ਭਾਗ 20 ਖ਼ੂਨ ਵਿੱਚ ਆਕਸੀਜਨ ਹੋਵੇਗੀ, ਤਾਂ ਹੀ ਬੰਦਾ ਜਿਉਏਗਾ    ਆਪਣੇ ਪਰਾਏ

ਖ਼ੂਨ ਵਿੱਚ ਆਕਸੀਜਨ ਹੋਵੇਗੀ, ਤਾਂ ਹੀ ਬੰਦਾ ਜਿਉਏਗਾ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਬੰਦਾ ਨਾਂ ਗਰਮੀ ਸਹਿ ਸਕਦਾ ਹੈ। ਨਾਂ ਹੀ ਠੰਢ ਜ਼ਰ ਸਕਦਾ ਹੈ। ਬਹੁਤ ਸੋਹਲ ਬਣ ਗਿਆ ਹੈ। ਗਰਮੀ ਲੱਗੇ, ਝੱਟ ਪੱਖੇ ਤੇ ਏ ਸੀ ਚੱਲਣ ਲੱਗ ਜਾਂਦੇ ਹਨ। ਸਰਦੀ ਵਿੱਚ ਹੀਟਰ ਚੱਲਦੇ ਹਨ। ਤਾਜ਼ੀ ਹਵਾ ਦਵਾਈ ਵਾਂਗ, ਕਦੇ-ਕਦੇ ਬਾਹਰ ਜਾਣ ਵੇਲੇ ਹੀ ਖਾਦੀ ਜਾਂਦੀ ਹੈ। ਗੱਡੀਆਂ ਵਿੱਚ ਵੀ ਏ ਸੀ, ਹੀਟਰ ਚੱਲਦੇ ਹਨ। ਕੋਈ ਵੀ ਬੀਜ, ਪੌਦਾ, ਪੇੜ ਕੱਚ ਦੇ ਗਲਾਸ ਵਿੱਚ ਪਾਣੀ, ਮਿੱਟੀ ਵਿੱਚ ਬੀਜ ਕੇ, ਉੱਪਰੋਂ ਬੰਦ ਕਰ ਦੇਣਾ। ਆਪੇ ਦੇਖਣਾ, ਉਸ ਦਾ ਕੀ ਹਾਲ ਹੁੰਦਾ ਹੈ? ਘਰਾਂ ਨਾਲੋਂ, ਖੁੱਲ੍ਹੀਆਂ ਥਾਵਾਂ ਉੱਤੇ ਤਾਜ਼ੇ ਹਵਾ-ਪਾਣੀ ਵਿੱਚ ਬੀਜੇ ਬੂਟੇ, ਦਰਖ਼ਤ ਵੱਧ ਫੈਲਦੇ ਹਨ। ਬੰਦਾ ਤਾਜ਼ੇ ਹਵਾ-ਪਾਣੀ ਵਿੱਚ ਰਹੇਗਾ। ਸਹਿਤ ਤਾਜ਼ੀ ਰਹੇਗੀ। ਮਨੀਲਾ ਵਿੱਚ ਮੀਂਹ ਬਹੁਤ ਪੈਂਦੇ ਹਨ। ਹਰ ਸਮੇਂ ਸਰੀਰ ਦੇ ਅਨੁਕੂਲ ਮੌਸਮ ਹੁੰਦਾ ਹੈ। ਸ਼ੌਲ, ਕੋਟੀ ਦੀ ਕਦੇ ਹੀ ਲੋੜ ਪੈਂਦੀ ਹੈ। ਸੋਨੂੰ ਦੀ ਕੈਨੇਡਾ ਵਿੱਚ ਪਹਿਲੀ ਵੈਨਟਰ ਸੀ। ਉਸ ਨੂੰ ਵੀ ਪਤਾ ਸੀ। ਇੱਥੇ ਬਰਫ਼ ਨਾਲ ਠੰਢ ਬਹੁਤ ਪੈਂਦੀ ਹੈ। ਕਈ ਬਾਰ ਸਰਦੀਆਂ ਨੂੰ ਠੰਢ -20 ਤੋਂ ਵੀ ਘੱਟ ਕੇ -40 ਡਿਗਰੀ ਸੈਂਟੀਗ੍ਰੇਡ ਤੱਕ ਤਾਪਮਾਨ ਡਿਗ ਜਾਂਦਾ ਹੈ। ਠੰਢ ਤੋਂ ਬਚਣ ਲਈ ਮੋਟੇ ਕੱਪੜੇ ਜਰਾਬਾਂ, ਜਾਕਟ, ਹੈਟ, ਗਲੱਬਜ਼ ਪਾ ਕੇ ਹੀ ਗਰਮ ਜਗਾ ਵਿੱਚ ਰਹਿਣਾ ਚਾਹੀਦਾ ਹੈ।

ਸੋਨੂੰ ਦਾ ਦੋਸਤ ਮਨੀਲਾ ਤੋਂ ਪੜ੍ਹਨ ਲਈ ਆਇਆ ਹੋਇਆ ਸੀ। ਐਸੇ ਮੌਸਮ ਵਿੱਚ ਦੋਨੇਂ ਟੀ-ਸ਼ਰਟ ਪਾ ਕੇ, ਬਾਹਰ ਚਲੇ ਜਾਂਦੇ ਸਨ। ਇੱਕ ਰਾਤ ਇਹ ਦੋਨੋਂ ਹੀ ਕੜਾਕੇ ਦੀ ਠੰਢ ਵਿੱਚ, ਨਸ਼ੇ ਦੀ ਹਾਲਤ ਵਿੱਚ ਬਾਹਰ ਸਿਗਰਟ ਪੀਣ ਚਲੇ ਗਏ। ਦੋਸਤ ਦੇ ਠੋਕਰ ਲੱਗੀ। ਉਹ ਡਿਗ ਗਿਆ। ਸੋਨੂੰ ਨੂੰ ਲੱਗਾ। ਉਹ ਉਸ ਤੋਂ ਪਹਿਲਾਂ ਘਰ ਦੇ ਅੰਦਰ ਚਲਾ ਗਿਆ। ਉਹ ਅੰਦਰ ਜਾ ਕੇ ਸੌਂ ਗਿਆ। ਦੋਸਤ ਇੰਨਾ ਨਸ਼ੇ ਵਿੱਚ ਸੀ। ਡਿਗ ਕੇ, ਉਸ ਕੋਲੋਂ ਉੱਠਿਆ ਨਹੀਂ ਗਿਆ। ਠੰਢ ਨਾਲ ਜੰਮ ਕੇ ਮਰ ਗਿਆ। ਉਸ ਦੇ ਖ਼ੂਨ ਦੀ ਬਰਫ਼ ਜੰਮ ਗਈ। ਸਾਹ ਆਉਣਾ ਬੰਦ ਹੋ ਗਿਆ ਸੀ। ਖ਼ੂਨ ਵਿੱਚ ਆਕਸੀਜਨ ਹੋਵੇਗੀ ਤਾਂ ਹੀ ਬੰਦਾ ਜਿਉਏਗਾ। ਬਰਫ਼ੀਲੀਆਂ ਥਾਵਾਂ ਉੱਤੇ ਆਕਸੀਜਨ ਬਹੁਤ ਘੱਟ ਹੁੰਦੀ ਹੈ। ਰਾਤ ਹਨੇਰੇ ਵਿੱਚ ਹੋਰ ਵੀ ਘੱਟ ਜਾਂਦੀ ਹੈ। ਅਖ਼ਬਾਰਾਂ ਵਿੱਚ ਖ਼ਬਰ ਲੱਗੀ ਹੋਈ ਸੀ। ਗੈਂਗਸਟਰ ਆਪ ਦੇ ਸਾਥੀ ਨੂੰ ਮਾਰ ਕੇ ਸਿੱਟ ਗਏ ਹਨ। ਕਿਤੇ ਗੁੱਝੀ ਸੱਟ ਵੱਜੀ ਹੋਈ ਹੈ। ਬਾਡੀ ਪੋਸਟਮਾਰਟਮ ਨੂੰ ਦੇ ਦਿੱਤੀ ਗਈ ਹੈ। ਗੈਂਗਸਟਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੋ ਉਸ ਨੂੰ ਬਾਹਰ ਛੱਡ ਕੇ ਆਇਆ ਸੀ। ਜਿਸ ਦੇ ਦਰਾਂ ਮੂਹਰੇ ਮਰਿਆ ਪਿਆ ਸੀ। ਉਸ ਕੋਲੋਂ ਕੁੱਝ ਨਹੀਂ ਪੁੱਛਿਆ ਸੀ। ਉਸੇ ਰਾਤ ਹੋਰ ਵੀ ਹੋਮਲਿਸ ਲੋਕ ਮਰੇ ਸਨ। ਕੈਨੇਡਾ ਦੇ ਵਿੱਚ ਲੋਕ ਬਾਹਰਲੇ ਦੇਸ਼ਾਂ ਤੋਂ ਚੰਗੇ ਜੀਵਨ ਲਈ ਕੰਮ ਕਰਨ ਆਉਂਦੇ ਹਨ। ਇੱਥੇ ਆ ਕੇ ਵੀ ਕਈ ਮਰਦ-ਔਰਤਾਂ ਸੜਕਾਂ ਉੱਤੇ ਹੀ ਸੌਂਦੇ ਹਨ। ਕੰਮ ਕਰਕੇ ਰਾਜ਼ੀ ਨਹੀਂ ਹਨ। ਬਹੁਤੀ ਠੰਢ ਵਿੱਚ ਗੌਰਮਿੰਟ ਦੇ ਬਣੇ ਸ਼ੈਲਟਰਾਂ ਵਿੱਚ ਵੀ, ਰਹਿਣ ਲਈ ਥਾਂ ਨਹੀਂ ਮਿਲਦੀ। ਫਿਰ ਐਸੇ ਲੋਕ ਮਾੜਾ ਜਿਹਾ ਆਸਰਾ ਦੇਖ ਕੇ, ਘੁੱਸ ਕੇ ਸੌਣ ਦੀ ਕੋਸ਼ਿਸ਼ ਕਰਦੇ ਹਨ। ਜੇ ਜਗਾ ਗਰਮ ਨਾਂ ਹੋਵੇ। ਸਰੀਰ ਜੰਮ ਜਾਂਦਾ ਹੈ। ਜੇ ਅੰਗਾਂ, ਹੱਡੀਆਂ ਵਿੱਚ ਚਮੜੀ ਖ਼ੂਨ ਜੰਮ ਗਿਆ। ਉਸ ਗਰਮੀ ਵਿੱਚ ਜਾਂ ਤੱਤੇ ਪਾਣੀ ਵਿੱਚ ਰੱਖ ਕੇ ਵੀ ਠੀਕ ਨਹੀਂ ਕਰ ਸਕਦੇ। ਜੰਮਿਆਂ ਥਾਂ ਦੁਬਾਰਾ ਨਹੀਂ ਚੱਲ ਸਕਦਾ। ਡਾਕਟਰ ਉਸ ਫ਼ਰੀਜ਼ ਹੋਏ ਅੰਗ ਨੂੰ ਕੱਟ ਦਿੰਦੇ ਹਨ। ਜੇ ਉਹ ਅੰਗ ਨਾਂ ਕੱਟਿਆ ਜਾਵੇ। ਉਸ ਦੇ ਕਾਰਨ ਬਲੱਡ ਦਾ ਸਰਕਲ ਸਰੀਰ ਵਿੱਚ ਨਹੀਂ ਜਾਂਦਾ। ਸਰੀਰ ਸੁੱਕਣ, ਗਲਣ ਲੱਗ ਜਾਂਦਾ ਹੈ।

Comments

Popular Posts