ਭਾਗ
46 ਧਰਮੀ ਬਾਣੇ ਵਿੱਚ ਠੱਗ, ਡਾਕੂ, ਚੋਰ, ਗੁੰਡੇ ਵੀ ਹਨ ਆਪਣੇ ਪਰਾਏ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਗੁਰਦੁਆਰੇ
ਵੋਟਾਂ ਪੈਣੀਆਂ ਹੋਣ ਜਾਂ ਲੜਾਈ ਹੋਣ ਵਾਲੀ ਹੋਵੇ। ਜੇ ਕੋਈ ਤਮਾਸ਼ਾ ਹੋਣ ਵਾਲਾ ਹਾਂ। ਫਿਰ ਬਹੁਤ
ਇਕੱਠ ਹੁੰਦਾ ਹੈ। ਹੋਰਾਂ ਨੂੰ ਵੀ ਫ਼ੋਨ ਕਰਕੇ ਸੱਦਦੇ ਹਨ। ਐਸੇ ਲੋਕ ਆਪਦੇ ਘਰ ਦਾ ਤਮਾਸ਼ਾ ਵੀ ਹੋਰਾਂ ਨੂੰ ਐਸੇ ਹੀ ਦਿਖਾਉਂਦੇ ਹੋਣੇ ਹਨ।
ਗੁਰਦੁਆਰੇ ਲੜਾਈ ਤੇ ਨੋਟ ਉਗਰਾਉਣ ਦਾ ਅੱਡਾ ਬਣ ਗਏ ਹਨ। ਆਮ ਬੰਦੇ ਗੁਰਦੁਆਰੇ ਸ੍ਰੀ ਗੁਰੂ ਗ੍ਰੰਥਿ
ਸਾਹਿਬ ਨੂੰ, ਰੁਮਾਲਿਆਂ ਵਿੱਚ ਬੰਦ ਨੂੰ ਮੱਥਾ
ਟੇਕਣ ਜਾਂਦੇ ਹਨ। ਕਈ ਤਾਂ ਕੰਮ ਹੋਣ ਵੇਲੇ 50, 100
ਦੀ ਸੁੱਖ ਸੁਖ ਲੈਂਦੇ ਹਨ। ਗੋਲਕ ਵਿੱਚ ਪੈਸੇ ਪਾ ਕੇ, ਸਿਰੋਂ
ਬੋਝ ਉਤਾਰਦੇ ਹਨ। ਜੋ ਲੋਕ ਜੇਬਾਂ ਵਿੱਚੋਂ ਪੈਸੇ ਪਾਉਂਦੇ ਹਨ। ਐਸੇ ਜਿਆਦਾਤਰ ਲੋਕਾਂ ਦੀਆਂ ਅੱਖਾਂ, ਕੰਨ ਬੰਦ ਹੀ ਕਿਤੇ ਹੁੰਦੇ ਹਨ। ਗੁਰਦੁਆਰੇ ਕੀ
ਹੋ ਰਿਹਾ ਹੈ? ਕੀ ਵਿਗੜ ਰਿਹਾ ਹੈ? ਕੌਣ ਪ੍ਰਧਾਨ ਹੈ? ਸਾਂਝੇ ਬਾਬੇ ਨੂੰ ਕੋਈ ਨਹੀਂ ਸੰਭਾਲਦਾ। ਜੇ
ਪੁੱਤ ਇੱਕ ਹੋਵੇਗਾ, ਤਾਂ ਸੇਵਾ ਕਰੇਗਾ। ਕਈ ਤਾਂ ਸਾਬਤ ਕਰ ਦਿੰਦੇ
ਹਨ। ਅਸਲ ਮਾਪਿਆਂ ਦੀ ਔਲਾਦ ਨਹੀਂ ਹਨ। ਐਸੀ ਔਲਾਦ ਆਪਦੇ ਮਾਂ-ਬਾਪ ਨੂੰ ਲੋਕਾਂ ਆਸਰੇ ਚੁਰਾਹੇ
ਵਿੱਚ ਬੈਠਾ ਦਿੰਦੀ ਹੈ। ਉਹ ਮਾਪਿਆਂ ਲਈ ਜੰਮਿਆ ਨਾਂ ਜੰਮਿਆ ਇੱਕ ਬਰਾਬਰ ਹੈ। ਐਸੇ ਲੋਕ ਹੀ ਕੌਮ
ਦੇ ਆਗੂ ਬਣਦੇ ਹਨ। ਗੁਰਦੁਆਰੇ,
ਮੰਦਰਾਂ ਨੂੰ ਚੈਰਟੀ ਦੇ ਕੇ, ਦਾਨ ਕਰਨ ਵਾਲੇ ਬਹੁਤੇ ਲੋਕਾਂ ਦੀ ਕਮਾਈ ਹੱਕ
ਦੀ ਨਹੀਂ ਹੁੰਦੀ। ਹੇਰਾ-ਫੇਰੀ ਦੀ ਹੁੰਦੀ ਹੈ। ਕੋਈ ਹੀ ਇਮਾਨਦਾਰ ਹੁੰਦਾ ਹੈ। ਉਹ ਜਾਂਨਣਾਂ
ਚਹੁੰਦੇ ਵੀ ਨਹੀਂ ਹਨ। ਗੋਲਕ ਦੇ ਪੈਸੇ ਕੀਹਦੇ ਢਿੱਡ ਵਿੱਚ ਜਾਂਦੇ ਹਨ? ਪਤਾ ਜ਼ਰੂਰ ਹੁੰਦਾ ਹੈ। ਗੁਰਦੁਆਰੇ ਦੀ
ਦੇਖ-ਭਾਲ ਕਰਨ ਵਾਲਿਆਂ ਮੈਂਬਰਾਂ, ਗ੍ਰੰਥੀਆਂ
ਨੇ, ਗੋਲਕ ਵਿਚੋਂ ਦਿਹਾੜੀ ਕੱਢਣੀ ਹੈ। ਘਰ ਦਾ
ਰਾਸ਼ਨ, ਬਿੱਲ ਬੱਤੀਆਂ, ਮੌਰਗੇਜ਼, ਕਿਰਾਇਆ ਇੱਥੋਂ ਹੀ ਜਾਣਾ ਹੈ। ਧਰਮੀ ਬਾਣੇ ਵਿਚ ਠੱਗ, ਡਾਕੂ, ਚੋਰ, ਗੁੰਡੇ ਵੀ ਹਨ।
ਜੇ
ਆਮ ਲੋਕ ਗੋਲਕਾਂ ਭਰਨੋਂ ਹੱਟ ਜਾਣ, ਗੁਰਦੁਆਰੇ
ਦੇ ਗ੍ਰੰਥੀ, ਪ੍ਰਧਾਨ ਭੁੱਖੇ ਮਰਦੇ ਚੂਹਿਆਂ ਦੇ ਖੇਤ ਛੱਡਣ
ਵਾਂਗ, ਧਾਰਮਿਕ ਥਾਵਾਂ ਤੋਂ ਆਪੇ ਨਿਕਲ ਜਾਣਗੇ। ਨਾਗ
ਧੰਨ, ਮਨੀ ਦੁਆਲੇ ਹੁੰਦੇ ਹਨ। ਸੋਨੂੰ ਦੇ ਭੋਗ
ਪਿੱਛੋਂ ਮੀਟਿੰਗ ਦੇ ਵਿਚਾਲੇ ਹੀ ਕਮੇਟੀ ਦੇ ਚਾਰ ਮੈਂਬਰ ਚਾਦਰ ਲੈ ਕੇ ਆ ਗਏ ਸਨ। ਉਨ੍ਹਾਂ ਨੇ
ਗੋਲਕ ਦਾ ਜਿੰਦਾ ਖੋਲਿਆਂ। ਪੈਸੇ ਉਸ ਵਿਚ ਢੇਰੀ ਕੀਤੇ। ਮੁੜ ਕੇ ਜਿੰਦਾ ਫਿਰ ਲਾ ਦਿੱਤਾ। ਪੈਸਿਆਂ
ਦੀਆਂ ਦੋ ਪੰਡਾਂ ਬੰਨੀ, ਚਾਰ-ਚਾਰ ਬੰਦੇ ਚੱਕ ਕੇ, ਕਮਰੇ ਵਿੱਚ ਲੈ ਗਏ। ਚਾਰਾਂ ਨੇ ਦਰਵਾਜ਼ਾ
ਅੰਦਰੋਂ ਬੰਦ ਕਰ ਲਿਆ। ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਕੀ ਲਿਖਿਆ ਹੈ? ਆਮ ਲੋਕ ਪੜ੍ਹਦੇ ਨਹੀਂ ਹਨ। ਬਹੁਤਿਆਂ ਨੂੰ ਇਹੀ
ਨਹੀਂ ਪਤਾ ਇਸ ਦਾ ਲਿਖਾਰੀ ਕੌਣ-ਕੌਣ ਹੈ? ਗਿਣਤੀ ਦੇ ਬੰਦੇ ਹਨ। ਜਿੰਨਾ ਨੇ ਇਕੱਲੇ ਬੈਠ
ਕੇ, ਸ੍ਰੀ ਗੁਰੂ ਗ੍ਰੰਥਿ ਸਾਹਿਬ, ਜਾਂ ਆਪਦਾ ਕੋਈ ਧਾਰਮਿਕ ਗ੍ਰੰਥਿ ਪੜ੍ਹਿਆ, ਬਿਚਾਰਿਆ, ਅਰਥਾਂ ਸਮੇਤ ਸਮਝਿਆ ਹੋਵੇਗਾ। ਲੋਕਾਂ ਨੇ ਸੁਣਨਾ ਤਾਂ ਕੀ ਹੈ? ਹਰ ਕੋਈ ਆਪਦੀ ਸੁਣਾਉਣੀ ਚਾਹੁੰਦਾ ਹੈ। ਕੁੱਝ
ਵੀ ਪੁਰਾਣਾਂ ਲਿਖਿਆ ਪੜ੍ਹਦੇ ਹਾਂ। ਉਸ ਵਿੱਚ ਗਿਆਨ, ਗੁਣ, ਤਜਰਬੇ, ਰਸਤੇ ਜਰੂਰ ਲੱਭਦੇ ਹਨ।
ਗੁਰਦੁਆਰੇ ਵਿੱਚ ਚੰਗੀ ਤਰਾਂ ਗੁੰਮ-ਗੁਮਾਟ ਨਹੀਂ ਨਿਕਲਿਆ
ਸੀ। ਗੁਰਦੁਆਰੇ ਦੇ ਆਗੂਆਂ ਨੇ,
ਰਿਸਟੋਰਿੰਟ ਵਿੱਚ ਵੋਟਾਂ ਦੀ ਮੀਟਿੰਗ ਰੱਖੀ
ਸੀ। ਇੱਥੇ ਮੀਡੀਆ ਵਾਲੇ ਵੀ ਖ਼ਬਰਾਂ ਲੈਣ ਨੂੰ ਆਏ ਹੋਏ ਸਨ। ਸ਼ਰਾਬੀ, ਸ਼ਰਾਰਤੀ, ਤਮਾਂਸ਼ਗੀਰੀ ਇਕੱਠੇ ਹੋਏ ਸਨ। ਗਾਮੇ ਨੂੰ ਬੰਤਾ ਮੀਟਿੰਗ ਵਿੱਚ ਲੈ ਆਇਆ ਸੀ। ਇਹ ਵੀ
ਦੇਖਣਾ ਚਾਹੁੰਦੇ ਸਨ। ਅੱਗੇ ਕੀ ਹੋਵੇਗਾ? ਉੱਥੇ
ਆਲੂ-ਗੋਭੀ ਵਾਲੇ ਪਕੌੜਿਆਂ, ਚਾਹ-ਪਾਣੀ ਦਾ ਪ੍ਰਬੰਧ ਸੀ। ਕਈ ਪ੍ਰਧਾਨ ਦੇ
ਬਹੁਤੇ ਨਜ਼ਦੀਕੀ ਬੰਦੇ ਪਰੇ ਨੂੰ ਹੋ ਕੇ, ਕਾਰਾਂ
ਵਿਚ ਲਿਜਾ ਕੇ, ਮੱਛੀ ਤੰਦੂਰੀ ਮੁਰਗ਼ੇ ਵੀ ਸ਼ਰਾਬ ਨਾਲ ਚੱਬੀ
ਜਾਂਦੇ ਸਨ। ਮਿਠਿਆਈਆਂ, ਪੀਜ਼ਾ ਦੋਨੇਂ ਹੱਥਾਂ ਨਾਲ ਛੱਕ ਰਹੇ ਸਨ। ਖ਼ਰਚਾ
ਸਾਰਾ ਗੋਲਕ ਵਿਚੋਂ ਹੀ ਹੋ ਰਿਹਾ ਸੀ। ਵੈਸੇ ਲੰਗਰ ਵਿੱਚ ਵੀ ਐਸੇ ਲੋਕ ਸੁੱਕੀਆਂ ਬਿਹੀਆਂ ਰੋਟੀਆਂ, ਮਾਂਹਾਂ ਦੀ ਦਾਲ ਨਾਲ ਮੱਥਾ ਨਹੀਂ ਮਾਰਦੇ।
ਮਿਠਿਆਈਆਂ, ਪੀਜ਼ਾ ਸੁੱਕੇ ਮੇਵੇ, ਦੁੱਧ, ਜੂਸ ਖਾਂਦੇ-ਪੀਦੇ ਹਨ। ਦੋਨਾਂ ਵਿਰੋਧੀ ਪਾਰਟੀਆਂ ਦਾ ਟੀਚਾ ਸੀ। ਹੁਣ ਵਾਲੇ
ਪ੍ਰਧਾਨ ਦੇ ਦੋ ਚਾਰ ਥੱਪੜ ਮਾਰਨੇ ਹਨ। ਉਸ ਦੀ ਪੱਗ ਨੂੰ ਹੱਥ ਪਾਉਣਾ ਹੈ। ਪੱਗ ਲਾ ਕੇ ਪੈਰਾਂ
ਥੱਲੇ ਲਿਤਾੜਨੀ ਹੈ। ਇਹ ਪੱਗਾਂ ਵਾਲੇ ਸੂਰਮੇ ਬਹਾਦਰ ਹਨ। ਜੋ ਇੱਕ ਦੂਜੇ ਦੀਆਂ ਪੱਗਾਂ ਪੈਰਾਂ
ਵਿੱਚ ਰੁਲਨ ਨੂੰ ਆਪਦੀ ਚੌਧਰ ਸਮਝਦੇ ਹਨ। ਲੋਕ ਉਸੇ ਤੋਂ ਡਰਦੇ ਹਨ। ਜੋ ਬਹੁਤਾ ਤਮਾਸ਼ਗੀਰੀ, ਭੜਥੂ ਪਾਉਣ ਵਾਲਾ ਹੁੰਦਾ ਹੈ। ਉਸੇ ਤੋਂ ਡਰਦੇ, ਉਸੇ ਨੂੰ ਲੋਕ ਵੋਟ ਦੇ ਕੇ, ਆਪਦਾ ਆਗੂ ਮੰਨ ਲੈਂਦੇ ਹਨ। ਇੱਕ ਮੀਡੀਏ ਵਾਲੇ, ਸ਼ਰਾਬੀ ਮੁੰਡੇ ਨੇ ਕਿਹਾ, “ ਪ੍ਰਧਾਨ ਸਾਹਿਬ ਤੂੰ ਸਾਬਕਾ ਪ੍ਰਧਾਨ ਨੂੰ ਅਦਾਲਤ ਵਿੱਚ ਕਿਉਂ
ਘੜੀਸਿਆ ਹੈ? ਮੈਨੂੰ ਦੱਸਦਾ, ਮੈਂ ਉਸ ਦਾ ਸਿਰ ਤੇਰੇ ਪੈਰਾਂ ਵਿੱਚ ਝੁਕਾ ਕੇ, ਪੱਗ ਪੈਰਾਂ ਵਿੱਚ ਰਖਾ ਕੇ ਮੁਆਫ਼ੀ ਮੰਗਾ
ਦਿੰਦਾ। “ “ ਮੈਂ ਬੇਇੱਜ਼ਤੀ ਦਾ ਬਦਲਾ ਅਦਾਲਤ ਵਿੱਚ ਲਵਾਂਗਾ। ਪਬਲਿਕ ਸਾਹਮਣੇ ਦੱਸਾਂਗਾ। ਸਾਬਕਾ
ਪ੍ਰਧਾਨ ਸਾਰੇ ਟੱਬਰ ਦੀਆਂ ਇੰਡੀਆ ਦੀਆਂ ਟਿਕਟਾਂ, ਹੋਰ
ਸਾਰੇ ਖ਼ਰਚੇ ਗੋਲਕ ਦੇ ਪੈਸਿਆਂ ਵਿਚੋਂ ਲੈਂਦਾ ਰਿਹਾ ਹੈ। ਮੁੰਡੇ ਨੂੰ ਵੱਡੇ ਟਰੱਕ ਲੈ ਕੇ ਦੇ
ਦਿੱਤੇ ਹਨ। ਜਿੰਨਾ ਦਾ ਕੋਈ ਟੈਕਸ ਨਹੀਂ ਦਿੰਦਾ। “ ਸਾਬਕਾ
ਪ੍ਰਧਾਨ ਦੇ ਦੋਸਤ ਨੇ ਇਹ ਗੱਲ ਸੁਣ ਲਈ। ਉਸ ਨੇ ਸਾਬਕਾ ਪ੍ਰਧਾਨ ਦੇ ਕੰਨ ਵਿੱਚ ਦੱਸ ਦਿੱਤੀ।
ਸਾਬਕਾ ਪ੍ਰਧਾਨ ਨੇ ਕਿਹਾ, “ ਤੂੰ ਕਾਰਾਂ ਗੁਰਦੁਆਰੇ ਦੇ ਨਾਮ ਦੀਆਂ
ਚਲਾਉਂਦਾ ਹੈ। ਟਾਊਨ ਤੋਂ ਬਾਹਰ ਹੋਟਲ ਤੇ ਫਾਰਮ ਸੰਗਤ ਦੀ ਮਾਇਆ ਦੇ ਭਰਾ ਦੇ ਨਾਮ ਖ਼ਰੀਦ ਲਏ ਹਨ।
ਮੈਂ ਤੇਰੀ ਜਾਤ ਨੂੰ ਚੰਗੀ ਤਰਾਂ ਜਾਣਦਾ ਹਾਂ। “ “ ਮੇਰੀ
ਜਾਤ ਪਰਖਦਾ ਹੈ। ਇਸ ਦਾ ਵੀ ਇੱਕ ਹੋਰ ਮੁਕੱਦਮਾ ਕੋਰਟ ਵਿੱਚ ਦਰਜ਼ ਕਰਦਾਂ ਹਾਂ। ਤੁਹਾਨੂੰ ਜੰਡੀ ਦਾ
ਭੌਣ ਦਿਖਾਵਾਂਗਾ। ਅਜੇ 5 ਮਹੀਨੇ ਗੋਲਕ ਮੇਰੇ ਕਬਜ਼ੇ ਵਿੱਚ ਹੀ ਹੈ। “
ਤੀਜੀ
ਪਾਰਟੀ ਵਾਲੇ ਵੀ ਰੌਲਾ ਸੁਣ ਕੇ,
ਆ ਗਏ ਸਨ। ਉਸ ਵਿਚੋਂ ਕਿਸੇ ਨੇ ਕਿਹਾ, “ ਜਾਤ ਦੇ ਨਾਮ ਤੇ ਹੀ ਹੋਰ ਗੁਰਦੁਆਰਾ ਖ਼ੋਲ ਲੈ।
ਕੈਨੇਡਾ ਗੌਰਮਿੰਟ ਨੇ, ਹੋਰ ਬਥੇਰੀ ਗਰਾਂਟ ਦੇ ਦੇਣੀ ਹੈ। ਮਹੀਨੇ ਦੀ
5 ਲੱਖ ਡਾਲਰ ਤੋਂ ਵੱਧ ਆਮਦਨ ਹੋਵੇਗੀ। “ “ ਮੈਂ
ਤੇ ਮੇਰੇ ਬਾਪ, ਭਰਾ ਨੇ 25 ਸਾਲ, ਇਸ ਗੁਰਦੁਆਰੇ ਨੂੰ ਚਲਾਉਣ ਉੱਤੇ ਲਾ ਦਿੱਤੇ
ਹਨ। ਹੁਣ ਮੈਂ ਨਹੀਂ ਨਿਕਲਦਾ। “
ਇਕੱਠੀਆਂ ਹੀ ਆਵਾਜ਼ਾਂ ਆਈਆਂ, “ ਫੜਲੋ ਉਏ, ਕੱਢੋ ਉਏ। ਦੇਵੇ ਇਹਨੂੰ ਚੌਧਰ। “ ਮਿਥੀ
ਹੋਈ ਵਿਉਂਤ ਮੁਤਾਬਿਕ, ਅਗਲੀ ਪ੍ਰਧਾਨਗੀ ਸੰਭਾਲਣ ਵਾਲੇ ਉਸ ਨੂੰ ਟੁੱਟ ਕੇ ਪੈ ਗਏ। ਪੱਗਾਂ ਲਹਿ ਗਈਆਂ।
ਹੱਲਾ ਮੱਚ ਗਿਆ। ਟੇਬਲ; ਕੁਰਸੀਆਂ ਭਾਂਡੇ ਟੁੱਟਣ ਲੱਗੇ। ਰਿਸਟੋਰਿੰਟ
ਦਾ ਮਾਲਕ ਹੱਥ ਬੰਨ੍ਹ ਕੇ ਕਹਿ ਰਿਹਾ ਸੀ, “ ਬਾਹਰ
ਜਾ ਕੇ ਲੜੋ। ਇਹ ਮੇਰਾ ਗ਼ਰੀਬ ਦਾ ਢਾਬਾ ਹੈ। ਸੰਗਤ ਦਾ ਗੁਰਦੁਆਰਾ ਨਹੀਂ ਹੈ। ‘ ਸਬ ਇਕੱਠ ਤਿੱਤਰ-ਬਿੱਤਰ ਹੋ ਗਿਆ ਸੀ। ਜਿੰਨਾ
ਮੁੰਡਿਆਂ ਨੇ ਪ੍ਰਧਾਨ ਕੁੱਟਿਆ ਸੀ। ਲੋਕਾਂ ਨੇ ਉਨ੍ਹਾਂ ਨੂੰ ਵੋਟਾਂ ਪਾ ਕੇ, ਪ੍ਰਧਾਨ, ਸੈਕਟਰੀ ਚੁਣ ਲਿਆ ਸੀ। ਗੁਰਦੁਆਰੇ ਵੀ ਦਾਦਾ-ਗਿਰੀ ਕਰਨ ਵਾਲੇ ਚਲਾਉਂਦੇ ਹਨ।
ਪਬਲਿਕ ਦਾ ਪੈਸਾ ਐਸੇ ਲੋਕ ਹੀ ਹਜ਼ਮ ਕਰ ਸਕਦੇ ਹਨ। ਐਸੇ ਵਿਹਲੜਾਂ ਨੂੰ ਖੀਰਾਂ ਪੂਰੀਆਂ, ਤਿੰਨ ਮੇਲ ਦਾ ਕੜਾਹ ਖਾ ਕੇ, ਸੁਆਦ ਆਉਂਦਾ ਹੈ। ਸ਼ੇਰ ਦੇ ਮੂੰਹ ਨੂੰ ਖ਼ੂਨ
ਲੱਗਣ ਵਾਂਗ, ਢਿੱਡ ਹੋਰ ਵੱਡੇ ਕਰਨ ਨੂੰ ਲੋਕਾਂ ਦੇ ਖ਼ੂਨ
ਪਸੀਨੇ ਦੀ ਕਮਾਈ ਮੂੰਹ ਨੂੰ ਲੱਗ ਗਈ ਹੈ। ਆਮ ਬੰਦਾ ਹੱਕ ਦੀ ਕਮਾਈ, ਮਜ਼ਦੂਰੀ ਕਰਕੇ ਖਾਂਦਾ ਹੈ।
ਵੈਸੇ
ਗੁਰੂਆਂ ਨੇ ਲੰਗਰ ਦੀ ਰੀਤ ਭੁੱਖਿਆ ਦਾ ਢਿੱਤ ਭਰਨ ਲਈ ਸ਼ੁਰੂ ਕੀਤੀ ਸੀ। ਲੰਗਰ ਚਲਾਉਣਾ ਬਹੁਤ
ਵਧੀਆਂ ਗੱਲ ਹੈ। ਸਿਰਫ਼ ਸਿੱਖਾਂ ਵਿੱਚ ਹੀ ਇਹ ਰਸਮ ਹੈ। ਹੋਰ ਕਿਸੇ ਧਰਮ ਵਿੱਚ ਐਸਾ ਨਹੀਂ ਹੈ। ਗਰੀਬ
ਨੂੰ ਤਾਂ ਲੰਗਰ ਵਿੱਚ ਵੰੜਨ ਵੀ ਨਹੀਂ ਦਿੱਤਾ ਜਾਂਦਾ। ਜੋ ਬਹੁਤ ਵੱਡਾ ਦਾਨੀ ਹੁੰਦਾ ਹੈ। ਉਸ ਨੂੰ
ਸਿਰਪੇ ਦਿੱਤੇ ਜਾਂਦੇ ਹਨ।
Comments
Post a Comment