ਭਾਗ 1 ਪਹਿਲੀ ਬਾਰ ਦੇਖਣ ਵਾਲੇ ਦੇ ਝੱਟ ਨਿਗ੍ਹਾ ਚੜ੍ਹ ਜਾਂਦਾ ਸੀ ਜਾਨੋਂ ਮਹਿੰਗੇ ਯਾਰ

ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ

ਬਾਰੀ-ਬਾਰੀ ਬਰਸੀ ਖੱਟਣ ਗਿਆ ਸੀ। ਖੱਟ ਕੱਟ ਲਿਆਇਆ ਫੀਤਾ। ਯਾਰਾਂ ਬਾਰੀ ਦਾਲ ਮੁੱਕ ਗਈ। ਕਿਸੇ ਦੇ ਘਰ ਜਾ ਕੇ, ਕੁੱਝ ਸਮਾਂ ਰਹਿਣਾ ਹੋਵੇ। ਬਹੁਤ ਔਖਾ ਲੱਗਦਾ ਹੈ। ਆਪਦੇ ਘਰ ਹਰ ਕੋਈ ਮਾਲਕ ਹੁੰਦਾ ਹੈ। ਜਿੱਥੇ ਮਰਜ਼ੀ ਕੁੱਝ ਧਰੇ ਰੱਖੇ, ਬੈਠੇ, ਖੜ੍ਹੇ, ਖਾਵੇ, ਪੀਵੇ। ਦੂਜੇ ਦੇ ਘਰ ਪਾਣੀ ਵੀ ਅਗਲੇ ਦੀ ਮਰਜ਼ੀ ਨਾਲ ਪੀਣਾ ਪੈਂਦਾ ਹੈ। ਕਈ ਐਸੇ ਵੀ ਹਨ। ਨਿਰਮਲ ਵਰਗੇ, ਜੋ ਪਹਿਨ ਪੱਚਰ ਕੇ, ਤੋਰੇ -ਫੇਰੇ ਉੱਤੇ ਹੀ ਰਹਿੰਦੇ ਹਨ। ਭੂਆ, ਮਾਸੀਆਂ, ਮਾਮੀਆਂ ਤਾਂ ਆਪਦੀਆਂ ਲੋਟ ਨਹੀਂ ਆਉਂਦੀਆਂ। ਨਿਰਮਲ ਨੇ ਜਿਹੜੇ ਘਰ ਚਾਹ-ਪਾਣੀ, ਰੋਟੀ ਖਾਂਣਾਂ ਹੁੰਦਾ ਹੈ। ਉਸੇ ਨੂੰ ਭੂਆ, ਮਾਸੀ, ਮਾਮੀ ਬੱਣਾਂ ਲੈਂਦਾ ਹੈ। ਹਰ ਸ਼ਹਿਰ ਵਿੱਚ ਇਸ ਦੇ ਐਸੇ ਰਿਸ਼ਤੇ ਕਈ-ਕਈ ਕਾਇਮ ਕੀਤੇ ਹੋਏ ਹਨ। ਅਸਲੀ ਮਾਮਿਆਂ ਦਾ ਇਸ ਨੂੰ ਪਤਾ ਨਹੀਂ ਕਿਥੇ ਰਹਿੰਦੇ ਹਨ? ਕਦੇ ਸਕੀ ਮਾਂ ਦੀ ਖ਼ਬਰ ਨਹੀਂ ਲਈ ਸੀ। ਜਦੋਂ ਦਾ ਪਿੰਡੋਂ ਆਇਆ ਹੈ। ਇਸ ਲਈ ਮਾਂ ਤਾਂ ਉਦੋਂ ਦੀ ਹੀ ਮਰੀ ਹੋਈ ਸੀ। ਕਦੇ ਪਿੰਡ ਮਾਂ ਨੂੰ ਪੈਸਾ ਨਹੀਂ ਭੇਜਿਆਂ। ਮਾਂ ਨੂੰ ਵੀ ਪਤਾ ਨਹੀਂ। ਉਸ ਦੇ ਪੁੱਤਰ ਦਾ ਕੀ ਹਾਲ-ਚਾਲ ਹੈ? ਪੁੱਤਰਾਂ ਦੇ ਹੁੰਦੇ ਮਾਂ ਕੰਧਾਂ ਕੌਲਿਆਂ ਨਾਲ ਟਕਰਾ ਮਾਰਦੀ ਫਿਰਦੀ ਸੀ। ਸਕੀ ਮਾਂ ਦੀ ਕਦੇ ਸਾਰ ਨਹੀਂ ਲਈ। ਹੋਰ ਔਰਤਾਂ ਨਾਲ ਅੰਗਲੀਆਂ, ਸੰਗਲੀਆਂ ਜੋੜਦਾ ਫਿਰਦਾ ਸੀ। ਨਿਰਮਲ ਦਾ ਮਰਦਾਂ ਨਾਲ ਕੋਈ ਰਿਸ਼ਤਾ ਨਹੀਂ ਸੀ। ਮਰਦਾਂ ਦੀ ਘਰ ਵਿੱਚ ਚੱਲਦੀ ਕਿਥੇ ਹੈ? ਔਰਤ ਪ੍ਰਧਾਨ ਜ਼ਮਾਨਾ ਹੈ। ਮਰਦ ਭਾਵੇਂ ਪੀ ਕੇ, ਜ਼ਨਾਨੀ ਨੂੰ ਬੜਕਾਂ ਮਾਰੀ ਜਾਣ। ਜਦੋਂ ਸੁਰਤ ਸਿਰ ਹੁੰਦੇ ਹਨ। ਸਬ ਬੋਲਤੀ ਬੰਦ ਹੁੰਦੀ ਹੈ। ਜਿਸ ਘਰ ਵਿੱਚ ਪਹਿਲੀ ਬਾਰ ਕਿਸੇ ਨਾਲ ਵੀ ਜਾਂਦਾ ਸੀ। ਔਰਤ ਦਾਦ ਗੋਤ, ਪਿੰਡ ਪੁੱਛਦਾ ਸੀ। ਅਗਲੀ ਚਾਹੇ ਜੋ ਵੀ ਗੋਤ ਪਿੰਡ ਦੱਸ ਦੇਵੇ। ਉਸ ਨੂੰ ਕਹਿੰਦਾ, " ਤੂੰ ਤਾਂ ਮੇਰੀ ਮਾਂ ਦੇ ਪੇਕਿਆਂ ਵੱਲੋਂ ਲੱਗਦੀ ਹੈ। ਦੱਸ ਕੀ ਤੇਰੇ ਉਸ ਗੋਤ ਵਿੱਚ ਪੇਕੇ ਹਨ, ਜਾਂ ਸਹੁਰੇ ਹਨ? " ਅਗਲੀ ਕਹਿੰਦੀ, " ਮੇਰਾ ਇਹ ਗੋਤ, ਪਿੰਡ ਪੇਕਿਆਂ ਦਾ ਹੈ। ਉਸ ਨਾਲ ਮਾਸੀ ਕਹਿ ਕੇ ਗਲ਼ੇ ਮਿਲਦਾ ਸੀ। ਜੇ ਕੋਈ ਕਹਿ ਦੇਵੇ, " ਗੋਤ, ਪਿੰਡ ਵਿੱਚ ਮੇਰੇ ਸਹੁਰੇ ਹਨ। " ਅਗਲੀ ਨੂੰ ਮਾਮੀ ਕਹਿ ਕੇ, ਉਸ ਦੇ ਪੈਰ ਫੜਨ ਲੱਗਦਾ ਸੀ। ਪੈਰਾ ਤੇ ਪੈਣ ਤੋਂ ਪਹਿਲਾਂ ਹੀ, ਉਹ ਨਿਰਮਲ ਨੂੰ ਹਿੱਕ ਨਾਲ ਘੁੱਟ ਲੈਂਦੀ ਸੀ। ਨਾਨਕੇ ਘਰ ਹਰ ਗੁਸਤਾਖ਼ੀ ਕੀਤੀ ਮੁਆਫ਼ ਹੁੰਦੀ ਹੈ। ਨਾਨਕੀ ਲਾਡ ਵੀ ਵੱਧ ਲੜਾਏ ਜਾਂਦੇ ਹਨ।

ਨਿਰਮਲ 6 ਫੁੱਟ ਦਾ  27 ਸਾਲਾਂ ਦਾ ਉੱਚਾ ਭਰਮੇਂ ਸਰੀਰ ਦਾ ਨੌਜਵਾਨ ਸੀ। ਰੱਬ ਨੇ ਰੂਪ ਵੰਡਣ ਲੱਗੇ ਨੇ, ਇਸੇ ਨੂੰ ਰੂਪ ਦਾ ਢੇਰ ਲੱਗਾ ਦਿੱਤਾ ਸੀ। ਉਹ ਰੱਜ ਕੇ ਸੁਨੱਖਾ ਸੀ। ਮੰਨਣ ਵਾਲੀ ਗੱਲ ਹੈ। ਪੂਰੀ ਟੌਹਰ ਕੱਢ ਕੇ, ਨਿੱਖਰ ਕੇ ਰਹਿੰਦਾ ਸੀ। ਡੱਬ ਵਿੱਚ ਇੱਕ ਪਾਸੇ ਰਿਵਾਲਵਰ, ਦੂਜੇ ਪਾਸੇ ਬੋਤਲ ਦਿੱਤੀ ਹੁੰਦੀ ਸੀ। ਪਹਿਲੀ ਬਾਰ ਦੇਖਣ ਵਾਲੇ ਦੇ ਝੱਟ ਨਿਗ੍ਹਾ ਚੜ੍ਹ ਜਾਂਦਾ। ਦਿਲ ਨੂੰ ਭਾਅ ਜਾਂਦਾ। ਉਹ ਦੋਸਤੀ ਕਰਨ ਨੂੰ ਬਿੰਦ ਲਗਾਉਂਦਾ। ਇੱਕ ਦੋ ਦੋਸਤ ਨਾਲ ਜ਼ਰੂਰ ਰੱਖਦਾ ਸੀ। ਹੁਣ ਇਸ ਦੀ ਠਹਿਰ ਟਰਾਂਟੋ ਵਿੱਚ ਸੀ। ਇਸ ਘਰ ਵਾਲੀ ਔਰਤ ਬਲਵਿੰਦਰ ਨੂੰ ਮਾਮੀ ਬਣਾਇਆ ਹੋਇਆ ਸੀ। ਇਸ ਦੇ ਮਰਦ ਦਾ ਪਤਾ ਨਹੀਂ ਸੀ। ਉਹ ਮਰ ਗਿਆ ਸੀ। ਜਾਂ ਇਸ ਕੈਨੇਡੀਅਨ ਔਰਤ ਨੇ, ਘਰੋਂ ਭਜਾ ਦਿੱਤਾ ਸੀ। ਨਿਰਮਲ ਨੂੰ ਮਾਮਾ ਦੇਖੇ ਬਗੈਰ ਹੀ 35 ਕੁ ਸਾਲਾਂ ਦੀ ਮਾਮੀ ਮਿਲ ਗਈ ਸੀ। ਇਹ ਮਾਮੀ ਨਿਰਮਲ ਤੇ ਉਸ ਦੇ ਦੋਸਤਾਂ ਦੀ ਆਊ ਭਗਤ, ਇਸ ਤਰਾਂ ਕਰਦੀ ਸੀ। ਜਿਵੇਂ ਸੱਚ ਮੁਚ ਖ਼ੂਨ ਦੇ ਰਿਸ਼ਤੇ ਵਿਚੋਂ ਹੋਵੇ। ਦੂਜੇ ਦੋਨੇਂ ਦੋਸਤ ਗੈੱਸਟ ਰੂਮ ਵਿੱਚ ਰਹਿੰਦੇ ਸਨ। ਨਿਰਮਲ ਨੂੰ ਬਲਵਿੰਦਰ ਨੇ ਆਪਣਾ ਕਮਰਾ ਦਿੱਤਾ ਹੋਇਆ ਸੀ।

 

 

Comments

Popular Posts