ਭਾਗ
56 ਆਪ ਨੰਗ, ਬਾਪ ਨੰਗ, ਤੀਜੇ ਨੰਗ ਨਾਨਕੇ ਆਪਣੇ ਪਰਾਏ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਤਾਰੋ
ਨੂੰ ਮੁਸਕਾਨ ਨੇ ਕਿਹਾ, “ ਮੇਰੇ ਸੇ ਗਰ ਕਾ ਕਰਾਇਆ ਦੇਨਾਂ ਮੁਸ਼ਕਲ ਹੋ
ਜਾਨਾ ਹੈ। ਅਗਰ ਆਪ ਕਹੇਂ, ਮੈਂ ਆਪਨੇ ਸਾਥ ਕੋਈ ਲੜਕੀ ਰੱਖਲੂ। ਦੋ ਮਿਲ
ਕਰ ਕਰਾਇਆ ਦੇ ਦਿਆ ਕਰੇਂਗੇ। “
ਤਾਰੋ ਨੇ ਕਿਹਾ, “ ਤੂੰ ਕਿਰਾਏ ਦਾ ਫ਼ਿਕਰ ਨਾਂ ਕਰ। ਮੈਂ ਪਹਿਲਾਂ
ਕਿਹੜਾ ਬੇਸਮਿੰਟ ਕਿਰਾਏ ਤੇ ਦਿੱਤੀ ਹੋਈ ਸੀ? “ “ ਆਂਟੀ ਆਪ ਬਹੁਤ ਅੱਛੀ ਹੈ। ਉਹ ਕੰਮ ਤੇ ਚਲੀ ਗਈ। ਸਿਮਰਨ ਸੋਨੂੰ ਦੇ ਦੋ ਦੋਸਤ
ਤਾਰੋ ਕੋਲ ਘਰ ਆਏ। ਰਾਜ ਨੇ ਪੁੱਛਿਆ, “ ਆਂਟੀ
ਅਸੀਂ ਰਹਿਣ ਲਈ ਥਾਂ ਲੱਭਦੇ ਹਾਂ। ਤੁਹਾਡਾ ਘਰ ਕਾਲਜ ਦੇ ਨੇੜੇ ਹੈ। “ ਡਾਕਟਰ ਨੇ ਕਿਹਾ, “ ਸਾਡੇ ਕਿਸੇ ਕੋਲ ਚੱਜ ਦੀ ਕਾਰ ਨਹੀਂ ਹੈ। ਇਸੇ
ਲਈ ਕਾਲਜ ਦੇ ਨੇੜੇ ਆਉਣਾ ਚਾਹੁੰਦੇ ਹਾਂ। ਇੱਥੋਂ ਤਾਂ ਤੁਰ ਕੇ ਵੀ ਜਾ ਸਕਦੇ ਹਾਂ। ਸਾਨੂੰ ਆਪਦੇ
ਘਰ ਵਿੱਚ ਥਾਂ ਦੇ ਦੇਵੋ। ਅਸੀਂ ਤੁਹਾਡੇ ਸਾਰੇ ਕੰਮ ਵੀ ਕਰ ਦਿਆਂ ਕਰਾਂਗੇ। “ ਸਿਮਰਨ ਨੇ ਕਿਹਾ, “ ਮੈਂ ਵੀ ਤੁਹਾਡੇ ਕੋਲ ਰਹਿਣਾ ਚਾਹੁੰਦੀ ਹਾਂ।
ਤੁਸੀਂ ਸੋਨੂੰ ਦੇ ਮੰਮੀ ਡੈਡੀ ਹੋ। ਜਦੋਂ ਮੈਂ ਤੁਹਾਡੇ ਕੋਲ ਰਹਿੰਦੀ ਹਾਂ। ਚੰਗਾ ਲੱਗਦਾ ਹੈ। “ ਗਾਮੇ ਨੇ ਕਿਹਾ, “ ਥੱਲੇ ਕੁੜੀ ਰਹਿੰਦੀ ਹੈ। ਅਸੀਂ ਵੀ ਚਾਹੁੰਦੇ
ਹਾਂ। ਉਹ ਘਰ ਖ਼ਾਲੀ ਕਰ ਜਾਵੇ। ਸਾਡਾ ਤਾਂ ਅੱਗੇ ਹੀ ਪੁਲਿਸ ਖਹਿੜਾ ਨਹੀਂ ਛੱਡਦੀ। ਇਸ ਕੁੜੀ ਨੇ ਦੋ
ਬਾਰ ਪੁਲਿਸ ਸੱਦ ਕੇ ਗਾਹ ਪਾ ਦਿੱਤਾ ਹੈ। ਲੋਕ ਪੁੱਛਦੇ ਹਨ, “ ਹੁਣ ਫਿਰ ਕੀ ਹੋ ਗਿਆ ਹੈ? “ ਪਹਿਲਾਂ
ਉਸ ਨਾਲ ਮੈਂ ਗੱਲ ਕਰ ਲਵਾਂ। ਉਸ ਨੂੰ ਜਾਣ ਲਈ ਕਹਿ ਦੇਵਾਂ। “ ਤਾਰੋ ਨੇ ਮੁਸਕਾਨ ਨੂੰ ਫ਼ੋਨ ਕਰਕੇ ਕਿਹਾ, “ ਸਾਡੀ ਬੇਸਮਿੰਟ ਵਿੱਚ ਰਹਿਣ ਲਈ ਹੋਰ ਬੰਦੇ ਲੱਭ ਗਏ ਹਨ। ਤੈਨੂੰ ਸਮਾਨ ਚੁੱਕਣਾ
ਪੈਣਾ ਹੈ। “ ਉਸ ਨੇ ਕਿਹਾ, “ ਮੈਂ ਤੁਹਾਨੂੰ ਦੱਸਣਾ ਸੀ,
ਮੈਂ
ਆਪਦੀ ਮੰਮੀ ਨਾਲ ਮੂਵ ਹੋ ਰਹੀ ਹਾਂ। ਐਤਵਾਰ ਨੂੰ ਚਲੀ ਜਾਵਾਂਗੀ। “ ਤਾਰੋ ਫ਼ੋਨ ਨੇ ਕੱਟ ਦਿੱਤਾ ਸੀ। ਉਹ ਬੋਲੀ, “ ਸ਼ੁਕਰ
ਹੈ, ਬਲਾ ਆਪੇ ਟੱਲ ਗਈ। ਮੈਂ ਇਹੋ ਜਿਹੀ ਨੂੰ ਹੋਰ
ਨਹੀਂ ਰੱਖ ਸਕਦੀ। ਇਹ ਤਾਂ ਬਿਲਕੁਲ ਆਪਦੇ ਪਿਉ ਤੇ ਗਈ ਹੈ। ਉਹ ਸੱਤ ਬੱਚਿਆਂ ਨੂੰ ਛੱਡ ਕੇ, ਚਲਾ ਗਿਆ ਸੀ। ਦੂਜੀ ਔਰਤ ਨਾਲ ਮਿਲ ਕੇ, ਨਵੀਂ ਥਾਂ ਉੱਤੇ ਨਵਾਂ ਘਰ ਵਸਾ ਲਿਆ। ਨਵੇਂ
ਬੱਚੇ ਜੰਮ ਲਏ। ਬੰਦੇ ਵਿੱਚ ਸਾਰੇ ਜਾਨਵਰਾਂ ਦੇ ਲੱਛਣ ਹਨ। ਦੀਨ-ਧਰਮ ਤਾਂ ਦਿਖਾਵਾ ਕਰਨ ਨੂੰ ਹੈ।
ਅਸਲ ਜ਼ਿੰਦਗੀ ਜਿਉਣ ਵੇਲੇ ਬੰਦਾ ਦੀਨ-ਧਰਮ ਦੀਆਂ ਧੱਜੀਆਂ ਉਡਾ ਦਿੰਦਾ ਹੈ। “
ਗਾਮੇ
ਨੇ ਕਿਹਾ, “ ਮੈ ਦੁਨੀਆ ਦੇ ਸਾਰੇ ਐਬ ਕੀਤੇ ਹਨ। ਉਲਾਂਭੇ
ਵੀ ਬਹੁਤ ਆਏ ਹਨ। ਪਰ ਘਰ ਨਹੀਂ ਛੱਡਿਆ। ਬੰਦਾ ਗ਼ਲਤੀਆਂ ਕਰਕੇ ਬੰਦਾ ਬਣਦਾ ਹੈ। ਦੁਨੀਆ ਦਾਰੀ ਇਸੇ
ਦੁਨੀਆ ਤੋਂ ਸਿੱਖੀ ਜਾਂਦੀ ਹੈ। ਮੁਸਕਾਨ ਤਾਂ ਕਿਸੇ ਹੋਰ ਮੁੰਡੇ ਨਾਲ ਤੁਰੀ ਆ ਰਹੀ ਹੈ। ਇਹ ਕੌਣ
ਹੈ? “ ਤਾਰੋ ਨੇ ਕਿਹਾ, “ ਇਸ ਦਾ ਭਰਾ ਹੋਣਾ ਹੈ। ਸਮਾਨ ਚੁਕਵਾਉਣ ਨੂੰ
ਮਦਦ ਕਰਨ ਆਇਆ ਹੋਣਾ ਹੈ। ਉਸ ਦੀ ਮਾਂ ਵੀ ਨਾਲ ਹੀ ਹੈ। ਸਿਮਰਨ ਜੋ ਵੀ ਤੁਸੀਂ ਖਾਣਾ ਪੀਣਾ ਹੈ।
ਆਪੇ ਖਾ ਲਵੋ। ਮੈਂ ਮੁਸਕਾਨ ਦੀ ਮੰਮੀ ਨੂੰ ਮਿਲ ਕੇ ਆਈ। ਉਸ ਤੋਂ ਉੱਪਰ ਨਹੀਂ ਆ ਹੋਣਾ। ਤੁਰਦੀ
ਮੱਸਾ ਹੈ। ਬਹੁਤ ਭਾਰੀ ਹੈ। “ ਉਹ ਥੱਲੇ ਚਲੀ ਗਈ। ਮੁਸਕਾਨ ਦੀ ਮੰਮੀ ਨੇ
ਕਿਹਾ, “ ਇਸ ਨਾਲ ਬਹੁਤ ਮਾੜੀ ਕਰਕੇ ਚਲਾ ਗਿਆ ਹੈ। ਉਸ
ਦਾ ਕੱਖ ਨਾਂ ਬਚੇ। ਪਤਾ ਨਹੀਂ ਉਸ ਕੀ ਮਾਂ ਕੈਸੀ ਹੋਵੇਗੀ? ਜਿਸ ਨੇ ਐਸਾ ਬੇਟਾ ਪੈਦਾ ਕੀਆ। “ ਤਾਰੋ
ਦਾ ਧਿਆਨ ਉਸ ਨਵੇਂ ਆਏ, ਮੁੰਡੇ ਵੱਲ ਸੀ। ਉਸ ਨੇ ਕਿਹਾ, “ ਮੈਨੂੰ ਤਾਂ ਉਹ ਮੁੰਡਾ ਬੜੀ ਖ਼ੁਸ਼ ਤਬੀਅਤ ਦਾ
ਮਾਲਕ ਲੱਗਦਾ ਸੀ। ਸਵੇਰੇ 7 ਵਜੇ ਕੰਮ ‘ਤੇ ਜਾਂਦਾ ਸੀ। ਰਾਤ ਦੇ 10 ਵਜੇ 15 ਘੰਟਿਆਂ ਪਿੱਛੋਂ ਘਰ
ਵਾਪਸ ਆਉਂਦਾ ਸੀ। ਇਹ 5 ਘੰਟੇ ਕੰਮ ਕਰਦੀ ਹੈ। ਮੁਸਕਾਨ ਬਹੁਤ ਜ਼ਿਆਦਾ ਬੋਲਦੀ ਸੁਣਦੀ ਹੁੰਦੀ ਸੀ।
ਉਸ ਦੀ ਮਾਂ-ਭੈਣ ਨੂੰ ਗਾਲ਼ਾ ਕੱਢਦੀ ਰਹਿੰਦੀ ਸੀ। ਪੈਸਿਆਂ ਦੀ ਲੜਾਈ ਵੀ ਸੀ। ਇਹ ਕਹਿੰਦੀ ਸੀ, “ ਮਾਂ ਨੂੰ ਪੈਸੇ ਕਿਉਂ ਭੇਜਦਾ ਹੈ? “ ਬਾਪ ਸਿਰ ਉੱਤੇ ਨਹੀਂ ਹੈ। ਜੇ ਪੁੱਤਰ ਮਾਂ
ਨੂੰ ਪੈਸੇ ਨਾਂ ਭੇਜੂ। ਹੋਰ ਮਾਂ ਸੜਕ ਦੇ ਖੜ੍ਹ ਕੇ ਭੀਖ ਮੰਗੇਗੀ। ਇਹ ਮੁੰਡਾ ਕੌਣ ਹੈ? “ ਮੁਸਕਾਨ ਪਿੱਛੇ ਖੜ੍ਹੀ ਤਾਰੋ ਨੂੰ ਚੁੱਪ ਕਰਨ
ਦੇ ਇਸ਼ਾਰੇ ਕਰ ਰਹੀ ਸੀ। ਬੁੱਲ੍ਹਾ ਉੱਤੇ ਉਂਗਲ਼ੀਂ ਰੱਖੀ ਖੜ੍ਹੀ ਸੀ। ਮੁੰਡਾ ਤਾਰੋ ਦੀਆਂ ਗੱਲਾਂ
ਧਿਆਨ ਨਾਲ ਸੁਣ ਰਿਹਾ ਸੀ। ਮੁਸਕਾਨ ਦੀ ਮੰਮੀ ਨੇ ਕਿਹਾ, “ ਇਹ
ਮੁੰਡਾ ਇਸ ਦੇ ਕੰਮ ਤੇ ਨਵਾਂ ਆਇਆ ਹੈ। ਰਫ਼ਿਊਜੀ ਹੈ। ਅੱਜ ਰਾਤ ਨੂੰ ਇਸ ਦੇ ਰਹਿਣ ਲਈ ਥਾਂ ਨਹੀਂ
ਸੀ। ਇਸ ਲਈ ਨਾਲ ਆ ਗਿਆ। “ “
ਇਸ ਦਾ ਮਤਲਬ ਇਹ ਤੁਹਾਡੇ ਨਾਲ ਇੱਥੇ ਰਹੇਗਾ।
ਅੱਗੇ ਕਿਸੇ ਹੋਰ ਨੂੰ ਰੱਖੀ ਬੈਠੀ ਸੀ। ਅੱਜ ਹੋਰ ਨੂੰ ਲੈ ਆਈ ਹੈ। ਇਹ ਗੱਲ ਨਹੀਂ ਪੁੱਗਣੀ। ਇਹ
ਨਹੀਂ ਇੱਥੇ ਰਹਿ ਸਕਦਾ। ਆਪਦੇ ਭੈਣ ਭਰਾਵਾਂ ਨੂੰ ਸੱਦ ਕੇ, ਇੱਥੋਂ ਸਮਾਨ ਚੱਕ ਲਵੇ। ਮੁਸਕਾਨ ਮੈਨੂੰ ਤੇਰੇ ਲੱਛਣ ਠੀਕ ਨਹੀਂ ਲੱਗਦੇ। ਤੂੰ
ਮੇਰੇ ਘਰ ਵਿੱਚ ਹੋਰ ਨਹੀਂ ਰਹਿ ਸਕਦੀ। ਤੈਨੂੰ ਕਲ ਨੂੰ ਸਮਾਨ ਚੁੱਕਣਾ ਪੈਣਾ ਹੈ। ਇਸ ਮੁੰਡੇ ਨੂੰ
ਹੁਣੇ ਭੇਜਦੇ। “ ਤਾਰੋ ਦੂਜੇ ਦਿਨ ਵਿੜਕਾ ਲੈ ਰਹੀ ਸੀ। ਉਹ ਮਾਂ
ਧੀ ਸਾਰਾ ਦਿਨ ਘਰ ਨਹੀਂ ਆਈਆਂ। ਉਸ ਮੁੰਡੇ ਕੋਲ ਜਾਂ ਪਤਾ ਨਹੀਂ, ਰਾਤ ਨੂੰ ਕਿਥੇ ਸੁੱਤੀਆਂ? ਤੀਜੇ ਦਿਨ ਘਰ ਆਈਆਂ। ਉਦੋਂ ਹੀ ਉਹ ਕੰਮ ਤੇ
ਚਲੀ ਗਈ। ਉਹ ਜਾਣ ਲੱਗੀ ਤਾਰੋ ਨੂੰ ਕਹਿ ਗਈ, “ ਮੈਂ
ਵੀਕਇੰਡ ਤੇ ਸਮਾਨ ਉਠਾਨਾਂ ਹੈ। ਮੇਰੀ ਬਹਿਨੇ ਮਦਦ ਕਰੇਂਗੀ। “ ਜਿਸ ਦਿਨ ਉਹ ਸਮਾਨ ਢੋਹ ਰਹੀ ਸੀ। ਕੋਈ ਭੈਣ, ਭਰਾ ਮਦਦ ਲਈ ਨਹੀਂ ਆਇਆ। ਰਾਤ ਦੇ 12 ਵਜੇ ਤੱਕ ਇਕੱਲੀ ਸਮਾਂਨ ਢੋਂਹਦੀ ਰਹੀ। ਆਪ
ਨੰਗ, ਬਾਪ ਨੰਗ, ਤੀਜੇ ਨੰਗ ਨਾਨਕੇ। ਲਾਜ ਨਾਂ ਪੇਕੇ ਸੌਹਰਿਆਂ ਦੀ, ਸਿਰ ਖੇਹ ਪਾਲੀ ਜਾਣ ਕੇ।
Comments
Post a Comment