ਭਾਗ 9 ਕੱਪੜਿਆਂ, ਰਹਿਣੀ, ਬਹਿਣੀ, ਬੋਲ,ਚਾਲ ਤੋਂ ਗ਼ਰੀਬ, ਅਮੀਰ, ਨੌਕਰ ਤੇ ਮਾਲਕ
ਵਿੱਚ ਫ਼ਰਕ ਦਿਸਦਾ ਹੈ ਆਪਣੇ ਪਰਾਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਜ਼ਿਆਦਾ ਤਰ ਕਈਆਂ ਦੀ ਆਦਤ ਹੁੰਦੀ ਹੈ। ਦੁੱਧ, ਜੂਸ, ਪਾਣੀ ਨੂੰ ਗਲਾਸ
ਵਿੱਚ ਪਾ ਕੇ ਪੀਣ ਖੇਚਲ ਨਹੀਂ ਕਰਦੇ। ਕੈਨ, ਬੋਤਲ ਨੂੰ ਮੂੰਹ ਲਾ ਲੈਂਦੇ ਹਨ। ਜਦੋਂ ਕੋਈ ਬੰਦਾ ਆਪ ਐਸਾ ਕਰਦਾ ਹੈ।
ਸਬ ਠੀਕ ਲੱਗਦਾ ਹੈ। ਜੇ ਦੂਜਾ ਬੰਦਾ ਐਸਾ ਕਰੇ, ਇਤਰਾਜ਼ ਹੁੰਦਾ ਹੈ। ਕਈ ਬੰਦੇ ਦੁੱਧ ਵਾਲੀ ਬਾਲਟੀ, ਜੱਗ ਨੂੰ ਹੀ ਮੂੰਹ
ਲਾ ਲੈਂਦੇ ਹਨ। ਉਂਗਲੀਆਂ ਤੇ ਜੀਭ ਨਾਲ ਚੱਟ ਕੇ, ਬਹੁਤ ਚੀਜ਼ਾਂ ਖਾਂਦੀਆਂ ਜਾਂਦੀਆਂ ਹਨ। ਚੀਜ਼ ਦੇ ਸੁਆਦ ਦਾ ਬਗੈਰ ਸੁਆਦ
ਦੇਖੇ, ਪਤਾ ਨਹੀਂ ਚੱਲਦਾ।
ਅਸਲ ਰਸੋਈਆਂ, ਗੁੱਡ ਕੁੱਕ ਉਹੀ
ਹੈ। ਜੋ ਸੁਆਦ ਚੀਜ਼ਾਂ ਬਣਾਉਂਦਾ ਹੈ। ਕੋਈ ਵੀ ਚੀਜ਼ ਦੇ ਸੁਆਦ ਦਾ ਪਤਾ, ਜੀਭ ਨਾਲ ਚੱਟ ਕੇ
ਚੱਲਦਾ ਹੈ। ਖਾਣਾ ਬਣਾਉਣ ਵਾਲੇ,
ਉਹੀ ਗੁੱਡ ਕੁੱਕ
ਹੁੰਦੇ ਹਨ। ਰਿੱਝਦੇ ਅੱਗ ਵਰਗੇ ਭੋਜਨ ਵਿੱਚ, ਉਂਗਲੀਂ ਡੁੱਬੋ ਕੇ ਚੱਟ ਜਾਂਦੇ ਹਨ। ਜੇ ਸੁਆਦ ਦੀ ਸਮਝ ਨਾਂ ਲੱਗੇ।
ਫਿਰ ਉਵੇਂ ਕਰਦੇ ਹਨ। ਰਿਸਟੋਰਿੰਟ, ਘਰਾਂ ਵਿੱਚ, ਇਸੇ ਤਰਾਂ ਲੂਣ, ਮਿਰਚ, ਖੱਟਾ, ਮਿੱਠਾ ਦੇਖਿਆ ਜਾਂਦਾ ਹੈ। ਉਸੇ ਚਮਚੇ ਨੂੰ ਚੱਟੀ ਵੀ ਜਾਂਦੇ ਹਨ। ਹਰ
ਕਾਸੇ ਦਾਲ, ਸਬਜ਼ੀ ਵਿੱਚ ਡੁਬਕੋ
ਕੇ ਹੋਰ ਖਾਈ ਜਾਂਦੇ
ਹਨ। ਬਾਰ-ਬਾਰ ਉਂਗਲੀਂ, ਚਮਚਾ ਜੂਠਾ ਕਰਕੇ, ਧੋਣੇ ਮੁਸ਼ਕਲ ਲੱਗਦੇ
ਹਨ। ਜੇ ਪਾਣੀ ਨਾਲ ਹੀ ਧੌਣਾਂ ਹੈ। ਸਾਰੀ ਸ੍ਰਿਸ਼ਟੀ ਦੇ ਬਨਸਪਤੀ, ਬੰਦਿਆਂ, ਜੀਵ, ਜੰਤੂਆਂ ਪਾਣੀ ਨੂੰ
ਝੂਠਾ ਕਰਦੇ ਹਨ। ਪਾਣੀ ਵਿੱਚ ਬੇਅੰਤ ਮੱਛੀਆਂ, ਸੱਪ, ਡੱਡਾ, ਬੰਦਿਆਂ, ਜੀਵ, ਜੰਤੂਆਂ ਦਾ ਗੰਦ
ਹੈ। ਫਿਰ ਵੀ ਇਹੀ ਪਾਣੀ ਨਾਲ ਸੱਪ, ਡੱਡਾ, ਦੇ ਬਨਸਪਤੀ, ਬੰਦੇ, ਜੀਵ,
ਜੰਤੂਆਂ ਨੂੰ ਜੀਵਨ
ਦਾਨ ਦੇ ਰਿਹਾ ਹੈ। ਸਫਾਈ ਕਰਨ ਦੇ ਕੰਮ ਆਉਂਦਾ ਹੈ। ਜਦੋਂ ਤੱਕ ਇਹ ਸਬ ਅੱਖਾਂ ਖੋਲ ਕੇ ਨਹੀਂ
ਦੇਖਦੇ, ਸਬ ਕੁੱਝ ਹਜ਼ਮ ਹੋ
ਜਾਂਦਾ ਹੈ।
ਬਲਦੇਵ, ਨਿਰਮਲ, ਨੇਕ ਅੱਠ ਘੰਟੇ ਲੋਕਾਂ ਦੇ ਨੌਕਰ ਬਣ ਕੇ, ਨੌਕਰੀ ਕਰ ਸਕਦੇ
ਹਨ। ਘੰਟਾ-ਅੱਧਾ ਘੰਟਾ ਆਪਦੇ ਖਾਣ ਵਾਲੇ ਭੋਜਨ ਲਈ ਨਹੀਂ ਕੱਢ ਸਕਦੇ। ਕਈ ਲੋਕ ਕਿਸੇ ਨੂੰ ਜੂਠੇ
ਹੱਥ ਭਾਂਡੇ ਨੂੰ ਨਹੀਂ ਲਗਾਉਣ ਦਿੰਦੇ। ਉਨ੍ਹਾਂ ਮੁਤਾਬਿਕ ਭਾਂਡਾ ਜੂਠਾ ਹੋ ਜਾਂਦਾ ਹੈ। ਐਸੇ
ਲੋਕਾਂ ਨੂੰ ਸਰੀਰਾਂ ਦੇ ਖਹਿਣ ਦਾ ਕੋਈ ਇਤਰਾਜ਼ ਨਹੀਂ ਹੁੰਦਾ। ਪਸੀਨੇ ਵਾਲੀ ਮਜ਼ਦੂਰ ਕੱਖ ਖੋਤਣ
ਵਾਲੀ ਗ਼ਰੀਬ ਦੀ ਬਹੂ, ਬੇਟੀ ਦੀ ਇੱਜ਼ਤ ਨੂੰ
ਹੱਥ ਪਾਉਣ ਲੱਗੇ ਭੋਰਾ ਗੁਰੇਜ਼ ਨਹੀਂ ਕਰਦੇ। ਭਾਵੇਂ ਜ਼ਿਆਦਾ ਤਰ ਤਾੜੀ ਦੋਨੇਂ ਹੱਥਾਂ ਨਾਲ ਵੱਜਦੀ
ਹੈ। ਉਦੋਂ ਨਫ਼ਰਤ ਕਿਥੇ ਗਈ ਹੁੰਦੀ ਹੈ? ਅਮੀਰ, ਵੱਡੇ ਧਰਮੀ ਲੋਕ, ਲੋਕਾਂ ਸਾਹਮਣੇ, ਗ਼ਰੀਬ ਦਾ ਪਰਛਾਵਾਂ, ਆਪ ਦੇ ਉੱਤੇ ਨਹੀਂ ਪੈਣ ਦਿੰਦੇ। ਗ਼ਰੀਬਾਂ ਨੂੰ ਅਮੀਰ ਭਾਰਤੀ ਲੋਕ ਘਰਾਂ
ਵਿੱਚ, ਮਨੀਲਾ ਵਿੱਚ ਗਾਮੇ
ਵਰਗੇ, ਨੌਕਰਾਣੀ ਝਾੜੂ
ਪੋਚਾ ਕਰਨ, ਕੱਪੜੇ, ਭਾਂਡੇ ਧੋਣ ਵਾਲੇ
ਰੱਖੀ ਬੈਠੇ ਸਨ। ਸਬ ਘਾਲਾ-ਮਾਲ ਚੱਲਦਾ ਹੈ। ਨੌਕਰਾਂ ਦੇ ਹੱਥ ਭੋਜਨ, ਭਾਂਡਿਆਂ, ਬਿਸਤਰਿਆਂ, ਕੱਪੜਿਆਂ ਤੇ ਇੰਨਾ
ਦੇ ਸਰੀਰਾਂ ਨੂੰ ਵੀ ਲੱਗਦੇ ਹਨ। ਸਮਝੀਏ ਤਾਂ ਨੌਕਰ ਤੇ ਮਾਲਕ ਦਾ ਰਿਸ਼ਤਾ, ਆਪਣੇ ਪਰਿਵਾਰ ਵਰਗਾ
ਹੁੰਦਾ ਹੈ। ਕਈਆਂ ਨੌਕਰਾਂ ਨੂੰ ਘਰ ਵਿੱਚ ਵੀ ਰੱਖਣਾ ਪੈਂਦਾ ਹੈ। ਮੰਜਾ, ਬਿਸਤਰਾ ਦੇਣਾ
ਪੈਂਦਾ ਹੈ। ਕਹਿ ਕੇ ਕੰਮ ਕਰਾਉਣਾ ਪੈਂਦਾ ਹੈ। ਉਸ ਦੇ ਭਾਂਡੇ, ਮੰਜਾ ਭਾਵੇਂ ਆਪ ਤੋਂ ਅਲਗ ਰੱਖਦੇ ਹਨ।
ਤਾਰੋ, ਬੰਨਸੂ ਹੁਣੀ ਸਾਰੇ ਨੌਕਰ ਦੇ ਬਣਾਏ ਖਾਣੇ ਨੂੰ ਖਾ ਕੇ, ਉਂਗਲਾਂ ਚੱਟ ਜਾਂਦੇ
ਹਨ। ਇੰਨਾ ਨੂੰ ਖਾਣਾ ਬੱਣਾਂਉਣਾਂ ਪੰਜਾਬੀ ਆਪ ਸਿਖਾਉਂਦੇ ਹਨ। ਹਰ ਦਾਲ ਸਬਜ਼ੀ ਬਣਾਉਣ ਲਈ ਪਿਆਜ਼, ਲਸਣ ਮਸਾਲਾ ਭੁੰਨਣ
ਦਾ ਇੱਕੋ ਤਰੀਕਾ ਹੈ। ਹਰ ਬੰਦੇ ਦੀ ਆਪਣੀ ਪਸੰਦ ਹੈ। ਉਸ ਨੂੰ ਕਿੰਨਾ ਕੁ ਭੁੰਨਣਾ, ਪਕਾਉਣਾ ਹੈ? ਅੱਜ ਕਲ ਪੰਜਾਬ ਦੇ
ਪੈਲੇਸ, ਹੋਟਲਾਂ, ਢਾਬਿਆਂ ਉੱਤੇ ਖਾਣਾ
ਪਕਾਉਣ ਵਾਲੇ ਸਸਤੀ ਮਜ਼ਦੂਰੀ ਦਿੰਦੇ ਹਨ। ਇਸੇ ਲਈ ਗ਼ਰੀਬ ਲੋਕਾਂ ਨੂੰ ਕਾਮੇ ਰੱਖਦੇ ਹਨ। ਬੰਦਾ ਬਹੁਤ
ਮਤਲਬੀ ਹੈ। ਆਪ ਨੂੰ ਕੰਮ ਹੈ,
ਤਾਂ ਅੱਖਾਂ ਮੀਚ ਕੇ
ਸਬ ਜ਼ਰ ਜਾਂਦਾ ਹੈ। ਜੇ ਜ਼ਰੂਰਤ ਨਹੀਂ ਹੈ। ਫਿਰ ਸੱਪ ਵਾਂਗ ਫਰਾਟੇ ਮਾਰਦਾ ਹੈ। ਕਿਸੇ ਨੂੰ ਕੋਲ
ਨਹੀਂ ਆਉਣ ਦਿੰਦਾ। ਗ਼ਰੀਬ ਲੋਕ ਹਰ ਦੇਸ਼ ਵਿੱਚ ਹਨ। ਕਈ ਮਿਹਨਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ
ਨੂੰ ਪੂਰੀ ਮਜ਼ਦੂਰੀ ਨਹੀਂ ਮਿਲਦੀ। ਉਨ੍ਹਾਂ ਦੇ ਕੱਪੜਿਆਂ, ਰਹਿਣੀ, ਬਹਿਣੀ ਉੱਤੋਂ ਹੀ ਲੋਕਾਂ ਦਾ ਪੱਕਾ ਇਰਾਦਾ ਕੀਤਾ ਹੁੰਦਾ ਹੈ। ਕਿ ਲੋਕ
ਗਰੀਬ ਹਨ ਜਾਂ ਚੰਗੇ ਪਰਿਵਾਰ ਵਿਚੋਂ ਹਨ। ਇਹ ਕਿੰਨੀ ਕੁ ਤਨਖ਼ਾਹ ਲੈਣ ਦੇ ਕਾਬਲ ਹਨ? ਗ਼ਰੀਬੀ ਦਾ
ਪਤਾ ਮਨ ਤੋਂ ਨਹੀਂ, ਬੰਦੇ ਤੋਂ ਲੱਗਦਾ
ਹੈ। ਭਾਰਤ ਤੋਂ ਬਗੈਰ, ਹੋਰ ਦੇਸ਼ਾਂ ਵਿੱਚ, ਹਰ ਜਾਤ ਦੇ ਲੋਕ
ਰਹਿੰਦੇ ਹਨ। ਲੋਕਾਂ ਨੂੰ ਕੋਈ ਦੇਖ ਕੇ, ਜਾਤ ਨਹੀਂ ਦੱਸ ਸਕਦਾ। ਰਹਿਣ ਦੇ ਤਰੀਕੇ ਸਾਫ਼ ਸੁਥਰੇ ਨਹੀਂ ਹੋਣਗੇ।
ਜੇ ਘਰ ਨਹੀਂ ਬਣਾਉਣਗੇ। ਆਪੇ ਉਨ੍ਹਾਂ ਨੂੰ ਲੋਕ ਹੋਮ ਲੈਸ ਕਹਿਣ ਲੱਗ ਜਾਂਦੇ ਹਨ। ਅਗਰ ਕਿਸੇ ਨੇ
ਗ਼ਰੀਬੀ ਦਾ ਪਰਦਾ ਫ਼ਾਸ਼ ਕਰਨਾ ਹੈ। ਦੋ ਜੋੜੇ ਕੱਪੜਿਆਂ ਦੇ ਜ਼ਰੂਰ ਚੱਜ ਦੇ ਪਾਉਣ, ਬਦਲਣ ਨੂੰ ਰੱਖਣੇ
ਚਾਹੀਦੇ ਹਨ। ਸਰੀਰ ਨੂੰ ਨਹਾ ਕੇ, ਸਾਫ਼ ਰੱਖਣਾ ਚਾਹੀਦਾ ਹੈ। ਆਪਣਾ-ਆਪ, ਸੁਮਾਰ-ਸੁਆਰ ਕੇ
ਰੱਖਣ ਦੀ ਲੋੜ ਹੈ। ਮੈਲ਼ੇ, ਗੰਦੇ ਕੱਪੜੇ ਤੇ
ਸਰੀਰ ਨੂੰ ਗੰਦਾ ਰੱਖ ਕੇ, ਕੋਈ ਐਸੇ ਗੰਦੇ ਲੋਕਾਂ
ਨੂੰ ਬਹਾਦਰ ਨਹੀਂ ਕਹਿ ਸਕਦਾ। ਲੋਕਾਂ ਦੀ ਨਫ਼ਰਤ ਦਾ ਕਾਰਨ ਜ਼ਰੂਰ ਬਣਦਾ ਹੈ। ਗੰਦੇ ਲੋਕਾਂ ਕੋਲ, ਕੋਈ ਕੋਲ ਨਹੀਂ
ਖੜ੍ਹਦਾ। ਫੁੱਲ ਵਾਂਗ ਟਹਿਕਦੇ ਬੰਦੇ, ਮਨ ਨੂੰ ਭਾਉਂਦੇ ਹਨ। ਕੱਪੜਿਆਂ, ਰਹਿਣੀ, ਬਹਿਣੀ, ਬੋਲ,
ਚਾਲ ਤੋਂ ਗ਼ਰੀਬ, ਅਮੀਰ, ਨੌਕਰ ਤੇ ਮਾਲਕ
ਵਿੱਚ ਫ਼ਰਕ ਦਿਸਦਾ ਹੈ। ਜੈਸਾ ਬੰਦਾ ਦਿਸਣ ਨੂੰ ਲੱਗਦਾ ਹੈ। ਪਹਿਲੀ ਮਿਲਣੀ ਵਿੱਚ, ਲੋਕ ਉਸ ਦਾ ਦਰਜਾ, ਮਨ ਵਿੱਚ ਬਣਾ
ਲੈਂਦੇ ਹਨ। ਬੰਦੇ ਦੇ ਲੱਛਣ ਲੁਕਦੇ ਨਹੀਂ ਹਨ। ਮਿਹਨਤੀ ਬੰਦਾ ਭੁੱਖਾ ਨਹੀਂ ਮਰਦਾ। ਮਾੜਾ ਭੋਜਨ
ਨਹੀਂ ਖਾਂਦਾ। ਗੰਦੇ ਕੱਪੜੇ ਨਹੀਂ ਪਾਉਂਦਾ। ਸੋਹਣਾ, ਸਾਫ਼ ਤੰਦਰੁਸਤ ਤਕੜਾ ਰਹਿੰਦਾ ਹੈ। ਵੈਸੇ ਹੀ ਉਸ ਦੇ ਬੱਚੇ ਬਣਦੇ ਹਨ।
ਬੱਚੇ ਦੀ ਕੋਈ ਜਾਤ ਨਹੀਂ ਹੁੰਦੀ । ਉਹ ਮਾਪਿਆਂ ਤੇ ਆਲੇ-ਦੁਆਲੇ ਵਰਗਾ ਬਣਦਾ ਹੈ।
Comments
Post a Comment