ਸਭ ਕਰੋਂ ਮੂੰਹ ਮਿੱਠਾ ਦੀਵਾਲੀ ਆਈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ
satwinder_7@hotmail.com
ਹਰ ਸਾਲ ਦੀ ਤਰ੍ਹਾਂ ਦੀਵਾਲੀ ਆਈ।
ਵਿਹੜਿਆਂ ਦੇ ਵਿਚ ਰੌਸ਼ਨੀ ਲਿਆਈ।
ਮੱਸਿਆ ਦੀ ਕਾਲੀ ਰਾਤ ਜਗਮਗਾਈ।
ਪਿਤਾ ਹਰਗੋਬਿੰਦ ਜੀ ਨੇ ਬੰਦੀ ਛੁਡਾਵਾਈ।
ਗਵਾਲੀਅਰ ਤੋਂ ਰਾਜਿਆਂ ਨੂੰ ਮਿਲੀ ਰਿਹਾਈ।
ਰਾਮ ਚੰਦਰ ਜੀ ਨਾਲ ਸੀਤਾ ਮਾਤਾ ਵੀ ਆਈ।
ਬਣਵਾਸ ਮੁੱਕਣ ਦੀ ਖ਼ੁਸ਼ੀ ਨੂੰ ਦਿਵਾਲ਼ੀ ਮਨਾਈ।
ਦੇਖ ਪਿਆਰਿਆ ਦੇ ਮੂੰਹ ਤੇ ਮੁਸਕਾਨ ਆਈ।
ਘਰ-ਘਰ ਲੋਕਾਂ ਵੇ ਅੱਜ ਦੀਪ ਮਾਲਾ ਜਗਾਈ।
ਧਰਤੀ ਦੇਖ ਰੌਸ਼ਨਾਈ ਸਭ ਨੂੰ ਖ਼ੁਸ਼ੀ ਥਿਆਈ।
ਸਤਵਿੰਦਰ ਦੇਵੇ ਜੀ ਸਭ ਜਗਤ ਨੂੰ ਵਧਾਈ।
ਸੱਤੀ ਸਭ ਕਰੋਂ ਮੂੰਹ ਮਿੱਠਾ ਦੀਵਾਲੀ ਆਈ।


Comments

Popular Posts