ਭਾਗ 9 ਮੁੰਡਾ ਹੋਵੇ ਨੀ
ਦਿਲਾਂ ਦਾ ਜਾਨੀ ਸੋਹਣੇ ਦਾ ਕੀ ਰੂਪ ਚੱਟਣਾ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ
-ਸਤਵਿੰਦਰ ਕੌਰ ਸੱਤੀ
(ਕੈਲਗਰੀ)- ਕੈਨੇਡਾ satwinder_7@hotmail.com
ਅਸੀਂ ਆਮ ਹੀ ਸ਼ਕਲਾਂ
ਦੇਖ ਕੇ ਮਰ ਜਾਂਦੇ ਹਾਂ। ਸ਼ਕਲ ਸੋਹਣੀ ਤੋਂ ਕੀ ਕਰਾਉਣਾ ਹੈ। ਅਗਰ ਮੁੰਡੇ-ਕੁੜੀ ਨੂੰ ਕੰਮ-ਧੰਦਾ ਹੀ ਨਾਂ ਆਉਂਦਾ ਹੋਇਆ। ਬੰਦੇ ਦੇ
ਗੁਣ ਦੇਖਣ ਦੀ ਲੋੜ ਹੁੰਦੀ ਹੈ। ਜ਼ਿੰਦਗੀ ਨੂੰ ਰੂਪ, ਸ਼ਕਲ, ਸੂਰਤ ਨੇ ਨਹੀਂ ਚਲਾਉਣਾ। ਦਿਮਾਗ਼ ਨੇਤੇ ਮਿਹਨਤ ਨੇ ਚਲਾਉਣਾ ਹੈ। ਜਿਸ ਦੀ ਅਕਲ
ਵੱਡੀ ਹੈ। ਦਿਲ ਵੱਡਾ ਹੈ। ਉਹ ਪਿਆਰ ਤੇ ਜੀਵਨ ਵਿੱਚ ਸਫਲਤਾ ਪਾ ਸਕਦਾ ਹੈ। ਮਿਹਨਤ ਕਰਕੇ ਪੈਸਾ
ਕਮਾ ਕੇ ਘਰ ਦੇ ਖ਼ਰਚੇ, ਲੂਣ-ਤੇਲ ਚਲਾ ਸਕਦਾ ਹੈ। ਮੁੰਡਾ ਹੋਵੇ ਨੀ ਦਿਲਾਂ ਦਾ ਜਾਨੀ ਸੋਹਣੇ ਦਾ
ਕੀ ਰੂਪ ਚੱਟਣਾ। ਜਿਸ ਤਰਾਂ ਮਾਂ ਦੀ ਲੋੜ ਗਰਭ ਤੋਂ ਲੈ ਕੇ ਜਵਾਨ ਹੋਣ ਤੱਕ ਹੁੰਦੀ ਹੈ। ਮਾਂ ਬੱਚਾ
ਇੱਕ ਦੂਜੇ ਦੇ ਦੁਆਲੇ ਹੀ ਘੁੰਮੀ ਜਾਂਦੇ ਹਨ। ਦੋਨਾਂ ਵਿੱਚ ਮੋਹ ਵੀ ਹੁੰਦਾ ਹੈ। ਇੱਕ ਦੂਜੇ ਦੀ
ਜ਼ਰੂਰਤ ਵੀ ਹੁੰਦੀ ਹੈ। ਘਰ ਗ੍ਰਹਿਸਤੀ ਉਹੀ ਚਲਾ ਸਕਦਾ ਹੈ। ਜੋ ਆਪਣੇ ਆਪ ਵਿੱਚ ਪੂਰਾ ਹੋਵੇ।
ਜਵਾਨੀ ਚੜ੍ਹਦੇ ਹੀ ਜੀਵਨ ਸਾਥੀ ਦੀ ਲੋੜ ਮਹਿਸੂਸ ਹੁੰਦੀ ਹੈ। ਬਹੁਤੇ ਇਸ਼ਕ ਐਸਾ ਕਰਦੇ ਹਨ। ਇੱਕ
ਦੂਜੇ ਦਾ ਝਾਕਾ ਲੈ ਕੇ ਅਨੰਦ ਹੋ ਜਾਂਦੇ ਹਨ। ਇਸ ਤੋਂ ਅੱਗੇ ਵਧਦੇ ਹੀ ਨਹੀਂ। ਕਈਆਂ ਨੂੰ ਕੁੱਤੇ
ਵਾਂਗ ਬਹੁਤੇ ਭੰਡਿਆਂ ਵਿੱਚ ਮੂੰਹ ਮਾਰਨ ਦੀ ਆਦਤ ਪੈ ਜਾਂਦੀ ਹੈ। ਪਰ ਲੋਕਾਂ ਲਈ ਉਹ ਬੀਬੇ ਸਾਊ
ਨੌਜਵਾਨ ਮੁੰਡੇ-ਕੁੜੀਆਂ ਹੁੰਦੇ ਹਨ। ਜੋ ਵਿਆਹ ਕਰਾ ਕੇ ਇੱਕ ਥਾਂ ਟਿੱਕ ਜਾਂਦੇ ਹਨ। ਆਪ ਚਾਹੇ ਲੋਕ
ਜੋ ਕੁਛ ਜੀਅ ਆਇਆ ਕਰੀ ਜਾਣ, ਪਰ ਦੂਜਾ ਬੰਦਾ
ਕਿਤੇ ਕੋਈ ਗ਼ਲਤੀ ਨਾਂ ਕਰ ਜਾਵੇ। ਲੋਕ ਦੂਜਿਆਂ ਦੀ ਹਰ ਸਮੇਂ ਰਾਖੀ ਕਰਦੇ ਹਨ।
ਕੋਈ ਕੁੜੀ ਜਦੋਂ
ਕਿਸੇ ਮੁੰਡੇ ਨਾਲ ਇਸ਼ਕ ਕਰਦੀ ਹੈ। ਉਸ ਨੂੰ ਪੂਰੀ ਉਮੀਦ ਹੁੰਦੀ ਹੈ। ਇਹ ਮੇਰੇ ਜੋਗਾ ਹੀ ਹੈ। ਭਾਵੇਂ
ਇਹ ਮਨ ਦਾ ਭੁਲੇਖਾ ਹੀ ਹੁੰਦਾ ਹੈ। ਕੋਈ ਪੁੱਛੇ," ਭਲਾ ਅਗਲੇ ਨੇ ਐਡੀ ਵੱਡੀ ਬਾਕੀ ਦੁਨੀਆ ਨਹੀਂ ਦੇਖਣੀ।
" ਇਸ਼ਕ ਵਿੱਚ ਟੋਭੇ ਦੇ ਡੱਡੂ ਵਾਂਗ ਦੁਨੀਆ ਆਪਣੇ ਦੈਅਰੇ ਜਿੰਨੀ ਲੱਗਦੀ ਹੈ। ਕਈ ਜੀਵਨ ਸਾਥੀ
ਧੋਖਾ ਦੇ ਜਾਂਦੇ ਹਨ। ਜਾਂ ਕਿਸੇ ਕਾਰਨ ਕਰਕੇ ਇੱਕ ਦੂਜੇ ਨੂੰ ਨਹੀਂ ਪਾ ਸਕਦੇ। ਇਸ ਹਾਲਤ ਵਿੱਚ ਕਈ
ਮਰ ਜਾਂਦੇ ਹਨ। ਜ਼ਿੰਦਗੀ ਇੰਨੀ ਮਨਹੂਸ ਵੀ ਨਹੀਂ ਹੈ। ਬਈ ਇੱਕ ਉੱਤੇ ਹੀ ਮਰ ਮਿਟ ਜਾਵੋ। ਜ਼ਿੰਦਗੀ
ਵਿੱਚ ਥੋੜ੍ਹਾ ਸਬਰ ਕਰਨ ਦੀ ਲੋੜ ਹੈ। ਸਮੇਂ ਦੇ ਨਾਲ ਪਿਆਰ ਬਾਰ ਬਾਰ ਹੁੰਦਾ ਰਹਿੰਦਾ ਹੈ। ਬਹੁਤੇ
ਮਾਪੇ ਧੀ-ਪੁੱਤ ਦਾ ਪਿਆਰ ਤੋੜ ਕੇ ਦੂਜੀ ਥਾਂ ਵਿਆਹ ਦਿੰਦੇ ਹਨ। ਪਿਆਰ ਉਸ ਨਾਲ ਵੀ ਹੋ ਜਾਂਦਾ ਹੈ।
ਜੇ ਪਤੀ-ਪਤਨੀ ਵਿਚੋਂ ਕੋਈ ਮਰ ਜਾਵੇ। ਖ਼ਾਸ ਕਰ ਬੰਦਾ ਵਿਆਹ ਕਰਾ ਹੀ ਲੈਂਦਾ ਹੈ। ਭਾਵੇਂ ਪਹਿਲੀ
ਪਤਨੀ ਦੀ ਭੈਣ ਭਤੀਜੀ ਕੁਛ ਵੀ ਹੋਵੇ। ਹੈਰਾਨੀ ਹੁੰਦੀ ਹੈ ਐਸੇ ਮਾਪਿਆਂ ਉੱਤੇ, ਜੋ ਆਪਣੀ ਸਾਰੀ ਉਮਰ ਹੰਢਾਉਣ ਦੇ ਬਾਅਦ ਵੀ ਇਹ ਅਕਲ
ਨਹੀਂ ਸਿੱਖ ਸਕੇ। ਬਰਾਬਰ ਦਾ ਹਾਣ ਚਾਹੀਦਾ ਹੈ। ਕੁੜੀਆਂ ਨੂੰ ਆਪ ਚਾਹੀਦਾ ਹੈ। ਹੰਢੇ ਕਬਾੜ ਖਾਂਨੇ
ਨਾਲ ਜੀਜੇ, ਫੁੱਫੜ, ਜੇਠ, ਦਿਉਰ ਨਾਲ ਵਿਆਹ ਕਰਾਉਣ ਤੋਂ ਆਪ ਹੀ ਇਨਕਾਰ ਕਰ ਦੇਣ। ਉੱਨੀ ਹੀ ਐਸੀਆਂ
ਕੁੜੀਆਂ ਦੀ ਉਮਰ ਹੁੰਦੀ। ਉਨੀ ਕੁ ਹੀ ਉਮਰ ਦੇ ਇਹ ਦੁਹਾਜੂ ਬਣਨ ਵਾਲੇ ਰੰਡੇ ਹੋਇਆਂ ਦੇ ਬੱਚੇ
ਹੁੰਦੇ ਹਨ। ਕਈਆਂ ਵਿੱਚ 20 ਸਾਲ ਦਾ ਵੀ ਫ਼ਰਕ
ਹੋਵੇ। ਪਿਆਰ ਉਸ ਨਾਲ ਵੀ ਹੋ ਜਾਂਦਾ ਹੈ। ਇਹ ਪਿਆਰ ਕੀ ਹੈ? ਸਿਰਫ਼ ਜਿਸਮਾਨੀ ਭੁੱਖ ਹੀ ਤਾਂ ਹੈ। ਇਸ ਵਿੱਚ ਉਮਰ,
ਸ਼ਕਲ, ਅਕਲ ਵੀ ਨਹੀਂ ਦੇਖੀ ਜਾਂਦੀ। ਜਿਸ ਨੇ ਜਿਸਮਾਨੀ ਭੁੱਖ ਪੂਰੀ
ਕਰ ਦਿੱਤੀ। ਅਗਲਾ ਉਸ ਦਾ ਆਸ਼ਕ ਬਣ ਕੇ ਰਹਿ ਜਾਂਦਾ ਹੈ। ਮੈਨੂੰ ਲੱਗਦਾ ਹੈ ਜਵਾਨ ਕੁੜੀ ਦਾ ਸਾਥ
ਬੁੱਢੇ ਨਾਲ ਨਿਭਣਾ ਬਹੁਤ ਮੁਸ਼ਕਲ ਹੈ। ਤੁਸੀਂ ਆਪ ਹੀ ਅੰਦਾਜ਼ਾ ਲੱਗਾ ਲਵੋ। ਕਈ ਹਾਣ ਦੇ ਪਤੀਆਂ ਨੂੰ
ਵੀ ਘਰਵਾਲੀ ਹੈਂਡਕ ਲੱਗਦੀ ਹੈ। ਕਮਜ਼ੋਰੀ ਆ ਜਾਂਦੀ ਹੈ। ਕੈਨੇਡਾ ਵਿੱਚ ਤਾਂ ਪਤੀ ਵੀ ਬਦਲੇ ਜਾਂਦੇ
ਹਨ। ਕੀ ਸੱਚ ਮੁਚ ਪਤਨੀ ਦੀ ਭਤੀਜੀ ਜਾਂ ਭੈਣ 20 ਸਾਲ ਵੱਡੇ ਆਪਣੇ ਜੀਜੇ, ਫੁੱਫੜ, ਜੇਠ, ਦਿਉਰ ਦੇ ਨਾਲ ਵਿਆਹ ਕਰਾ ਕੇ ਸੰਤੁਸ਼ਟੀ ਕਰ ਲੈਂਦੀ
ਹੋਣੀ ਹੈ। ਬੁੱਢੇ ਦੇ ਧੌਲ਼ੇ ਦੇਖ ਕੇ ਹੀ ਸਿਗਨਲ ਡਾਊਨ ਹੋ ਜਾਂਦਾ ਹੋਣਾ ਹੈ। ਜਾਂ ਇਸ ਦੇ ਨਾਲ ਹੀ ਆਪਣੇ
ਹਾਣ ਦਾ ਹੋਰ ਮੁੰਡਾ ਵੀ ਲੱਭ ਲੈਂਦੀ ਹੋਣੀ ਹੈ। ਹਾਣ ਨੂੰ ਹਾਣ ਪਿਆਰਾ ਹੁੰਦਾ ਹੈ। ਪੈਸੇ ਵਾਲਾਂ 45 ਸਾਲ ਦਾ ਬੰਦਾ ਦੂਜਾ ਵਿਆਹ 18 ਸਾਲ ਦੀ ਕੁੜੀ ਨਾਲ ਕਰਦਾ ਹੈ। ਉਹ 60 ਸਾਲਾਂ ਵਿੱਚ ਪਰਲੋਕ ਸੁਧਾਰ ਜਾਂਦਾ ਹੈ। ਹੁਣ ਉਸ ਦੀ
ਔਰਤ ਦੀ ਉਮਰ 43 ਸਾਲਾਂ ਦੀ ਹੈ।
ਅਗਰ ਉਸ ਨੂੰ 45 ਸਾਲਾਂ ਦੀ ਉਮਰ
ਵਿੱਚ ਔਰਤ ਦੀ ਜ਼ਰੂਰਤ ਸੀ। ਤਾਂ ਤੁਸੀਂ ਦੱਸੋ 43 ਸਾਲਾਂ ਦੀ ਔਰਤ ਨੂੰ ਆਪਣੇ ਲਈ ਜੀਵਨ ਸਾਥੀ ਦੀ ਲੋੜ ਹੈ ਜਾਂ ਨਹੀਂ? ਸਮਾਜ ਐਸਾ ਹੀ ਕਿਉਂ ਸਮਝਦਾ ਹੈ। ਮਰਦ ਹੀ ਇੱਕ ਤੋਂ ਵੱਧ
ਵਿਆਹ ਕਰਾ ਸਕਦੇ ਹਨ। ਕਿਉਂਕਿ ਮਰਦ ਦੀ ਜਾਇਦਾਦ ਨੂੰ ਇੱਕ ਤੋਂ ਵੱਧ ਰਿਸ਼ਤੇ ਹੁੰਦੇ ਹਨ। ਕਈ ਤਾਂ
ਇਹ ਵੀ ਕਹਿ ਦਿੰਦੇ ਹਨ। ਗੁਰੂਆਂ ਦੇ ਵੀ ਤਾਂ ਇੱਕ ਤੋਂ ਵੱਧ ਵਿਆਹ ਸਨ। ਅੱਜ ਕਲ ਔਰਤਾਂ ਵੀ 50 ਸਾਲਾਂ ਦੀ ਉਮਰ ਵਿੱਚ ਵਿਆਹ ਲਈ ਪੇਪਰ ਉੱਤੇ ਐਡ
ਲਗਾਉਂਦੀਆਂ ਹਨ।
ਪੰਜਾਬ ਦੀਆਂ ਸ਼ਰਮਾਕਲ
ਕੁੜੀਆਂ ਇਸ ਤਰਾਂ ਕਰ ਰਹੀਆਂ ਹਨ। ਆਪਣੇ ਜੀਵਨ ਸਾਥੀ, ਦੋਸਤ ਹੋਣ ਦੇ ਵਜੂਦ ਵੀ ਕਈ ਕੁੜੀਆਂ ਕਿਸੇ ਹੋਰ ਨਾਲ
ਵਿਆਹ ਕਰਾ ਲੈਂਦੀਆਂ ਹਨ। ਮਾਂ-ਬਾਪ ਨੂੰ ਦੱਸ ਨਹੀਂ ਸਕਦੀਆਂ। ਉਨ੍ਹਾਂ ਕੋਲ ਆਪਣਾ ਯਾਰ ਲੱਭਿਆ ਹੈ।
ਕੈਨੇਡੀਅਨ ਜਾਂ ਬਾਹਰਲੇ ਪ੍ਰਦੇਸੀ ਮੁੰਡੇ ਨਾਲ ਵਿਆਹ ਕਰਾ ਲੈਂਦੀਆਂ ਹਨ। ਕੈਨੇਡਾ ਆ ਕੇ, ਉਸ ਨੂੰ ਦੋ ਚਾਰ ਮਹੀਨੇ ਹੰਢਾ ਕੇ ਪਤੀ ਨੂੰ ਦੱਸਦੀਆਂ
ਹਨ। ਉਨ੍ਹਾਂ ਕੋਲ ਹੋਰ ਵੀ ਮਰਦ ਹੈ। ਕੈਨੇਡਾ ਵਰਗੇ ਦੇਸ਼ ਵਿੱਚ ਆਉਣ ਲਈ ਕੁੱਝ ਸਮਾਂ ਪਤੀ ਬਣਾਂ ਕੇ,
ਉਸ ਨਾਲ ਸੌਂ ਵੀ ਲੈਂਦੀਆਂ
ਹਨ। ਇੱਜ਼ਤ ਨੂੰ ਕੋਈ ਫ਼ਰਕ ਨਹੀਂ ਪੈਂਦਾ। ਇਹ ਹੁੰਦਾ ਹੀ ਤਾਂ ਹੈ। ਅਕਲ, ਖ਼ਾਨਦਾਨ, ਦੇਖਣ ਦੀ ਥਾਂ, ਜਦੋਂ ਪੈਸਾ, ਸ਼ਕਲ, ਸੂਰਤ ਦੇਖ ਕੇ ਕਿਸੇ ਔਬੜ ਥਾਂ ਉੱਤੇ ਵਿਆਹ ਕਰਾਏ ਜਾਂਦੇ ਹਨ। ਅਣਜਾਣ ਬੰਦੇ ਨੂੰ ਸ਼ਰਮ ਨਹੀਂ
ਹੁੰਦੀ, ਪਿਆਰ ਤਾਂ ਕੀ ਹੋਣਾ ਹੈ?
ਜਵਾਨਾਂ ਐਸਾ ਆ ਗਿਆ। ਅਗਰ
ਸਮਾਜ ਦੇ ਲੋਕ ਮਾਪੇ ਧੀਆਂ ਦੇ ਵਿਆਹ ਮਰਜ਼ੀ ਦੇ ਮੁਤਾਬਿਕ ਨਹੀਂ ਕਰਨਗੇ। ਬਗ਼ਾਵਤ ਜ਼ਰੂਰ ਹੋਵੇਗੀ।
ਬਿਹਤਰ ਇਸੀ ਵਿੱਚ ਹੈ। ਮੁੰਡੇ-ਕੁੜੀਆਂ ਆਪ ਹੀ ਆਪਣੀ ਮਰਜ਼ੀ ਦੇ ਮੁੰਡੇ-ਕੁੜੀਆਂ ਨਾਲ
ਵਿਆਹ ਕਰਾਉਣ। ਜੇ ਬਚੋਲਿਆਂ ਰਿਸ਼ਤੇਦਾਰਾਂ ਤੇ ਮਾਪਿਆਂ ਦੀ ਮਰਜ਼ੀ ਦੀ ਮੁੰਡੇ-ਕੁੜੀ ਨਾਲ ਵਿਆਹ
ਕਰਾਵਾਂਗੇ। ਅਗਲੀ ਇੱਜ਼ਤ ਲੁੱਟ ਕੇ, ਮਤਲਬ ਕੱਢ ਕੇ,
ਆਪਣੇ ਮੁੰਡੇ-ਕੁੜੀ ਨਾਲ ਭੱਜ
ਜਾਣਗੀ। ਮੁੜ ਕੇ ਪਿਛੇ ਬਚਿਆ ਮੁੰਡਾ-ਕੁੜੀ ਜੀਵਨ ਸਾਥੀ ਵਿਚਾਰਾ ਆਤਮ ਹੱਤਿਆ ਕਰ ਲਵੇਗਾ।
ਉਹ ਦਿਨ ਗਏ। ਵਿਆਹ
ਕੇ ਲਿਆਂਦੀ ਔਰਤ ਨੂੰ ਕੁੱਟ-ਮਾਰ ਕੇ ਕਬਜ਼ਾ ਸਮਝ ਅੰਦਰ ਚਾਰ ਦੀਵਾਰੀ ਵਿੱਚ ਰੱਖਿਆ ਜਾਂਦਾ ਸੀ।
ਬੱਚੇ ਜੰਮਣ ਵਾਲੀ ਮਸ਼ੀਨ ਸਮਝਿਆ ਜਾਂਦਾ ਸੀ। ਉਸ ਤੋਂ ਨੌਕਰਾਣੀਆਂ ਵਾਂਗ ਗਲਾਮ ਬਣਾ ਕੇ ਕੰਮ ਕਰਾਇਆ
ਜਾਂਦਾ ਸੀ। ਅੱਜ ਦੀ ਔਰਤ ਨੂੰ ਵੀ ਰਿਸ਼ਟ-ਪੁਸ਼ਟ ਮਰਦ ਚਾਹੀਦਾ ਹੈ। ਔਰਤਾਂ ਵੀ ਮਰਦਾ ਵਾਂਗ ਅਜ਼ਾਦੀ
ਅਨੰਦ ਨਾਲ ਜਿਊਣਾ ਚਾਹੁੰਦੀਆਂ ਹਨ।
Comments
Post a Comment