ਭਾਗ 14 ਚੁੱਪ ਦਾ ਦਾਨ
ਬਖ਼ਸ਼ੋ ਆਪਣੇ ਪਰਾਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾsatwinder_7@hotmail.com
ਕਈ ਲੋਕ ਜ਼ੁਬਾਨ ਦੀ ਖੱਟੀ ਖਾਂਦੇ ਹਨ। ਇਹ ਜ਼ੁਬਾਨ ਹੀ ਇੱਜ਼ਤ ਕਰਾਉਂਦੀ
ਹੈ। ਗ਼ਲਤ ਬੋਲ ਚਾਲ ਛਿੱਤਰ ਵੀ ਪੁਆ ਦਿੰਦੀ ਹੈ। ਹਰ ਗੱਲ ਕਰਨ ਵਿੱਚ ਸ਼ਬਦਾਂ ਦਾ ਥੋੜ੍ਹਾ ਜਿਹਾ ਹੀ
ਹੇਰ-ਫੇਰ ਹੁੰਦਾ ਹੈ। ਕਈ ਲੋਕ ਉਸੇ ਗੱਲ ਨੂੰ ਕਹਿਣ ਲੱਗੇ ਲੜਾਈ ਪਾ ਲੈਂਦੇ ਹਨ। ਕਿਉਂਕਿ ਉਹ ਲੋਕ
ਸਿਰਫ਼ ਆਪਣੀ ਹੀ ਗੱਲ ਸੁਣਾਂਉਣਾਂ ਚਾਹੁੰਦੇ ਹਨ। ਦੂਜੇ ਬੰਦੇ ਦੀ ਸਹੀ ਗੱਲ ਵੀ ਗ਼ਲਤ ਲੱਗਦੀ ਹੈ।
ਅਗਲੇ ਦੀ ਗੱਲ ਨਹੀਂ ਸੁਣਨਾ ਚਾਹੁੰਦੇ। ਮੂਹਰਲੇ ਬੰਦੇ ਦੀ ਗੱਲ ਉੱਤੇ ਵੀ ਧਿਆਨ ਦੇਣਾ ਚਾਹੀਦਾ ਹੈ।
ਕਈ ਬਾਰ ਬੰਦੇ ਦਾ ਮੂਡ ਹੀ ਐਸਾ ਹੁੰਦਾ ਹੈ। ਜੇ ਕੋਈ ਨਾਂਹ ਕਹਿਣ ਲੱਗ ਜਾਵੇ। ਉਸ ਦੀ ਹਰ ਗੱਲ
ਨਾਂਹ ਵਿੱਚ ਹੀ ਹੁੰਦੀ ਹੈ। ਭਾਵ ਕੰਮ ਕਰਨ ਦਾ ਮੂਡ ਨਹੀਂ ਹੁੰਦਾ। ਐਸੇ ਬੰਦੇ ਨੂੰ ਇੱਕ ਦੀਆਂ 10
ਗੱਲਾਂ ਕਹਿ ਦੇਵੋ। ਕੋਈ ਨਹੀਂ ਸੁਣੇਗਾ। ਜੇ ਬੰਦਾ ਖ਼ੁਸ਼ ਹੈ। ਉਸ ਕੋਲੋਂ ਕੋਈ ਵੀ ਗੱਲ ਮੰਨਵਾ ਸਕਦੇ
ਹੋ। ਗੱਲ ਕਰਨ ਤੋਂ ਪਹਿਲਾਂ ਬੰਦੇ ਦਾ ਸੁਭਾਅ ਤੇ ਅਹੁਦਾ ਜ਼ਰੂਰ ਦੇਖ ਲਵੋ। ਜੋ ਗੱਲ-ਗੱਲ ਉੱਤੇ ਭਟਕ
ਜਾਂਦੇ ਹਨ। ਐਸੇ ਬੰਦੇ ਨੂੰ ਛੇੜ ਕੇ, ਬਲਾ ਗਲ਼ ਪਾਉਣੀ ਹੈ। ਛੇਤੀ ਕੀਤੇ ਮਾਲਕ ਨੌਕਰ ਨੂੰ ਨਹੀਂ ਸੁਣੇਗਾ।
ਸਿਆਣਾਂ ਬੰਦਾ, ਪਰਿਵਾਰ ਤੇ
ਆਲੇ-ਦੁਆਲੇ ਦੇ ਲੋਕਾਂ ਤੋਂ ਰਾਏ ਲੈਂਦਾ ਹੈ। ਬਿਜ਼ਨਸ ਮੈਨ ਬੰਦਾ ਆਪਣੇ ਮਜ਼ਦੂਰਾਂ ਤੇ ਹੋਰ ਸਬ
ਬਿਜ਼ਨਸ ਮੈਨ ਨਾਲ ਮਸ਼ਵਰਾ ਕਰਦਾ ਹੈ। ਹਰ ਗੱਲ ਦਾ ਨਚੋੜ ਕੱਢਦਾ ਹੈ। ਕਈ ਬੜੇ ਆਰਾਮ ਨਾਲ ਆਪਣੀ ਗੱਲ
ਕਹਿ ਦਿੰਦੇ ਹਨ। ਉਹ ਗੱਲ ਮੰਨਵਾ ਵੀ ਲੈਂਦੇ ਹਨ। ਸੁਣਨ ਵਾਲੇ ਉੱਤੇ ਵੀ ਨਿਰਭਰ ਕਰਦਾ ਹੈ। ਜਦੋਂ
ਬੰਦੇ ਨੂੰ ਪਤਾ ਹੁੰਦਾ ਹੈ। ਕੋਈ ਦੂਜਾ ਰਸਤਾ ਨਹੀਂ ਹੈ। ਇਹ ਗੱਲ ਮੈਨੂੰ ਸੁਣਨੀ ਪੈਣੀ ਹੈ। ਇੰਨਾ
ਬੰਦਿਆਂ ਨਾਲ ਸਮਾਂ ਕੱਟਣਾ ਪੈਣਾ ਹੈ। ਇਹ ਕੰਮ ਨਾਂ ਚਾਹੁੰਦੇ ਹੋਏ ਵੀ ਕਰਨਾ ਪੈਣਾ ਹੈ। ਤਾਂ ਲੋਕ
ਨਾਂ ਚਾਹੁੰਦੇ ਹੋਏ ਵੀ ਨਿਯਮਾਂ ਦਾ ਪਾਲਨ ਕਰਦੇ ਹਨ।
ਬੰਤਾ ਕੰਮ ਪਿੱਛੋਂ ਪੜ੍ਹਾਈ ਕਰਨ ਜਾਂਦਾ ਸੀ। ਕਾਲਜ਼ ਵਿੱਚ ਕਾਰ-ਪਾਰਕਿੰਗ
ਬਹੁਤ ਮਹਿੰਗੀ ਸੀ। ਕੰਮ ਤੋਂ ਕਾਲਜ਼ ਤੱਕ ਪਬਲਿਕ ਸਰਵਿਸ ਲਈ ਟਰੇਨ ਹੀ ਜਾਂਦੀ ਸੀ। ਇੱਕ ਦਿਨ ਟਰੇਨ
ਅੱਧਾ ਘੰਟਾ ਰਸਤੇ ਵਿੱਚ ਕਿਸੇ ਕਾਰਨ ਖੜ੍ਹੀ ਰਹੀ। ਅਣਗਿਣਤ ਲੋਕ ਉਸ ਵਿੱਚ ਸਵਾਰ ਸਨ। ਸਾਰੇ ਲੋਕ ਚੁੱਪ-ਚਾਪ
ਬੈਠੇ ਜਾਂ ਖੜ੍ਹੇ ਸਨ। ਟਰੇਨ
ਨੂੰ ਔਰਤ ਚਲਾ ਰਹੀ ਸੀ। ਉਹ ਬਾਰ-ਬਾਰ ਦੱਸ ਰਹੀ ਸੀ, “ ਅੱਗੇ ਰਸਤਾ ਬੰਦ ਹੈ। ਕੋਈ ਐਮਰਜੈਂਸੀ ਆ ਗਈ ਹੈ। ਜਲਦੀ ਤੋਂ ਜਲਦੀ ਤੁਹਾਨੂੰ
ਥਾਂ ਸਿਰ ਪਹੁੰਚਾ ਦਿੱਤਾ ਜਾਵੇਗਾ। ਬੱਸਾਂ ਦਾ ਇੰਤਜ਼ਾਮ ਹੋ ਗਿਆ ਹੈ। ਜਿੰਨਾ ਨੂੰ ਬਹੁਤ ਕਾਹਲੀ
ਹੈ। ਉਹ ਬੱਸਾਂ ਵਿੱਚ ਸਵਾਰ ਹੋ ਸਕਦੇ ਹਨ। “ ਬਹੁਤੇ ਲੋਕ ਬੱਸਾਂ ਵੱਲ ਚਲੇ ਗਏ ਸਨ। ਕਈ ਮੂੰਹ ਵਿਚੋਂ ਇੱਕ ਵੀ ਸ਼ਬਦ
ਨਹੀਂ ਬੋਲ ਰਹੇ ਸਨ। ਲੋਕਾਂ ਨੂੰ ਪਤਾ ਸੀ। ਜੇ ਕੋਈ ਗੜਬੜ ਕੀਤੀ, ਧੱਕੇ ਮਾਰ ਕੇ, ਬਾਹਰ ਕੱਢ ਦਿੱਤਾ
ਜਾਵੇਗਾ। ਟਰੇਨ ਦੀ ਸਿਕਊਰਟੀ ਥਾਂ-ਥਾਂ ਖੜ੍ਹੀ ਸੀ।
ਬੰਤਾ ਤੇ ਹੋਰ ਵੀ ਮੁੰਡੇ ਕੁੜੀਆਂ 45 ਮਿੰਟ ਕਲਾਸ ਵਿੱਚ ਲੇਟ ਗਏ ਸਨ।
ਕਿਸੇ ਨੇ ਕਲਾਸ ਵਿੱਚ ਕੋਈ ਗੱਲ ਨਹੀਂ ਕੀਤੀ ਸੀ। ਟੀਚਰ ਬੋਲੀ ਜਾਂਦਾ ਸੀ। ਸਬ ਸੁਣ ਰਹੇ ਸਨ।
ਜਿੰਨੇ ਪਾਠਸ਼ਾਲਾਂ, ਸਕੂਲ, ਕਾਲਜ਼, ਧਰਮਿਕ ਥਾਂ ਪਬਲਿਕ
ਥਾਂ ਹਨ। ਹਰ ਪਾਸੇ ਇਹੀ ਲਿਖਿਆ ਹੁੰਦਾ ਹੈ। ਚੁੱਪ ਦਾ ਦਾਨ ਬਖ਼ਸ਼ੋ। ਸੁਣਨ ਵੱਲ ਵੱਧ ਸੁਰਤੀ ਲਗਾਂਉਣ
ਨੂੰ ਕਿਹਾ ਜਾਂਦਾ ਹੈ। ਜਿਥੇ ਬਹੁਤੇ ਬੁਲਾਰੇ ਬੋਲਣ ਵਾਲੇ ਹੋਣ। ਕਾਂਵਾਂ ਰੌਲੀ ਪੈ ਜਾਂਦੀ ਹੈ।
ਗਾਮੇਂ ਦੇ ਘਰ ਵੀ ਇਹੀ ਹੋਇਆ ਸੀ। ਕੋਈ ਇੱਕ ਦੂਜੇ ਅੱਗੇ ਨਹੀਂ ਬੋਲਦਾ ਸੀ। ਜਿੰਨੀ ਦੇਰ ਸਾਰੇ
ਖਮੋਸ਼ ਸਨ। ਘਰ ਵਿੱਚ ਸ਼ਾਂਤੀ ਸੀ। ਬਹੁਤ ਵਧੀਆਂ ਗੱਡੀ ਰੁੜਦੀ ਰਹੀ। ਇੱਕ ਨੇ ਜੁਬਾਨ ਖੋਲੀ, ਸਾਰੇ ਉਸ ਦੇ ਮਗਰ, ਕੁੱਤਿਆਂ ਵਾਂਗ
ਟਊ-ਟਊ ਕਰਨ ਲੱਗ ਗਏ। ਜਦੋਂ ਕੋਈ ਕਿਸੇ ਅੱਗੇ ਨਹੀਂ ਬੋਲਦਾ। ਉਸ ਨੂੰ ਸਹਿੱਣ ਸ਼ਕਤੀ ਰੱਖਣੀ ਪੈਂਦੀ
ਹੈ। ਜੋ ਵੀ ਮੂਹਰੇ ਵਾਲਾ ਕਹੀ ਜਾਂਦਾ ਹੈ। ਬੋਲੀ ਜਾਂਦਾ ਹੈ। ਜੇ ਉਹ ਪਾਵਰਫੁੱਲ ਹੈ। ਉਸ ਦੀ
ਵਧੀਕੀ ਨੂੰ ਬਰਦਾਸਤ ਕਰਨਾਂ ਪੈਂਦਾਂ ਹੈ। ਜੋ ਮੁਸ਼ਕਲ ਬਹੁਤ ਹੈ। ਕਿਸੇ ਧਰਮਿਕ ਥਾਂ ਉਤੇ ਜਾਂਦੇ
ਹਾਂ। ਉਥੋਂ ਦੇ ਪ੍ਰਬੰਧਕਾਂ ਦਾ ਉਥੇ ਕਬਜ਼ਾ ਹੁੰਦਾ ਹੈ। ਉਹ ਜੋ ਕਰਦੇ, ਬੋਲਦੇ ਹਨ। ਉਨ੍ਹਾਂ
ਦੀ ਆਪਣੀ ਮਰਜ਼ੀ ਹੁੰਦੀ ਹੈ। ਦੂਜਾ ਬੰਦਾ ਦਖ਼ਲ ਦੇਵੇ। ਪੁਲਿਸ ਸੱਦ ਕੇ ਜੇਲ੍ਹ ਕਰਾ ਦਿੰਦੇ ਹਨ।
ਅਦਾਲਤ ਵਿੱਚ ਧੱਕੇ ਖਾਣ ਦੀ ਨੌਬਤ ਲਿਆ ਦਿੰਦੇ ਹਨ। ਕੇਸ ਭੁਗਤਣ ਨੂੰ ਗੋਲਕ ਦਾ ਧੰਨ ਲੋਕਾਂ ਦਾ
ਦਸਵਾਂ ਦਸੌਦ ਹੁੰਦਾ ਹੈ। ਮੂਹਰੇ ਬੋਲਣ ਵਾਲਾ ਬੰਦਾ ਜੇਬ ਵਿਚੋਂ ਪੈਸੇ ਲਗਾਉਂਦਾ ਹੈ। ਇਸ ਵਰਗੇ
ਬੰਦਿਆਂ ਦੀ ਜਿਸ ਦਿਨ ਜਕ ਖੁੱਲ
ਗਈ। ਬਗ਼ਾਵਤ ਕਰ ਦਿੰਦਾ ਹੈ। ਫਿਰ ਸਾਰੇ ਪਰਦੇ ਫਾਸ਼ ਹੋ ਜਾਂਦੇ ਹਨ। ਗੱਲ ਲਫ਼ਜ਼ਾਂ ਦੇ ਇੱਧਰ-ਉੱਧਰ
ਕਰਨ ਦੀ ਹੈ।
Comments
Post a Comment