ਭਾਗ
61 ਜ਼ਮੀਨ ਤੇ ਜ਼ੋਰੀ ਜਿਸ ਦੇ ਕਬਜ਼ੇ ਵਿੱਚ ਹੋਣ, ਉਹੀ
ਖ਼ਸਮ ਹੁੰਦਾ ਹੈ
ਆਪਣੇ
ਪਰਾਏ ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਗਾਮਾ ਖੇਤਾਂ ਵਿੱਚ ਕਈ ਗੇੜੇ ਮਾਰ ਆਇਆ ਸੀ।
ਜ਼ਮੀਨ ਤੇ ਫ਼ਸਲ ਬੀਜੀ ਹੋਈ ਸੀ। ਉਸ ਨੂੰ ਜ਼ਮੀਨ ਵਾਹੁਣ ਵਾਲੇ ਬੰਦੇ ਲੱਭ ਨਹੀਂ ਰਹੇ ਸਨ। ਮਜ਼ਦੂਰ, ਭਈਏ ਖੇਤਾਂ ਵਿੱਚ ਕੰਮ ਕਰਦੇ ਸਨ। ਉਨ੍ਹਾਂ
ਨੂੰ ਵੀ ਪਤਾ ਨਹੀਂ ਸੀ। ਅਸਲ ਮਾਲਕ ਕੌਣ ਹੈ? ਕਈ
ਬੰਦੇ ਖੇਤ ਗੇੜਾ ਮਾਰਨ ਆਉਂਦੇ ਸਨ। ਹਰ ਕੋਈ ਆਪ ਨੂੰ ਮਾਲਕ ਕਹਿੰਦਾ ਸੀ। ਹਰ ਕੰਮ ਠੇਕੇ ਤੇ ਹੁੰਦਾ
ਸੀ। ਹਰ ਬਾਰ ਨਵੇਂ ਦਿਹਾੜੀ ਵਾਲੇ ਕੰਮ ਕਰਨ ਆਉਂਦੇ ਸਨ। ਸਮੇਂ-ਸਮੇਂ ਦੀ ਗੱਲ ਹੈ। ਸਮਾਂ ਬਹੁਤ
ਕੁੱਝ ਬਦਲ ਦਿੰਦਾ ਹੈ। ਇੱਕ ਸਮਾਂ ਸੀ। ਜਦੋਂ ਗਾਮਾ ਆਪ ਨੂੰ ਜ਼ੈਲਦਾਰ ਸਮਝਦਾ ਸੀ। ਸਾਰੇ ਪਿੰਡ ਤੋਂ
ਤਾਕਤ ਵਾਰ ਸਮਝਦਾ ਸੀ। ਜਿਸ ਦੀ ਜ਼ਮੀਨ ਤੇ ਜ਼ੋਰੀ ਪਸੰਦ ਆ ਜਾਂਦੀ ਸੀ। ਆਪਦੇ ਕਬਜ਼ੇ ਵਿੱਚ ਕਰ ਲੈਂਦਾ
ਸੀ। ਜ਼ਮੀਨ ਤੇ ਜ਼ੋਰੀ ਜਿਸ ਦੇ ਕਬਜ਼ੇ ਵਿੱਚ ਹੋਣ, ਉਹੀ
ਖ਼ਸਮ ਹੁੰਦਾ ਹੈ। ਅੱਜ ਗਾਮਾ ਆਪਦੀ ਜ਼ਮੀਨ ਦੇ ਮਾਲਕਾਂ ਨੂੰ ਲੱਭਦਾ ਫਿਰਦਾ ਸੀ। ਕਬਜ਼ਾ ਕਿਸੇ ਹੋਰ ਦਾ
ਸੀ। ਉਸ ਦੇ ਹੱਥ ਖ਼ਾਲੀ ਸਨ। ਜਿੰਨੇ ਵੀ ਜੋਰੀ, ਜ਼ਮੀਨਾਂ, ਮਕਾਨਾਂ
ਵਾਲੇ ਦੇਸ਼ ਛੱਡ ਕੇ ਬਾਹਰ ਪ੍ਰਦੇਸਾਂ ਵਿੱਚ ਚਲੇ ਗਏ ਹਨ। ਸਬ ਦਾ ਇਹੀ ਹਾਲ ਹੈ। ਉਹ ਬਹੁਤਾ ਕਮਾਉਣ
ਨੂੰ ਬਾਹਰ ਪ੍ਰਦੇਸਾਂ ਵਿੱਚ ਗਏ ਹਨ। ਜੋ ਕੋਲ ਸੀ, ਉਹ
ਵੀ ਗਵਾ ਲਿਆ ਹੈ। ਆਲੇ-ਦੁਆਲੇ ਦੇ ਲੋਕਾਂ, ਰਿਸ਼ਤੇਦਾਰਾਂ, ਸ਼ਰੀਕਾਂ ਨੇ, ਜ਼ਮੀਨਾਂ, ਮਕਾਨਾਂ ਤੇ ਔਰਤਾਂ ਨੂੰ ਵੀ ਆਪਦੇ ਕਬਜ਼ੇ ਵਿੱਚ ਕਰ ਲਿਆ ਹੈ। ਇਹ ਸਬ ਕੁੱਝ ਉਨ੍ਹਾਂ
ਤੋਂ ਛੁਡਾਉਣੇ ਔਖੇ ਹੋ ਗਏ ਹਨ।
ਗਾਮਾ
ਪਿੰਡ ਦੇ 40 ਕੁ ਸਾਲਾਂ ਦੇ ਸਰਪੰਚ ਕੋਲ ਗਿਆ। ਗਾਮੇ ਨੇ ਉਸ ਨੂੰ ਪੁੱਛਿਆ, “ ਕੀ ਤੁਹਾਨੂੰ ਪਤਾ ਹੈ? ਮੇਰੀ ਜ਼ਮੀਨ ਕੀਹਦੇ ਕੋਲ ਹੈ? “ ਉਸ
ਨੇ ਕਿਹਾ, “ ਮੈਂ ਤੈਨੂੰ ਕਦੇ ਦੇਖਿਆ ਨਹੀਂ ਹੈ? ਤੂੰ ਕੌਣ ਹੈ? ਮੈਨੂੰ ਜ਼ਮੀਨ ਦਾ ਕੀ ਪਤਾ ਹੈ? “ ਗਾਮੇ ਨੇ ਉਸ ਵੱਲ ਦੇਖਿਆ। ਉਸ ਨੇ ਕਿਹਾ, “ ਇਹ ਸੱਚ ਹੈ, ਸਰਪੰਚ ਜੀ ਤੂੰ ਮੇਰੇ ਮਨੀਲਾ ਜਾਣ ਤੋਂ
ਪਿੱਛੋਂ ਜੰਮਿਆਂ ਹੈ। ਪਟਵਾਰੀ ਦੇ ਖਾਤੇ ਵਿੱਚ ਰਿਕਾਰਡ ਲੱਭ ਸਕਦਾ ਹੈ। “ “ ਫਿਰ ਤੂੰ ਪਟਵਾਰੀ ਕੋਲ ਜਾਣਾ ਸੀ। ਮੇਰਾ ਕਿਉਂ
ਸਮਾਂ ਖ਼ਰਾਬ ਕਰਨ ਲੱਗਾ ਹੈ। ਤੂੰ ਕਿਹੜਾ ਮੈਨੂੰ ਵੋਟਾਂ ਪਾ ਕੇ, ਸਰਪੰਚ ਬਣਾਇਆਂ ਹੈ? “ ਗਾਮਾ ਲੋਕਾਂ ਨੂੰ ਪੁੱਛ-ਪੁੱਛ ਕੇ, ਪਟਵਾਰੀ ਦੇ ਟਿਕਾਣੇ ਤੇ ਪਹੁੰਚ ਗਿਆ। ਉੱਥੇ
ਖੜ੍ਹੇ ਬੰਦੇ ਨੇ ਦੱਸਿਆ, “ ਪਟਵਾਰੀ ਦੇ ਆਉਣ ਦਾ ਕੋਈ ਸਮਾਂ ਨਹੀਂ ਹੈ।
ਇੱਥੇ ਖੜ੍ਹ ਕੇ, ਉਸ ਨੂੰ ਉਡੀਕਣਾ ਪਵੇਗਾ। “ ਦੂਜੇ ਬੰਦੇ ਨੇ ਕਿਹਾ, “ ਜਿੰਨੀ ਜੇਬ ਭਰੇਂਗਾ। ਕੰਮ ਉਨ੍ਹਾਂ ਛੇਤੀ
ਹੋਵੇਗਾ। ਪਟਵਾਰੀ ਯਾਰਾਂ ਦਾ ਯਾਰ ਹੈ। ਮੋਟੀ ਸਾਮੀ ਵਾਲੇ ਦਾ ਕੰਮ ਕਰਾਕੇ, ਘਰ ਪੇਪਰ ਫੜਾ ਜਾਂਦਾ ਹੈ। “ ਅਮਲੀ ਜਿਹੇ ਬੰਦੇ ਨੇ ਕਿਹਾ, “ ਜੇ ਤੂੰ ਉਸ ਇਹ ਹੱਥ ਵਾਲੇ, ਦੋਨੇਂ ਸ਼ੇਰ ਦੇ ਮੂੰਹਾਂ ਵਾਲੇ ਕੜੇ ਦੇ ਦੇਵੇ।
ਉਹ ਸਾਰਾ ਪਿੰਡ ਤੇਰੇ ਨਾਮ ਕਰ ਦੇਵੇਗਾ। ਗਾਮੇ ਨੇ ਕਿਹਾ, “ ਪਟਵਾਰੀ ਸਾਹਿਬ,
ਮੈਂ ਸਰਪੰਚ ਕੋਲ ਵੀ ਗਿਆ ਸੀ। ਉਸ ਨੇ ਮੈਨੂੰ
ਤੁਹਾਡੇ ਕੋਲ ਭੇਜਿਆ ਹੈ। “ ਪਟਵਾਰੀ
ਨੇ ਕਿਹਾ, “ ਤੂੰ ਸਵੇਰੇ ਹੀ ਉਸ ਕੋਲ ਚਲਾ ਗਿਆ। ਸਵੇਰੇ-ਸਵੇਰੇ
ਉਸ ਦਾ ਨਸ਼ਾਂ ਟੁੱਟਦਾ ਹੋਵੇਗਾ। ਜੇ ਸ਼ਾਮੀ ਉਸ ਨੂੰ ਆਪਦੇ ਘਰ ਸੱਦਦਾ। ਬੋਤਲ ਸ਼ਰਾਬ ਦੀ ਪਿਲਾਉਂਦੇ।
ਮੁਰਗ਼ਾ, ਮੱਛੀ ਖੁਆਉਂਦਾ। ਫਿਰ ਚਾਹੇ ਉਸ ਤੋਂ ਬੰਦਾ ਕੁਟਵਾ ਲੈਂਦਾ। ਉਸ ਤੋਂ ਤੂੰ ਕੀ ਕਰਾਉਣਾ ਸੀ? “ ਗਾਮੇ ਨੇ ਕਿਹਾ, “ ਹਾਂ ਪਟਵਾਰੀ ਸਾਹਿਬ ਮੈਂ ਆਪਣੀ
ਜ਼ਮੀਨ ਦਾ ਤੁਹਾਡੇ ਕੋਲੋਂ ਪਤਾ ਕਰਨਾ ਹੈ। ਇਹ ਕੀਹਦੇ ਨਾਮ ਹੈ? “ “ ਜਿਸ ਦੀ ਜ਼ਮੀਨ ਹੈ। ਉਸੇ ਨਾਮ ਹੋਵੇਗੀ। ਸਰਪੰਚ ਨੂੰ ਝਗੜੇ ਹੋਏ ਤੋਂ ਸੱਦੀਦਾ ਹੈ।
ਪਹਿਲਾਂ ਇੱਕ ਦੂਜੇ ਦੇ ਸਿਰ ਤਾਂ ਪਾੜ ਲਵੋ। ਫਿਰ ਸਰਪੰਚ ਕੋਲ ਆਪ ਆ ਜਾਂਦਾ ਹੈ। ਬੰਦ ਕਰਾਉਣ ਨੂੰ
ਠਾਣੇ ਵੀ ਲੈ ਜਾਂਦਾ ਹੈ। ਤੈਨੂੰ ਕੀ ਲੱਗਦਾ ਹੈ? ਜ਼ਮੀਨ
ਕੀਹਦੇ ਨਾਮ ਹੋਣੀ ਚਾਹੀਦੀ ਹੈ?
“ ਗਾਮੇ ਨੇ ਕਿਹਾ, “ ਅੱਜ ਤੋਂ 50 ਸਾਲ ਪਹਿਲਾਂ ਮੇਰੇ ਬਾਪੂ ਦੇ ਨਾਮ ਸੀ। ਬਾਪੂ ਦੇ ਜਿਉਂਦੇ ਹੋਏ, ਆਪਦੇ ਨਾਮ ਕਰਾਉਣ ਦੀ ਜ਼ਰੂਰਤ ਨਹੀਂ ਸਮਝੀ। ਹੁਣ ਇਰਾਦਾ ਬਣਿਆ ਹੈ। ਇਸ ਨੂੰ ਵੇਚ ਦੇਈਏ। “ “ ਜੱਟ ਵੀ ਮੂਲ਼ੀ ਪੱਟਣ ਵਰਗਾ ਸਮਾਂ, ਜ਼ਮੀਨ ਵੇਚਣ, ਖ਼ਰੀਦਣ ਉੱਤੇ ਲਗਾਉਣਾ ਚਾਹੁੰਦੇ ਹਨ। ਅੱਜ ਕਲ
ਪੈਸੇ ਨਾਲ ਕੰਮ ਹੁੰਦਾ ਹੈ। ਕਿੰਨੀ ਕੁ ਜ਼ਮੀਨ ਹੈ? ਪਿੰਡ
ਦੇ ਕਿਧਰ ਵਾਲੇ ਪਾਸੇ ਹੈ? “
“ ਇਹੀ ਸਾਰੀ ਨਿਆਈ
ਵਾਲੀ, ਪਿੰਡ ਦੇ ਦੁਆਲੇ ਦੀ ਸਾਰੀ ਜ਼ਮੀਨ ਮੇਰੀ ਹੈ। “ “ ਇਸ ਵਿੱਚ ਤੇਰਾ ਕੁੱਝ ਨਹੀਂ ਹੈ। ਸਬ ਨੇ
ਆਪੋ-ਆਪਣੀ ਜ਼ਮੀਨ ਲੈ ਲਈ ਹੈ। ਜੇ ਮੈਂ ਚਾਹਾਂ ਮੁੜ ਕੇ ਤੇਰੇ ਨਾਮ ਕਰ ਸਕਦਾ ਹਾਂ। ਪਰ ਮੇਰੇ ਘਰ ਦੇ
ਨਾਲ ਵਾਲੇ ਚਾਰ ਕਿੱਲੇ ਮੈਨੂੰ ਮਿਲਣੇ ਚਾਹੀਦੇ ਹਨ। ਮੈਂ ਦੋ ਹਫ਼ਤਿਆਂ ਵਿੱਚ ਮਾਮਲਾ ਫਿੱਟ ਕਰ
ਦਿਆਂਗਾ। “ “ ਤੈਨੂੰ 5 ਕਿੱਲੇ ਦਿੱਤੇ। ਇਹ ਕੰਮ ਛੇਤੀ ਤੋਂ
ਛੇਤੀ ਕਰਦੇ। ਇਸ ਦਾ ਖ਼ਰੀਦਦਾਰ ਵੀ ਲੱਭਦੇ। “ “ ਵਲੈਤੀਆਂ
ਜੈਬਾ, ਖ਼ਰੀਦਦਾਰ ਵੀ ਹੈਗਾ। ਉਹ ਮੈਨੂੰ ਕਹਿ ਕੇ ਗਿਆ
ਹੈ, “ ਜੇ ਕੋਈ ਜ਼ਮੀਨ ਵਿਕਾਊ ਹੈ। ਮੈਂ 40 ਕਿੱਲੇ
ਖ਼ਰੀਦਣੇ ਹਨ। “ ਆਪਣਾ ਉਸ ਨਾਲ ਸੌਦਾ ਪੱਕਾ ਹੈ। ਬਿਆਨਾਂ ਵੱਟ
ਤੇ ਪਿਆ ਹੈ। “ ਗਾਮੇ ਨੇ ਅਜੇ ਪਿੱਠ ਘੁਮਾਈ ਹੀ ਸੀ। ਪਟਵਾਰੀ
ਖ਼ੁਦ-ਖ਼ੁਦ ਕਰਕੇ, ਹੱਸਣ ਲੱਗ ਗਿਆ। ਉਸ ਨੇ ਆਪ ਮੁਹਾਰੇ ਕਿਹਾ, “ ਬੱਲੇ ਉਏ ਜ਼ਿਮੀਦਾਰੋ ਤੁਸੀਂ
ਬੜੇ ਭੋਲੇ ਹੋ। ਜ਼ਮੀਨ ਨਾਂ ਕਿਸੇ ਦੇ ਵੀ ਬੋਲੇ। ਫ਼ਸਲ ਉਹੀ ਲਵੇਗਾ। ਜੋ ਮਿਹਨਤ ਕਰੇਗਾ। ਪੇਪਰਾਂ
ਵਿੱਚ ਮੈਂ ਨਾਮ ਜ਼ਰੂਰ ਹੇਰ-ਫੇਰ ਕਰਨੇ ਹਨ। ਇੰਨਾ ਖੇਤਾਂ ਨੂੰ ਉਹੀ ਵਾਹੁਣਗੇ। ਜੋ ਹੁਣ ਵਾਹ ਰਹੇ
ਹਨ। “ ਗਾਮਾ ਖ਼ੁਸ਼ ਸੀ। ਉਸ ਨੇ ਤਾਰੋ ਨੂੰ ਕਿਹਾ, “ ਆਪਣੀ ਜ਼ਮੀਨ ਦਾ ਕੰਮ ਪਟਵਾਰੀ ਨੇ, ਹੱਥੋ-ਹੱਥੀ ਕਰਾ ਦੇਣਾ ਹੈ। ਕਚੈਹਰੀਆਂ ਵਿੱਚ
ਧੱਕੇ ਖਾਣ ਤੋਂ ਬੱਚ ਗਏ। ਕੰਨਗੋ, ਮੁਨਸ਼ੀ
ਸਾਰੇ ਵੱਡੇ ਅਫ਼ਸਰਾਂ ਦੀਆਂ ਗੋਗੜਾਂ ਬਹੁਤ ਵੱਡੀਆਂ ਹਨ। ਭਰਦੀਆਂ ਨਹੀਂ ਹਨ। ਕਿਸਾਨਾਂ ਦੇ ਜੁੱਤੀਆਂ
ਦੇ ਤਲੇ ਘਸ ਜਾਂਦੇ ਹਨ। ਆਪਣਾ ਖਹਿੜਾ 5 ਕਿੱਲਿਆਂ ਵਿੱਚ ਛੁੱਟ ਗਿਆ ਹੈ। ਕੰਨਗੋ, ਮੁਨਸ਼ੀ ਆਪੇ ਵੰਡ ਲੈਣਗੇ। “ ਤਾਰੋ ਨੇ ਕਿਹਾ, “ ਇਹ ਤੈਨੂੰ ਮੁਫ਼ਤ ਵਿੱਚ ਜ਼ਰੂਰ ਮਿਲੇ ਸਨ। ਪਰ
ਹੁਣ ਕੋਰੜਾ ਦੀ ਜਾਇਦਾਦ ਹੈ। ਤਾਂ ਹੀ ਤਾਂ ਅਗਲਾ ਕੰਮ ਕਰਾ ਕੇ, ਦੇਣ ਲਈ ਤਿਆਰ ਹੋ ਗਿਆ। “
ਪਟਵਾਰੀ
ਜਾਂ ਸਰਪੰਚ ਨੇ, ਗਾਮੇ ਬਾਰੇ ਠਾਣੇਦਾਰ ਨੂੰ ਵੀ ਦੱਸ ਦਿੱਤਾ
ਸੀ। ਇੱਕ ਦਿਨ ਉਹ ਵੀ ਗਾਮੇ ਕੋਲ ਆ ਗਿਆ। ਗਾਮੇ ਨੇ ਉਸ ਨੂੰ ਕਿਹਾ, “ ਕੀ ਤੂੰ ਸ਼ਰਾਬ ਪੀ ਲੈਂਦਾ ਹੈ? ਮੇਰੇ ਕੋਲ ਅਜੇ ਕੈਨੇਡਾ ਦੀ ਵਿਸਕੀ ਪਈ ਹੈ।
ਦਿਨੇ ਤਾਰੇ ਦਿਖਾ ਦੇਵੇਗੀ। “
“ ਇਸ ਵਿੱਚ ਪੁੱਛਣ
ਵਾਲੀ ਕੀ ਗੱਲ ਹੈ? ਫਿਰ ਗਲਾਸਾਂ ਵਿੱਚ ਪਾ। ਪੱਕੀ ਤੇ ਪਹਿਲੀ
ਯਾਰੀ ਦੇ ਨਾਮ ਇੱਕੋ ਪੈੱਗ ਵਿੱਚੋਂ ਪੀਂਦੇ ਹਾਂ। “ ਚਾਰ
ਕੁ ਪੈੱਗ ਪੀ ਕੇ, ਦੋਨੋਂ ਸ਼ਰਾਬੀ ਹੋ ਗਏ ਸਨ। ਠਾਣੇਦਾਰ ਨੇ
ਪੁੱਛਿਆ, “ ਕੋਈ ਸਾਮੀ ਫਸੀ ਹੈ। ਜਾਂ ਮੈਂ ਅੱਖਾਂ ਤੱਤੀਆਂ
ਕਰਾਵਾਂ। ਹੁਣੇ ਸਰਪੰਚ ਨੂੰ ਸੁਨੇਹਾ ਭੇਜ ਦਿੰਦੇ ਹਾਂ। ਘਰ ਭੇਜ ਦੇਵੇਗਾ ਜਾਂ ਸਰਪੰਚ ਦੀ ਮੋਟਰ ਤੇ
ਚੱਲਦੇ ਹਾਂ। “ “ ਨਾਂ ਬਾਬਾ ਮੁਆਫ਼ ਕਰ। ਹੁਣ ਤਾਂ ਤਾਰੋ ਹੀ
ਨਹੀਂ ਸੰਭਾਲੀ ਜਾਂਦੀ। “ ਠਾਣੇਦਾਰ ਉਵੇਂ ਸ਼ਰਾਬੀ ਹੀ ਮੋਟਰ-ਸਾਈਕਲ ਲੈ
ਕੇ, ਸਰਪੰਚ ਕੋਲ ਚਲਾ ਗਿਆ। ਫਿਰ ਤਾਂ ਉਹ ਹਰ ਦੂਜੇ
ਦਿਨ ਗਾਮੇਂ ਕੋਲ ਆਇਆ ਰਹਿੰਦਾ ਸੀ। ਗਾਮੇ ਨੇ ਵੀ ਜ਼ਮੀਨ ਦਾ ਕੰਮ ਕਰਾਉਣਾ ਸੀ। ਇਸ ਲਈ ਉਸ ਨੂੰ ਜਾਣ
ਕੇ, ਮੂੰਹ ਲਾ ਰਿਹਾ ਸੀ। ਤਾਰੋ ਉਸ ਨੂੰ ਰੋਜ਼
ਕਹਿੰਦੀ ਸੀ, “ ਠਾਣੇਦਾਰ ਨਾਲ ਯਾਰੀ ਚੰਗੀ ਨਹੀਂ ਹੁੰਦੀ। ਇਹ
ਸੱਚੇ ਝੂਠੇ ਸਾਰੇ ਬੰਦਿਆਂ ਨੂੰ ਰਗੜ ਦਿੰਦੇ ਹਨ। “ “ ਮੈਂ
ਕਿਹੜਾ ਇੱਥੇ ਬੈਠੇ ਰਹਿਣਾ ਹੈ?
ਆਪਣਾ ਕੰਮ ਹੋ ਜਾਵੇ, ਫਿਰ ਤੂੰ ਕੌਣ ਤੇ ਮੈ ਕੌਣ? ਫਿਰ ਐਸੇ ਗਿੱਟਲ਼ਾਂ ਨੂੰ ਕਿਹੜਾ ਪੁੱਛਦਾ ਹੈ?” ਪਟਵਾਰੀ ਨੇ ਜ਼ਮੀਨ ਦੀ ਵਿੱਕਰੀ ਦੀ ਰਿਜ਼ਟਰੀ
ਵੀ ਆਪੇ ਕਰਾ ਦਿੱਤੇ ਸੀ। ਉਸ ਵਿਚੋਂ ਵੀ 30 ਹਜ਼ਾਰ ਰੁਪਿਆ ਲੈ ਗਿਆ ਸੀ। ਵਲੈਤੀਆਂ ਤੇ ਗਾਮਾ ਖ਼ੁਸ਼
ਸਨ। ਸਾਰਾ ਮਾਮਲਾ ਪਟਵਾਰੀ ਨੇ ਫਿਟ ਕਰ ਦਿੱਤਾ ਸੀ।
Comments
Post a Comment