ਭਾਗ 8 ਕੁੱਤੇ ਦੇ ਮੂੰਹ ਨੂੰ ਹੱਡੀ ਲੱਗ ਜਾਵੇ, ਰੋਜ਼ ਬੋਟੀ ਭਾਲਦਾ
ਥਾਂ-ਥਾਂ ਭਟਕਦਾ ਫਿਰਦਾ ਹੈ ਆਪਣੇ ਪਰਾਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਕਈ ਲੋਕ ਆਪ ਜੇਬ ਵਿੱਚ ਦੁਆਨੀ ਨਹੀਂ ਰੱਖਦੇ। ਸੁਰਤ ਸਾਹਮਣੇ ਬੰਦੇ ਨੂੰ
ਲੁੱਟਣ ਵੱਲ ਹੁੰਦੀ ਹੈ। ਅਗਲੇ ਦੇ ਕੱਪੜੇ ਉਤਾਰਨ ਨੂੰ ਤਿਆਰ ਰਹਿੰਦੇ ਹਨ। ਪਰਾਇਆ ਹੱਕ ਖਾਣ ਵਿੱਚ
ਕਈਆਂ ਨੂੰ ਬਹੁਤ ਮਜ਼ਾ ਆਉਂਦਾ ਹੈ। ਜਦੋਂ ਕੁੱਤੇ ਦੇ ਮੂੰਹ ਨੂੰ ਹੱਡੀ ਲੱਗ ਜਾਵੇ, ਰੋਜ਼ ਬੋਟੀ ਭਾਲਦਾ
ਥਾਂ-ਥਾਂ ਭਟਕਦਾ ਫਿਰਦਾ ਹੈ। ਭਾਵੇਂ ਅੱਗੋਂ ਕੋਈ ਡਾਂਗ ਹੀ ਮਾਰੇ। ਐਸੇ ਲੋਕ ਜੋ ਮੰਗ ਖਾਣੀ ਜਾਤ ਹੈ।
ਦੂਜੇ ਬੰਦੇ ਨੂੰ ਪੰਪ ਬੜਾ ਦਿੰਦੇ ਹਨ। ਮੱਖਣ ਲਗਾਉਂਦੇ ਹਨ। ਐਸੇ ਬੰਦੇ ਆਪ ਨੰਗ ਹੁੰਦੇ ਹਨ। ਦੂਜੇ
ਬੰਦੇ ਨੂੰ ਕਹੀ ਜਾਂਦੇ ਹਨ, “
ਅੱਜ ਬਾਹਰੋਂ ਖਾ
ਲੈਂਦੇ ਹਨ। ਤੂੰ ਹਾਮੀ ਨਹੀਂ ਭਰਦਾ। ਕੀ ਤੇਰੇ ਕੋਲੇ ਪੈਸੇ ਮੁੱਕ ਗਏ ਹਨ? ਤੂੰ ਬੜਾ ਕੰਜੂਸ
ਹੈ। ਪੈਸੇ ਖ਼ਰਚ ਕੇ, ਰਾਜ਼ੀ ਨਹੀਂ ਹੈਂ।
ਇੰਨੇ ਪੈਸੇ ਜੋੜ ਕੇ ਕੀ ਕਰਨੇ ਹਨ? ਮੈਂ ਪੈਸੇ ਦੇ ਦੇਵਾਂਗਾ। “ ਅਗਲਾ ਸੋਚਦਾ ਹੈ। ਸ਼ਾਇਦ ਇਹ ਬੰਦਾ ਸੁਧਰ ਗਿਆ ਹੈ। ਇਸ ਬਾਰ ਆਪੇ ਪੈਸੇ
ਦੇਵੇਗਾ। ਪਤਾ ਉਦੋਂ ਲੱਗਦਾ ਹੈ। ਜਦੋਂ ਫਿਰ ਖ਼ਾਲੀ ਜੇਬਾਂ ਝਾੜ ਦਿੰਦਾ ਹੈ। ਇਸ ਤਰਾਂ ਬੰਦਾ ਗ਼ਰੀਬੀ
ਕਰਕੇ ਵੀ ਨਹੀਂ ਕਰਦਾ। ਗ਼ਰੀਬ ਥੋੜ੍ਹਾ ਖਾ ਕੇ, ਪਾਣੀ ਦਾ ਗਲਾਸ ਪੀ ਲੈਂਦਾ ਹੈ। ਬਹੁਤੇ ਅਮੀਰ ਬੰਦੇ ਐਸਾ ਕਰਦੇ ਹਨ।
ਜਿੰਨਾ ਵੱਧ ਪੈਸਾ ਹੁੰਦਾ ਹੈ। ਸਬਰ ਦਾ ਬੰਨ੍ਹ ਟੁੱਟ ਜਾਂਦਾ ਹੈ। ਗਾਮੇ ਨੂੰ ਵੀ ਇਹ ਆਦਤ ਪੱਕ ਗਈ
ਸੀ। ਜੋ ਉਸ ਦੇ ਘਰ ਰਹਿੰਦੇ ਸਨ। ਉਨ੍ਹਾਂ ਦੇ ਪੈਸੇ ਖਾਈ ਜਾਂਦਾ ਸੀ। ਰਹਿਣ, ਖਾਣ ਦੇ ਖ਼ਰਚੇ ਵਿੱਚ
ਪੂਰੀ ਤਨਖ਼ਾਹ ਕੱਟੀ ਜਾਂਦਾ ਸੀ। ਉਹ ਆਪ ਲੋਕਾਂ ਦਾ ਹੱਕ ਖਾਈ ਜਾਂਦਾ ਸੀ, ਸ਼ਰਾਬ ਉਸ ਨੂੰ ਖਾਈ
ਜਾਂਦੀ ਸੀ। ਉਸ ਦੇ ਸਰੀਰ ਵਿੱਚੋਂ ਸ਼ਰਾਬ ਦਾ ਮੁਸ਼ਕ ਮਾਰਦਾ ਸੀ। ਇਹ ਪੁਰਾਣੇ ਸਮੇਂ ਦਾ ਬੰਦਾ ਮਨੀਲਾ
ਗਿਆ ਹੋਇਆ ਸੀ। ਇਸ ਲਈ ਇੱਥੋਂ ਦੀ ਬੋਲੀ ਧਗਾਲੋ ਬੋਲਣੀ ਜਾਣਦਾ ਸੀ। ਜਾਣ ਪਛਾਣ ਵਾਲਾ, ਨਵਾਂ ਬੰਦਾ ਇਸ ਨੂੰ
ਆਪਣੇ ਨਾਲ ਲੈ ਜਾਂਦਾ ਸੀ। ਗਾਮੇ ਦੇ ਪਿੰਡੋਂ ਇਸ ਦੇ ਜਮਾਤੀ ਦਾ ਮੁੰਡਾ ਮਨੀਲਾ ਨਵਾਂ ਹੀ ਆਇਆ ਸੀ।
ਇਸ ਨੂੰ ਕਿਸੇ ਦਫ਼ਤਰ ਦੇ ਕੰਮ ਲੈ ਗਿਆ। ਘੰਟੇ ਵਿੱਚ ਕੰਮ ਹੋ ਗਿਆ। ਗਾਮੇ ਨੇ ਉਸ ਨੂੰ ਕਿਹਾ, “ ਭਤੀਜ ਬਜ਼ੁਰਗ ਬੰਦੇ
ਦੀ ਸੇਵਾ ਕਰਨੀ ਚਾਹੀਦੀ ਹੈ। ਸਾਰਾ ਸ਼ਹਿਰ ਪਿੱਛੇ ਗਾਹ ਲਿਆ ਹੈ। ਤੂੰ ਤਾਂ ਚਾਹ ਦੀ ਘੁੱਟ ਨਹੀਂ
ਪਿਲਾਈ। “ ਮੁੰਡੇ ਨੇ ਕਿਹਾ, “ ਚਾਚਾ ਮੈਂ ਤਾਂ
ਸੋਚਦਾ ਸੀ। ਤੂੰ ਮੈਨੂੰ ਕੁੱਝ ਖੁਵਾਵੇਗਾ। “ “ ਇਹ ਹੋਟਲ ਆ ਗਿਆ।
ਤੇਰਾ ਕੰਮ ਹੋਣ ਦੀ ਖ਼ੁਸ਼ੀ ਵਿੱਚ ਇਸੇ ਤੋਂ ਘੁੱਟ
ਦਾਰੂ ਦੀ ਪੀਂਦੇ ਹਾਂ। ਮੱਛੀ ਵੀ ਖਾਂਦੇ ਹਾਂ। “ ਮੁੰਡੇ ਕੋਲ ਕੋਈ ਪੈਸਾ ਨਹੀਂ ਸੀ। ਉਸ ਨੇ ਸੋਚਿਆ ਗਾਮਾ ਪੈਸੇ ਦੇਵੇਗਾ।
ਗਾਮੇ ਦੀ ਨੀਅਤ ਸੀ। ਅੱਜ ਸ਼ਿਕਾਰ ਹੱਥ ਆ ਗਿਆ ਹੈ। ਸੁੱਕਾ ਨਹੀਂ ਜਾਣ ਦੇਣਾ।
ਦੋਨੇਂ ਹੋਟਲ ਦੇ ਅੰਦਰ ਗਏ। ਹੋਟਲ ਨੇ ਇੰਨਾ ਦੇ ਕਹੇ ਮੁਤਾਬਿਕ, ਖਾਣ-ਪੀਣ ਨੂੰ ਦੇ
ਦਿੱਤਾ। ਦੋ ਘੰਟੇ ਦੋਨੇਂ ਗੱਪਾਂ ਮਾਰਦੇ ਰਹੇ। ਮੱਛੀ ਖਾਂਦੇ ਤੇ ਸ਼ਰਾਬ ਪੀਂਦੇ ਰਹੇ। ਜਦੋਂ ਗਾਮੇ
ਦਾ ਕੋਟਾ ਪੂਰਾ ਹੋ ਗਿਆ। ਗਾਮੇ ਨੇ ਮੁੰਡੇ ਨੂੰ ਕਿਹਾ, “ ਬਿੱਲ ਚੁਕਤਾ ਕਰਦੇ। ਹੋਟਲ ਵਾਲੇ ਆਪਾਂ ਨੂੰ ਹੋਰ ਖਾਣ ਲਈ, ਬਾਰੀ-ਬਾਰੀ ਪੁੱਛਣ
ਆ ਰਹੇ ਹਨ। “ “ ਚਾਚਾ ਮੈਂ ਤਾਂ
ਸੋਚਦਾ ਸੀ। ਪੈਸੇ ਤੂੰ ਦੇਣੇ ਹਨ। ਮੇਰੇ ਕੋਲ ਤਾਂ ਕੋਈ ਪੈਸਾ ਬਚਿਆ ਨਹੀਂ ਹੈ। ਸਾਰੇ ਫ਼ੀਸ ਵਿੱਚ
ਦੇ ਦਿੱਤੇ ਹਨ। “ “ ਪੈਸਿਆਂ ਨੂੰ ਕੀ ਹੈ? ਮੈਂ ਦੇ ਦਿੰਦਾ
ਹਾਂ। ਮੇਰੇ ਹੁੰਦੇ ਤੂੰ ਫ਼ਿਕਰ ਨਾਂ ਕਰ। ਤੂੰ ਭਾਵੇਂ ਹੋਰ ਸ਼ਰਾਬ ਦਾ ਪੈੱਗ ਮੰਗਾ ਕੇ ਪੀ ਲੈ। ਮੈਂ
ਬਾਥਰੂਮ ਜਾ ਕੇ ਆਇਆ। “ ਉਸ ਮੁੰਡੇ ਨੇ ਕਈ
ਪੈੱਗ ਪੀ ਲਏ। ਉਹ ਸ਼ਰਾਬੀ ਹੋ ਕੇ ਲੁਟਕ ਗਿਆ। ਗਾਮਾ ਪਿਛਲੇ ਦਰਾਂ ਵਿਚੋਂ ਦੀ ਆਪ ਦੀ ਕਾਰ ਕੋਲ
ਚਲਾ ਗਿਆ ਸੀ। ਨਾਲੇ ਖ਼ੁਸ਼ ਹੋ ਰਿਹਾ ਸੀ। ਦਿਹਾੜੀ ਬਣ ਗਈ। ਕਾਰ ਤੇ ਉਸ ਦੀ ਟੈਂਕੀ ਫੁੱਲ ਸੀ।
ਮੁੰਡੇ ਨੂੰ ਜਦੋਂ ਹੋਸ਼ ਆਇਆ। ਉਸ ਦੇ ਗੁੱਟ ਉੱਤੇ ਘੜੀ ਤੇ ਉਂਗਲ਼ ਵਿੱਚ ਛਾਪ ਨਹੀਂ ਸੀ। ਉਹ ਹੋਟਲ
ਤੋਂ ਬਾਹਰ ਸੜਕ ਉੱਤੇ ਪਿਆ ਸੀ।
Comments
Post a Comment