ਭਾਗ 9 ਬੰਦਾ ਡਰਦਾ- ਡਰਦਾ ਅੱਕ ਕੇ ਡਰ ਛੱਡ ਕੇ, ਦਲੇਰ, ਬਹਾਦਰ ਬਣ ਜਾਂਦਾ ਹੈ ਜਾਨੋਂ ਮਹਿੰਗੇ ਯਾਰ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਨਿਰਮਲ ਘਰ ਨਹੀਂ ਵੜਦਾ ਸੀ। ਇਸ ਦਾ ਜ਼ਿਆਦਾ ਸਮਾਂ ਪਬਲਿਕ ਥਾਵਾਂ ਉੱਤੇ ਲੰਘਦਾ ਸੀ। ਬਲਵੀਰ ਤੇ ਰਣਵੀਰ ਨਾਲ ਕੋਰਟ, ਅਦਾਲਤਾਂ ਵਿੱਚ ਤੁਰਿਆ ਫਿਰਦਾ ਸੀ। ਕੇਸ ਇੱਕ ਦਾ ਹੁੰਦਾ ਸੀ। ਤਿੰਨੇ ਇੱਕ ਸਾਥ ਜਾਂਦੇ ਸਨ। ਕੈਨੇਡਾ ਦੇ ਝਮੇਲੇ ਆਪ ਦੀ ਪਰਪਾਟੀ, ਜ਼ਮੀਨਾਂ ਬਾਰੇ ਘੱਟ ਹੁੰਦੇ ਹਨ। ਬਹੁਤੇ ਕੇਸ ਇੱਕ ਦੂਜੇ ਨਾਲ ਜੁੱਤੀਓ-ਜੁੱਤੀ ਹੋਣ ਵਾਲੇ ਹੁੰਦੇ ਹਨ। ਧਾਰਮਿਕ ਥਾਵਾਂ, ਗੁਰਦੁਆਰੇ, ਪ੍ਰਾਈਵੇਟ ਸਕੂਲਾਂ ਦੀ ਗੌਰਮਿੰਟ ਤੋਂ ਗਰਾਂਟ ਲੈ ਕੇ ਖਾਂ ਜਾਂਦੇ ਹਨ। ਖਾਂਦੇ ਵੀ ਇਸ ਤਰਾਂ ਰਹਿੰਦੇ ਸਨ। ਬਿਲਡਿੰਗ ਦਾ ਢਾਂਚਾ ਵੀ ਬਣ ਜਾਂਦਾ ਹੈ। ਇਸੇ ਦੀ ਲੁੱਟ-ਲੁੱਟਣ ਲਈ ਇੱਕ ਦੂਜੇ ਦੀਆਂ ਪਗਾਂ ਉਤਾਰ ਕੇ, ਬੜਾ ਮਜ਼ਾ ਲੈਂਦੇ ਸਨ। ਬਲਵੀਰ ਤੇ ਰਣਵੀਰ ਨੂੰ ਪੰਗਾ ਲਏ ਬਗੈਰ ਚੱਜ ਨਾਲ ਨੀਂਦ ਨਹੀਂ ਆਉਂਦੀ ਸੀ। ਦੋਨੇਂ ਹੀ ਹੋਸ਼ ਵਿੱਚ ਨਹੀਂ ਰਹਿੰਦੇ ਹਨ। ਬਲਵੀਰ ਨੂੰ ਸ਼ਰਾਬ ਦਾ ਸਰੂਰ ਨਹੀਂ ਉੱਤਰਦਾ ਸੀ। ਰਣਵੀਰ ਜਨਤਾ ਦੀ ਮਾਇਆ ਦਾ ਸਰੂਰ ਟਿਕਣ ਨਹੀਂ ਦਿੰਦਾ ਸੀ। ਜਿਸ ਦਿਨ ਰਣਵੀਰ ਨੂੰ ਹੱਥਕੜੀ ਲੱਗੀ ਸੀ। ਉਸ ਦਿਨ ਵੀ ਤਰੀਕ ਸੀ। ਵੈਸੇ ਤਾਂ ਨਿੱਤ ਕੋਈ ਨਾਂ ਕੋਈ ਪੰਗਾ ਖੜ੍ਹਾ ਰੱਖਦੇ ਸਨ। ਕਈ ਇੰਨਾ ਦੇ ਸਾਥੀ ਗੁਰਦੁਆਰੇ ਦੇ ਵਿੱਚ ਵੀ ਕਿਰਪਾਨਾਂ ਚਲਾ ਕੇ, ਮਨ ਦੀਆਂ ਡਿੰਜਾਂ ਲਹਾਉਂਦੇ ਸਨ। ਜੂਥ ਦੇ ਨੌਜਵਾਨ ਆਪਣੇ ਨਵੇਂ-ਨਵੇਂ ਨਾਮ ਦੇ ਝੰਡੇ ਥੱਲੇ ਖੁੱਲ੍ਹੇਆਮ ਗੁੰਡਾ ਗਰਦੀ ਕਰਦੇ ਹਨ। ਇਹ ਗੁਰਦੁਆਰੇ ਦੇ ਵਿੱਚ ਸੇਵਾਦਾਰ ਹਨ। ਸੰਗਤ ਨਾਲ ਲੜਕੇ, ਸੰਗਤ ਦੇ ਹੀ ਸਿਰ ਪਾੜ ਕੇ, ਸੰਗਤ ਦਾ ਪੈਸਾ ਹੀ ਕੋਰਟ ਵਿੱਚ ਲਾਉਂਦੇ ਹਨ। ਸਰਕਾਰਾਂ, ਵਕੀਲਾਂ, ਜੱਜਾਂ ਨੂੰ ਹੋਰ ਕਾਮਯਾਬ ਕਰਨ ਵਿੱਚ ਸੰਗਤ ਦਾ ਪੈਸਾ ਡੋਨੇਸ਼ਨ ਕਰਦੇ ਹਨ। ਸ਼ਰੀਫ਼ ਲੋਕਾਂ ਦੇ ਸਿਰ ਪਾੜਦੇ ਹਨ। ਲੋਕਾਂ ਉੱਤੇ ਆਪਦੇ ਡਰ ਦਾ ਹਊਆ ਜਮਾਂ ਕੇ, ਰੱਖਣਾ ਚਾਹੁੰਦੇ ਹਨ। ਬਹੁਤੇ ਲੋਕ ਐਸੇ ਬਦਮਾਸ਼ ਗੁਰਦੁਆਰੇ ਦੇ ਸੇਵਾਦਾਰਾਂ ਤੋਂ ਡਰਦੇ ਪਾਸਾ ਵਟਦੇ ਹਨ। ਡਰ ਵੀ ਉਨ੍ਹਾਂ ਚਿਰ ਹੀ ਲੱਗਦਾ ਹੈ। ਜਿੰਨਾ ਚਿਰ ਬੰਦਾ ਲੋਕਾਂ ਤੋਂ ਸ਼ਰਮਾਉਂਦਾ ਹੈ। ਜਾਂ ਮਨ ਵਿੱਚ ਦੂਜੇ ਦੇ ਤਕੜੇ ਹੋਣ ਦਾ ਭਰਮ ਬਣਿਆ ਹੈ। ਇੱਕ ਬਾਰ ਸ਼ਰਮ ਦਾ ਘੁੰਡ ਚੱਕਿਆਂ ਗਿਆ। ਆਪ ਨੂੰ ਮੂਹਰਲੇ ਤੋਂ ਕਮਜ਼ੋਰ ਸਮਝਣ ਦਾ ਵਹਿਮ ਨਿਕਲ ਗਿਆ। ਬੰਦਾ ਡਰਦਾ- ਡਰਦਾ ਅੱਕ ਕੇ, ਡਰ ਛੱਡ ਕੇ, ਦਲੇਰ, ਬਹਾਦਰ ਬਣ ਜਾਂਦਾ ਹੈ। ਫਿਰ ਨਿਰਮਲ, ਬਲਵੀਰ ਤੇ ਰਣਵੀਰ ਵਰਗੇ, ਆਪਣੇ ਅਸਲੀ ਖ਼ਸਮ ਨੂੰ ਛੱਡ ਕੇ, ਅਦਾਲਤਾਂ ਵਿੱਚ ਧੱਕੇ ਖਾਂਦੇ ਸਨ। ਜਦੋਂ ਇਕੱਠ ਵਿੱਚ ਇੱਕ ਧੱਕਾ ਪੈ ਜਾਵੇ। ਪੈਰ ਉੱਖੜ ਜਾਂਦੇ ਹਨ।

ਬੰਦਾ ਜਾਨਵਰ ਤੋਂ ਵੱਧ ਖ਼ਤਰਨਾਕ, ਲਾਲਚੀ, ਧੋਖੇ ਵਾਜ ਹੈ। ਆਪਦਾ ਰਸਤਾ ਸਿਧਾ ਕਰਨ ਲਈ ਕੋਈ ਹਰਕਤ ਕਰ ਸਕਦਾ ਹੈ। ਕਿਸੇ ਨੂੰ ਵੀ ਮਾਰ, ਗਿਰਾ, ਪਿਛਾੜ ਸਕਦਾ ਹੈ। ਬੇਈਮਾਨੀ ਕਰਕੇ ਲੁੱਟ ਕੇ ਬਰਬਾਦ ਕਰ ਸਕਦਾ ਹੈ। ਲੋਕ ਰੱਬ ਤੋਂ ਵੀ ਨਹੀਂ ਡਰਦੇ। ਉਸ ਦੇ ਨਾਮ ਪਿੱਛੇ ਪੈਸੇ ਕਮਾਉਣ ਦੇ ਨਵੇਂ-ਨਵੇਂ ਢੰਗ ਲੱਭ ਲੈਂਦੇ ਹਨ। ਕਈਆਂ ਸੇਵਾਦਾਰ ਨੇ, ਆਪਣੇ ਘਰ ਵਿੱਚ ਸਬ ਤੋਂ ਛੋਟੇ ਕਮਰੇ ਵਿੱਚ ਗੁਰੂ ਗ੍ਰੰਥਿ ਸਾਹਿਬ ਨੂੰ ਰੱਖਿਆ ਹੁੰਦਾ ਹੈ। ਐਸੇ ਲੋਕਾਂ ਨੇ ਗੁਰਦੁਆਰਾ ਘਰ ਹੀ ਖੋਲਿਆਂ ਹੋਇਆ ਹੁੰਦਾ ਹੈ। ਆਇਆ ਗਿਆ ਵੀ 5, 10 ਡਾਲਰ ਮੱਥਾ ਟੇਕੀ ਜਾਂਦਾ ਹੈ। ਇੰਨਾ ਲਈ ਬਾਬਾ ਨਾਨਕ ਜੀ ਕਮਾਊ ਪੁੱਤ ਹੈ। ਗੌਰਮਿੰਟ ਨੂੰ ਲਿਖਾਇਆ ਹੁੰਦਾ ਹੈ। ਕਮਰਾ ਗੁਰੂ ਗ੍ਰੰਥਿ ਸਾਹਿਬ ਨੂੰ ਕਿਰਾਏ ਉੱਤੇ ਦਿੱਤਾ ਹੁੰਦਾ ਹੈ। ਬਾਬੇ ਦੇ ਕਿਰਾਏ ਵਿੱਚ ਘਰ ਦਾ ਟੈਕਸ 2 ਤੋਂ 10 ਹਜ਼ਾਰ ਡਾਲਰ ਸਾਲ ਦਾ ਮੁਆਫ਼ ਹੋ ਜਾਂਦਾ ਹੈ। ਬਿਜਲੀ, ਪਾਣੀ, ਹੀਟ ਦਾ ਗੈੱਸ ਦਾ ਬਿੱਲ 500 ਮਹੀਨੇ ਦਾ ਗੁਰਦੁਆਰੇ ਦੇ ਕਿਰਾਏ ਵਿੱਚ ਮੁਆਫ਼ ਹੋ ਜਾਂਦਾ ਹੈ। ਜਿੱਡਾ ਵੱਡਾ ਘਰ, ਉਡਾ ਵੱਡਾ ਟੈਕਸ ਤੇ ਹੋਰ ਬਿੱਲ ਮੁਆਫ਼ ਹੋ ਜਾਂਦੇ ਹਨ। ਬਹੁਤੇ ਐਸੇ ਬੰਦੇ ਆਪ ਨੂੰ ਸਿੱਖ, ਗੁਰਮੁਖ ਕਹਾਉਂਦੇ ਹਨ। ਲੋਕਾਂ ਰਾਮ ਖਿੰਡਾਉਣਾ ਜਾਨਾਂ ਹੈ। ਜੋ ਬਹੁਤੇ ਧਰਮੀ ਹਨ। ਇਹ ਰੱਬ ਤੋ ਨਹੀਂ ਡਰਦੇ। ਇਹ ਜਾਣਦੇ ਹਨ। ਰੱਬ ਤਾਂ ਸ਼ਰੀਫ਼ ਬੰਦਿਆਂ ਨੂੰ ਡਰਾਉਣ ਤੇ ਲੁੱਟਣ ਦਾ ਢੌਂਗ ਹੈ। ਰੱਬ ਤਾਂ ਗੁਰਦੁਆਰੇ ਵਿੱਚ ਕਿਰਪਾਨਾਂ ਚੱਲਦੀਆਂ ਤੇ ਪਗਾਂ ਲਹਿੰਦੀਆਂ ਦੇਖ ਕੇ, ਆਪਣੀ ਇੱਜ਼ਤ ਬਚਾਉਂਦਾ ਫਿਰਦਾ ਹੈ। ਜੇ ਇਹ ਰੱਬ ਤਾਕਤਵਰਾਂ ਤੋਂ ਡਰਦਾ ਨਾਂ ਹੋਵੇ, ਹਜ਼ਾਰਾਂ ਦੀ ਸੰਗਤ ਵਿੱਚ ਇਹ ਮੁੱਠੀ ਭਰ ਬਦਮਾਸ਼ ਹੁੱਲੜ ਬਾਜੀ ਨਹੀਂ ਕਰ ਸਕਦੇ। ਸੰਗਤ ਨੂੰ ਆਪਣੀ ਇੱਜ਼ਤ ਬਚਾਉਣ ਦੀ ਪਈ ਹੁੰਦੀ ਹੈ। ਐਸੇ ਗੁੰਡਿਆਂ ਨੂੰ ਕਿਸੇ ਕੋਲ ਮੂੰਹ ਤੋੜਵਾਂ ਜੁਆਬ ਦੇਣ ਦੀ ਹਿੰਮਤ ਨਹੀਂ ਹੁੰਦੀ।

                                                                     

Comments

Popular Posts