚੱਕਰਾਂ ਵਿੱਚ ਫਸ ਗਏ।

ਜੀਅ ਕਰਦਾ ਇੰਡੀਆ ਨੂੰ ਜਾਵਾਂ ਉੱਡ ਕੇ। ਕੈਨੇਡਾ ਦੀ ਠੰਢ ਦੇ ਕੋਲੋਂ ਜਾਈਏ ਬੱਚਕੇ।

ਸੱਤੀ ਮਾਂ ਦੀ ਬੁੱਕਲ ਵਿੱਚ ਬਹਿਜਾ ਵੜਕੇ। ਸਤਵਿੰਦਰ ਛੁੱਟੀਆਂ ਮਨਾਈਏ ਪਿੰਡ ਜਾਕੇ।

ਚੜ੍ਹਦੇ ਸਿਆਲ ਬੈਠੋਗੇ ਟਿਕਟਾਂ ਕੱਟਾਕੇ। ਐਤਕੀਂ ਲੈੱਡ ਕਰਾਂਗੇ ਚੰਡੀਗੜ੍ਹ ਵਿੱਚ ਜਾ ਕੇ।

ਚੰਡੀਗੜ੍ਹ ਦੀ ਬੱਲੇ-ਬੱਲੇ ਦੇਖੀਏ ਜਾ ਕੇ। ਮਨ ਕਰਦਾ ਪੰਜਾਬ ਦੀ ਧਰਤੀ ਚੁੰਮੀਏ ਜਾ ਕੇ।

ਆਪਣਿਆਂ ਨੂੰ ਮਿਲੀਏ ਗਲ਼ਵੱਕੜੀ ਪਾ ਕੇ। ਕੈਨੇਡਾ ਦੀ ਵਾਰਤਾ ਸੁਣਾਵਾਂਗੇ ਬੈਠਾ ਕੇ।

ਅਸੀਂ ਵੀ ਦੇਖਾਗੇ ਵਿਹਲੇ ਬਹਿ ਕੇ। ਅਸੀਂ ਜਿਉਂਦੇ ਮਰਗੇ ਡਾਲਰਾਂ ਪਿਛੇ ਭੱਜ-ਭੱਜ ਕੇ।

Comments

Popular Posts