ਭਾਗ 7 ਚੋਰੀ ਪਿੱਛੋਂ, ਸਬ ਨੂੰ ਇੱਕ ਦੂਜੇ ਉੱਤੇ ਛੱਕ ਹੋਣ ਲੱਗ ਗਿਆ ਸੀ  ਆਪਣੇ ਪਰਾਏ

 

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

ਗਾਮੇ ਨੂੰ ਪਤਾ ਸੀ, ਜੇ ਇਹ ਇੰਡੀਆ ਚਲੇ ਗਏ। ਇੰਨਾ ਦੇ ਗਾਹਕਾਂ ਕੋਲ ਘਰ-ਘਰ ਕੌਣ ਜਾਵੇਗਾ? ਇਹੀ ਉਨ੍ਹਾਂ ਨੂੰ ਜਾਣਦੇ ਹਨ। ਜੇ ਇਹ ਪੰਜਾਬ ਜਾਣਗੇ। ਹਫ਼ਤਾ ਭਰ ਇੰਨਾ ਦੇ ਗਾਹਕਾਂ ਨਾਲ ਜਾਣ-ਪਛਾਣ ਨੂੰ ਲੱਗ ਜਾਣਾ ਹੈ। ਹੁਣ ਇਹ ਆਪ ਕੰਮ ਸੰਭਾਲੀ ਜਾਂਦੇ ਹਨ। ਇਸ ਲਈ ਚੋਰੀ ਵਾਲੇ ਸਾਰੇ ਪੈਸੇ, ਸੋਨਾ ਗਾਮੇ ਨੇ ਇੱਕ ਹੋਰ ਘਰ ਖ਼ਰੀਦਣ ਵਿੱਚ ਲਾ ਦਿੱਤੇ ਸਨ। ਘਰ ਕਿਰਾਏ ਉੱਤੇ ਚੜ੍ਹਾ ਦਿੱਤਾ ਸੀ। ਲੋਕਾਂ ਨੂੰ ਘਰ ਸਦ ਕੇ ਪਾਰਟੀਆਂ ਕਰਦਾ ਸੀ। ਤਾਰੋ ਦੇ ਘਰ ਚੋਰੀ ਪਿੱਛੋਂ, ਸਬ ਨੂੰ ਇੱਕ ਦੂਜੇ ਉੱਤੇ ਛੱਕ ਹੋਣ ਲੱਗ ਗਿਆ ਸੀ। ਪਰ ਸਾਰੇ ਚੁਕੰਨੇ ਹੋ ਗਏ ਸਨ। ਜਦੋਂ ਨੌਕਰ ਸਿਰ ਗੱਲ ਆਉਣ ਲੱਗੀ, ਉਹ ਘਰੋਂ ਭੱਜ ਗਿਆ। ਜੇ ਉਹ ਨਾਂ ਭੱਜਦਾ,ਸਾਰਿਆਂ ਨੇ  ਉਸ ਨੂੰ ਕੁੱਟ-ਕੁੱਟ ਕੇ ਚਟਣੀ ਬਣਾਂ ਦੇਣੀ ਸੀ। ਅੱਜ ਦੇ ਜ਼ਮਾਨੇ ਵਿੱਚ ਝੂਠ ਤੇ ਬੇਈਮਾਨ ਦੀ ਚੌਧਰ ਹੈ। ਸੱਚ ਤੇ ਇਮਾਨਦਾਰੀ ਇਸ ਥੱਲੇ ਦੱਬ ਜਾਂਦੇ ਹਨ। ਸਬ ਨੂੰ ਰਾਤ ਵਾਲੀਆਂ, ਇੰਡੀਆ ਜਾਣ ਦੀਆਂ ਗੱਲਾਂ ਯਾਦ ਸਨ। ਬੰਨਸੂ ਤੇ ਬੰਤਾ ਵੀ ਪੰਜਾਬ ਜਾਣ ਲਈ ਤਿਆਰੀਆਂ ਕਰਨ ਲੱਗ ਗਏ ਸਨ। ਗਾਮੇ ਨੇ ਸਾਰਿਆ ਨੂੰ ਕਹਿ ਦਿੱਤਾ ਸੀ, “ ਸਾਰੇ ਪੈਸੇ ਚੋਰੀ ਹੋ ਗਏ ਹਨ। ਤੁਸੀਂ ਪੰਜਾਬ ਜਾ ਕੇ, ਬਗੈਰ ਪੈਸਿਆਂ ਤੋਂ ਕੀ ਮੂੰਹ ਦਿਖਾਉਣਾ ਹੈ? ਟਿਕਟਾਂ ਖ਼ਰੀਦਣ ਜੋਗੇ ਵੀ ਪੈਸੇ ਨਹੀਂ ਹਨ? “ ਬੰਨਸੂ ਨੇ ਕਿਹਾ, “ ਗਾਮੇਂ ਬਾਈ ਪੈਸੇ ਅੱਡ-ਅੱਡ ਰੱਖੀਏ। “ “ ਬੰਨਸੂ ਤੇਰੀ ਗੱਲ, ਮੈਨੂੰ  ਸਮਝ ਨਹੀਂ ਲੱਗੀ। ਬੰਤੇ ਨੇ ਕਿਹਾ, “ ਮੈਂ ਦੱਸਦਾ ਹਾਂ, “ ਜੇ ਸਾਰਿਆਂ ਕੋਲੇ ਆਪੋ-ਆਪਣੇ ਪੈਸੇ  ਸੰਭਾਲੇ ਹੁੰਦੇ। ਅੱਜ ਇਹ ਨੌਬਤ ਨਾਂ ਆਉਂਦੀ। “ “ ਜੇ ਤੇਰੇ ਰੱਖੇ ਪੈਸੇ ਵੀ ਚੋਰੀ ਹੋ ਜਾਂਦੇ। ਫਿਰ ਕਿਹੜਾ ਤੂੰ ਚੋਰ ਫੜ ਲੈਂਦਾ? “ “ ਗੱਲ ਚੋਰ ਫੜਨ ਦੀ ਨਹੀਂ ਹੈ। ਮੇਰੇ ਰੱਖੇ ਪੈਸੇ ਚੋਰੀ ਹੋ ਜਾਂਦੇ, ਇੰਨਾ ਦੁੱਖ ਨਹੀਂ ਲੱਗਣਾ ਸੀ। ਮੇਰੀ ਗ਼ਲਤੀ ਹੋਣੀ ਸੀ। ਥੋੜੇ ਪੈਸੇ ਚੋਰੀ ਹੋਣੇ ਸੀ। ਹੁਣ ਸਾਰਿਆਂ ਦਾ ਭੱਠਾ ਬੈਠਾ ਦਿੱਤਾ। ਖਾਣ ਨੂੰ ਪੈਸਾ ਨਹੀਂ ਬਚਿਆਂ। ਗੱਲ ਦੇ ਉੱਤੇ ਮਿੱਟੀ ਨਾਂ ਪਾ। ਅਸੀਂ ਆਪ ਦੇ ਪੈਸੇ ਆਪੇ ਸੰਭਾਲੇਗਾ। ਬੰਨਸੂ ਨੇ ਕਿਹਾ, “ ਬਾਈ ਮੈਂ ਵੀ ਇਸ ਨਾਲ ਸਹਿਮਤ ਹਾਂ। ਨਾਲੇ ਜਿਹੜਾ ਸੋਨਾ ਲੈ ਕੇ ਰੱਖਿਆ ਸੀ। ਕੀ ਉਹ ਬਚ ਗਿਆ? “ ਤਾਰੋ ਤੇ ਗਾਮੇ ਨੇ, ਅੱਖਾਂ ਮਿਲਾਈਆਂ। ਗਾਮਾਂ ਹੱਸਿਆ। ਤਾਰੋਂ ਨੇ ਕਿਹਾ, “ ਕੀ ਚੋਰ ਨੇ, ਤੁਹਾਡੇ ਸੋਨੇ ਨਾਲ ਲਿਹਾਜ਼ ਕਰਨੀ ਸੀ? ਬਈ ਉਹ ਤੁਹਾਡੇ ਵਿਆਹ ਲਈ ਹੈ। ਸੋਨੇ ਦਾ ਫ਼ਿਕਰ ਨਾਂ ਕਰੋ। ਜਦੋਂ ਤੁਸੀ ਵਿਆਹ ਕਰਵਾਇਆ। ਮੈਂ ਗਹਿੱਣੇ ਦੇਵਾਂਗੀ। ਬੰਤੇ ਨੇ ਕਿਹਾ, “ ਸੋਨਾ ਤਾਂ ਬੈਂਕ ਵਿੱਚ ਰੱਖਿਆ ਸੀ। ਉਹ ਕਿਵੇਂ ਚੋਰੀ ਹੋ ਗਿਆ? “ “ ਕੀ ਮੈਂ ਝੂਠ ਬੋਲਦੀ ਹਾਂ? ਹਰ ਮਹੀਨੇ ਬੈਂਕ ਦੇ ਲਾਕਰ ਦੇ ਪੈਸੇ ਭਰਨੇ ਪੈਂਦੇ ਸਨ। ਇਸ ਲਈ ਮੈਂ ਸੋਨਾ ਘਰ ਲੈ ਆਈ ਸੀ। ਕਈ ਬੈਂਕਾਂ ਪਾਣੀ ਦੇ ਹਾੜ ਦੇ ਘੇਰੇ ਵਿੱਚ ਆ ਗਈਆਂ। ਲੋਕਾਂ ਦੇ ਲਾਕਰ ਸਬ ਕੁੱਝ ਪਾਣੀ ਵਿੱਚ ਰੁੜ੍ਹ ਗਏ। ਲੋਕ ਬੈਂਕ ਨੂੰ ਬਲੇਮ ਵੀ ਨਹੀਂ ਕਰ ਸਕੇ। ਲਾਕਰਾਂ ਵਿੱਚ ਕੀ-ਕੀ ਸੀ? “

ਗਾਮੇਂ ਦੇ ਦੋਸਤ ਇਹ ਸਾਰੀਆਂ ਗੱਲਾਂ ਸੁੱਤੇ, ਜਾਗਦੇ ਪਏ ਸੁਣ ਰਹੇ ਸਨ। ਅਗਲੇ ਹਫ਼ਤੇ ਛੁੱਟੀ ਵਾਲੇ ਦਿਨ ਗਾਮੇਂ ਨੇ. ਘਰ ਹੋਰ ਦੋਸਤਾਂ ਦੀਆ ਫੈਮਲੀਆਂ ਨੂੰ ਰੋਟੀ ਉੱਤੇ ਸੱਦਿਆ ਹੋਇਆ ਸੀ। ਮੁਰਗ਼ੇ, ਬੱਕਰੇ, ਖੀਰ, ਪੂਰੀਆਂ ਹਰ ਤਰਾਂ ਦਾ ਭੋਜਨ ਬਣਿਆ ਹੋਇਆ ਸੀ। ਸਾਰਿਆਂ ਦੇ ਚਿਹਰਿਆਂ ਉੱਤੇ ਖ਼ੁਸ਼ੀ ਸੀ। ਲਾਟਰੀ ਨਿਕਲੀ ਵਾਂਗ, ਤਾਰੋਂ ਤੇ ਗਾਮਾ ਵੀ ਖ਼ੁਸ਼ ਸਨ। ਤਾਰੋ ਦੀ ਸਹੇਲੀ ਨੇ ਪੁੱਛਿਆ, “ ਖਾਣੇ ਦਾ ਸੁਆਦ ਅੱਗੇ ਨਾਲੋਂ ਵੱਖਰਾ ਹੈ। ਕੀ ਬਾਹਰੋਂ ਖਾਣਾ ਮੰਗਾਇਆ ਹੈ? “ “ ਨੌਕਰ ਨਵਾਂ ਰੱਖਿਆ ਹੈ। “ “ ਪਹਿਲੇ ਵਾਲੇ ਨੂੰ ਕੀ ਹੋਇਆ? ਇਹ ਵੀ ਮਾੜਾ ਨਹੀਂ ਹੈ। “ “ ਉਹ ਕੰਮ ਛੱਡ ਗਿਆ ਹੈ। ਇਸ ਘਰ ਵਿੱਚ ਚੋਰੀ ਹੋਈ ਹੈ। ਦੇਖਣ ਵਾਲੇ ਨੂੰ ਲੱਗਦਾ ਨਹੀਂ ਸੀ। ਘਰ ਦੇ ਬਾਕੀ ਸਬ ਉਦਾਸ ਸਨ। ਜਿੰਨਾ ਦੀ ਕਮਾਈ ਲੁੱਟੀ ਗਈ ਸੀ। ਉਨ੍ਹਾਂ ਦੇ ਲਟਕੇ ਹੋਏ ਮੂੰਹ ਦੇਖ ਕੇ, ਇੱਕ ਦੋਸਤ ਨੇ ਕਿਹਾ, “ ਯਾਰ ਤੁਸੀਂ ਤਾਂ ਮੂੰਹ ਇੰਜ ਬਣਾਏਂ ਹਨ। ਜਿਵੇਂ ਕੁੜੀ ਦੱਬ ਕੇ ਆਏ ਹੋਵੋ। ਇੱਕ ਹੋਰ ਨੇ ਕਿਹਾ, “ ਕੀ ਸਾਡੇ ਨਾਲ ਤੁਸੀਂ ਰੁੱਸੇ ਹੋਏ ਹੋ? ਜੇ ਕੋਈ ਗ਼ਲਤੀ ਹੋ ਗਈ ਹੈ। ਮੁਆਫ਼ ਕਰ ਦਿਉ। ਨਿਰਮਲ ਨੇ ਕਿਹਾ, “ ਪਿਛਲੇ ਐਤਵਾਰ ਇੱਥੇ ਚੋਰੀ ਹੋ ਗਈ ਸੀ। ਸਾਰੇ ਚੌਕ ਗਏ। ਗਾਮੇ ਦੇ ਗੁਆਂਢੀ ਨੇ ਕਿਹਾ, “ ਗਾਮੇ ਤੂੰ ਗੱਲ ਹੀ ਨਹੀਂ ਕੀਤੀ। ਐਡੀ ਵੱਡੀ ਗੱਲ ਹੋ ਗਈ। ਫਿਰ ਅੱਜ ਇਸ ਮਹਿਮਾਨ ਵਾਜੀ ਦੀ ਕੀ ਲੋੜ ਸੀ? ਸਾਡੇ ਵੱਲ ਬੈਠ ਜਾਂਦੇ। ਗਾਮੇ ਨੇ  ਗੱਲ ਟਾਲਣ ਲਈ ਕਿਹਾ, “ ਇਦਾ ਦੇ ਘਾਟੇ-ਵਾਧੇ ਹੁੰਦੇ ਰਹਿੰਦੇ ਹਨ। ਚੋਰੀ ਹੋ ਗਈ, ਤਾਂ ਯਾਰਾਂ ਦੋਸਤਾਂ ਨੂੰ ਮਿਲਣਾ ਤੇ ਰੋਟੀ ਥੋੜ੍ਹੀ ਛੱਡ ਦੇਣੀ ਹੈ। “ “ ਕੀ ਇਹ ਨੌਕਰ ਗੁਆਂਢੀਆਂ ਵਾਲਾ ਹੀ ਸੱਦ ਲਿਆ ਹੈ? ਇਹ ਮੁਸਲਮਾਨ ਬਣ ਗਿਆ ਸੀ। ਤਾਰੋ ਨੇ ਕਿਹਾ, “ ਬੰਦੇ ਸਬ ਇੱਕੋ ਜਿਹੇ ਹੀ ਹੁੰਦੇ ਹਨ। ਲੋਕਾਂ ਵਿੱਚ ਵੰਡੀਆਂ ਪਾਉਣ, ਲੜਾਉਣ ਨੂੰ ਧਰਮਾਂ ਦੇ ਅਲੱਗ-ਅਲੱਗ ਨਾਮ ਰੱਖਣ ਨਾਲ ਕੀ ਫ਼ਰਕ ਪੈਂਦਾ ਹੈ? “  ਇੱਕ ਦੋਸਤ ਨੇ ਕਿਹਾ, “ ਯਾਰ ਮੇਰਾ ਤਾਂ ਅੰਮ੍ਰਿਤ ਛਕਿਆ ਹੈ। ਤੁਸੀਂ ਮੇਰਾ ਧਰਮ ਭ੍ਰਿਸ਼ਟ ਕਰ ਦਿੱਤਾ। ਇਹ ਤਾਂ ਇੱਕ ਦੂਜੇ ਦੀ ਜੂਠ ਬਹੁਤ ਖਾਂਦੇ ਹਨ। ਪੂਰਾ ਪਤੀਲਾ ਸਾਰਾ ਟੱਬਰ ਵਿਚਾਲੇ ਰੱਖ ਲੈਂਦਾ ਹੈ। ਵਿੱਚੇ ਹੱਥ ਪਾ-ਪਾ ਕੇ ਖਾਈ ਜਾਂਦੇ ਹਨ। ਮਾਲ ਚੋਰੀ ਹੋਣ ਵਾਲੇ ਨੂੰ ਸਬ ਚੋਰ ਲੱਗਦੇ ਹਨ। ਬਲਦੇਵ ਨੂੰ ਇੰਨਾ ਦੀਆਂ ਫੁਕਰੀਆਂ ਚੰਗੀਆਂ ਨਹੀਂ ਲੱਗ ਰਹੀਆਂ ਸਨ। ਉਸ ਨੂੰ ਪੂਰੀ ਉਮਰ ਦੀ ਕਮਾਈ ਖੁੱਸ ਜਾਣ ਦਾ ਬਹੁਤ ਦੁੱਖ ਸੀ  ਉਸ ਨੇ ਕਿਹਾ, “ ਜਿੱਦਣ ਤੂੰ ਅੰਮ੍ਰਿਤ ਛਕਿਆ ਸੀ। ਤੂੰ ਵੀ ਤਾਂ ਇੱਕੋ ਵਾਟੇ ਵਿਚੋਂ ਕੜਾਹ ਖਾਂਦਾ ਸੀ। ਜੇ ਦੂਜਾ ਆਪਣੇ ਪਤੀ-ਪਤਨੀ, ਬੱਚਿਆਂ, ਮਾਪਿਆ ਨਾਲ ਉਵੇਂ ਖਾਂਦਾ ਹੈ। ਇਸ ਵਿੱਚ ਤੁਹਾਨੂੰ ਕੀ ਤਕਲੀਫ਼ ਹੈ? ਕੀ ਤੂੰ ਆਪ ਨੂੰ ਤੇਜ਼ਾਬ ਪਾ ਕੇ ਧੋਤਾ ਹੈ? “ ਅੰਮ੍ਰਿਤ ਛੱਕੇ ਵਾਲਾ ਬੰਦਾ ਬਲਦੇਵ ਨੂੰ ਚੰਮਚਿੱੜਕ ਵਾਂਗ ਚੁੰਗੜ ਗਿਆ। ਦੂਜੇ ਬੰਦੇ ਛਡਾਉਣ ਦੇ ਚੱਕਰ ਵਿੱਚ ਉਨ੍ਹਾਂ ਕੋਲ ਜਾਣ ਲਈ ਸੋਚ ਹੀ ਰਹੇ ਸਨ। ਨੇਕ ਤੇ ਨਿਰਮਲ ਨੇ, ਉਹ ਬੰਦਾ ਚੰਗੀ ਤਰਾਂ ਕੁੱਟ ਦਿੱਤਾ। ਇੰਨੇ ਨਾਲ ਤਿੰਨਾਂ ਦੇ ਪੈਸੇ ਚੋਰੀ ਹੋਣ ਦਾ ਗ਼ੁੱਸਾ ਵੀ ਠੰਢਾ ਹੋ ਗਿਆ। ਸਾਰੇ ਦੋਸਤ ਹੱਲਾਂ ਦੇਖ ਕੇ ਖਿਸਕਣ ਲੱਗ ਗਏ।

Comments

Popular Posts