ਭਾਗ 4 ਆਪ ਨੂੰ ਉੱਚਾ, ਸਮਝਦਾਰ ਕਹਾਉਣ ਲਈ ਕਿਤੇ ਪੱਲਿਉਂ ਤਾਂ ਨਹੀਂ ਲੁਟਾਈ ਜਾਂਦੇ ਜਾਨੋਂ ਮਹਿੰਗੇ ਯਾਰ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਲੋਕ ਲਾਜ, ਕਿੰਨੇ ਕੁ ਲੋਕਾਂ ਨੂੰ ਆਉਂਦੀ ਹੈ?ਇੱਜ਼ਤ ਬਣਾਉਣ ਲਈ ਕਿਤੇ ਆਪਣਾ ਹੀ ਝੁੱਗਾ ਚੌੜ ਤਾਂ ਨਹੀਂ ਕਰਾਈ ਜਾਂਦੇ। ਜੇ ਮੈ ਇਹ ਨਾਂ ਕੀਤਾ। ਜੇ ਕਿਸੇ ਦੇ ਦਿਨ-ਸੁੱਧ, ਪਾਰਟੀ, ਵਿਆਹ, ਬੱਚਾ ਜੰਮਣ, ਮਰਗ ਤੇ ਨਾਂ ਗਏ। ਲੋਕ ਕੀ ਕਹਿਣਗੇ? ਲੋਕਾਂ ਵਿੱਚ ਆਪ ਨੂੰ ਉੱਚਾ, ਸਮਝਦਾਰ ਕਹਾਉਣ ਲਈ, ਕਿਤੇ ਪੱਲਿਉਂ ਤਾਂ ਨਹੀਂ ਲੁਟਾਈ ਜਾਂਦੇ। ਵਾਧੂ ਦਾ ਲੋਕ ਦਿਖਾਵਾਂ, ਰਸਮਾਂ ਰਿਵਾਜ ਕਰਨ ਵਿੱਚ ਪੈਸਾ ਤੇ ਸਮਾਂ ਤਾਂ ਨਹੀਂ ਖ਼ਰਾਬ ਕਰੀ ਜਾਂਦੇ। ਕਈ ਲੋਕ ਸੇਵਾ ਕਰਨ ਵਿੱਚ ਮਨ ਦਾ ਪਰਚਾਵਾ ਕਰਦੇ ਹਨ। ਕਈ ਬੰਦੇ ਇਕੱਲੇ ਹੀ ਕਈ-ਕਈ ਕੰਮ ਕਰ ਲੈਂਦੇ ਹਨ। ਕਈ ਬੰਦੇ ਇਕੱਲੇ ਹੀ ਚਾਰ ਘਰ ਦੇ ਜੀਆਂ ਦਾ ਕੰਮ ਕਰ ਲੈਂਦੇ ਹਨ। ਕਈ ਐਸੇ ਵੀ ਹਨ। ਚੰਗੇ ਭਲੇ ਹੁੰਦੇ ਹੋਏ, ਆਪਣੀ ਕਿਰਿਆ ਵੀ ਨਹੀਂ ਸੋਧ ਸਕਦੇ। ਆਪਣੇ ਲਈ ਕਮਾਈ ਨਹੀਂ ਕਰ ਸਕਦੇ। ਆਪਦਾ ਪੇਟ ਦੂਜੇ ਦੇ ਸਿਰੋਂ ਬੈਠੇ ਭਰਦੇ ਹਨ। ਦੁਆਨੀ ਕਮਾਉਂਦੇ ਨਹੀਂ ਹਨ। ਨਾਂ ਹੀ ਆਪਣੇ ਉੱਤੇ ਕੋਈ ਪੈਸਾ ਖ਼ਰਚ ਸਕਦੇ ਹਨ। ਜਾਣ-ਬੁੱਝ ਕੇ ਵਿਹਲੇ ਰਹਿੰਦੇ ਹਨ। ਆਪ ਦੇ ਹਿੱਸੇ ਦੀ ਜ਼ੁੰਮੇਵਾਰੀ ਦਾ ਭਾਰ ਵੀ ਦੂਜੇ ਉੱਤੇ ਸਿੱਟ ਕੇ, ਨਿੱਸਲ ਹੋਏ ਰਹਿੰਦੇ ਹਨ। ਐਸੇ ਲੋਕਾਂ ਨੂੰ ਬੇਵਕੂਫ਼, ਚਲਾਕ, ਠੀਠ ਕੁੱਝ ਵੀ ਕਹਿ ਲਈਏ। ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਜਿਸ ਬੰਦੇ ਦੇ ਦੁਆਲੇ ਹੁੰਦੇ ਹਨ। ਉਸ ਦਾ ਜੋਕ ਵਾਂਗ ਰੱਜ ਕੇ ਖ਼ੂਨ ਚੂਸਦੇ ਹਨ। ਇਹੋ-ਜਿਹੇ ਲੋਕਾਂ ਨੂੰ ਢੂਹੀ ਕਟਾਉਣ ਵਾਲਾ ਕੋਈ ਨਾਂ ਕੋਈ ਲੱਭ ਜਾਂਦਾ ਹੈ। ਇਹੀ ਕੰਮ ਨਿਰਮਲ ਦਾ ਹੈ। ਪਹਿਲਾਂ ਮਾਂ ਦੇ ਮੂਹਰੇ ਐਸ਼ ਕੀਤੀ ਹੈ। ਉਸ ਨੇ ਪੁੱਤਰ ਕਰਕੇ, ਲਾਡਲਾ ਰੱਖਿਆ ਹੋਇਆ ਸੀ। ਕੁੱਝ ਗੁਰਨਾਮ ਨੇ ਵੀ ਇਸ ਦੀਆਂ ਆਦਤਾਂ ਵਿਗਾੜ ਦਿੱਤੀਆਂ ਸਨ। ਉਸ ਨੂੰ ਕੈਨੇਡਾ ਆਏ ਨੂੰ ਵੀ ਕੰਮ ਕਰਨ ਨੂੰ ਨਹੀਂ ਕਿਹਾ।

ਨਿਰਮਲ ਦਾ ਵੱਡਾ ਭਰਾ ਸਿਮਰਨ ਦਾ ਡੈਡੀ ਗੁਰਨਾਮ ਹੈ। ਪਹਿਲਾਂ ਕਲਕੱਤੇ ਟਰੱਕਾਂ ਦੇ ਕੰਮ ਵਿੱਚ ਮਿਹਨਤ ਕਰਕੇ ਕਾਮਜਾਬੀ ਹਾਸਲ ਕੀਤੀ। ਕੈਨੇਡਾ ਵਿੱਚ ਗੁਰਨਾਮ ਨਵੇਂ ਘਰਾਂ ਨੂੰ ਬਣਾਉਣ ਦਾ ਕੰਮ ਕਰਦਾ ਸੀ। ਇਸੇ ਵਿਚੋਂ ਬਹੁਤ ਕਮਾਈ ਸੀ। ਕੈਨੇਡਾ ਆ ਕੇ, ਉਸ ਨੇ ਨਿਰਮਲ ਨੂੰ ਮੰਗਾਇਆ। ਨਿਰਮਲ ਦੀਆਂ ਉਹੀ ਪਿੰਡ ਵਾਲੀਆਂ ਆਵਾਰਾ ਫਿਰਨ ਦੀਆਂ ਆਦਤਾਂ ਹੀ ਰਹੀਆਂ। ਉਸ ਨੂੰ ਹਰ ਰੋਜ਼ ਨਵੀਆਂ ਜ਼ਨਾਨੀਆਂ ਨੂੰ ਦੇਖਣ ਦਾ ਭੁਸ ਪੈ ਗਿਆ ਸੀ। ਉਸ ਨੂੰ ਨਵਾਂ ਚਿਹਰਾ ਨਵਾਂ ਸਰੀਰ ਚਾਹੀਦਾ ਸੀ। ਆਵਾਰਾ ਪਸੂਆਂ ਵਾਗ ਕਿਸੇ ਤੋਂ ਪਰਹੇਜ਼ ਨਹੀਂ ਕਰਦਾ ਸੀ। ਪਸੂ ਸ਼ਰੇਆਮ ਉਹੀ ਕਰਦੇ ਹਨ। ਜੋ ਬੰਦਾ ਲੁੱਕ ਛੁਪ ਕੇ ਕਰਦਾ ਹੈ। ਪਰ ਆਦਤਾਂ ਲੋਕਾਂ ਦੇ ਸਾਹਮਣੇ ਆ ਹੀ ਜਾਂਦੀਆਂ ਹਨ। ਗੁਰਨਾਮ ਆਪਣੇ ਪਰਿਵਾਰ ਤੇ ਨਿਰਮਲ ਦੇ ਪਰਿਵਾਰ ਦੀ ਦੇਖਭਾਲ ਵੀ ਕਰਦਾ ਸੀ। ਜੱਗੀ ਵੀ ਭਾਵੇਂ ਨੌਕਰੀਆਂ ਦੋ ਕਰਦੀ ਸੀ। ਫਿਰ ਵੀ ਉਹ ਇਕੱਲੀ ਪਰਿਵਾਰ ਦੀਆਂ ਸਾਰੀਆਂ ਜ਼ੁੰਮੇਵਾਰੀਆਂ ਨਹੀਂ ਸੰਭਾਲ ਸਕਦੀ ਸੀ। ਘਰ ਦੀਆਂ ਬੈਂਕ ਦੀਆਂ ਕਿਸ਼ਤਾਂ, ਬਿਜਲੀ, ਪਾਣੀ, ਗੈੱਸ ਦੇ ਬਿੱਲ, ਕਾਰ ਤੇ ਖਾਣ-ਪੀਣ ਦੇ ਖ਼ਰਚੇ ਮਾੜੇ ਬੰਦੇ ਨੂੰ ਦੱਬ ਲੈਂਦੇ ਹਨ। ਬਾਹਰਲੇ ਦੇਸਾਂ ਵਿੱਚ ਖ਼ਰਚਿਆਂ ਨਾਲ ਤਾਂ ਤਕੜੇ ਹੱਥੀ ਨਜਿੱਠਣਾ ਪੈਂਦਾ ਹੈ। ਬਹੁਤੇ ਖ਼ਾਲੀ ਹੱਥ ਆਉਂਦੇ ਹਨ। ਸਬ ਨੂੰ ਨੌਕਰੀ ਕਰਕੇ ਹੀ ਘਰ, ਪਰਿਵਾਰ ਚਲਾਉਣਾ ਪੈਂਦਾ ਹੈ। ਕਈ ਦਸਵਾਂ ਦੋਸਤ, ਕਮਾਈ ਦੇ ਹਰ ਰੁਪਏ, ਡਾਲਰ ਪਿੱਛੇ ਦਸਵਾਂ ਹਿੱਸਾ ਦਾਨ ਕਰਨ ਵਾਲੇ, ਕਹਾਉਣ ਵਾਲੇ, ਗੌਰਮਿੰਟ ਫ਼ੰਡ ਵਿੱਚੋਂ ਮਾਲ ਖਾਂਦੇ ਹਨ। ਚੰਗਾ ਜੀਵਨ ਜਿਊਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ।

ਬਾਹਰਲੇ ਦੇਸਾਂ ਵਿੱਚ ਰਹਿਣ ਵਾਲੇ ਬਹੁਤੇ ਲੋਕ ਮਿਹਨਤ ਕਰਕੇ ਖਾਂਦੇ ਹਨ। ਜੱਗੀ ਸਵੇਰੇ 5 ਵਜੇ ਸੁੱਤੀ ਉੱਠਦੀ ਸੀ। ਉਸੇ ਸਮੇਂ ਬਾਕੀ ਵੀ ਘਰ ਦੇ ਜੀਅ ਜਾਗਣੇ ਸ਼ੁਰੂ ਹੋ ਜਾਂਦੇ ਸਨ। ਜੱਗੀ ਨੂੰ ਆਪਦੇ ਬੱਚਿਆਂ ਲਾਲੀ ਤੇ ਮਿੱਠੂ ਨੂੰ ਜਗਾਉਣ ਲਈ ਕਈ ਬਾਰ ਕਮਰੇ ਵਿੱਚ ਜਾਣਾ ਪੈਂਦਾ ਸੀ। ਲਾਲੀ 6 ਸਾਲਾਂ ਦੀ ਸੀ। ਉਹ ਜੱਗੀ ਨਾਲ ਹੀ ਸੌਂਦੀ ਸੀ। ਲਾਲੀ ਦੇ ਜਨਮ ਪਿੱਛੋਂ 7 ਸਾਲਾਂ ਦਾ ਮਿੱਠੂ ਆਪਦੀ ਤਾਈ ਤਾਰੋ ਨਾਲ ਸਾਉਦੀ ਸੀ। ਜੱਗੀ ਨੂੰ ਤਾਰੋ ਤੇ ਗੁਰਨਾਮ ਦਾ ਲਈ ਲੰਚ ਵੀ ਸਵੇਰੇ ਹੀ ਬਣਾਉਣਾ ਪੈਂਦਾ ਸੀ। 3 ਘੰਟੇ ਰਸੋਈ ਵਿੱਚ ਹੀ ਲੰਘ ਜਾਂਦੇ ਸਨ। ਜੱਗੀ ਲਾਲੀ ਤੇ ਮਿੱਠੂ ਨੂੰ ਸਕੂਲ ਛੱਡ ਕੇ, ਆਪ ਕੰਮ ਤੇ ਚਲੀ ਜਾਂਦੀ ਸੀ। ਬੱਚੇ ਲੰਚ ਸਮੇਂ ਸਕੂਲ ਹੀ ਰਹਿੰਦੇ ਸਨ। ਕਈ ਮਾਪੇ ਲੰਚ ਸਮੇਂ ਬੱਚਿਆਂ ਨੂੰ ਸਕੂਲੋਂ ਘਰ ਲਿਆ ਕੇ, ਖਾਣਾ ਖੁਆ ਕੇ, ਫਿਰ ਸਕੂਲ ਛੱਡਦੇ ਸਨ। ਛੁੱਟੀ ਹੋਣ ਤੇ ਜਗੀ ਫਿਰ ਸਕੂਲੋਂ ਬੱਚਿਆਂ ਨੂੰ ਲੈ ਆਉਂਦੀ ਸੀ। ਉਸ ਨੇ ਨੌਕਰੀ ਐਸੀ ਲਈ ਸੀ। ਵੀਕਡੇਜ਼ ਵਿੱਚ ਬੱਚਿਆਂ ਨੂੰ ਸਕੂਲ ਛੱਡ ਤੇ ਚੱਕ ਸਕੇ। ਵੀਕਇੰਡ ਵਾਰ, ਐਂਤਵਾਰ ਨੂੰ ਦੋਂਨੇ ਦਿਨ ਹੋਰ ਜੌਬ ਕਰਦੀ ਸੀ। ਤਾਰੋ ਦਾ ਆਪ ਦਾ ਮੁੰਡਾ ਸਿਮਰਨ ਤੇ ਕੁੜੀ ਪਾਲੀ ਵੀ ਘਰ ਵਿੱਚ ਉਹੀ ਕੰਮ ਕਰਦੇ ਸਨ। ਜਿਸ ਬਗੈਰ ਸਰਦਾ ਨਹੀਂ ਸੀ। ਇਹ ਵੀ ਖਾਣਾ ਖਾਣ ਵੇਲੇ ਜੱਗੀ ਦੇ ਹੱਥਾਂ ਵੱਲ ਝਾਕਦੇ ਸਨ। ਜਾਂ ਫਿਰ ਬਾਹਰੋਂ ਫਾਸਟ ਫੂਡ ਖਾਂ ਲੈਂਦੇ ਸਨ।

Comments

Popular Posts