ਭਾਗ
59 ਪਿਉ- ਪੁੱਤ, ਮੇਰੀ ਔਲਾਦ ਹੀ ਮੇਰੀ ਜਾਨ ਚੂੰਡ-ਚੂੰਡ ਖਾਈ
ਜਾਂਦੇ ਹੋ
ਆਪਣੇ
ਪਰਾਏ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ
ਤਾਰੋ
ਨੇ ਆਪ ਹੀ ਘਰ ਨੂੰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਗਾਮੇ ਨੂੰ ਕਿਹਾ, “ ਮੈਂ ਰਸੋਈ ਵਿੱਚ ਵਰਤਣ ਵਾਲਾ ਸਮਾਨ ਲਿਖ
ਦਿੱਤਾ ਹੈ। ਇਹ ਜ਼ਰੂਰੀ ਚੀਜ਼ਾਂ ਖਾਣਾ ਬਣਾਉਣ ਵਾਲੀਆਂ ਹਨ। ਭੁੱਖ ਮਿਟਾਉਣੀ ਹੈ, ਤਾਂ ਖਾਣਾ ਬਣਾਉਣਾ ਪੈਣਾ ਹੈ। “ ਉਹ ਪਿੰਡ ਦੀ ਹੱਟੀ ਤੋਂ ਹੀ ਸੌਦੇ ਲੈ ਆਇਆ
ਸੀ। ਉਸ ਨੇ ਕਿਹਾ, “ ਰੋਟੀ ਤੋਂ ਬਗੈਰ ਢਿੱਡ ਨਹੀਂ ਭਰਦਾ। ਗੈੱਸ ਦਾ
ਸਲੰਡਰ ਵੀ ਹੱਟੀ ਵਾਲੇ ਨੇ ਹੀ ਦੇ ਦਿੱਤਾ ਹੈ। “ “ ਕੀ
ਇੰਨੇ ਕੁ ਬੈਗ ਵਿੱਚ ਸਮਾਨ ਆ ਗਿਆ ਹੈ? ਇਹ
ਚਾਰ ਲਸਣ ਦੀਆਂ ਗੰਢੀਆਂ, ਦਸ ਹਰੀਆਂ ਮਿਰਚਾਂ, ਚਾਰ ਪਿਆਜ਼, ਦੋ ਟਮਾਟਰ ਚਾਰ ਕੱਦੂ ਹਨ। ਇਸ ਨਾਲ ਕਿੰਨੇ ਡੰਗ
ਪੂਰੀ ਪਵੇਗੀ? ਕੋਈ ਕੰਮ ਪੂਰਾ ਵੀ ਕਰ ਲਿਆ ਕਰੋ। “ “ ਕਹੇ, ਤਾਂ ਪੂਰੀ ਹੱਟੀ ਤੈਨੂੰ ਲਿਆ ਦਿੰਦਾ ਹਾਂ। ਇਹ ਚੀਜ਼ਾਂ ਤਾਜ਼ੀਆਂ ਚੰਗੀਆਂ ਲੱਗਦੀਆਂ
ਹਨ। ਪਿੰਡ ਆ ਕੇ ਵੀ ਬੇਹੀਆਂ ਚੀਜ਼ਾਂ ਜ਼ਰੂਰ ਖਾਣੀਆਂ ਹਨ। ਲਸਣ, ਪਿਆਜ਼ ਦੀ ਰੁੱਤ ਨਹੀਂ ਹੈ। ਭੂਕਾਂ ਨਿਕਲੀਆਂ ਹੋਈਆਂ ਹਨ। “
ਇੱਕ
ਔਰਤ ਮੈਲ਼ੇ ਜਿਹੇ ਕੱਪੜਿਆਂ ਵਾਲੀ ਅੰਦਰ ਲੰਘ ਆਈ ਸੀ। ਉਸ ਨੇ ਕਿਹਾ, “ ਸਤਿ ਸ੍ਰੀ ਅਕਾਲ ਜੀ. ਕੀ ਬਾਲ ਬੱਚਾ ਠੀਕ ਹੈ? “ ਤਾਰੋ ਨੇ ਕਿਹਾ, “ ਰੱਬ
ਦੀ ਕਿਰਪਾ ਹੈ। ਜੈਸਾ ਵੀ ਸਮਾਂ ਗੁਜ਼ਰ ਰਿਹਾ ਹੈ। ਉਸ ਦੀ ਰਜ਼ਾ ਵਿੱਚ ਰਹਿਣਾ ਪੈਦਾ ਹੈ। “ ਉਹ ਪਾਟੀ ਹੋਈ ਚੁੰਨੀ ਨੂੰ ਠੀਕ ਕਰਦੀ ਬੋਲੀ, “ ਮੇਰੀ ਸੱਸ ਦੀਪੋਂ, ਤੁਹਾਡੇ ਕੰਮ ਕਰਦੀ ਹੁੰਦੀ ਸੀ। ਮੇਰਾ ਨਾਮ
ਜੰਗੀਰੋ ਹੈ। ਮੈਨੂੰ ਪਤਾ ਲੱਗਾ ਹੈ। ਤੁਹਾਨੂੰ ਕੰਮ ਵਾਲੀ ਚਾਹੀਦੀ ਹੈ। ਬਹੁਤਾ ਕੰਮ ਤਾਂ ਮੇਰੇ
ਕੋਲੋਂ ਨਹੀਂ ਹੁੰਦਾ। ਮੈਂ 10 ਵਜੇ ਤੋਂ ਪਿੱਛੋਂ ਆ ਸਕਦੀ ਹਾਂ। ਹੋਰ ਦੋ ਘਰਾਂ ਦਾ ਕੰਮ ਕਰਦੀ
ਹਾਂ। ਮੇਰਾ ਘਰਵਾਲਾ ਬਿਮਾਰ ਹੈ। ਉਸ ਨੂੰ ਮੰਜੇ ਤੇ ਬੈਠੇ ਨੂੰ ਚਾਹ ਪਾਣੀ ਦੇਣਾ ਪੈਂਦਾ ਹੈ। “ ਤਾਰੋ ਨੂੰ ਉਸ ਦੇ ਕੱਪੜਿਆਂ ਤੋਂ ਕਚਿਆਂਣ ਆਈ।
ਉਸ ਕੋਲੋਂ ਮੁਸ਼ਕ ਆ ਰਿਹਾ ਸੀ। ਜਿਸ ਨਾਲ ਦਮ ਘੁੱਟ ਰਿਹਾ ਸੀ। ਉਸ ਦਾ ਦਿਲ ਕੀਤਾ, ਉੱਥੋਂ ਹੀ ਪਿੱਛੇ ਮੋੜ ਦੇਵੇ। ਫਿਰ ਉਸ ਨੇ
ਸੋਚਿਆ, ਪਿੰਡ ਵਿੱਚ ਤਾਂ ਕੋਈ ਬੰਦਾ ਕੰਮ ਕਰਨ ਨੂੰ
ਨਹੀਂ ਲੱਭਦਾ। ਇਸ ਨੂੰ ਚਾਰ ਸੂਟ ਦੇ ਦਿੰਦੀ ਹਾਂ। ਬੰਦਾ ਨਹਾ ਕੇ, ਸਾਫ਼ ਕੱਪੜੇ ਪਾ ਕੇ ਸਚਿਆਰਾ, ਸੋਹਣਾ ਲੱਗਣ ਲੱਗ ਜਾਂਦਾ ਹੈ। ਤਾਰੋ ਨੇ ਉਸ
ਨੂੰ ਕਿਹਾ, “ ਮੈਂ ਤੈਨੂੰ ਘਰ ਦੀ ਸਫ਼ਾਈ ਕਰਾਉਣ ਨੂੰ ਰੱਖਣਾ
ਹੈ। ਮੇਰੇ ਕੋਲ ਵਾਧੂ ਸੂਟ ਹਨ। ਉਹ ਤੈਨੂੰ ਪਾਉਣ ਲਈ ਦੇ ਰਹੀ ਹਾਂ। ਮੇਰੇ ਘਰ ਸਾਫ਼ ਸੁਥਰੇ ਬਣ ਕੇ
ਆਉਣਾ ਹੈ। ਜੋ ਆਪਦੀ ਸਫ਼ਾਈ ਨਹੀਂ ਕਰ ਸਕਦਾ। ਹੋਰ ਕੰਮ ਕੈਸਾ ਕਰੇਗਾ? “
ਦੂਜੇ
ਦਿਨ ਜਗੀਰੋ 12 ਵਜੇ ਦੁਪਹਿਰੇ ਆਈ। ਉਸ ਨੇ ਕਿਹਾ, “ ਸਰਦਾਰਨੀ
ਕੀ ਬਣਾਇਆਂ ਹੈ? ਸਬਜ਼ੀ ਦੀ ਵਾਸ਼ਨਾ ਨਾਲ ਮੇਰੀ ਭੁੱਖ ਚਮਕ ਆਈ
ਹੈ। ਪਹਿਲਾਂ ਦੋ ਰੋਟੀਆਂ ਤੇ ਚਾਹ ਦਾ ਕੱਪ ਪਿਲਾ ਦੇਵੇ। “ “ ਤੂੰ ਰਸੋਈ ਦੇ ਬਾਹਰ ਬੈਠ ਜਾ। ਮੈਂ ਰੋਟੀਆਂ ਤੇ ਚਾਹ ਫੜਾਉਂਦੀ ਹਾਂ। ਤੂੰ ਉਹੀ
ਗੰਦੇ ਕੱਪੜੇ ਪਾਏ ਹੋਏ ਹਨ। ਬਦਲੇ ਨਹੀਂ ਹਨ। “ “ ਮੇਰਾ
ਤਾਂ ਇਸੇ ਤਰਾਂ ਗੁਜ਼ਾਰਾ ਹੋ ਜਾਣਾ ਹੈ। ਮੇਰੀ ਵੱਡੀ ਕੁੜੀ ਆਈ ਸੀ। ਉਹ ਸੂਟ ਉਸ ਨੂੰ ਪਸੰਦ ਆ ਗਏ।
ਉਹ ਲੈ ਗਈ ਹੈ। ਉਸ ਦਾ ਪਤੀ 4 ਸਾਲ ਪਹਿਲਾਂ ਗੁਜ਼ਰ ਗਿਆ ਸੀ। ਉਸ ਦੀ ਮਦਦ ਮੈਂ ਹੀ ਕਰਦੀ ਹਾਂ। ਜੇ
ਤੇਰੇ ਪੋਤੇ ਦੇ ਵੀ ਕੱਪੜੇ ਹਨ। ਮੈਨੂੰ ਦੇ ਦੇਵੀ। ਰੱਬ ਤੈਨੂੰ ਬਹੁਤਾ ਦੇਵੇਗਾ। “ “ ਮੈਨੂੰ ਬਹਾਨੇ ਚੰਗੇ ਨਹੀਂ ਲੱਗਦੇ। ਮੁੰਡੇ ਦੇ
ਕੱਪੜੇ ਵੀ ਲੈ ਜਾ। ਇਹ ਦੋ ਸੂਟ ਹੋਰ ਲੈ ਜਾ। ਇੱਥੇ ਕੰਮ ਕਰਨਾ ਹੈ। ਤਾਂ ਸਾਫ਼ ਰਿਹਾ ਕਰ। “
“ ਮੈਨੂੰ
ਹਜ਼ਾਰ ਕੁ ਰੁਪਿਆ ਜ਼ਰੂਰੀ ਚਾਹੀਦਾ ਹੈ। ਛੋਟੀ ਕੁੜੀ ਦਾ ਸਹੁਰਾ ਮਰ ਗਿਆ ਹੈ। ਕਾਰ ਵਿਹਾਰ ਕਰਨਾ ਹੈ।
“ ਅਗਲੇ ਦਿਨ ਜੰਗੀਰੋ ਕੰਮ ਤੇ ਨਹੀਂ ਆਈ। ਤੀਜੇ
ਦਿਨ ਫਿਰ ਉਵੇ ਹੀ ਉਨ੍ਹਾਂ ਪੁਰਾਂਣੇ ਕੱਪੜਿਆਂ ਵਿੱਚ ਆ ਗਈ। ਉਸ ਨੇ ਕਿਹਾ, “ ਸਰਦਾਰਨੀ ਗ਼ੁੱਸਾ ਨਾਂ ਕਰੀਂ। ਮੈਨੂੰ ਤਾਂ
ਦੋਵੇਂ ਕੁੜੀਆਂ ਇੱਕੋ ਜਿਹੀਆਂ ਨੇ। ਕਲ ਮੈਂ ਆਪ ਜਾ ਕੇ, ਛੋਟੀ
ਨੂੰ ਤੇਰੇ ਦੋਨੇਂ ਸੂਟ ਦੇ ਆਈ। “ “ ਕੀ
ਤੂੰ ਇਸੇ ਤਰਾਂ ਗੰਦਾ ਸੂਟ ਪਾ ਕੇ ਗਈ ਸੀ? “ “ ਆਉਣ ਜਾਣ ਨੂੰ ਦੋ ਸੂਟ ਰੱਖੇ ਹਨ। “ “ ਤੂੰ
ਉਹੀ ਸੂਟ ਮੇਰੇ ਘਰ ਪਾ ਕੇ ਆਇਆ ਕਰ। ਮੈਂ ਤੈਨੂੰ ਨਵੇਂ ਸੂਟ ਸਿਲਵਾ ਦੇਵਾਂਗੀ। “ ਪਰ ਉਸ ਉੱਤੇ ਕੋਈ ਅਸਰ ਨਹੀਂ ਹੋਇਆ।
ਇੱਕ
ਦਿਨ ਉਹ ਵਿਹੜੇ ਵਿੱਚ ਝਾੜੂ ਮਾਰ ਰਹੀ ਸੀ। ਉਸ ਦਾ ਮੁੰਡਾ, ਉਸ ਦੇ ਮਗਰ ਆ ਗਿਆ। ਉਸ ਨੇ ਜੰਗੀਰੋ ਨੂੰ ਕਿਹਾ, “ ਬੀਬੀ ਮੈਨੂੰ ਪੈਸੇ ਚਾਹੀਦੇ ਹਨ। “ “ ਤੂੰ ਪੈਸੇ ਕੀ ਕਰਨੇ ਹਨ? ਨਸ਼ੇ ਨਾਲ ਪਹਿਲਾਂ ਰੱਜਿਆਂ ਫਿਰਦਾ ਹੈ। ਕੋਈ
ਕੰਮ-ਧੰਦਾ ਕਰ ਲੈ। ਪਿਉ- ਪੁੱਤ,
ਮੇਰੀ ਔਲਾਦ ਹੀ ਮੇਰੀ ਜਾਨ ਚੂੰਡ-ਚੂੰਡ ਖਾਈ
ਜਾਂਦੇ ਹੋ। “ ਉਸ ਦੇ ਮੁੰਡੇ ਨੇ ਜੰਗੀਰੋ ਦੀ ਜੇਬ ਨੂੰ ਹੱਥ
ਪਾ ਲਿਆ। ਜੋ ਮੁੱਠੀ ਵਿੱਚ ਆਇਆ। ਲੈ ਕੇ ਚਲਾ ਗਿਆ। ਜਗੀਰੋ ਬੈਠ ਕੇ ਰੋਣ ਲੱਗ ਗਈ। ਗਾਮਾ ਤੇ ਤਾਰੋ
ਉਸ ਕੋਲ ਆ ਗਏ। ਤਾਰੋ ਨੇ ਉਸ ਨੂੰ ਪੁੱਛਿਆ, “ ਇਹੀ
ਤੇਰਾ ਪੁੱਤਰ ਹੈ। ਐਡੀ ਬਦਤਮੀਜ਼ੀ ਕਰਦਾ ਹੈ। ਤੇਰੀ ਜੇਬ ਨੂੰ ਹੱਥ ਪਾ ਲਿਆ। ਉਸ ਲਈ ਹੁਣ ਬੈਠੀ
ਕਿਉਂ ਰੋਂਦੀ ਹੈ? ” “ ਆਪ ਦੀ ਮਾੜੀ ਕਿਸਮਤ ਨੂੰ ਰੋਂਦੀ ਹਾਂ। ਨਸ਼ਿਆਂ
ਤੇ ਲੱਗ ਗਿਆ ਹੈ। ਜੇ ਪੈਸੇ ਨਾਂ ਦੇਵਾਂਗੀ। ਮੈਨੂੰ ਜਾਨੋਂ ਮਾਰ ਦੇਵੇਗਾ। ਇਹ ਮੈਨੂੰ ਕੁੱਟ ਕੇ ਵੀ
ਪੈਸੇ ਲੈ ਜਾਂਦਾ ਹੈ। ਆਪ ਦੇ ਪਿਉ ਨੂੰ ਵੀ ਕੁੱਟਦਾ ਹੈ। 26 ਸਾਲਾਂ ਦਾ ਹੋ ਗਿਆ ਹੈ। ਵਿਆਹ ਵੀ
ਨਹੀਂ ਕਰਾਉਂਦਾ। ਢਿੱਡੋਂ ਜੰਮ ਕੇ ਘਰੋਂ ਨਹੀਂ ਕੱਢਿਆ ਜਾਂਦਾ। “ ਗਾਮੇ ਨੇ ਕਿਹਾ, “ ਤੈਨੂੰ ਇਸ ਦਾ ਕੀ ਸਹਾਰਾ ਹੈ? ਇਸ ਦੇ ਮਸਤੀ ਲੜਦੀ ਹੈ। ਖਾਣ, ਪੀਣ, ਰਹਿਣ ਨੂੰ ਮਿਲੀ ਜਾਂਦਾ ਹੈ। ਨਾਗ ਨੂੰ ਜਿੰਨਾ ਚਿਰ ਮਰਜ਼ੀ ਦੁੱਧ ਪਿਆਈ ਜਾਵੋ, ਅਖੀਰ ਤੱਕ ਜ਼ਹਿਰ ਦਾ ਡੰਗ ਮਾਰਨੋਂ ਨਹੀਂ ਭੁੱਲਦਾ।
ਇਸ ਦਾ ਹੁਣੇ ਬਾਈਕਾਟ ਕਰਦੇ। ਇਦਾ ਨਾਂ ਹੋਵੇ, ਤੇਰੀ
ਤੇ ਆਪ ਦੇ ਪਿਉ ਦੀ ਸੰਗੀ ਦੱਬ ਦੇਵੇ। “ ਤਾਰੋ
ਨੇ ਕਿਹਾ, “ ਤੂੰ ਕੰਮ ਥੋੜ੍ਹਾ ਘਟਾ ਦੇ। ਆਪੇ ਕੰਮ ਕਰੇਗਾ।
ਵਿਹਲੇ ਬੰਦੇ ਨੇ ਨਸ਼ੇ ਖਾ ਕੇ ਲੜਨਾ ਹੀ ਹੈ। ਕੋਲ ਕੋਈ ਪੈਸਾ ਨਾਂ ਰੱਖਿਆ ਕਰ। ਦੋ ਚਾਰ ਬਾਰੀ ਪੈਸੇ
ਨਾਂ ਮਿਲੇ। ਤੇਰੀ ਜਾਨ ਛੁੱਟ ਜਾਵੇਗੀ। ਪੈਸਾ ਹੀ ਬੰਦੇ ਦੀ ਜਾਨ ਲੈ ਲੈਂਦਾ ਹੈ। ਇਸ ਦਾ ਮੂੰਹ ਪੈ
ਗਿਆ ਹੈ। ਇਸ ਦੇ ਦੋਸਤ ਵੀ ਨਸ਼ੇ ਖਾਣ ਵਾਲੇ ਐਸੇ ਹੀ ਹੋਣਗੇ। ਵੋਟਾਂ ਵਾਲੇ ਵੀ ਨਸ਼ੇ ਵੰਡ ਕੇ, ਜੜ ਲਾ ਦਿੰਦੇ ਹਨ। ਵੋਟਾਂ ਨਸ਼ੇ ਦੇ ਕੇ, ਮੁੱਲ ਨੂੰ ਇਕੱਠੀਆਂ ਕਰ ਲੈਂਦੇ ਹਨ। “ “ ਮੈਂ ਵੀ ਵੋਟ ਪਾਈ ਹੈ। ਕੀ ਮੈਂ ਨਸ਼ੇ ਲੈ ਕੇ
ਵੋਟ ਪਾਈ ਹੈ? ਸਰਦਾਰਨੀ ਕੋਈ ਕਿਸੇ ਨੂੰ ਵਿਗਾੜ ਨਹੀਂ ਸਕਦਾ।
ਜਿੰਨਾ ਚਿਰ ਆਪਦੀ ਮਰਜ਼ੀ ਨਾਂ ਹੋਵੇ। ਆਪਦੀ ਜੀਭ ਮੰਗਦੀ ਹੈ। ਕੋਈ ਢਾਹ ਕੇ ਨਸ਼ਾ ਨਹੀਂ ਪਿਲਾ ਸਕਦਾ।
ਮੈਨੂੰ ਇਸ ਨਾਲ ਤਕੜੇ ਹੱਥੀ ਨਿਭੜਨਾਂ ਪੈਣਾ ਹੈ। ਮਨ ਤਕੜਾ ਕਰਕੇ, ਇਸ ਦਾ ਇਲਾਜ ਕਰਦੀ ਹਾਂ। “
Comments
Post a Comment