ਭਾਗ 11 ਧਰਮ ਦੇ ਨਾਮ ਉੱਤੇ ਡਰੱਗ ਤੇ ਸਰੀਰਾਂ ਦਾ ਧੰਦਾ ਧਰਮ ਦੇ ਝੰਡੇ ਥੱਲੇ ਕੀਤਾ ਜਾਂਦਾ ਹੈ ਜਾਨੋਂ ਮਹਿੰਗੇ ਯਾਰ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਲੋਕ ਕਹਿੰਦੇ ਹੋਰ ਕੁੱਝ ਹਨ। ਕਰਦੇ ਕੁੱਝ ਹੋਰ ਹਨ। ਦੱਸਦੇ ਹੋਰ ਹਨ। ਅਪਦੇ ਸਬ ਕਾਸੇ ਉੱਤੇ, ਪੋਚਾ ਮਾਰ ਦਿੰਦੇ ਹਨ। ਕਈ ਉਸੇ ਉੱਤੇ ਜ਼ਕੀਨ ਕਰ ਲੈਂਦੇ ਹਨ। ਜੋ ਮੂਹਰੇ ਦਿਸਦਾ ਹੈ। ਅਸਲ ਵਿੱਚ ਕੁੱਝ ਹੋਰ ਹੁੰਦਾ ਹੈ। ਉੱਤੇ ਪੱਟੀਆਂ, ਹੇਠਾਂ ਕੱਟੀਆਂ। ਕਈ ਵਾਲ ਤਾਂ ਬਹੁਤ ਸੋਹਣੇ ਸਜਾ ਲੈਂਦੇ ਹਨ। ਉੱਪਰੋਂ ਢੱਕ ਕੇ ਰੱਖਦੇ ਹਨ। ਸਿਰ ਨੂੰ ਹਵਾ ਨਹੀਂ ਲੱਗਣ ਦਿੰਦੇ। ਥੱਲੇ ਜੂਆਂ ਪਈਆਂ ਹੁੰਦੀਆਂ ਹਨ। ਚਿੱਟੇ ਕੱਪੜੇ, ਸਿਰ ਦੇ ਵਾਲ ਤੇ ਲੰਬੀ ਦਾੜ੍ਹੀ ਵਧੀ ਦੇਖ ਕੇ, ਸਬ ਨੂੰ ਬਾਬਾ ਸਮਝ ਲੈਂਦੇ ਹੋ। ਐਸਾ ਤਾਂ ਰਜਨੀਸ਼ ਓਸ਼ੋ ਵੀ ਸੀ। ਉਸ ਵਰਗੇ ਹੋਰ ਬਥੇਰੇ, ਸਾਧ ਡੇਰੇ ਬਣਾਈ ਬੈਠੇ ਹਨ। ਜੋ ਡੇਰਿਆਂ ਵਿੱਚ ਰੰਗ ਰਲੀਆਂ ਮਨਾਉਂਦੇ ਹਨ। ਉਸ ਦੀ ਸ਼ਰਨ ਵਿੱਚ ਕਾਲੇ, ਗੋਰੇ, ਭਾਰਤੀ ਹਰ ਨਸਲ, ਹਰ ਜਾਤ ਦੇ ਸਨ। ਉਸ ਨਾਲ ਰਲ ਕੇ ਲੋਕ ਡਰੱਗ ਖਾਂਦੇ-ਪੀਂਦੇ ਸਨ। ਰਜਨੀਸ਼ ਦੇ ਆਸ਼ਰਮ ਵਿੱਚ ਨਸ਼ੇ ਕਰ ਕੇ, ਨੱਚਦੇ-ਟੱਪਦੇ ਸਨ। ਕਈ ਨੰਗੇ ਹੋ ਕੇ, ਗਰੁੱਪ ਸੈਕਸ ਖੇਡਦੇ ਸਨ। ਕਾਮ ਦੇ ਸਤਾਏ ਲੋਕ ਉਸ ਦੇ ਆਸ਼ਰਮ ਵਿੱਚ ਜਾ ਕੇ ਹਵਸ ਮਿਟਾਉਂਦੇ ਸਨ। ਰਜਨੀਸ਼ ਦੇ ਆਸ਼ਰਮ ਵਿੱਚ ਕਾਨੂੰਨ ਦੀ ਉਲੰਘਣਾ ਖੁੱਲ ਕੇ ਕੀਤੀ ਜਾਂਦੀ ਸੀ। ਪੁਲਿਸ ਵਾਲੇ ਉਸ ਨੂੰ ਹੱਥ ਨਹੀਂ ਪਾਉਂਦੇ ਸੀ। ਵੱਡੇ ਰਹੀਸ, ਫਿਲਮਾ ਬਣਾਉਣ ਵਾਲੇ ਉਸ ਕੋਲ ਆਉਦੇ ਸਨ। ਧਰਮ ਦੇ ਨਾਮ ਉੱਤੇ ਡਰੱਗ ਤੇ ਸਰੀਰਾਂ ਦਾ ਧੰਦਾ ਧਰਮ ਦੇ ਝੰਡੇ ਥੱਲੇ ਆਸ਼ਰਮ ਵਿੱਚ ਹੁੰਦਾ ਹੈ। ਦੁਨੀਆ ਭਰ ਦੇ ਕਿਸੇ ਵੀ ਧਰਮ ਨੂੰ ਜਾਚ ਲਵੋ। ਧਰਮੀ ਪਾਦਰੀ, ਪੰਡਤ, ਗਿਆਨੀ ਸਬ ਛੜੇ ਰੱਖੇ ਜਾਂਦੇ ਹਨ। ਧਰਮੀ ਪਾਦਰੀਆਂ, ਪੰਡਤਾਂ, ਗਿਆਨੀਆਂ ਨੂੰ ਪਿੰਡ ਦੀ ਸ਼ਾਮਲਾਟ, ਮੰਦਰ, ਗੁਰਦੁਆਰੇ ਵਾਂਗ ਹੀ  ਸਮਝ ਕੇ ਹੀ ਵਰਤਿਆ ਜਾਂਦਾ ਹੈ। ਇਹ ਪੈਸੇ ਲੈ ਕੇ, ਲੋਕ ਸੇਵਾ ਦੇ ਕੰਮ ਕਰਕੇ, ਖ਼ੁਸ਼ ਬਹੁਤ ਰਹਿੰਦੇ ਹਨ। ਇੰਨਾ ਦੇ ਕਿਹੜਾ ਬਾਲ ਰੋਂਦੇ ਹਨ? ਲੋਕਾਂ ਦੀ ਵਧੀ ਪਨੀਰੀ ਦੇਖ ਕੇ, ਜਿਉਂਦੇ ਹਨ। ਸਬ ਧਰਮੀ ਛੜੇ ਵੱਧ ਬਿਜ਼ਨਸ ਚਲਾਉਣ ਲਈ ਰੱਖਦੇ ਹਨ। ਧਰਮ ਦੇ ਪਿੱਛੇ ਲੱਗਣ ਵਾਲੀਆਂ ਬਹੁਤੀਆਂ ਔਰਤਾਂ ਹੀ ਹੁੰਦੀਆਂ ਹਨ। ਜੋ ਮਰਦਾਂ ਤੋਂ ਵੱਧ ਚੜ ਕੇ, ਧਾਰਮਿਕ ਥਾਵਾਂ ਉੱਤੇ ਜਾਂਦੀਆਂ ਹਨ। ਸ਼ਾਇਦ ਇਸੇ ਕਰਕੇ, ਕਈ ਮੁਸਲਮਾਨ ਧਰਮਾਂ ਵਾਲੇ ਔਰਤ ਨੂੰ ਮਸੀਤ ਵਿੱਚ ਮਰਦਾਂ ਦੇ ਸਾਹਮਣੇ ਨਹੀਂ ਜਾਣ ਦਿੰਦੇ। ਵਿੱਚਕਾਰ ਪਰਦਾ ਕਰਦੇ ਹਨ। ਕਈਆਂ ਅੱਗੇ ਸੈਕਸ ਦੀ ਗੱਲ ਸ਼ੁਰੂ ਕਰਨ ਦੀ ਲੋੜ ਹੈ। ਹਰ ਬੰਦਾ ਇਸ ਵਿੱਚੋਂ ਸੁਆਦ ਲੈਂਦਾ ਹੈ। ਪਰਦੇ ਪਿੱਛੇ ਸਬ ਚੱਲਦਾ ਹੈ। ਹਨ। ਸਾਰੇ ਹੀ ਲੋਕਾਂ ਅੱਗੇ ਦੁੱਧ ਧੋਤੇ ਬਣੇ ਰਹਿੰਦੇ ਹਨ।

ਜੱਗੀ ਨੇ ਬੇਸਮਿੰਟ ਦਾ ਇੱਕ ਕਮਰਾ 600 ਡਾਲਰ ਨੂੰ ਸੈਰਾਂ ਨੂੰ ਰਿੱਟ ਤੇ ਦਿੱਤਾ ਸੀ। ਇਹ ਕੁੜੀ ਈਰਾਨ ਤੋਂ ਸੀ। ਉਹ ਸਿਰ ਦੇ ਉੱਤੇ ਦੂਹਰੀ ਬਾਰ ਘੁੰਮਾਂ ਕੇ ਰੁਮਾਲ ਬੰਨ੍ਹਦੀ ਸੀ। ਪੜ੍ਹਨ ਦੀ ਖ਼ਾਤਰ ਕੈਨੇਡਾ ਆਈ ਸੀ। ਪਾਰਟ ਟਾਈਮ ਕੰਮ ਵੀ ਕਰਦੀ ਸੀ। ਸੈਰਾਂ ਦਾ ਕੋਈ ਹੋਰ ਸਹਾਰਾ ਨਹੀਂ ਸੀ। ਸੈਰਾਂ ਪਾਲੀ ਨਾਲ ਯੂਨੀਵਰਸਿਟੀ ਵਿੱਚ ਪੜ੍ਹਦੀ ਸੀ। ਉਸ ਨੂੰ ਪਾਲੀ ਘਰ ਲੈ ਆਈ ਸੀ। ਜੱਗੀ ਨੇ ਉਸ ਦੀਆਂ ਮਜਬੂਰੀਆਂ ਸੁਣ ਕੇ, ਉਸ ਨੂੰ ਘਰ ਰੱਖ ਲਿਆ ਸੀ। ਪਾਲੀ ਦਾ ਰੂਮ ਵੀ ਬੇਸਮਿੰਟ ਵਿੱਚ ਹੀ ਸੀ। ਜਿਸ ਦਿਨ ਸੈਰਾਂ ਘਰ ਵਿੱਚ ਮੂਵ ਹੋਈ ਸੀ। ਉਸੇ ਦਿਨ ਪਾਲੀ ਦਾ ਜਨਮ ਦਿਨ ਸੀ। ਸਿਮਰਨ ਘਰ ਲੇਟ ਆਇਆ ਸੀ। ਉਹ ਪਾਲੀ ਨੂੰ ਹੈਪੀ ਬਰਥਡੇ ਕਹਿਣ ਲਈ ਆ ਗਿਆ। ਸੈਰਾਂ ਤੇ ਪਾਲੀ ਟੀਵੀ ਦੇਖ ਰਹੀਆਂ ਸੀ। ਸਿਮਰਨ ਨੂੰ ਦੇਖ ਕੇ, ਸੈਰਾਂ ਆਪਦੇ ਕਮਰੇ ਵਿੱਚ ਚਲੀ ਗਈ। ਸਿਮਰਨ ਦੇ ਉੱਥੋਂ ਜਾਣ ਪਿੱਛੋਂ ਸੈਰਾਂ ਨੇ ਪਾਲੀ ਨੂੰ ਕਿਹਾ, “ ਇੱਥੇ ਤਾਂ ਘਰ ਵਿੱਚ ਮਰਦ ਰਹਿੰਦਾ ਹੈ। ਬਾਥਰੂਮ ਵੀ ਜੂਝ ਕਰਦਾ ਹੋਵਾਂਗਾ। ਮੈਂ ਇੱਥੇ ਨਹੀਂ ਰਹਿ ਸਕਦੀ। ਮੇਰੀ ਮਾਂ ਦਾ ਕਹਿਣਾ ਹੈ, “ਓਪਰੇ ਮਰਦ ਕੋਲ ਰਹਿਣਾ ਵੀ ਹਰਾਮ ਹੈ। ਇਸ ਲਈ ਮੈਂ ਟੈਕਸੀ ਨੂੰ ਫ਼ੋਨ ਕਰ ਦਿੱਤਾ ਹੈ। ਹੁਣੇ ਇੱਥੋਂ ਜਾ ਰਹੀ ਹਾਂ।   ਜੱਗੀ ਤੇ ਤਾਰੋ ਨੇ ਸੈਰਾਂ ਨੂੰ ਬਹੁਤ ਸਮਝਾਇਆ। ਬਈ ਮਰਦਾਂ ਬਗੈਰ ਦੁਨੀਆ ਨਹੀਂ ਚੱਲਦੀ। ਮਰਦਾਂ ਕੋਲੋਂ ਭੱਜ ਕੇ ਜਾਣ ਲਈ ਕਿਸੇ ਪਾਸੇ ਵੀ ਥਾਂ ਨਹੀਂ ਹੈ। ਉਹ ਨਹੀਂ ਮੰਨੀ। ਬਹੁਤਾ ਨੇੜੇ ਰਹਿਣ ਵਾਲੇ ਮਰਦ ਦੁਆਰਾ ਸ਼ਾਇਦ ਉਸ ਦੀ ਮਾਂ ਦੇ ਨਾਲ ਕੋਈ ਮਾੜੀ ਘਟਨਾ ਵਰਤੀ ਹੋਵੇ। ਉਹ ਜਿਸ ਟੈਕਸੀ ਵਿੱਚ ਰਾਤ ਨੂੰ ਇਕੱਲੀ ਗਈ। ਉਸ ਟੈਕਸੀ ਨੂੰ ਮਰਦ ਚਲਾ ਰਿਹਾ ਸੀ। ਮੋਟਲ ਵਿੱਚ ਕਮਰੇ ਦੀ ਬੁਕਿੰਗ ਕਰਨ ਵਾਲਾ ਵੀ ਮਰਦ ਸੀ। ਕਮਰੇ ਦੀ ਸਫ਼ਾਈ ਕਰਨ ਵਾਲਾ ਵੀ ਮਰਦ ਸੀ। ਦੂਜੇ ਦਿਨ ਜੱਗੀ ਪੀਜ਼ਾ ਲੈਣ ਗਈ। ਸੈਰਾਂ ਰਿਸਟੋਰਿੰਟ ਵਿੱਚ ਬੋਸ ਨਾਲ ਤੇ ਨਾਲ ਕੰਮ ਕਰਨ ਵਾਲੇ ਮਰਦ ਨਾਲ, ਲੰਚ ਖਾ ਰਹੀ ਸੀ। ਜੱਗੀ ਉਸ ਕੋਲ ਰੁਕ ਗਈ। ਸੈਰਾਂ ਜੱਗੀ ਨੂੰ ਦੇਖ ਕੇ ਘਬਰਾ ਗਈ। ਜੱਗੀ ਨੇ ਉਸ ਨੂੰ ਪੁੱਛਿਆ, “ ਕੀ ਇਹ ਮਰਦ ਨਹੀਂ ਹਨ? “ ਸੈਰਾਂ ਨੇ ਝੱਟ ਕਹਿ ਦਿੱਤਾ, “ ਇਹ ਮੇਰਾ ਬੋਸ ਹੈ। ਇਹ ਮੇਰੇ ਨਾਲ ਕੰਮ ਕਰਦਾ ਹੈ। ਆਪਦੀ ਮਰਜ਼ੀ ਹੋਵੇ ਤਾਂ ਮੱਛੀ ਕੰਢੇ ਸਣੇ ਵੀ ਖਾਦੀ ਜਾਂਦੀ ਹੈ। ਫਿਰ ਵੀ ਕੰਢਾਂ ਗਲ਼ ਵਿੱਚ ਨਹਿਂ ਫਸਦਾ।

Comments

Popular Posts