ਭਾਗ
47 ਲੋਕ ਬਿਪਤਾ ਕਟਾਉਣ ਆਉਂਦੇ ਹਨ ਜਾਂ ਆਪ ਬਿਪਤਾ ਹਨ ਮੈਂ ਖ਼ਾਮ-ਖਾ ਆਪਣੇ ਪਰਾਏ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ
ਸੋਨੂੰ
ਦੇ ਸਸਕਾਰ, ਭੋਗ ਉੱਤੇ ਬਹੁਤ ਲੋਕ ਤਾਰੋ ਤੇ ਗਾਮ ਨਾਲ ਜਾਣ
ਪਛਾਣ ਕੱਢ ਗਏ ਸਨ। ਕੋਈ ਨਾਂ ਕੋਈ ਅੰਗਲੀ-ਸੰਗਲੀ ਪੇਕੇ ਸਹੁਰਿਆਂ ਦੀ ਮਿਲਾ ਗਏ ਸਨ। ਕਿਸੇ ਨਾਂ
ਕਿਸੇ ਦਾ ਫ਼ੋਨ ਆ ਜਾਂਦਾ ਸੀ। ਵੇਲਾ-ਕੁਵੇਲਾ ਦੇਖੇ ਬਗੈਰ ਘਰ ਆ ਧਮਕਦੇ ਸਨ। ਖਾਣਾ-ਪੀਣਾ ਮੁਫ਼ਤ ਦਾ ਹੋ
ਜਾਂਦਾ ਸੀ। ਪੁੱਤ ਵਾਲਿਆਂ ਦਾ ਪੁੱਤ ਮਰ ਗਿਆ ਸੀ। ਲੋਕਾਂ ਨੇ ਚਾਹ ਪਾਣੀ ਪੀਣਾ ਥੋੜ੍ਹੀ ਛੱਡਣਾ
ਹੈ। ਆਪਣੇ-ਆਪ ਨੂੰ ਵੱਡਾ ਦਿਖਾਉਣ ਨੂੰ ਅਫ਼ਸੋਸ ਵੀ ਜ਼ਰੂਰੀ ਕਰਨਾ ਹੁੰਦਾ ਹੈ। ਇੱਕ ਵਡੇਰੀ ਉਮਰ ਦਾ
ਬਾਬਾ ਗਾਮੇ ਨੂੰ ਰੋਜ਼ ਹੀ ਫ਼ੋਨ ਕਰ ਲੈਂਦਾ ਸੀ। ਉਸ ਨੇ ਗਾਮੇ ਨੂੰ ਕਿਹਾ, “ ਮੈਂ ਤੇਰੇ ਪਿਉ ਨੂੰ ਜਾਣਦਾ ਸੀ। ਸਾਡੇ ਪਿੰਡ
ਵਿਚੋਂ ਦੀ ਘੋੜੇ ਉੱਤੇ ਚੜ੍ਹ ਕੇ ਲੰਘਦਾ ਸੀ। ਕਿਆ ਵਧੀਆ ਘੋੜੇ ਰੱਖਦਾ ਸੀ। ਪਰ ਤੇਰੇ ਮੁੰਡੇ ਨੇ, ਆਪਣੀ ਸਬ ਦੀ ਨੱਕ ਕੱਟਾ ਦਿੱਤੀ ਹੈ। ਬਾਹਰ
ਮੂੰਹ ਕੱਢਣ ਜੋਗੇ ਨਹੀਂ ਛੱਡਿਆ। ਆਪਣੇ ਪਿੰਡ ਦਾ ਨਾਮ ਕਿਸੇ ਨੂੰ ਦੱਸਣ ਜੋਗੇ ਨਹੀਂ ਹਾਂ। ਹਰ ਕੋਈ
ਆਪਣੇ ਪਿੰਡਾਂ ਦਾ ਨਾਮ ਬਦਨਾਮ ਕਰੀ ਜਾਂਦਾ ਹੈ। “ ਗਾਮੇ ਨੇ ਕਿਹਾ, “ ਮੈਨੂੰ ਸਾਰਾ ਹੀ ਪਤਾ ਹੈ। ਮੈਨੂੰ ਲੋਕ ਅੰਦਰ
ਬੈਠੇ ਨੂੰ ਨਹੀਂ ਛੱਡਦੇ। ਆਪ ਤੁਰ ਗਿਆ ਹੈ। ਮਾੜੀ ਕਿਸਮਤ ਸਾਡੀ ਹੀ ਸੀ। ਬੈਠੇ ਸਜ਼ਾ ਭੁਗਤ ਰਹੇ
ਹਾਂ। “ ਬਾਬੇ ਨੇ ਕਿਹਾ, “ ਮੈਨੂੰ ਤਾਂ ਜਾਣ-ਪਛਾਣ ਵਾਲੇ ਹੀ ਨਹੀਂ
ਛੱਡਦੇ। ਕਹਿੰਦੇ ਹਨ, , “ ਸੋਨੂੰ ਤੁਹਾਡਾ ਗੋਤੀ ਸੀ। ਗੋਤ ਨੂੰ ਲਾਜ ਲਾ
ਕੇ ਰੱਖ ਦਿੱਤੀ ਹੈ। ਮੇਰਾ ਜੀਅ ਕਰਦਾ ਹੈ। ਗੋਤ ਬਦਲ ਦਿਆਂ। ਮੇਰੇ ਪੋਤੇ ਦਾ ਨਾਮ ਸੋਨੂੰ ਸੀ।
ਮੇਰਾ ਉਸ ਵੱਲ ਝਾਕਣ ਨੂੰ ਜੀਅ ਨਹੀਂ ਕਰਦਾ। ਮੈਂ ਉਸ ਦਾ ਨਾਮ ਹੀ ਬਦਲ ਦਿੱਤਾ ਹੈ। ਸੋਚਿਆ ਇਹ ਵੀ ਕੋਈ ਚੰਦ ਚੜ੍ਹਾਵਾਂਗੇ।
ਸ਼ੁਕਰ ਹੈ ਪਿੰਡ ਵਿੱਚ ਨਹੀਂ ਰਹਿੰਦੇ। 40 ਸਾਲ ਹੋ ਗਏ
ਪਿੰਡ ਛੱਡੇ ਨੂੰ ਅਜੇ ਵੀ ਡਰ ਲੱਗਦਾ ਹੈ। ਕਿਸੇ ਗੱਲੋਂ ਪਿੰਡ
ਦਾ ਨਾਮ ਬਦਨਾਮ ਨਾਂ ਹੋ ਜਾਵੇ। ਪਿੰਡ ਦੇ ਕੀ ਕਹਿਣਗੇ? ਉਨ੍ਹਾਂ
ਨੇ ਸਾਨੂੰ ਜਿਊਣ ਜੋਗੇ ਨਹੀਂ ਛੱਡਣਾ। “ “ ਚੰਗਾ
ਕੀਤਾ ਹੁਣ ਪੋਤੇ ਨੂੰ ਬਾਹਰ ਦੀ ਹਵਾ ਤੋਂ ਵੀ ਬਚਾ ਲੈਣਾ। “ “ ਤੁਹਾਡਾ ਤਾਂ ਘਰ ਖ਼ਰਾਬ ਹੋ ਗਿਆ। ਅਜੇ ਵੀ
ਸੰਭਾਲ ਲਵੋ। ਮਨੀਲਾ ਦਾ ਘਰ ਕੌਣ ਸੰਭਾਲੇਗਾ? ਸਿਆਣਾਂ
ਬਣ ਕੇ, ਉੱਥੇ ਹੀ ਮੁੜ ਜਾ। ਪਿੰਡ ਵੀ ਬੜਾ ਕੁੱਝ ਹੈ।
ਪੁੱਤ ਮਰ ਗਿਆ। ਇਹ ਸਬ ਕੁੱਝ ਤੂੰ ਕੀਹਨੂੰ ਦੇਣਾ ਹੈ? “ “ ਬਾਬਾ ਘਰ ਕੋਈ ਦਰਾਂ ਉੱਤੇ ਆ ਗਿਆ ਹੈ। ਮੈਨੂੰ ਫ਼ੋਨ
ਰੱਖਣਾ ਪੈਣਾ ਹੈ। “
ਤਾਰੋ
ਦੇ ਪੇਕੇ ਪਿੰਡ ਤੋਂ ਇਹ ਦੋ ਔਰਤਾਂ ਸਨ। ਭਾਰੀ ਔਰਤਾਂ ਨੇ ਕਿਹਾ, “ ਇੱਥੋਂ ਹੁਣ ਨਾਂ ਤੁਸੀਂ ਜਾਇਉ। ਰੀਫੀਊਜ਼ੀ ਦੀ
ਅਪਲਾਈ ਕਰ ਦਿਉ। “ ਦੂਜੀ ਔਰਤ ਨੇ ਕਿਹਾ, “ ਜਦੋਂ ਤੁਸੀ ਰੀਫੀਊਜ਼ੀ
ਦੇ ਪੇਪਰ ਭਰਨ ਲੱਗੇ
ਲਿਖ ਕੇ ਦੇ ਦਿਉ। ਹੋਰ ਸਾਡਾ ਕੋਈ ਨਹੀਂ ਹੈ।
ਇੱਕ ਪੁੱਤਰ ਸੀ। ਉਹੀ ਮਰ ਗਿਆ ਹੈ। ਕੈਨੇਡਾ ਸਰਕਾਰ ਬਹੁਤ ਚੰਗੀ ਹੈ। ਸਰਕਾਰ ਖ਼ਰਚਾ ਦਿੰਦੀ ਹੈ।
ਮੌਜ ਕਰੋ। ਕੈਨੇਡਾ ਵਿੱਚ ਆਕੇ ਤਾਂ ਲਾਟਰੀ ਲੱਗ ਜਾਂਦੀ ਹੈ। ਇੱਕ ਡਾਲਰ ਦੇ 50 ਰੁਪਏ ਬਣਦੇ ਹਨ।
ਸੋਨੂੰ ਤੁਹਾਡਾ ਰਾਹ ਖ਼ੋਲ ਗਿਆ ਹੈ। ਦਿਨ ਵੀ ਕੱਟਣੇ ਹਨ। “ ਤਾਰੋ ਉਨ੍ਹਾਂ ਦੇ ਮੂੰਹ ਵੱਲ ਦੇਖ ਰਹੀ ਸੀ। ਉਸ ਦਾ ਮਨ ਕਰਦਾ ਸੀ। ਇੰਨਾ ਨੂੰ
ਪੁੱਛੇ, “ ਇਹ ਮੈਨੂੰ ਸਲਾਹ ਦੇ ਰਹੀਆਂ ਹੋ। ਜਾਂ ਤਾਹਨੇ
ਕਸ ਰਹੀਆਂ ਹੋ। ਇਹ ਸਬ ਕੁੱਝ ਸਾਨੂੰ ਵੀ ਪਤਾ ਹੈ। “ ਤਾਰੋ
ਨੇ ਹੁੰਗਾਰਾ ਭਰਿਆ, “ ਤੁਸੀਂ ਆਪ ਦਾ ਸਮਝ ਕੇ ਹੀ ਆਈਆਂ ਹੋ।
ਭੈਣ-ਭਰਾ ਦਾ ਬਹੁਤ ਆਸਰਾ ਹੁੰਦਾ ਹੈ। ਔਖੇ ਵੇਲੇ ਆਪਣੇ ਹੀ ਕੰਮ ਆਉਂਦੇ ਹਨ। ਇਹ ਤਾਂ ਤੁਸੀਂ
ਸਾਡੀਆਂ ਅੱਖਾਂ ਹੀ ਖ਼ੋਲ ਦਿੱਤੀਆਂ। ਸਾਨੂੰ ਇੱਥੋਂ ਦੇ ਕਾਨੂੰਨ ਦਾ ਭੇਤ ਨਹੀਂ ਹੈ। ਭੈਣੇ ਤੁਸੀਂ
ਕੀ ਪੀਣਾ ਹੈ? “ ਭਾਰੀ ਔਰਤਾਂ ਨੇ ਕਿਹਾ, “ ਬਾਹਰ ਗਰਮੀ ਬਹੁਤ ਹੈ। ਅਪ੍ਰੈਲ ਦੇ ਮਹੀਨੇ ਹੀ
ਸੂਰਜ ਚੂਬਣ ਲੱਗ ਗਿਆ ਹੈ। ਪਿਆਸ ਬਹੁਤ ਲੱਗੀ ਹੈ। ਜੂਸ ਘੁੱਟ-ਘੁੱਟ ਪਿਲਾ ਦੇ । “ ਦੂਜੀ ਔਰਤ ਨੇ ਕਿਹਾ, “ ਮੇਰਾ ਸਿਰ ਵੀ ਦੁਖਦਾ ਹੈ। ਚਾਹ ਵੀ ਧਰਦੇ।
ਜੂਸ ਪੀਂਦਿਆਂ ਨੂੰ ਬਣ ਜਾਵੇਗੀ। “ ਗਾਮਾ
ਸਿਰ ਫੜੀ ਬੈਠਾਂ ਸੀ। ਲੋਕਾਂ ਦੀ ਬਕ-ਬਕ ਸੁਣ ਕੇ ਥੱਕ ਗਿਆ ਸੀ। ਉਹ ਘੜੀ ਦੀਆ ਸੂਈਆਂ ਵੱਲ ਦੇਖ
ਰਿਹਾ ਸੀ। ਦੁਪਹਿਰ ਦਾ ਇੱਕ ਵੱਜਣ ਵਾਲਾ ਸੀ। ਰੋਟੀ ਦਾ ਸਮਾਂ ਹੋ ਗਿਆ ਸੀ। ਉਹ ਸੋਚਣ ਲੱਗਾ, ਲੋਕ ਬਿਪਤਾ ਕਟਾਉਣ ਆਉਂਦੇ ਹਨ ਜਾਂ ਆਪ ਬਿਪਤਾ ਹਨ। ਤੂੰ ਕੌਣ? ਮੈਂ
ਖ਼ਾਮ-ਖਾ, ਲੋਕਾਂ ਨੇ ਚੰਗਾ ਕੰਮ ਫੜਿਆ ਹੈ। ਹਰ ਰੋਜ਼ ਕੋਈ
ਨਾਂ ਕੋਈ ਦੁੱਖ ਵੰਡਾਉਣ, ਰਾਏ ਦੇਣ ਤੁਰਿਆਂ ਆਉਂਦਾ ਹੈ। ਜਿਊਣਾ ਹਰਾਮ
ਕੀਤਾ ਪਿਆ ਹੈ। ਆਰਾਮ ਕਰਨਾ ਖਾਣਾ ਪੀਣਾ ਦੂਬਰ ਹੋ ਗਿਆ ਹੈ। ਕੀ ਲੋਕਾਂ
ਨੂੰ ਘਰ ਕੋਈ ਕੰਮ ਨਹੀਂ ਹੈ? ਦੂਜੇ ਦੇ ਘਰ ਦੇ ਮਾਮਲਿਆਂ ਵਿੱਚ ਵਾੜ ਦਿੰਦੇ
ਹਨ। ਹਰ ਕੋਈ ਘਰ ਨੂੰ ਸਿਆਣਾ ਹੁੰਦਾ ਹੈ। ਸਬ ਇੱਕ ਦੂਜੇ ਤੋਂ ਸਮਝਦਾਰ ਹਨ।
ਭਾਰੀ
ਔਰਤਾਂ ਨੇ ਕਿਹਾ, “ ਮੈਂ ਸਵੇਰੇ ਕੁੱਝ ਖਾਂਦਾ ਵੀ ਨਹੀਂ ਹੈ। ਚਾਹ
ਦੀ ਘੁੱਟ ਪੀ ਕੇ, ਤੁਹਾਡੇ ਘਰ ਵੱਲ ਤੁਰ ਪਈਆਂ। ਸੈਰ ਕਰਨ ਨੂੰ
ਮਾੜਾ ਜਿਹਾ ਮਾਲ ਦੇ ਸਟੋਰਾਂ ਵਿੱਚ ਹੀ ਗੇੜਾ ਦਿੱਤਾ ਹੈ। ਭੁੱਖ ਵੀ ਬਹੁਤ ਲੱਗੀ ਹੈ। ਦਾਲ ਸਬਜ਼ੀ
ਕੀ ਬਣਿਆਂ ਹੈ? “ “ ਦਾਲ ਸਬਜ਼ੀ ਬਣਾਉਣ ਨੂੰ ਕਿਥੇ ਮਨ ਕਰਦਾ ਹੈ? ਰਾਤ ਦੀ ਬਚੀ ਪਈ ਹੈ। ਉਸ ਨਾਲ ਹੀ ਤੁਸੀਂ
ਦੋ-ਦੋ ਰੋਟੀਆਂ ਖਾ ਲਵੋ। “ ਤਾਰੋ ਉੱਠ ਕੇ ਕਿਚਨ ਵਿੱਚ ਚਲੀ ਗਈ ਸੀ। ਦੂਜੀ
ਔਰਤ ਨੇ ਕਿਹਾ, “ ਇੱਕ ਗੰਢੇ ਲਸਣ ਦੀ ਗੱਠੀ ਭੁੱਨ ਕੇ, ਲੂਣ, ਮਿਰਚ ਪਾ ਕੇ,
ਮੂੰਗੀ ਮਸਰੀ ਦੀ ਦਾਲ ਧਰਦੇ। ਰੋਟੀਆਂ ਬਣਾਉਂਦੀ ਨੂੰ ਬਣ ਜਾਣੀ ਹੈ। ਜਦ ਤੱਕ
ਅਸੀਂ ਜੀਜੇ ਨਾਲ ਗੱਲਾਂ ਕਰਦੀਆਂ ਹਾਂ। ਜੀਜਾ ਜੀ ਇਸੇ ਬਹਾਨੇ ਤੁਸੀਂ ਕੈਨੇਡਾ ਪਹੁੰਚ ਗਏ ਹੋ।
ਸੋਨੂੰ ਤੁਹਾਡੇ ਲਈ ਕੈਨੇਡਾ ਦੇ ਰਸਤੇ ਖ਼ੋਲ ਗਿਆ। ਕੁੱਝ ਗੁਆ ਕੇ ਹੀ ਹੋਰ ਮਿਲਦਾ ਹੈ। ਦਿੱਲੀ ਗੇੜੇ
ਮਾਰਦਿਆਂ ਦੀਆਂ ਸਾਡੀ ਤਾਂ ਜੁੱਤੀਆਂ ਘਸ ਗਈਆਂ ਸਨ। ਕੈਨੇਡਾ ਆਉਣ ਨੁੰ ਪੂਰੇ ਚਾਰ ਸਾਲ ਲੱਗ ਗਏ
ਸਨ। ਇਸ ਦੇਸ਼ ਦਾ ਕਾਨੂੰਨ ਬਹੁਤ ਭੋਲਾ ਹੈ। ਅੱਧੇ ਤੋਂ ਵੱਧ ਲੋਕ ਬੈਠੇ ਖਾਂਦੇ ਹਨ। ਉੱਪਰ ਦੀ ਕਮਾਈ
ਵੀ ਕਰਦੇ ਹਨ। ਵਿੱਚੇ ਬੱਗ ਦੇ ਵੱਛੀ ਤੁਸੀਂ ਵੀ ਛੱਡ ਲਵੋ। ਅਸੀਂ ਤਾਂ ਆਪਦੇ ਸਮਝ ਕੇ ਰਾਏ ਦੇਣ
ਆਈਆਂ ਹਾਂ। ਪਿੰਡ ਦਾ ਤਾਂ ਕੁੱਤਾ ਮਾਨ ਨਹੀਂ ਹੁੰਦਾ। “ ਤਾਰੋ
ਨੇ ਪੁੱਛਿਆ, “ ਸਾਡਾ ਘਰ ਤਾਂ ਖੇਤ ਵਿੱਚ ਹੈ। ਤੁਹਾਡਾ ਘਰ
ਕਿਧਰ ਵਾਲੇ ਪਾਸੇ ਹੈ? “ “ ਅਸੀਂ ਕਿਤੇ ਅੱਜ ਦੀਆਂ ਕੈਨੇਡਾ ਆਈਆਂ ਹਾਂ।
60 ਸਾਲ ਹੋ ਗਏ। ਮੁੜ ਕੇ, ਪਿੰਡ ਨਹੀਂ ਗਈਆਂ। ਪਤਾ ਨਹੀਂ ਹੁਣ ਘਰ ਕਿਥੇ
ਹੈ? “ ਭਾਰੀ ਔਰਤਾਂ ਨੇ ਕਿਹਾ, “ ਤੁਹਾਡੇ ਨਾਲ ਬਹੁਤ ਮਾੜੀ ਹੋਈ ਹੈ। ਰੱਬ ਦੇ
ਕੋਈ ਡਾਂਗ ਨਹੀਂ ਮਾਰ ਸਕਦਾ। ਜੇ ਉਸ ਦੀ ਥਾਂ ਉੱਤੇ ਕੋਈ ਬੰਦਾ ਹੁੰਦਾ। ਜੀਜਾ ਜੀ ਹੁਣ ਨੂੰ ਤੂੰ
ਪਾਸੇ ਸੇਕ ਦਿੰਦਾ। “ ਗਾਮੇ ਨੇ ਕਿਹਾ, “ ਤੇਰੇ ਕਿੰਨੇ ਬੱਚੇ ਹਨ? ਲੱਗਦਾ ਹੈ, ਬਹੁਤ ਸੇਵਾ ਕਰਦੇ ਹਨ। “ ਮੇਰੇ ਦੋ ਬੇਟੇ ਹੀ ਹਨ। ਦੋਨੇਂ ਆਪ ਦਾ
ਕਮਾਉਂਦੇ ਹਨ। ਆਪੋ ਆਪਣੇ ਘਰਾਂ ਵਿੱਚ ਰਹਿੰਦੇ ਹਨ। ਮੈਂ ਤੇ ਇਹ ਭੈਣ ਗੁਆਂਢਣਾਂ ਹੀ ਹਾਂ। ਸਰਕਾਰ
ਦੇ ਦਿੱਤੇ ਘਰਾਂ ਵਿੱਚ ਰਹਿੰਦੀਆਂ ਹਾਂ। ਫੂਡ ਬੈਂਕ ਤੋਂ ਰਾਸ਼ਨ ਚੱਕ ਲਈਦਾ ਹੈ। ਪੱਕਿਆ-ਪਕਾਇਆ ਖਾਣ-ਪੀਣ ਨੂੰ ਗੁਰਦੁਆਰਾ
ਹੈਗਾ। ਦੋਨੇਂ ਵੇਲੇ ਲੰਗਰ ਵਿਚੋਂ ਖਾਂਦੀਆਂ ਹਾਂ। ਬਾਬੇ ਦੇ ਘਰ ਰੋਜ਼ ਲੱਡੂ, ਮਿਠਿਆਈਆਂ, ਖੀਰਾ, ਕੜਾਹ ਵਰਤਦਾ ਹੈ। ਪੈਨਸ਼ਨ ਨਾਲ ਮੌਜ ਕਰੀਦੀ ਹੈ। “ “ ਭੈਣ
ਤੇਰੇ ਬੱਚੇ ਕਿਥੇ ਹਨ? “ “ ਮੇਰੇ ਇੱਕੋ ਮੁੰਡਾ ਹੈ। ਉਹ ਆਪਦੇ ਸਹੁਰੀ
ਰਹਿੰਦਾ ਹੈ। ਸਹੁਰਿਆਂ ਦੇ ਇੱਕ ਕੁੜੀ ਹੀ ਸੀ। “ ਗਾਮੇ ਨੇ ਕਿਹਾ, “ ਫਿਰ ਤਾਂ ਤੁਹਾਡੇ ਪੁੱਤ ਕਿਹੜਾ ਤੁਹਾਡੀ ਸੇਵਾ
ਕਰਦੇ ਹਨ? ਉਹ ਵੀ ਮਰਿਆਂ ਬਰਾਬਰ ਹੀ ਹਨ। ਤਾਂ ਹੀ
ਤੁਹਾਨੂੰ ਕੈਨੇਡਾ ਗੌਰਮਿੰਟ ਤੋਂ ਡਾਲਰ ਲੈਣ ਦੇ ਕਾਨੂੰਨ ਦਾ ਪਤਾ ਹੈ। “
Comments
Post a Comment