ਭਾਗ
50 ਪੈਸਾ ਨਾਂ ਕਿਸੇ ਦਾ ਮਿੱਤ ਬਣਦਾ ਆਪਣੇ ਪਰਾਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ
satwinder_7@hotmail.com
ਲਾਈਫ਼
ਇੰਨਸ਼ੋਰੈਂਸ ਕਰਨ ਲਈ ਏਜੰਟ ਸੋਨੂੰ ਦੇ ਘਰ ਆਇਆ ਸੀ। ਇੰਨਸ਼ੋਰੈਂਸ ਕਰਨ ਵਾਲੇ ਨੇ ਦੱਸਿਆ ਸੀ, “ ਜੇ ਜਵਾਨੀ ਵਿੱਚ ਇੰਨਸ਼ੋਰੈਂਸ ਕਰਾਈ ਜਾਵੇ। ਪੇ ਮਿੰਟ ਘੱਟ ਦੇਣੀ
ਪੈਂਦੀ ਹੈ। ਉਮਰ ਵਧਣ ਨਾਲ ਵੱਧ ਜਾਂਦੀ ਹੈ। “ ਸੋਨੂੰ
ਨੇ ਪੁੱਛਿਆ ਸੀ, “ ਜੇ ਅਸੀਂ ਪਤੀ-ਪਤਨੀ ਇਕੱਠੇ ਹੀ ਮਰ ਜਾਈਏ।
ਫਿਰ ਪੈਸੇ ਕੀਹਨੂੰ ਮਿਲਣਗੇ?
“ “ ਜਿਸ ਦਾ ਤੁਸੀਂ
ਨਾਮ ਲਿਖਾਵਾਂਗੇ। ਬੱਚਿਆਂ ਦੀ ਪੜ੍ਹਾਈ ਲਈ ਵੀ ਪਲੈਨ ਕਰਦੇ ਹਾਂ। ਯੂਨੀਵਰਸਿਟੀ ਵਿੱਚ ਜਾਣ ਲਈ
ਬਹੁਤ ਪੈਸੇ ਲੱਗਦੇ ਹਨ। ਜੇ ਇਹ ਪਲੈਨ ਲੈਂਦੇ ਹੋ। ਨੌਜਵਾਨ ਬੱਚੇ ਦੇ ਪੜ੍ਹਾਈ ਦੇ ਸਾਰੇ ਖ਼ਰਚੇ
ਪੂਰੇ ਹੋ ਜਾਣਗੇ। “ ਵਿਕੀ ਉਸ ਨਾਲ ਰਜ਼ਾਮੰਦ ਹੋ ਗਈ ਸੀ। ਵਿਕੀ ਨੇ
ਕਿਹਾ, “ ਸਾਡੇ ਬੱਚੇ ਨੂੰ ਦਾਦਾ-ਦਾਦੀ ਹੀ ਸੰਭਾਲ ਰਹੇ
ਹਨ। ਜੇ ਸਾਨੂੰ ਕੁੱਝ ਹੋ ਗਿਆ। ਉਹੀ ਸਾਰੇ ਕਾਸੇ ਦਾ ਖ਼ਿਆਲ ਰੱਖਣਗੇ। ਮੌਤ ਉਮਰ ਨਹੀਂ ਦੇਖਦੀ। ਪਤਾ
ਨਹੀਂ ਕੀਹਨੇ ਪਹਿਲਾਂ ਮਰਨਾ ਹੈ?“
ਸੋਨੂੰ ਤੇ ਵਿਕੀ ਨੇ ਇੰਨਸ਼ੋਰੈਂਸ ਕਰਾ ਲਈ ਸੀ।
ਅਜੇ 2 ਮਹੀਨੇ ਹੀ ਹੋਏ ਸਨ। ਦੋਨਾਂ ਦੀ ਮੌਤ ਹੋ ਗਈ ਸੀ। ਐਸਾ ਬਹੁਤ ਘੱਟ ਹੁੰਦਾ ਹੈ। ਇੱਕੋ ਪੇ
ਮਿੰਟ ਡੇਢ ਸੋ ਡਾਲਰ ਲੈ ਕੇ, ਇੰਨਸ਼ੋਰੈਂਸ ਨੂੰ ਪੱਲਿਉਂ ਲੱਖਾਂ ਡਾਲਰ ਦੇਣੇ
ਪੈ ਜਾਣ। ਇੰਨਸ਼ੋਰੈਂਸ ਵੇਚਣ ਬਾਰੀ ਹਰ ਇੱਕ ਨੂੰ ਸੌਖਾ ਲੱਗਦਾ ਹੈ। ਦੇਣ ਬਾਰੀ 20 ਬਹਾਨੇ ਬਣਾਉਂਦੇ
ਹਨ। ਇੰਨਸ਼ੋਰੈਂਸ ਕਰਾਉਣ ਪਿੱਛੋਂ ਝੱਟ
ਕੇਸ ਹੋ ਗਿਆ ਸੀ। ਸੋਨੂੰ ਤੇ ਵਿਕੀ ਦਾ ਪੁਲਿਸ ਕੇਸ ਹੋਣ ਕਰ ਕੇ, ਬਹਾਨੇ ਬਣਾਂ ਰਹੇ ਸਨ। ਇੰਨਸ਼ੋਰੈਂਸ ਵਾਲੇ ਸੂ
ਸਾਈਡ ਦਾ ਕੇਸ ਕਹਿ ਰਹੇ ਸਨ। ਜੇ ਪਤੀ-ਪਤਨੀ ਵਿਚੋਂ ਇੱਕ ਐਸੇ ਮਰ ਜਾਵੇ। ਫਿਰ ਤਾਂ ਇਹ ਪੂਰਾ
ਝਮੇਲਾ ਪਾਉਂਦੇ ਹਨ। ਭੁਗਤਾਨ ਨਹੀਂ ਕਰਦੇ। ਸਿਮਰਨ ਤੇ ਹੋਰ ਉਸ ਦੇ ਦੋਸਤਾਂ ਦੀ ਮਦਦ ਨਾਲ ਪੂਰੇ
ਪੈਸੇ ਮਿਲ ਗਏ ਸਨ। ਤਾਰੋ ਨੇ ਸੋਨੂੰ ਦੇ ਦੋਸਤਾਂ ਨੂੰ ਕਿਹਾ, “ ਅਸੀਂ ਇੰਨੇ ਡਾਲਰ ਕੀ ਕਰਨੇ ਹਨ? “ ਸਿਮਰਨ
ਨੇ ਕਿਹਾ, “ ਤੁਸੀਂ ਇੰਡੀਆ ਘੁੰਮ ਆਵੋ। “ ਇੱਕ ਹੋਰ ਦੋਸਤ ਨੇ ਕਿਹਾ, “ ਮਾਪੇਂ ਪੁੱਤਾਂ ਦੀ ਕਮਾਈ ਨਾਲ ਤੀਰਥ ਯਾਤਰਾ
ਕਰਨ ਜਾਂਦੇ ਹਨ। ਤੁਸੀਂ ਵੀ ਜਾਵੋ। ਹੁਣ ਮੌਕਾ ਹੈ। “ ਰਾਜ
ਨੇ ਕਿਹਾ, “ ਆਂਟੀ, ਅੰਕਲ ਨੂੰ ਵੀ ਲੈ ਜਾਵੋ। ਹੁਣ ਤਾਂ ਤੁਹਾਡੇ ਅੰਗ-ਪੈਰ ਚੱਲਦੇ ਹਨ। ਕਲ ਦਾ ਕਿਸੇ
ਨੂੰ ਪਤਾ ਨਹੀਂ ਕੀ ਹੋਣਾ ਹੈ? “
ਗਾਮੇ
ਦੇ ਦਿਲ ਨੂੰ ਗੱਲ ਲੱਗ ਗਈ ਸੀ। ਉਸ ਨੇ ਕਿਹਾ, “ ਸਾਡੇ
ਕੋਲ ਬਹੁਤ ਪੈਸੇ ਹਨ। ਸੋਨੂੰ ਦੇ ਪੈਸੇ ਇਸ
ਦੇ ਕਾਲਜ ਨੂੰ ਦੇ ਦੇਣੇ ਹਨ। ਤੁਸੀਂ ਸੋਨੂੰ ਦੇ ਕੇਸ ਵਿੱਚ ਮਦਦ ਕੀਤੀ ਹੈ। ਗੈਂਗ ਵਾਲਿਆਂ ਨੇ
ਤੁਹਾਡੇ ਤੇ ਬਾਕੀ ਪੜ੍ਹਨ-ਪੜ੍ਹਾਉਣ ਵਾਲਿਆਂ ਉੱਤੇ ਹਮਲਾ ਕੀਤਾ ਹੈ। ਕਾਲਜ ਤੇ ਬੰਦਿਆ ਦਾ ਨੁਕਸਾਨ
ਕੀਤਾ ਹੈ। “ ਸਿਮਰਨ ਨੇ ਕਿਹਾ, “ ਇਸ ਬਾਰੇ ਕਾਲਜ ਦੇ ਪ੍ਰਿੰਸੀਪਲ ਨਾਲ ਗੱਲ
ਕਰਨੀ ਪੈਣੀ ਹੈ। “ “ ਢਿੱਲ ਕਿਸੇ ਗੱਲ ਦੀ ਨਹੀਂ ਕਰਨੀ ਚਾਹੀਦੀ।
ਹੁਣੇ ਤੁਹਾਡੇ ਨਾਲ ਜਾ ਕੇ, ਚੈੱਕ ਫੜਾ ਆਉਂਦੇ ਹਾਂ। ਫਿਰ ਅਸੀਂ ਵੀ ਇੰਡੀਆ
ਦੀ ਤਿਆਰੀ ਕਰੀਏ। “ ਸਿਮਰਨ ਨੇ ਫ਼ੋਨ ਕਰਕੇ, ਪ੍ਰਿੰਸੀਪਲ ਤੋਂ ਮਿਲਣ ਦਾ ਸਮਾਂ ਲੈ ਲਿਆ ਸੀ।
ਪ੍ਰਿੰਸੀਪਲ ਨੇ ਕਿਹਾ, “ ਤੁਸੀਂ ਮੈਨੂੰ ਲੰਚ ਟਾਇਮ ਆ ਕੇ ਮਿਲ ਲੈਣਾ। “ ਪ੍ਰਿੰਸੀਪਲ
ਨੇ ਸੋਨੂੰ ਦੇ ਟੀਚਰਾਂ ਨੂੰ ਵੀ ਦੱਸ ਦਿੱਤਾ ਸੀ,” ਸੋਨੂੰ ਦੇ ਮੰਮੀ, ਡੈਡੀ ਕਾਲਜ ਆਉਣ ਵਾਲੇ ਹਨ। “
ਜਦੋਂ ਸਿਮਰਨ ਤੇ ਸੋਨੂੰ ਦੇ ਦੋਸਤ ਤਾਰੋ ਤੇ ਗਾਮੇ ਨਾਲ ਕਾਲਜ ਵਿੱਚ ਗਏ। ਟੀਚਰ ਤੇ ਹੋਰ ਬਹੁਤ
ਵਿਦਿਆਰਥੀ ਮੂਹਰੇ ਖੜ੍ਹੇ ਸਨ। ਸਾਰਿਆ ਨੇ ਹਮਦਰਦੀ ਦੇ ਸ਼ਬਦ ਕਹੇ। ਦੋ ਮਿੰਟ ਦਾ ਮੋਨ ਰੱਖਿਆ। ਤਾਰ
ਨੇ ਪ੍ਰਿੰਸੀਪਲ ਨੂੰ 40 ਲੱਖ ਡਾਲਰ ਦੀ ਚੈੱਕ ਕਾਲਜ ਨੂੰ ਦੇ ਦਿੱਤੀ।
ਤਾਰੋ
ਤੇ ਗਾਮੇ ਨੂੰ ਪਹਿਲੀ ਬਾਰ ਮਹਿਸੂਸ ਹੋਇਆ ਸੀ। ਕਿਤੇ ਲੋੜ ਵਾਲੀ ਥਾਂ ਉੱਤੇ ਪੈਸਾ ਦੇ ਕੇ, ਸਕੂਨ ਬਹੁਤ ਮਿਲਦਾ ਹੈ। ਮਨ ਹੌਲਾ ਹੋ ਗਿਆ
ਸੀ। ਤਾਰੋ ਨੇ ਗਾਮੇ ਨੂੰ ਕਿਹਾ,
“ ਪੈਸਾ ਤਾਂ ਉਸ ਦਾ
ਹੈ। ਜੋ ਇਸ ਨੂੰ ਖ਼ਰਚਦਾ ਹੈ। ਆਪਣਾ ਤਾਂ ਕੋਈ ਖ਼ਰਚਾ ਹੀ ਨਹੀਂ ਹੈ। ਦੋਨੇਂ ਕਾਰਾਂ ਤੇ ਘਰ ਨੂੰ
ਸੋਨੂੰ ਫ਼ਰੀ ਕਰ ਗਿਆ ਹੈ। ਆਪਾਂ ਨੂੰ ਹੋਰ ਲੈਣ ਦੀ ਲੋੜ ਨਹੀਂ ਪੈਣੀ। ਇੰਨੀ ਜ਼ਿੰਦਗੀ ਕਿਥੇ ਹੈ? “ ਗਾਮੇ ਨੂੰ ਮੌਤ ਦੀਆਂ ਗੱਲਾਂ ਸੁਣ ਕੇ ਡਰ
ਲੱਗਣ ਲੱਗ ਗਿਆ ਸੀ। ਭਾਵੇਂ ਜਵਾਨ ਪੁੱਤਰ ਮਰ ਗਿਆ ਸੀ। ਆਪਦੀ ਮੌਤ ਯਾਦ ਨਹੀਂ ਸੀ। ਉਸ ਨੇ ਕਿਹਾ, “ ਜ਼ਿੰਦਗੀ ਵਿੱਚ ਪੈਸਾ ਵੀ ਕਿਤੇ ਪੂਰਾ ਹੋਇਆ
ਹੈ। ਤੇਰੀ ਜ਼ਿੰਦਗੀ ਥੋੜ੍ਹੀ ਰਹਿ ਗਈ ਹੋਣੀ ਹੈ। ਤੂੰ ਜਿੱਥੇ ਚਾਹੇਂ ਆਪਦੀ ਕਮਾਈ ਖ਼ਰਚ ਸਕਦੀ ਹੈ।
ਮੈਂ ਜਿਉਂਦੇ ਜੀਅ ਕਿਸੇ ਨੂੰ ਆਪਦੇ ਪੈਸੇ ਨਹੀਂ ਦਿੰਦਾ। ਮੇਰੀ ਤਾਂ ਅਜੇ ਉਮਰ ਬਹੁਤ ਵੱਡੀ ਹੈ।
ਮੇਰੇ ਤੋਂ ਪਿੱਛੋਂ ਮੇਰੇ ਪੈਸੇ, ਮੇਰਾ
ਪੋਤਾ ਲੈ ਸਕਦਾ ਹੈ। “ ਤਾਰੋ ਨੇ ਕਿਹਾ, “ ਦੁਨੀਆ
ਪੈਸਾ-ਪੈਸਾ ਕਰਦੀ ਹੈ। ਇਸ ਦੇ ਮਗਰ ਭੱਜਦੇ ਹਨ। ਪੈਸਾ ਨਾਂ ਕਿਸੇ ਦਾ ਮਿੱਤ ਬਣਦਾ। ਪੈਸਾ ਕਿਸੇ ਦੀ
ਮੁੱਠੀ ਵਿੱਚ ਨਹੀਂ ਰਹਿੰਦਾ। ਮਰਨ ਵੇਲੇ ਬੰਦਾ ਖ਼ਾਲੀ ਹੱਥ ਜਾਂਦਾ ਹੈ। “
Comments
Post a Comment