ਭਾਗ 48 ਪੈਸਿਆਂ ਨਾਲ ਗੋਲਕਾਂ ਭਰਨ ਵਾਲੀ ਸੰਗਤ ਜ਼ਿੰਦਾਬਾਦ ਆਪਣੇ ਪਰਾਏ


ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ
satwinder_7@hotmail.com


ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਸੱਚੇ ਸ਼ਰਧਾਲੂ, ਜੋ ਮਨ ਦੇ ਗ਼ਰੀਬ ਹਨ। ਉਹ ਇਸ ਉੱਚੇ ਤੋਂ ਇਨਸਾਫ਼ ਮੰਗਦੇ ਹਨ। ਇਸੇ ਕੋਲ ਹੀ ਫ਼ਰਿਆਦ ਕਰਦੇ ਹਨ। ਦੁਨੀਆ ਦੀਆਂ ਅਦਾਲਤਾਂ, ਉਨ੍ਹਾਂ ਲਈ ਕੋਈ ਅਰਥ ਨਹੀਂ ਰੱਖਦੀਆਂ। ਉਹ ਸਬ ਕੁੱਝ ਰੱਬ ਉੱਤੇ ਸਿਟਦੇ ਹਨ। ਸਮਾਂ ਆਉਣ ਤੇ ਉਨ੍ਹਾਂ ਨੂੰ ਇਨਸਾਫ਼ ਜ਼ਰੂਰ ਮਿਲਦਾ ਹੈ। ਜਦੋਂ ਰੱਬ ਦੀ ਡਾਂਗ ਪੈਂਦੀ ਹੈ। ਆਵਾਜ਼ ਨਹੀਂ ਕਰਦੀ। ਪਰ ਸੁਰਤ ਟਿਕਾਣੇ ਲਾ ਦਿੰਦੀ ਹੈ। ਹਰ ਪਲ਼ ਦਾ ਹਿਸਾਬ ਹੁੰਦਾ ਹੈ। ਗੁਰਦੁਆਰੇ ਦੇ ਪ੍ਰਧਾਨ, ਸੈਕਟਰੀ ਤੇ ਇੰਨਾ ਦੇ ਹੋਰ ਸਾਥੀ, ਦੁਨੀਆ ਦੀਆਂ ਅਦਾਲਤਾਂ ਵਿੱਚ ਗੋਲਕ ਦਾ ਪੈਸਾ ਢੇਰੀ ਕਰੀ ਜਾਂਦੇ ਹਨ। ਇੰਨਾ ਨੇ ਕਿਹੜਾ ਹੱਥਾਂ ਨਾਲ ਕਮਾਇਆ ਹੈ? ਜਿੰਨਾ ਲੋਕਾਂ ਦੀ ਇਹ ਕਮਾਈ ਹੈ। ਜੇ ਉਹੀ ਕਿਸੇ ਭੁੱਖੇ ਨੂੰ ਖਾਣਾ, ਨੰਗੇ ਨੂੰ ਕੱਪੜਾ, ਗ਼ਰੀਬ ਨੂੰ ਬਿਸਤਰਾ, ਲੋੜਵੰਦ ਨੂੰ ਪੈਸਾ ਦੇਣ ਦੀ ਬਜਾਏ। ਇੰਨਾ ਵਿਹਲੜਾ ਦੀਆਂ ਗੋਗੜਾਂ ਪਾਲਣੀਆਂ ਚਾਹੁੰਦੇ ਹਨ। ਹੋਰ ਕੋਈ ਕੀ ਕਰ ਸਕਦਾ ਹੈ? ਲੋਕਾਂ ਦੇ ਖ਼ੂਨ ਪਸੀਨੇ ਦੀ ਕਮਾਈ, ਮੰਦਰਾਂ ਦੇ ਪੁਜਾਰੀਆਂ ਨੇ ਹੜੱਪਣੀ ਹੀ ਹੈ। ਪ੍ਰਧਾਨ, ਸੈਕਟਰੀ ਤੇ ਇੰਨਾ ਦੇ ਹੋਰ ਸਾਥੀ, ਗੁਰਦੁਆਰੇ ਦੇ ਪੈਸੇ ਖਾਣ ਦਾ ਕੇਸ ਹੋਣ ਕਰਕੇ, ਸਾਬਕਾ ਪ੍ਰਧਾਨ ਉੱਤੇ ਗਵਾਹੀ ਦੇਣ ਨੂੰ ਅਦਾਲਤ ਵਿੱਚ ਤਰੀਕ ਤੇ ਜਾ ਰਹੇ ਸਨ। ਇੰਨਾ ਨੂੰ ਪਬਲਿਕ ਟਰੇਨ ਵਿੱਚ ਚੜ੍ਹਨਾ ਪਿਆ। ਉੱਥੇ ਅਦਾਲਤ ਦੇ ਨੇੜੇ ਡਾਊਨਟੂਨ ਕਾਰ ਪਾਰਕਿੰਗ ਦੀ ਪ੍ਰਾਬਲਮ ਸੀ। ਇਸ ਲਈ ਉਹ ਕਾਰ ਦੀ ਥਾਂ ਟਰੇਨ ਵਿੱਚ ਚਲੇ ਗਏ। ਟਰੇਨ ਵਿੱਚ ਉਨ੍ਹਾਂ ਨੂੰ ਇੱਕ ਮੁੰਡਾ ਮਿਲ ਗਿਆ। ਪ੍ਰਧਾਨ ਨੇ ਉਸ ਨੂੰ ਕਿਹਾ, “ ਤੂੰ ਤਾਂ ਬਈ ਸਿੱਖਾਂ ਦਾ ਮੁੰਡਾ ਲੱਗਦਾ। ਤੇਰੇ ਕੜਾ ਪਾਇਆ ਹੈ। ਮੁੰਡੇ ਨੇ ਕਿਹਾ, “ ਸਿੱਖ ਮੁੰਡਾ ਸੋਨੂੰ ਥਾਂ। ਉਹ ਮੇਰਾ ਦੋਸਤ ਥਾਂ। “ “ ਅੱਛਾ ਸੋਨੂੰ ਤੇਰਾ ਦੋਸਤ ਸੀ। ਉਸ ਦਾ ਪਿਛਲੇ ਮਹੀਨੇ ਲੌਗ ਵੀਕਇੰਡ ਨੂੰ ਭੋਗ ਪਿਆ ਸੀ  ਵੈਸੇ ਤਾਂ ਅੱਛਾ ਲੜਕਾ ਥਾਂ। ਕਾਲਜ ਮੇ ਹਮ ਸਾਥ ਪੜ੍ਹਤੇ ਥੇ। ਉਸ ਨੇ ਹੀ ਹਮੇ ਕੜੇ ਦੀਏ ਥੇ।   ਮੁੰਡਿਆ ਤੇਰਾ ਨਾਂਮ ਕੀ ਹੈ? “ ਮੇਰਾ ਨਾਮ ਅਲੀ-ਖ਼ਾਨ ਹੈ। ਨਾਮ ਸੁਣਦੇ ਹੀ ਪ੍ਰਧਾਨ ਦੀਆਂ ਅੱਖਾਂ ਹੋਰ ਖੁੱਲ ਗਈਆਂ। ਗ਼ੁੱਸੇ ਨਾਲ ਬਾਸ਼ਾ ਫੈਲ ਗਈਆਂ। ਸਾਹਮਣੇ ਇੱਕ ਹੋਰ ਮੁੰਡਾ ਬੈਠਾ ਸੀ। ਉਸ ਨੂੰ ਸੈਕਟਰੀ ਨੇ ਪੁੱਛਿਆ, “ ਕਾਕਾ ਕੜਾ ਤੇਰੇ ਵੀ ਪਾਇਆ ਹੈ। ਅੱਜ ਕਲ ਬਹੁਤੇ ਮੁੰਡੇ ਕੜੇ ਨਹੀਂ ਪਾਉਂਦੇ। “ “ ਹਮੇ ਵੀ ਸੋਨੂੰ ਨੇ ਹੀ ਕੜਾਂ ਦੀਆ ਹੈ। ਬੋ ਵਿਸਾਖੀ ਕੇ ਦਿਨ ਗੁਰਦੁਆਰੇ ਗਿਆ ਥਾ। ਉਸ ਨੇ ਬਤਾਇਆ, “ ਗੁਰਦੁਆਰੇ ਕੇ ਬਾਹਰ ਟਰੱਕ ਕੇ ਅੰਦਰ ਕੜੇ ਔਰ, ਧਾਰਮਿਕ ਕਿਤਾਬੋਂ ਕੀ, ਦੁਕਾਨ ਲਗੀ ਥੀ। ਮੈਂ ਨੇ ਦੋਸਤੀ ਕੀ ਗਿਫ਼ਟ ਲੇ ਲੀ, ਆਪ ਸਬ ਕੇ ਲੀਏ ਕੜੇ ਖ਼ਰੀਦ ਲੀਏ ਹੈ। ਹਮ ਸਬ ਦੋਸਤੋ ਕੋ ਦੇ ਦੀਏ ਥੇ। ਤੇਰਾ ਕੀ ਨਾਮ ਹੈ? “ “ ਮੇਰਾ ਨਾਮ ਸ਼ਰਮਾ ਹੈ। “ “ ਕੋਈ ਹੋਰ ਵੀ ਤੁਹਾਡਾ ਦੋਸਤ ਟਰੇਨ ਵਿੱਚ ਬੈਠਾ ਹੈ। ਜਿਸ ਨੇ ਕੜਾ ਪਾਇਆ ਹੈ। “ “ ਰਾਮੂ ਤੇ ਮਹਿਮੂਦ ਨੇ ਵੀ ਕੜਾ ਪਾਇਆ ਹੈ। ਹਮ ਸਬ ਏਕ ਘਰ ਮੈ ਰਹਿਤੇ ਹੈ। ਰੂਮਮੇਟ ਹੈ। ਏਕ ਸਾਥ ਪੜ੍ਹਤੇ ਹੈ। ਪੰਜਾਬੀ ਲੜਕਾ ਸੋਨੂ ਸਬ ਕਾ ਦੋਸਤ ਥਾ।

ਪ੍ਰਧਾਨ ਨੇ ਕਿਹਾ, “ ਇਹ ਕੜੇ ਸਿਰਫ਼਼ ਸਿੱਖਾਂ ਵਾਸਤੇ ਹਨ। ਤੁਸੀਂ ਕਿਉਂ ਪਾਏ ਹਨ? “ ਸੈਕਟਰੀ ਨੇ ਕਿਹਾ, “ ਮੈਨੂੰ ਪਤਾ ਹੈ। ਇੰਨਾਂ ਨੇ ਕੜੇ ਸਿੱਖਾਂ ਦੀਆਂ ਕੁੜੀਆਂ ਫਸਾਉਣ ਨੂੰ ਪਾਏ ਹਨ। ਸੋਨੂੰ ਦਾ ਐਵੇ ਹੀ ਨਾਂਮ ਲੈਂਦੇ ਹਨ। ਇਹ ਕੜੇ ਪਾ ਕੇ, ਆਪਣੇ ਲੋਕਾਂ ਦਾ ਭੇਤ ਲੈਂਦੇ ਫਿਰਦੇ ਹਨ। ਹਿੰਦੂ ਮੁਸਲਮਾਨ ਸਿੱਖਾਂ ਦਾ ਭੇਸ ਕਰਕੇ, ਕੋਈ ਸ਼ਾਜਸ਼ ਕਰਨ ਵਾਲੇ ਹਨ। ਅਲੀ-ਖ਼ਾਨ ਨੇ ਕਿਹਾ, “ ਕੜੇ ਲੋਹੇ ਕੇ ਹੈਂ। ਦੁਕਾਨੋਂ ਮੇ ਮਿਲਤੇ ਹੈਂ। ਹਮ ਕਿਉਂ ਨਹੀਂ ਪਾ ਸਕਤੇ? ਹਮਾਰੇ ਧਰਮ ਮੇ ਚਾਰ ਔਰਤੇ ਸ਼ਰੇਆਮ ਰੱਖ ਸਕਤੇ ਹੈ। ਕੜੇ ਪਹਿਨ ਕਰ ਹਮ ਔਰਤੋਂ ਕੋ ਨਹੀਂ ਠੱਗਤੇ। ਐਸਾ ਆਪ ਕਰਤੇ ਹੋਗੇ।   ਸ਼ਰਮੇ ਨੇ ਕਿਹਾ, “ ਇਸ ਪੇ ਕੌਨਸੀ ਮੋਹਰ ਲੱਗੀ ਹੈ। ਸਿੱਖ ਹੀ ਕੜਾ ਪਾ ਸਕਤੇ ਹੈਂ। ਪ੍ਰਧਾਨ ਨੇ ਕਿਹਾ, “ ਆਜਾ ਉਏ ਸੈਕਟਰੀ ਇੰਨਾਂ ਨੂੰ ਕੜਾ ਪਾਉਣ ਦਾ ਮਜ਼ਾ ਦੇਈਏ। ਨਾਲੇ ਚਾਰਾਂ ਦੇ ਕੜੇ ਉਤਾਰੀਏ। ਇੰਨਾ ਨੂੰ ਢਾਹ ਕੇ, ਸੋਦਾ ਲਵੋ। ਕੜਾ ਪਾਉਣਾ, ਇੱਕ ਪਾਸੇ ਰਿਹਾ। ਕੜੇ ਵਾਲੇ ਕੋਲ ਖੜ੍ਹਨਗੇ ਵੀ ਨਹੀਂ। ਰਾਮੂ ਨੇ ਕਿਹਾ, “ ਮੈਂ ਇਹ ਕੜਾ ਨਹੀਂ ਉਤਾਗਾ। ਮੇਰੇ ਦੋਸਤ ਸੋਨੂੰ ਕੀ ਨਿਸ਼ਾਨੀ ਹੈ।   ਸੈਕਟਰੀ ਨੇ ਕਿਹਾ, “ ਇੰਨੇ ਜਾਣੇ ਖੜ੍ਹੇ ਹੋ। ਇੰਨਾ ਨੂੰ ਦੇਵੋ ਤੋਸਾ, ਸੋਨੂੰ ਪਿੱਛੇ ਹੀ ਭੇਜ ਦਿਉ। ਕੁੱਟ-ਕੁੱਟ ਮੂੰਹ ਸਿਰ ਵਗਾੜ ਦੇਵੋ। ਮੁੜ ਕੇ ਲੱਲੂ-ਪੰਜੂ ਇਹ ਹਿੰਮਤ ਨਾਂ ਕਰੇ। ਕੜੇ ਲਾਹ ਲਵੋ।

ਪੂਰਾ ਦਾ ਪੂਰਾ ਜਥਾ ਚਾਰਾਂ ਮੁੰਡਿਆਂ ਉੱਤੇ ਭੁੱਖੇ ਸ਼ੇਰ ਵਾਂਗ ਟੁੱਟ ਪਿਆ। ਕਿਸੇ ਨੇ ਪੱਗ ਹੀ ਗਲ਼ ਵਿੱਚ ਪਾ ਲਈ। ਕਿਸੇ ਨੇ ਗਲ਼ੋਂ ਫੜ ਲਏ। ਕਈਆਂ ਨੇ ਜੁੱਤੀਆਂ ਲਾਹ ਲਈਆਂ। ਆਪ ਭਾਵੇਂ ਪੈਰਾਂ, ਸਿਰ ਤੋਂ ਨੰਗੇ ਹੋ ਗਏ। ਉਨ੍ਹਾਂ ਨੂੰ ਪੈਰਾਂ ਵਿੱਚ ਲਿਤਾੜ ਦਿੱਤਾ। ਇਕੱਠ ਵਿੱਚੋਂ ਕਈ ਆਵਾਜ਼ਾਂ ਆਈਆਂ। ਜੋ ਮਾਂਵਾਂ, ਭੈਣਾਂ, ਧੀਆਂ ਦੀਆਂ ਨੰਗੀਆਂ ਗਾਲ਼ਾਂ ਕੱਢ ਰਹੇ ਸਨ। ਅੰਮ੍ਰਿਤਧਾਰੀ ਪੰਜ ਕਕਰਾਂ ਵਾਲੇ ਮਰਦ ਉਨ੍ਹਾਂ ਹਿੰਦੂ, ਮੁਸਲਮਾਨਾਂ ਨੂੰ ਗਾਲ਼ਾਂ ਕੱਢਣ ਦੇ ਬਹਾਨੇ, ਔਰਤਾਂ ਦੇ ਪ੍ਰਾਈਵੇਟ ਅੰਗਾਂ ਦੇ ਨਾਮ ਲੈ ਕੇ, ਬੁੱਲ੍ਹਾਂ ਉੱਤੇ ਜੀਭ ਫੇਰ ਰਹੇ ਸਨ। ਟਰੇਨ ਵਿੱਚ ਹੱਲਾ ਮੱਚ ਗਿਆ। ਹੋਰ ਰੰਗਾਂ ਦੇ ਗੋਰੇ, ਕਾਲੇ ਚੀਨੇ ਸਬ ਉਨ੍ਹਾਂ ਨੂੰ ਛੁਡਾਉਣ ਲੱਗੇ। ਇੱਕ ਚੀਨੇ ਨੇ ਕਿਹਾ, “ ਪਬਲਿਕ ਮੂਹਰੇ ਬੰਦੇ ਕੁੱਟੀ ਜਾਂਦੇ ਹੋ। ਇੰਨਾ ਨੂੰ ਛੱਡੋ। ਕਾਲੇ ਬੰਦੇ ਦੋ ਚਾਰ ਕੁ ਜਾਣੇ ਸਨ। ਉਨ੍ਹਾਂ ਨੇ ਧੱਕੇ ਮਾਰ ਕੇ ਅਲੱਗ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਿਹਾ, “ ਜੇ ਤੁਸੀਂ ਨਹੀਂ ਹਟਦੇ। ਸਾਨੂੰ ਧੱਕਾ ਕਰਨਾ ਪਵੇਗਾ। ਤੁਹਾਡਾ ਵੀ ਇਹੀ ਹਾਲ ਪਬਲਿਕ ਕਰ ਸਕਦੀ ਹੈ। ਗੋਰੇ ਨੇ ਕਿਹਾ, “ ਮੈਂ 911 ਕਰ ਦਿੱਤਾ ਹੈ। ਅਗਲੇ ਸਟੇਸ਼ਨ ਤੇ ਤੁਹਾਨੂੰ ਪਸਟ ਏਡ ਮਿਲ ਜਾਵੇਗੀ। ਹੋਰ ਲੋਕ ਵੀ ਛੁਡਾਉਣ ਲੱਗ ਗਏ ਸਨ। ਆਪਸ ਵਿੱਚ ਹੀ ਉਲਝਣ ਲੱਗ ਗਏ ਸਨ। ਟਰੇਨ ਅਗਲੇ ਸਟੇਸ਼ਨ ਤੇ ਰੁਕ ਗਈ ਸੀ। ਕੜੇ ਪਾਏ ਹੋਏ ਮੁੰਡਿਆਂ ਦੇ ਹੱਥਾਂ, ਨੱਕ, ਮੂੰਹ ਵਿੱਚੋਂ ਖ਼ੂਨ ਨਿਕਲ ਰਿਹਾ ਸੀ। ਉਨ੍ਹਾਂ ਨੂੰ ਐਂਬੂਲੈਂਸ ਵਿੱਚ ਲੈ ਗਏ ਸਨ। ਗੁਰਦੁਆਰੇ ਦਾ ਪ੍ਰਧਾਨ, ਸੈਕਟਰੀ ਤੇ ਇੰਨਾ ਦੇ ਹੋਰ ਸਾਥੀ ਦੇ ਪੁਲਿਸ ਵਾਲਿਆਂ ਨੇ ਚਾਰਜ ਲੱਗਾ ਦਿੱਤੇ ਸਨ। ਅਦਾਲਤ ਵਿੱਚ ਜਾਣ ਲਈ ਹੋਰ ਚਾਰ ਬੰਦਿਆਂ ਦੇ ਕੇਸ ਪਾ ਦਿੱਤੇ ਸਨ। ਪੈਸਿਆਂ ਨਾਲ ਗੋਲਕਾਂ ਭਰਨ ਵਾਲੀ ਸੰਗਤ ਜ਼ਿੰਦਾਬਾਦ। ਸੰਗਤ, ਪਬਲਿਕ ਜੀ ਕੀ ਕਦੇ ਸੋਚਿਆਂ ਹੈ? ਇਹ ਮੰਦਰਾਂ ਦੇ ਰਾਖੇ, ਤੁਹਾਡਾ ਇੱਕ-ਇੱਕ ਪੈਸਾ ਐਸ਼ ਤੇ ਸੁੱਖਾਂ ਲਈ ਆਪਦੇ ‘ਤੇ ਖ਼ਰਚਦੇ ਹਨ।

Comments

Popular Posts