ਅੱਖਾਂ ਮੀਚ-ਮੀਚ ਤੈਨੂੰ ਸੁਪਨੇ ਵਿੱਚ ਉਡੀਕਦੇ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ
satwinder_7@hotmail.com
ਤੇਰੇ ਝੂਠੇ ਬੋਲੇ ਲਾਰੇ। ਸਾਨੂੰ ਸੱਚੀਂ ਲੱਗਦੇ ਪਿਆਰੇ।
ਸਾਨੂੰ ਸੌਣ ਨਹੀਉਂ ਦਿੰਦੇ। ਸਾਨੂੰ ਰਾਤਾਂ ਨੂੰ ਜਗਾਉਂਦੇ।
ਰਾਤਾਂ ਜਗਾ ਕੇ ਬੈਠਉਂਦੇ। ਉਭੜ ਵਾਹੇ ਉਠਾਉਂਦੇ।
ਤੇਰਾ ਮੁੱਖ ਦੇਖਣੇ ਨੂੰ ਅੱਖਾਂ ਘੁੱਟ-ਘੁੱਟ ਮੀਚਦੇ।
ਅੱਖਾਂ ਮੀਚ-ਮੀਚ ਤੈਨੂੰ ਸੁਪਨੇ ਵਿੱਚ ਉਡੀਕਦੇ।
ਰਾਤੀ ਤੈਨੂੰ ਮਿਲਣੇ ਨੂੰ ਸੱਤੀ ਆਪ ਨੂੰ ਸ਼ਿੰਗਾਰਦੇ।
ਤੈਨੂੰ ਮਿਲਣੇ ਨੂੰ ਹਰ ਦਾਅ-ਪੇਚ ਅਸੀਂ ਮਾਰਦੇ।
ਜੇ ਆ ਹੀ ਗਏ ਸੁਪਨੇ ਵਿੱਚ ਹੱਸ ਕੇ ਦਿਖਾਲਦੇ।
ਸਾਡੇ ਵੱਲ ਇੱਕ ਬਾਰ ਸੋਹਣਾ ਮੁਖੜਾ ਤੂੰ ਕਰਦੇ।
ਸਤਵਿੰਦਰ ਵੱਲ ਕੇਰਾ ਪਰਤ ਕੇ ਵੇ ਤੂੰ ਤੱਕਦੇ।
ਮਿਲਿਆ ਯਾਰ ਰੱਬਾ ਤੇਰਾ ਅਸੀਂ ਸ਼ੂਕਰ ਕਰਦੇ।
ਸਾਡੀ ਜਿੰਦ ਯਾਰ ਦੇ ਮਖਿਆ ਤੂੰ ਨਾਮ ਕਰਦੇ।
Comments
Post a Comment