ਭਾਗ 13 ਜੇ ਘਰ ਵਿੱਚ ਪੈਸੇ ਨਹੀਂ ਦੇਵੋਗੇ ਤਾਂ ਦਾਲ ਰੋਟੀ ਨਹੀਂ ਚੱਲੇਗੀ ਆਪਣੇ ਪਰਾਏ
ਬੰਦਾ ਘਰ ਦੇ ਖ਼ਰਚੇ ਚਲਾਉਣ ਲਈ ਕੰਮ ਕਰ ਕੇ ਪੈਸੇ ਕਮਾਉਂਦਾ ਹੈ। ਜੇ ਉਸ
ਕੋਲ ਪਹਿਲਾਂ ਹੀ ਧੰਨ ਹੈ। ਉਸ ਦੇ ਵਡੇਰਿਆਂ, ਪੁਰਖਾਂ ਜਾਂ ਕਿਸੇ ਹੋਰ ਕਮਾਊ ਪੁੱਤਾਂ ਦੁਆਰਾ ਧੰਨ ਆ ਰਿਹਾ ਹੈ। ਉਸ
ਨੂੰ ਕੰਮ ਕਰਨ ਦੀ ਕੀ ਲੋੜ ਹੈ?
ਐਸੇ ਬੰਦੇ ਚੌਧਰ
ਕਰਨ ਯੋਗੇ ਹੁੰਦੇ ਹਨ। ਗਾਮੇ ਦੇ ਘਰ ਵੀ ਉਸ ਦੀ ਪਤਨੀ ਸਣੇ, 6 ਜਾਣੇ ਕੰਮ ਕਰਨ ਵਾਲੇ ਸਨ। ਗਾਮਾ ਇੰਨਾ ਦੇ ਕਮਾਏ ਨੋਟ
ਗਿਣਦਾ ਸੀ। ਇਹ ਇੰਨੇ ਨੋਟ ਖ਼ਰਚਣ ਬਾਰੇ ਸੋਚਦਾ ਸੀ। ਵਿਹਲਾ ਬੰਦਾ ਸਮਾਂ ਗੁਜ਼ਾਰਨ ਲਈ ਗ਼ਲਤ ਕੰਮ
ਕਰਦਾ ਹੈ। ਨਸ਼ੇ ਖਾਂਦਾ ਹੈ। ਲੜਾਈਆਂ ਕਰਦਾ ਹੈ।ਜਦੋਂ ਦੀ ਘਰ ਚੋਰੀ
ਹੋਈ ਸੀ। ਬੰਤੇ, ਬਲਦੇਵ ਹੁਣਾਂ ਨੇ
ਆਪਦੇ ਪੈਸੇ ਅਲੱਗ ਰੱਖਣ ਦੀ ਗੱਲ ਕੀਤੀ ਸੀ। ਗਾਮਾ ਘਰ ਤੋਂ ਬਾਹਰ ਰਹਿਣ ਲੱਗ ਗਿਆ ਸੀ। ਜਿੱਥੇ
ਕਿਸੇ ਦੋਸਤ ਨਾਲ ਸ਼ਰਾਬ ਪੀਂਦਾ ਸੀ। ਉੱਥੇ ਹੀ ਸੌਂ ਜਾਂਦਾ ਸੀ। ਘਰ ਆਉਣ ਦੀ ਜ਼ਰੂਰਤ ਨਹੀਂ ਸਮਝਦਾ
ਸੀ। ਉਸ ਦੇ ਹੱਥ ਬਹੁਤ ਪੈਸਾ ਆ ਗਿਆ ਸੀ। ਗਾਮੇ ਦਾ ਜੀਜਾ ਵੀ ਮਨੀਲਾ ਵਿੱਚ ਹੀ ਰਹਿੰਦਾ ਸੀ। ਉਹ ਵੀ ਇਸੇ ਵਰਗਾ
ਹੀ ਸੀ। ਦੋਨੇਂ ਐਸ਼ ਕਰਨ ਵਿੱਚ ਇੱਕੋ ਜਿਹੇ ਸਨ। ਤਾਰੋ ਦੀ ਨਣਦ ਨਾਲ ਬਣਦੀ ਨਹੀਂ ਸੀ। ਜਦੋਂ ਕਿਤੇ
ਤਾਰੋ ਤੇ ਗਾਮੇ ਵਿੱਚ ਲੜਾਈ ਹੋਈ ਹੁੰਦੀ ਸੀ। ਗਾਮਾ ਭੈਣ ਦੇ ਘਰ ਚੱਲਿਆ ਜਾਂਦਾ ਸੀ। ਦੂਜੇ ਦੇ ਘਰ
ਕਲੇਸ਼ ਹੋਵੇ। ਦੇਖਣ ਵਾਲੇ ਨੂੰ ਮਜ਼ਾ ਆਉਂਦਾ ਹੈ। ਇਹ ਕਈ-ਕਈ ਦਿਨ ਭੈਣ ਦੇ ਘਰ ਹੀ ਬੈਠਾ ਰਹਿੰਦਾ
ਸੀ। ਭੈਣ ਨੂੰ ਮੌਜ ਲੱਗ ਜਾਂਦੀ ਸੀ। ਰੋਟੀ ਨਹੀਂ ਪਕਾਉਣੀ ਪੈਂਦੀ ਸੀ। ਭਰਾ ਹੋਟਲ ਦਾ ਫੂਡ, ਪੀਜ਼ਾ, ਬਰਗਰ ਆਡਰ ਕਰ
ਦਿੰਦਾ ਸੀ। ਜਦੋਂ ਜੇਬ ਵਿੱਚੋਂ ਪੈਸੇ ਮੁੱਕ ਜਾਂਦੇ ਸਨ। ਉਦੋਂ ਹੌਲਾ ਜਿਹਾ ਹੋ ਕੇ, ਵਾਪਸ ਘਰ ਮੁੜ
ਜਾਂਦਾ ਸੀ। ਘਰ ਪੈਸਿਆਂ ਵਾਲੀਆਂ 6 ਤਜੌਰੀਆਂ ਸਨ।
ਬਲਦੇਵ, ਨੇਕ,
ਨਿਰਮਲ, ਬੰਨਸੂ, ਬੰਤਾ ਵੀ ਸ਼ਰਾਬ
ਪੀਂਦੇ ਸਨ। ਐਸਾ ਬਹੁਤੇ ਲੋਕ ਕਰਦੇ ਹਨ। ਨਸ਼ੇ ਕਰਨਾ ਫ਼ੈਸ਼ਨ ਬਣ ਗਿਆ ਹੈ। ਜੋ ਕੰਮ ਕਰਕੇ ਪੈਸੇ
ਬਣਾਉਂਦੇ ਹਨ। ਉਨ੍ਹਾਂ ਨੂੰ ਲੱਗਦਾ ਹੇ। ਨਸ਼ਾ ਕਰਨਾ ਜਾਇਜ਼ ਹੈ। ਜੇ ਕਮਾਏ 15% ਪੈਸਿਆਂ ਦੀ ਸ਼ਰਾਬ
ਪੀ ਲਈ ਜਾਂ ਹੋਰ ਨਸ਼ੇ ਖਾ-ਪੀ ਲਏ। ਕੋਈ ਮਾੜੀ ਗੱਲ ਨਹੀਂ ਹੈ। ਉਹ ਕਮਾਈ ਵੀ ਤਾਂ ਕਰਦੇ ਹਨ। ਕਿਸੇ
ਤੋਂ ਮੰਗ ਕੇ ਨਸ਼ੇ ਨਹੀਂ ਖਾਂਦੇ-ਪੀਂਦੇ। ਜਦੋਂ ਬੰਦਾ ਕੰਮ ਤੋਂ ਥੱਕਿਆ ਘਰ ਆਉਂਦਾ ਹੈ। ਥਕੇਵਾਂ
ਲਾਹੁਣ ਲਈ ਨਸ਼ਾ ਕਰਦਾ ਹੈ। ਜਾਂ ਦੋ ਚਾਰ ਬੰਦੇ ਰਲ ਕੇ, ਬਾਹਰ ਹੀ ਕਾਰ ਵਿੱਚ ਬੈਠ ਕੇ ਸ਼ਰਾਬ, ਨਸ਼ੇ ਖਾਂਦੇ-ਪੀਂਦੇ
ਹਨ। ਜੇ ਕੋਈ ਸ਼ਰਾਬ ਜਾਂ ਹੋਰ ਨਸ਼ਾ ਨਹੀਂ ਕਰਦਾ। ਨਸ਼ੇ ਖਾਣ ਵਾਲੇ ਉਸ ਨੂੰ ਲਾਹਨਤਾਂ ਪਾਉਂਦੇ ਹਨ। ਕਈ ਰੀਸੋ-ਰੀਸ ਨਸ਼ੇ ਖਾਣ ਲੱਗ
ਜਾਂਦੇ ਹਨ। ਬਲਦੇਵ, ਨੇਕ, ਨਿਰਮਲ ਦੀ ਯਾਰੀ
ਗਾਮੇਂ ਨਾਲ ਸਕੂਲ ਦੀ ਸੀ। ਉਦੋਂ ਉਹ ਕੋਈ ਨਸ਼ਾ ਨਹੀਂ ਕਰਦੇ ਸਨ। ਗਾਮੇ ਦੇ ਘਰ ਹਰ ਤਰਾਂ ਦੇ ਨਸ਼ੇ, ਦੇਸੀ, ਅੰਗਰੇਜ਼ੀ ਸ਼ਰਾਬ
ਹੁੰਦੀ ਸੀ। ਸ਼ਰਾਬ ਪਿਲਾ ਕੇ, ਇੰਨਾ ਤੋਂ ਘਰ ਤੇ
ਖੇਤੀ ਦੇ ਕੰਮ ਕਰਾਏ ਜਾਂਦੇ ਸਨ। ਨਸ਼ੇ ਖਾਣ ਵਾਲੇ ਦਾ ਦਿਮਾਗ਼ ਚੱਲਣੋਂ ਬੰਦ ਹੋ ਜਾਂਦਾ ਹੈ। ਦਿਮਾਗ਼
ਦਾ ਵਿਕਾਸ ਨਹੀਂ ਹੋ ਸਕਦਾ। ਸੋਚਣ ਸ਼ਕਤੀ ਮਰ ਜਾਂਦੀ ਹੈ। ਇਸੇ ਕਰਕੇ ਇੰਨਾ ਨੇ ਪੜ੍ਹਾਈ ਵਿੱਚੇ ਛੱਡ
ਦਿੱਤੀ। ਲੋਕ ਵੱਧ ਤੋਂ ਵੱਧ ਪੜ੍ਹਾਈਆਂ, ਚੰਗੀਆਂ ਨੌਕਰੀਆਂ ਕਰਨ ਤੇ ਜੂਨ ਸੁਧਾਰਨ ਨੂੰ ਕਰਦੇ ਹਨ। ਜਿਸ ਨੂੰ
ਦਿਸਦਾ ਹੈ। ਰੋਟੀ, ਕੱਪੜਾ ਤੇ ਮਕਾਨ
ਮਿਲ ਗਿਆ ਹੈ। ਉਹ ਪੜ੍ਹਾਈ ਕਰਨੀ, ਕੰਮ ਵਿੱਚ ਮਿਹਨਤ ਕਰਨੀ ਛੱਡ ਦਿੰਦਾ ਹੈ। ਬਲਦੇਵ, ਨੇਕ, ਨਿਰਮਲ ਨੇ ਗਾਮੇ ਕੋਲੋਂ
ਖਾਂਦਾ ਬਹੁਤ ਸੀ। ਇਸੇ ਕਰਕੇ ਹੁਣ ਤੱਕ ਕੰਮ ਕਰਨ ਲਈ ਬਲਦ ਵਾਂਗ ਜੋੜੇ ਹੋਏ ਸਨ। ਗਾਮੇ ਦੇ ਕਮਾਊ
ਪੁੱਤ ਬਣੇ ਹੋਏ ਸਨ।
ਬੰਦਾ ਠੋਕਰ ਖਾ ਕੇ ਸਮਝਦਾ ਹੈ। ਜਦੋਂ ਸੱਟ ਵੱਜਦੀ ਹੈ। ਲੋਕ ਹੀ ਬਥੇਰੇ
ਇਲਾਜ ਦੱਸ ਦਿੰਦੇ ਹਨ। ਹਰ ਕੋਈ ਇਹੀ ਸਲਾਹ ਦਿੰਦਾ ਸੀ, “ ਤੁਸੀਂ ਇੰਨੇ ਵੀ ਬੁੱਧੂ ਨਹੀਂ ਹੋ ਸਕਦੇ। ਜੋ ਆਪ ਦੀ ਕਮਾਈ ਸੰਭਾਲ
ਨਹੀਂ ਸਕਦੇ। ਜੇ ਕੰਮ ਕਰ ਸਕਦੇ ਹੋ। ਪੈਸੇ ਬੈਂਕ ਵਿੱਚ ਰੱਖਣੇ ਕਿੰਨੇ ਕੁ ਔਖੇ ਹਨ? ਘਰ ਪੈਸੇ ਰੱਖਣ ਦੀ
ਕੀ ਲੋੜ ਹੈ? ਘਰ ਚੋਰੀ ਹੋ ਸਕਦੇ
ਹਨ। ਜੇ ਘਰ ਨੂੰ ਅੱਗ ਲੱਗ ਜਾਏ,
ਸਬ ਕੁੱਝ ਪੈਸਾ ਵੀ
ਸੁਆਹ ਹੋ ਸਕਦੇ ਹਨ। “ ਕਿਸੇ ਨੇ ਕਿਹਾ ਸੀ, “ ਜੇ ਅੱਧੀ ਕਮਾਈ ਵੀ
ਖ਼ਰਚੇ ਦੀ ਗਾਮੇਂ ਨੂੰ ਦੇ ਦੇਵੋ,
ਅੱਧੀ ਕੋਲ ਰੱਖੋ।
ਪੈਸੇ ਦੀ ਲੋੜ ਸਮੇਂ ਬੰਦਾ, ਬੰਦੇ ਕੋਲੋਂ ਖਿਸਕ
ਜਾਂਦਾ ਹੈ। ਪੈਸਾ ਹੀ ਕੰਮ ਆਉਂਦਾ ਹੈ। ਪੈਸੇ ਬਗੈਰ ਬੰਦਾ ਕਿਸੇ ਕੰਮ ਦਾ ਨਹੀਂ ਹੈ। ਗਾਮਾ ਵੀ ਘਰ
ਵਾਪਸ ਨਹੀਂ ਮੁੜਿਆ ਸੀ। ਕਿਸੇ ਹੋਰ ਨੇ ਵੀ ਤਾਰੋਂ ਨੂੰ ਪੈਸੇ ਨਹੀਂ ਦਿੱਤੇ ਸਨ। ਇੱਕ ਦਿਨ ਗਾਮਾ, ਜਦੋਂ ਘਰ ਆਇਆ।
ਤਾਰੋ ਤੋਂ ਪੈਸੇ ਮੰਗਣ ਲੱਗਾ। ਤਾਰੋ ਨੇ ਦੱਸਿਆ, “ ਸਬ ਨੇ ਘਰ ਪੈਸੇ ਦੇਣੇ ਬੰਦ ਕਰ ਦਿੱਤੇ ਹਨ। “ ਗਾਮੇ ਨੂੰ ਇਹ
ਬਗ਼ਾਵਤ ਚੰਗੀ ਨਹੀਂ ਲੱਗੀ। ਉਸ ਨੇ ਰੋਟੀ ਖਾਣ ਤੋਂ ਪਿੱਛੋਂ ਕਿਹਾ, “ ਜੇ ਘਰ ਵਿੱਚ ਪੈਸੇ ਨਹੀਂ ਦੇਵੋਗੇ ਤਾਂ ਦਾਲ ਰੋਟੀ ਨਹੀਂ ਚੱਲੇਗੀ। ਇਸ ਤਰਾਂ ਤਾਂ ਘਰ ਚਲਾਉਣਾ ਔਖਾ ਹੈ। “ ਨਿਰਮਲ ਨੇ ਕਿਹਾ, “ ਸਾਨੂੰ ਦੱਸ ਘਰ ਦਾ
ਖ਼ਰਚਾ ਕਿੰਨਾ ਹੈ? “ ਨੇਕ ਨੇ ਕਿਹਾ, “ ਬਾਈ ਪੂਰੇ ਖ਼ਰਚੇ
ਦੀਆਂ ਵੰਡੀਆਂ ਪਾ ਲੈ। “ ਬਲਦੇਵ ਨੇ ਕਿਹਾ, “ ਸਾਰਿਆਂ ਦੇ
ਖਾਣ-ਪੀਣ ਦਾ ਅਸੀਂ ਹੀ ਖਰਚਾ ਦੇ ਦੇਵਾਂਗੇ। “ ਤੁਸੀਂ ਘਰ ਦੇ ਪੈਸੇ ਦੇਈਂ ਚੱਲੋ। “ ਗਾਮੇ ਨੂੰ ਗ਼ੁੱਸਾ ਆ
ਗਿਆ। ਉਸ ਨੇ ਕਿਹਾ, “ ਹੁਣ ਤੁਸੀਂ ਮੈਨੂੰ
ਦੱਸੋਗੇ। ਮੈਂ ਘਰ ਕਿਵੇਂ ਚਲਾਉਣਾ ਹੈ? ਮੈਂ ਤੁਹਾਨੂੰ ਰੋਟੀ ਪਾਇਆ ਹੈ, ਤੁਸੀਂ ਮੈਨੂੰ ਮੱਤਾਂ ਦੇਣ ਲੱਗ ਗਏ ਹੋ। ਇਉਂ ਕੰਮ ਨਹੀਂ
ਚਲਣਾਂ। ਕੱਢੋ ਜੇਬਾਂ ਵਿੱਚ ਜਿੰਨੇ ਪੈਸੇ ਹਨ? “ ਨਿਰਮਲ ਨੇ ਕਿਹਾ, “ ਬਾਈ ਜੇਬ ਵਿੱਚ ਕੁੱਝ ਨਹੀਂ ਹੈ। ਪੈਸੇ ਬੈਂਕ ਵਿੱਚ ਜਮਾ ਕਰਾ ਦਿੱਤੇ
ਹਨ। “ ਬਲਦੇਵ ਨੇ ਕਿਹਾ, “ ਪਹਿਲੇ ਹੀ ਮਹੀਨੇ
20 ਹਜ਼ਾਰ ਪੀਸੋ, ਮੇਰੇ ਕੋਲ ਜਮਾਂ ਹੋ
ਗਿਆ। “ ਨੇਕ ਨੇ ਕਿਹਾ, “ ਇਹ ਮੇਰੇ ਵੱਲੋਂ 4
ਹਜ਼ਾਰ ਖ਼ਰਚੇ ਪਾਣੀ ਦਾ ਹੈ। “ ਤਾਰੋ ਨੇ ਕਿਹਾ, “ ਕੀ ਇਹ ਸਾਨੂੰ ਭੀਖ
ਦੇ ਰਿਹਾ ਹੈ? “ ਗਾਮੇ ਨੇ ਕਿਹਾ, “ ਇੰਨਾ ਨੂੰ ਜੇਬ
ਵਿੱਚ ਰੱਖ। ਮੇਰੇ ਨਾਲ ਰਹਿਣਾ ਹੈ। ਸਬ ਨੂੰ ਮਹੀਨੇ ਦਾ, 10 ਹਜ਼ਾਰ ਦੇਣਾ ਪੈਣਾ ਹੈ। ਜੇ ਨਹੀਂ ਦੇ ਸਕਦੇ। ਤੁਹਾਡੇ ਲਈ ਦਰ
ਖੁੱਲ੍ਹੇ ਹਨ। ਮੇਰੇ ਘਰੋਂ ਚਲੇ ਜਾਵੋ। “
Comments
Post a Comment