ਭਾਗ 10 ਜਿੰਨਾ ਲੋਕਾਂ ਦੇ ਮੀਟ ਨਹੀਂ ਪਚਦਾ, ਮਾਸ ਦੇ ਬਣੇ, ਜੁੱਤੀਆਂ, ਪਰਸ ਤੇ ਜੈਕਟਾਂ, ਕਿਵੇਂ ਹੰਢਾਈ
ਜਾਂਦੇ ਹਨ? ਆਪਣੇ ਪਰਾਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਛੋਟੀ ਤਾਰੋ ਦੀ ਭੈਣ ਅਮਰੋ, ਜਿਸ ਨਾਲ ਵਿਆਹੀ ਸੀ। ਉਸ ਦਾ ਪਤੀ ਰਵੀ ਚਮੜੇ ਦਾ ਕੰਮ ਕਰਦਾ ਸੀ। ਇਸ
ਨੇ ਪਿੰਡਾਂ ਵਿੱਚੋਂ, ਗ਼ਰੀਬ ਲੋਕ ਆਪਣੇ
ਨਾਲ ਜੋੜ ਕੇ ਰੱਖੇ ਹੋਏ ਸਨ। ਜੋ ਲੋਕਾਂ ਦੇ ਮਰੇ ਮੁਫ਼ਤ ਦੇ ਡੰਗਰਾਂ ਦਾ ਚੰਮ ਉਦੇੜ ਕੇ ਦਿੰਦੇ
ਸਨ। ਰਵੀ ਉਨ੍ਹਾਂ ਨੂੰ ਬਦਲੇ ਵਿੱਚ ਰੋਟੀ ਦੇ ਦਿੰਦਾ ਸੀ। ਜਿਸ ਦਿਨ ਪਸ਼ੂ ਦਾ ਚਮੜਾ ਦਿੰਦੇ ਸਨ। ਉਸ
ਦਿਨ ਉਹ ਢਿੱਡ ਭਰ ਕੇ, ਰੋਟੀ ਖਾਂਦੇ ਸਨ।
ਜਦੋਂ ਇਹੀ ਉਹ ਆਪ, ਇਸੇ ਚੰਮ ਦੀਆਂ
ਜੁੱਤੀਆਂ ਲੋਕਾਂ ਨੂੰ ਸਿਊ ਕੇ ਦਿੰਦੇ ਸਨ। ਲੋਕ ਪਸੰਦ ਨਹੀਂ ਕਰਦੇ ਸਨ। ਹੱਥਾਂ ਨਾਲ ਸਿਉਂਤੀ
ਜੁੱਤੀ ਨੂੰ ਲੋਕ 50 ਰੁਪਏ ਦੀ ਵੀ ਨਹੀਂ ਖ੍ਰੀਦਦੇ। ਜੋ ਚੱਲਦੀ ਵੀ ਵੱਧ ਹੈ। ਲੋਕਾਂ ਨੂੰ ਕੰਨ
ਉੱਤੋਂ ਦੀ ਹੱਥ ਘੁੰਮਾ ਕੇ, ਕੰਨ ਫੜਨ ਵਿੱਚ ਵੱਧ
ਸੁਆਦ ਆਉਂਦਾ ਹੈ। ਰਵੀ ਦੀ ਫ਼ੈਕਟਰੀ ਵਿੱਚ ਮਸ਼ੀਨਾਂ ਨਾਲ ਜੁੱਤੀਆਂ ਸਿਉਂ ਕੇ ਤਿਆਰ ਕੀਤੀਆਂ
ਜਾਂਦੀਆਂ ਹਨ। ਜੁੱਤੀਆਂ ਉੱਤੇ ਮੋਤੀ, ਸਿੱਪੀਆਂ ਲਾ ਕੇ, ਸ਼ੋਰਤ ਵਧਾ ਦਿੱਤੀ ਜਾਂਦੀ ਹੈ। ਲੋਕ ਚਮਕਦੀਆਂ ਚੀਜ਼ਾਂ ਨੂੰ ਪਸੰਧ ਕਰਦੇ
ਹਨ। 300 ਰੁਪਏ ਦੀ ਜੁੱਤੀ ਖ਼ਰੀਦਦੇ ਹਨ। ਜੋ ਮਹੀਨਾ ਵੀ ਨਹੀਂ ਚੱਲਦੀ। ਰਵੀ ਨੇ ਜੁੱਤੀਆਂ ਦੇ ਕੰਮ
ਨਾਲ ਲੈਦਰ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਇਸ ਦੇ ਪਰਸ ਤੇ ਜੈਕਟਾਂ ਲੋਕ ਬਹੁਤ ਪਸੰਦ ਕਰਦੇ ਹਨ। ਕਈ
ਲੋਕ ਗਾਂ, ਮੱਝ, ਬੱਕਰੇ, ਸੂਰ, ਬਿੱਲੀਆਂ, ਕੁੱਤੇ ਦਾ ਮੀਟ
ਨਹੀਂ ਖਾਂਦੇ। ਪੈਲੇਸ, 5 ਸਟਾਰ ਹੋਟਲਾਂ ਢਾਬਿਆਂ ਤੇ ਸਬ ਕੁੱਝ ਮਿਕਸ ਕਰਕੇ ਬਣਾਇਆ ਜਾਂਦਾ ਹੈ। ਜੋ ਪੱਕੇ ਧਰਮੀ
ਕਹਾਉਂਦੇ ਹਨ। ਉਹ ਵੀ ਰਵੀ ਨੂੰ ਸਾਈ ਦੇ ਕੇ, ਲੋਕ ਪਸ਼ੂਆਂ ਦੇ ਮਾਸ ਦੀਆਂ ਬਣੀਆਂ ਜੁੱਤੀਆਂ, ਪਰਸ ਤੇ ਜੈਕਟਾਂ ਬਣਵਾਉਂਦੇ ਹਨ। ਮਿਹਨਤ ਦੇ ਕੰਮ ਵਿੱਚ ਬਰਕਤ ਹੁੰਦੀ
ਹੈ। ਜਿੰਨਾ ਲੋਕਾਂ ਦੇ ਮੀਟ ਨਹੀਂ ਪਚਦਾ, ਮਾਸ ਦੇ ਬਣੇ, ਜੁੱਤੀਆਂ, ਪਰਸ ਤੇ ਜੈਕਟਾਂ, ਕਿਵੇਂ ਹੰਢਾਈ ਜਾਂਦੇ ਹਨ? ਉਸ ਨੂੰ ਬਾਰ-ਬਾਰ ਛੂੰਹਦੇ ਹਨ। ਚੰਮ ਦਾ ਕੰਮ ਕਰਨ ਵਾਲਿਆਂ ਨਾਲ ਨਫ਼ਰਤ
ਕਰਦੇ ਹਨ। ਕਈ ਤਾਂ ਕੜਾਕੇ ਦੀ ਠੰਢ ਵਿੱਚ, ਤਪਦੇ ਹਾੜ ਵਿੱਚ ਲੈਦਰ ਪਾਈ ਫਿਰਦੇ ਹਨ।
ਚੰਮ ਦਾ ਕੰਮ ਕਰਨ ਵਾਲਿਆਂ ਨੂੰ ਬਹੁਤ ਖੱਟੀ ਹੈ। ਮਰੇ ਪਸ਼ੂ ਨੂੰ ਮੁਫ਼ਤ
ਵਿੱਚ ਲੈ ਲੈਂਦੇ ਹਨ। ਕਈ ਤਾਂ ਜਿਊਦਿਆਂ ਨੂੰ ਹੱਕ ਕੇ ਲੈ ਜਾਂਦੇ ਹਨ। ਪਹਿਲਾਂ ਮੀਟ ਵੇਚਦੇ ਹਨ।
ਨਾਲੇ ਚੰਮ ਨੂੰ ਰੰਗ ਕੇ ਵੇਚੀ ਜਾਂਦੇ ਹਨ। ਕਈ ਲੋਕ ਰਵੀ ਕੋਲੋਂ ਇਸ ਲਈ ਪਾਸੇ ਰਹਿੰਦੇ ਹਨ।
ਉਨ੍ਹਾਂ ਨੂੰ ਉਸ ਕੋਲੋਂ ਚਮੜੇ ਦਾ ਮੁਸ਼ਕ ਮਾਰਦਾ ਸੀ। ਕਈਆਂ ਨੇ ਇਸ ਨਾਲ ਬੋਲਣਾ ਛੱਡ ਦਿੱਤਾ ਸੀ।
ਨਗਿੰਦਰ ਨੂੰ ਵੀ ਸ਼ਾਇਦ ਅਮਰੋ ਦੇ ਵਿਆਹ ਪਿੱਛੋਂ ਹੀ ਪਤਾ ਚੱਲਿਆ ਸੀ। ਵਿਚੋਲੇ ਨੇ ਤਾਂ ਕਿਸਾਨ
ਜਿੰਮੀਦਾਰ ਦੇ ਮੁੰਡੇ ਦੀ ਦੱਸ ਪਾਈ ਸੀ। ਬੰਦਾ ਭਾਵੇਂ ਆਪ ਉਸੇ ਚੰਮ ਦਾ ਬਣਿਆ ਹੈ। ਆਪਦੇ ਚੰਮ ਨੂੰ
ਪਿਆਰ ਕਰਦਾ ਹੈ। ਦੂਜੇ ਦੇ ਚੰਮ ਤੇ ਪਸ਼ੂਆਂ ਨੂੰ ਨਫ਼ਰਤ ਕਰਦਾ ਹੈ। ਕਈ ਲੋਕ ਕਹਿੰਦੇ ਹਨ, “ ਬਿੱਲੀ, ਕੁੱਤਾ ਕੋਲੋਂ ਦੀ
ਲੰਘ ਜਾਵੇ। ਉਨ੍ਹਾਂ ਦੇ ਖਾਜ ਹੋਣ ਲੱਗ ਜਾਂਦੀ ਹੈ। ਛਿੱਕਾ ਆਉਣ ਲੱਗ ਜਾਂਦੀਆਂ ਹਨ। “ ਇਹ ਲੋਕ ਬਗੈਰ ਪਰਖੇ
ਮੀਟ ਖਾ ਜਾਂਦੇ ਹਨ। ਧਰਤੀ ਉੱਤੇ ਅਣਗਿਣਤ ਬਿੱਲੀਆਂ, ਕੁੱਤੇ ਫਿਰਦੇ ਹਨ। ਕਈ ਬਾਰ ਉਨ੍ਹਾਂ ਕੋਲੋਂ, ਐਸੇ ਲੋਕ ਲੰਘਦੇ
ਹਨ। ਉਦੋਂ ਕੁੱਝ ਨਹੀਂ ਹੁੰਦਾ। ਪਬਲਿਕ ਸਰਵਿਸ ਵਰਤਦੇ ਹੋਣੇ ਹਨ। ਉਦੋਂ ਇਹ ਪਖੰਡ ਕਿਥੇ ਹੁੰਦਾ ਹੈ?
ਅਮਰੋ ਲਈ ਘਰ ਵਿੱਚ ਹੀ ਗੰਗਾ ਸੀ। ਨਿੱਤ ਬਦਲ-ਬਦਲ ਕੇ, ਜੁੱਤੀਆਂ, ਪਰਸ ਤੇ ਜੈਕਟਾਂ
ਪਾਉਂਦੀ ਸੀ। ਉਸ ਦੀ ਜਾਨ ਭਈਆਂ,
ਦਿਹਾੜੀਆਂ ਦੀਆਂ
ਰੋਟੀਆਂ ਪਕਾਉਣ ਤੋਂ ਬਚ ਗਈ ਸੀ। ਉਹ ਦੁਕਾਨ ਉੱਤੇ ਵੀ ਬੈਠਦੀ ਸੀ। ਗਾਹਕਾਂ ਨਾਲ ਗੱਲਾਂ ਮਾਰ
ਛੱਡਦੀ ਸੀ। ਬਹੁਤੇ ਲੋਕ ਤਾਂ ਉਸ ਦੇ ਮਿੱਠੇ ਸੁਭਾਅ ਕਰਕੇ ਹੀ ਪੱਕੇ ਗਾਹਕ ਬਣ ਗਏ ਸਨ। ਉਸ ਦੇ
ਹੱਥ ਵਿੱਚ ਤਾਂ ਤਾਰੋ ਤੋਂ ਵੀ ਵੱਧ ਪੈਸੇ ਰਹਿੰਦੇ ਸਨ। ਕੰਮ ਕਰਨ ਨੂੰ ਹੋਰ ਕੁੜੀਆਂ ਵੀ ਰੱਖੀਆਂ
ਹੋਈਆਂ ਸਨ। ਅਮਰੋ ਤੇ ਰਵੀ ਰਲ ਕੇ ਕੰਮ ਕਰਦੇ ਸਨ। ਦੁਕਾਨ ਬਹੁਤ ਚੱਲਦੀ ਸੀ।
Comments
Post a Comment