ਭਾਗ 51 ਹਾਏ ਹਾਰਟ-ਬੀਟ ਰੁਕਗੀ ਆਪਣੇ ਪਰਾਏ


ਸਤਵਿੰਦਰ ਕੌਰ ਸੱਤੀ-(ਕੈਲਗਰੀ) - ਕੈਨੇਡਾ
satwinder_7@hotmail.com


ਤਾਰੋ ਨੇ ਗਾਮੇ ਨੂੰ ਦੱਸਿਆ, “ ਮੈਨੂੰ ਤਾਪ ਚੜ੍ਹਿਆ ਲੱਗਦਾ ਹੈ। ਗਾਮੇ ਨੇ ਕਿਹਾ, “ ਜਦੋਂ ਪਿਛਲੀ ਬਾਰ ਡਾਕਟਰ ਦੇ ਗਏ ਸੀ। ਤੈਨੂੰ ਉਸ ਨੇ ਬਲੱਡ ਚੈੱਕ-ਅੱਪ  ਕਰਾਉਣ ਦਾ ਪੇਪਰ ਦਿੱਤਾ ਸੀ। ਲੈਬ ਵਿੱਚ ਜਾ ਕੇ ਤੇਰਾ ਖ਼ੂਨ ਦੇ ਆਉਂਦੇ ਹਾਂ। ਰਿਪੋਰਟ ਵਿੱਚ ਪਤਾ ਲੱਗ ਜਾਵੇ। ਕੀ ਨੁਕਸ ਹੈ? “  ਪੇਪਰ ਤਾਂ ਮੈਨੂੰ ਲੱਭਦਾ ਨਹੀਂ ਹੈ। ਪਤਾ ਨਹੀਂ ਕਿਥੇ ਗੁਆਚ ਗਿਆ ਹੈ? ਮੈਂ ਕੂੜੇ ਵਿੱਚ ਹੀ ਸਿੱਟ ਦਿੱਤਾ ਹੋਣਾ ਹੈ। ਸੋਨੂੰ ਦੀ ਮੰਮੀ ਨਾਲ ਹੀ ਡਾਕਟਰ ਦਾ ਕਲੀਨਿਕ ਹੈ। ਟੈੱਸਟ ਕਰਾਉਣ ਲਈ ਹੋਰ ਪੇਪਰ ਲਿਖਾ ਲੈਂਦੇ ਹਾਂ। ਉਹ ਦੋਨੇਂ ਜਾਣੇ ਡਾਕਟਰ ਕੋਲ ਚਲੇ ਗਏ। ਜੋ ਡਾਕਟਰ ਕੋਲ ਪਿਛਲੀ ਬਾਰ ਗਏ ਸੀ। ਉਹ ਛੁੱਟੀ ਤੇ ਸੀ। ਸੈਕਟਰੀ ਨੇ ਉਨ੍ਹਾਂ ਨੂੰ ਦੂਜੇ ਡਾਕਟਰ ਕੋਲ ਭੇਜ ਦਿੱਤਾ। ਡਾਕਟਰ ਨੇ ਪੁੱਛਿਆ, “ ਕੀ ਤਕਲੀਫ਼ ਹੈ? ਕਿਵੇਂ ਆਏਂ ਹੋ? “  ਗਾਮਾ ਦੱਸਣ ਲੱਗ ਗਿਆ, “ ਚੱਕਰ ਇਸ ਨੂੰ ਆਉਂਦੇ ਹਨ। ਦਿਮਾਗ਼ ਮੇਰਾ ਘੁੰਮਾਂ ਦਿੰਦੀ ਹੈ। ਤਾਪ ਇਸ ਨੂੰ ਚੜ੍ਹਦਾ ਹੈ। ਮੇਰੀ ਦਾਲ-ਰੋਟੀ ਬੰਦ ਕਰ ਦਿੰਦੀ ਹੈ। “ “ ਭਾਈ ਸਾਹਿਬ ਮਰੀਜ਼ ਨੂੰ ਬੋਲਣ ਦਿਉ। ਹਾਂ ਬੀਬੀ ਬੋਲ ਕੀ ਦੁਖਦਾ ਹੈ? “ ਇਹ ਤਾਂ ਡਾਕਟਰ ਜੀ, ਮੇਰੇ ਮੂਹਰੇ ਬੋਲਣ ਜੋਗੀ ਹੈ। ਬਾਹਰ ਜਾ ਕੇ, ਜ਼ੁਬਾਨ ਬੰਦ ਹੋ ਜਾਂਦੀ ਹੈ। ਬਿਮਾਰ ਬੰਦਾ ਕੀ ਦੱਸੇਗਾ? ਮੈਂ ਦੱਸ ਤਾਂ ਦਿੱਤਾ ਹੈ। ਇਸ ਤੋਂ ਤੁਸੀਂ ਹੋਰ ਕੀ ਪੁੱਛਣਾਂ ਹੈ? “ ਡਾਕਟਰ ਨੇ ਕਿਹਾ ਸ਼ੂਗਰ ਵਧਦੀ ਲੱਗਦੀ ਹੈ। ਬਲੱਡ ਚੈੱਕ ਕਰਾਉਣਾ ਪੈਣਾ ਹੈ? ਇਹ ਪੇਪਰ ਲੈਬ ਵਿੱਚ ਲਿਜਾ ਕੇ ਦੇ ਦੇਣਾ। ਬਲੱਡ ਲੈਣ ਪਿੱਛੋਂ ਦੋ-ਤਿੰਨ ਦਿਨਾਂ ਵਿੱਚ ਰਿਪੋਰਟ ਆ ਜਾਵੇਗੀ। ਖ਼ਾਲੀ ਪੇਟ ਜਾਣਾ ਹੈ। 12 ਘੰਟੇ ਕੁੱਝ ਨਹੀਂ ਖਾਣਾ, ਪਾਣੀ ਪੀ ਸਕਦੀ ਹੈ। ਜਿਸ ਦਿਨ ਬਲੱਡ ਚੈੱਕ ਕਰਾਉਣ ਜਾਣਾ ਸੀ। ਉਹ ਕਾਰ ਵਿੱਚ ਪਏ, ਪੇਪਰ ਦੇਖਣ ਲੱਗ ਗਈ। ਤਾਰੋ ਨੇ ਗਾਮ ਨੂੰ ਕਿਹਾ, “ ਅੱਜ ਇਹ ਪਹਿਲਾਂ ਵਾਲਾ ਪੇਪਰ ਵੀ ਲੱਭ ਗਿਆ। “ “ ਇਸ ਤੋਂ ਤੂੰ ਹੁਣ ਕੀ ਕਰਾਉਣਾ ਹੈ? ਤੇਰੇ ਕੋਲ ਨਵਾਂ ਪੇਪਰ ਹੈ।

ਤਾਰੋ ਨੇ ਕਿਹਾ, “ ਡਾਕਟਰ ਵੀ ਬਹੁਤੇ ਪੜ੍ਹੇ ਹੋਣ ਕਰਕੇ, ਕੋਈ ਦੂਜੇ ਡਾਕਟਰ ਦੀ ਰਿਪੋਰਟ ਨਹੀਂ ਪੜ੍ਹਦਾ। ਕਈ ਤਾਂ ਡਬਲ ਡੋਜ਼ ਦੇ ਕੇ, ਮਰੀਜ਼ ਨੂੰ ਮਾਰ ਦਿੰਦੇ ਹਨ। । ਮੈਂ ਤਾਂ ਦੋਨੇਂ ਪੇਪਰ ਲੈਬ ਵਿੱਚ ਦੇਣੇ ਹਨ। ਜੇ ਕੋਈ ਟੈੱਸਟ ਇੱਕ ਡਾਕਟਰ ਨੇ ਛੱਡ ਦਿੱਤਾ ਹੋਵੇਗਾ। ਦੂਜੇ ਨੇ ਕੀ ਪਤਾ ਲਿਖ ਦਿੱਤਾ ਹੋਵੇ? ਮੈਂ ਚੰਗੀ ਤਰਾਂ ਟੈੱਸਟ ਮੁਕੰਮਲ ਕਰਾਉਣੇ ਹਨ। ਰੜਕ ਨਹੀਂ ਰਹਿਣੀ ਚਾਹੀਦੀ। ਲੈਬ ਦੀ ਸੈਕਟਰੀ ਨੇ, ਪੇਪਰ ਫੜਦੀ ਨੇ ਕਿਹਾ, “ ਤੇਰੇ ਦੋ ਡਾਕਟਰਾਂ ਨੇ, ਤੈਨੂੰ ਇੱਥੇ ਭੇਜਿਆ ਹੈ। “ “ ਹਾਂ ਜੀ, ਇੱਕ ਡਾਕਟਰ ਕੋਲ ਮੈਂ ਦੋ ਮਹੀਨੇ ਪਹਿਲਾਂ ਗਈ ਸੀ। ਕਲ ਗਈ ਤਾਂ ਉੱਥੇ ਹੋਰ ਡਾਕਟਰ ਡਿਊਟੀ ਉੱਤੇ ਸੀ।   ਲੈਬ ਵਿੱਚ ਕੰਮ ਕਰਨ ਵਾਲੀ ਕੁੜੀ ਨੇ, ਉਸ ਦੀ ਨਬਜ਼ ਵਿੱਚ ਖ਼ੂਨ ਕੱਢਣ ਨੂੰ ਸੂਈ ਲਾ ਦਿੱਤੀ ਸੀ। ਉਹ ਫੱਟਾ-ਫੱਟ ਛੋਟੀਆਂ-ਛੋਟੀਆਂ ਉਂਗਲ ਕੁ ਜਿੰਨੀ ਸ਼ੀਸ਼ੀਆਂ ਵਿੱਚ ਖ਼ੂਨ ਭਰਨ ਲੱਗ ਗਈ। ਖ਼ੂਨ ਦੇ ਬਾਹਰ ਆਉਣ ਦੀ ਸਪੀਡ, ਪਾਣੀ ਵਾਲੀ ਟੂਟੀ ਵਾਂਗ ਤੇਜ ਸੀ। ਤਾਰੋ ਦਾ ਧਿਆਨ ਕੋਲ ਪਈਆਂ 14 ਸ਼ੀਸ਼ੀਆਂ ਉੱਤੇ ਗਿਆ। ਤਾਰੋ ਨੇ ਪੁੱਛਿਆ, “ ਇੰਨੀਆਂ ਸ਼ੀਸ਼ੀਆਂ ਕੀ ਮੇਰੇ ਖ਼ੂਨ ਨਾਲ ਭਰਨੀਆਂ ਹਨ? “ ਹਾਂ ਦੋ ਡਾਕਟਰਾਂ ਨੂੰ ਰਿਪੋਰਟ ਭੇਜਣੀ ਹੈ। “ “ ਇੰਨੇ ਟੈੱਸਟ ਕਾਹਦੇ ਕਰਨੇ ਹਨ? ਮੈਨੂੰ ਤਾਂ ਸਿਰਫ਼ ਹਾਈ ਬਲੱਡ ਸ਼ੂਗਰ ਹੈ। “ “ ਦੋਨਾਂ ਡਾਕਟਰ ਨੇ, ਇੱਕੋ ਟੈੱਸਟ ਲਿਖੇ ਹਨ। ਤਾਰੋ ਨੇ ਕਿਹਾ, “ ਤੁਸੀਂ ਉਸ ਨੂੰ ਰਿਪੋਰਟ ਦੀ ਕਾਪੀ ਵੀ ਭੇਜ ਸਕਦੇ ਹੋ। ਜ਼ਰੂਰੀ ਨਹੀਂ, ਦੋਨਾਂ ਡਾਕਟਰਾਂ ਨੂੰ ਰਿਪੋਰਟਾਂ ਦੇਣ ਨੂੰ ਅਲੱਗ-ਅਲੱਗ ਖ਼ੂਨ ਭਰਨਾ ਹੈ। ਮੇਰਾ ਖ਼ੂਨ ਪੀਣਾ ਹੈ ਜਾਂ ਟੈੱਸਟ ਕਰਨੇ ਹਨ। ਸਟਾਪ ਹੋ ਜਾ। ਹੋਰ ਖ਼ੂਨ ਨਾਂ ਕੱਢ। ਮੈਨੂੰ ਚੱਕਰ ਆਉਣ ਲੱਗ ਗਏ ਹਨ। ਕੁੜੀ ਨੇ, ਉਸ ਦੇ ਹਟਾਉਂਦੀ ਤੋਂ ਵੀ, ਆਪਣਾ ਕੰਮ ਪੂਰਾ ਹਰ ਲਿਆ ਸੀ।

ਦੂਜੀ ਕੁੜੀ ਤਾਰੋ ਦੇ ਸਿਰਹਾਣੇ ਖੜ੍ਹੀ ਸੀ। ਉਸ ਨੇ ਕਿਹਾ, “ ਤੇਰੀ ਹਾਰਟ-ਬੀਟ ਚੈੱਕ ਕਰਨੀ ਹੈ। ਲੱਤਾਂ, ਛਾਤੀ, ਪਿੱਠ ਉੱਤੇ ਤਾਰਾਂ ਲਗਾਉਣੀਆਂ ਹਨ। ਜੋ ਕੰਪਿਊਟਰ ਸਿਸਟਮ ਤੇ ਬਿਜਲੀ ਨਾਲ ਐਕਟਿਵ ਹੁੰਦੀਆਂ ਹਨ। ਤੂੰ ਆਪਦੀ ਕਮੀਜ਼ ਉਤਾਰ ਕੇ, ਇਹ ਪੇਪਰ ਦਾ ਗਾਊਨ ਪਾ ਲੈ। ਟੈੱਸਟ ਪਿੱਛੋਂ ਇਸ ਨੂੰ ਗਰਬੇਜ਼-ਕੂੜੇ ਦੇ ਕੈਨ ਵਿੱਚ ਸਿੱਟ ਦੇਵੀ।   ਪਹਿਲੀ ਖ਼ੂਨ ਕੱਢਣ ਵਾਲੀ ਕੁੜੀ ਨੇ, ਉਸ ਨੂੰ ਚੇਤੇ ਕਰਾਇਆ, “ ਦਿਲ ਦੀ ਧੜਕਣ ਦੇ ਦੋ ਟੈੱਸਟ ਕਰਨੇ ਹਨ। ਦੋ ਡਾਕਟਰਾਂ ਨੂੰ ਰਿਪੋਰਟ ਭੇਜਣੀ ਹੈ। ਤਾਰੋ ਉੱਠ ਕੇ ਬੈਠ ਗਈ। ਉਸ ਨੂੰ ਲੱਗਾ ਹਾਏ ਹਾਰਟ-ਬੀਟ ਰੁਕਗੀ ਹੈ। ਉਸ ਨੇ ਕਿਹਾ, “ ਖ਼ਬਰਦਾਰ ਜੇ ਦੂਜੀ ਬਾਰੀ ਮੈਨੂੰ ਇਹ ਬਿਜਲੀ ਦੀਆਂ ਟੂਟੀਆਂ ਲਾਈਆਂ। ਬਾਰ-ਬਾਰ ਦਿਲ ਦੀ ਧੜਕਣ ਚੈੱਕ ਕਰਦੀਆਂ ਨੇ, ਕੀ ਤੁਸੀਂ ਮੇਰੀ ਹਾਰਟ-ਬੀਟ ਬੰਦ ਕਰਨੀ ਹੈ? ਮੈਂ ਤੁਹਾਡੇ ਦੋਨਾਂ ਉੱਤੇ, ਮੈਨੂੰ ਮਾਰਨ ਦੀ ਕੋਸ਼ਿਸ਼ ਕਰਨ ਦਾ ਕੇਸ ਕਰ ਦੇਣਾ ਹੈ। ਕੁੜੀ ਕੰਬ ਕੇ ਪਿੱਛੇ ਨੂੰ ਹੱਟ ਗਈ। ਉਸ ਨੇ ਕਿਹਾ, “ ਤੁਹਾਡੀ ਮਰਜ਼ੀ ਤੋਂ ਬਗੈਰ ਅਸੀਂ ਟੈੱਸਟ ਨਹੀਂ ਕਰ ਸਕਦੇ। ਦਿਲ ਦਾ ਦੂਜਾ ਟੈੱਸਟ ਨਹੀਂ ਕਰਦੇ। ਸਾਨੂੰ ਦੂਜੇ ਡਾਕਟਰ ਨੂੰ ਰਿਪੋਰਟ ਭੇਜਣੀ ਪੈਣੀ ਹੈ। ਬਈ ਮਰੀਜ਼ ਨੇ ਟੈੱਸਟ ਕਰਨ ਤੋਂ ਮਨਾਂ ਕਰ ਦਿੱਤਾ ਹੈ।  

ਤੀਜੇ ਦਿਨ ਨੂੰ ਬਲੱਡ ਰਿਪੋਰਟ ਆ ਗਈ ਸੀ। ਡਾਕਟਰਾਂ ਦੀ ਸੈਕਟਰੀ ਦਾ ਤਾਰੋ ਨੂੰ ਫ਼ੋਨ ਆ ਗਿਆ ਸੀ। ਇਸੇ ਲਈ ਤਾਰੋ ਪਤਾ ਕਰਨ ਲਈ ਡਾਕਟਰ ਕੋਲ ਗਈ। ਸੈਕਟਰੀ ਬਹੁਤ ਬੌਂਦਲੀ ਪਈ ਸੀ। ਕਦੇ ਫ਼ੋਨ ਦੀ ਘੰਟੀ ਵੱਜਦੀ ਸੀ। ਕਦੇ ਕਲੀਨਿਕ ਵਿੱਚ ਬੈਠੇ ਮਰੀਜ਼ ਉਸ ਨੂੰ ਕਹਿੰਦੇ ਸਨ, “ ਭੁੱਖੇ ਧਿਆਏ.ਬੈਠੇ ਥੱਕ ਗਏ ਹਾਂ। ਬਾਰੀ ਕਦੋਂ ਆਵੇਗੀ? “ ਮਰੀਜ਼ਾਂ ਨਾਲ ਆਏ ਲੋਕ, ਬਿਮਾਰ ਹੋਏ ਮਹਿਸੂਸ ਕਰਨ ਲੱਗ ਗਏ ਸਨ। 20 ਮਰੀਜ਼ ਬਾਰੀ ਆਉਣ ਦੀ ਉਡੀਕ ਕਰ ਰਹੇ ਸਨ। ਤਿੰਨ ਘੰਟੇ ਪਿੱਛੋਂ ਬਾਰੀ ਆਈ। ਡਾਕਟਰ ਦੀ ਹਾਲਤ ਦੇਖ ਕੇ ਲੱਗਦਾ ਸੀ। ਇਸ ਨੂੰ ਵੀ ਕੋਈ ਡਾਕਟਰ ਦੀ ਲੋੜ ਹੈ। ਉਸ ਨੇ ਪੁੱਛਿਆ, “ ਦੱਸੋ ਕਿਵੇਂ ਆਏ ਹੋ? ਕੀ ਦੁਖਦਾ ਹੈ? “ “ ਮੈਨੂੰ ਤਾਂ ਕੁੜੀ ਦਾ ਫ਼ੋਨ ਗਿਆ ਹੈ। ਇਸ ਲਈ ਆਈ ਹਾਂ। ਮੇਰੀ ਬਲੱਡ ਰਿਪੋਰਟ ਆਈ ਹੈ? “ ਡਾਕਟਰ ਨੇ ਕੰਪਿਊਟਰ ਦੇ ਸਕਰੀਨ ਉੱਤੇ ਨਿਗ੍ਹਾ ਮਾਰੀ। ਉਸ ਨੇ ਕਿਹਾ, “ ਇਹ ਪਰਚੀ ਉੱਤੇ ਗੋਲ਼ੀਆਂ ਲਿਖ ਦਿੱਤੀਆ ਹਨ। ਇੱਕ ਗੋਲ਼ੀ ਵਧਾ ਦਿੱਤੀ ਹੈ। ਤਾਰੋ ਨੇ ਕਿਹਾ, “ ਇਹ ਅੱਖਰ ਮੇਰੀਆਂ ਗੋਲ਼ੀਆਂ ਦੇ ਨਹੀਂ ਹਨ। ਮੈ ਤਾਂ ਹੋਰ ਦਵਾਈ ਖਾਂਦੀ ਹਾਂ। ਤਾਰੋ ਨੇ ਪਰਸ ਵਿਚੋਂ ਗੋਲ਼ੀਆਂ ਦੀ ਸ਼ੀਸ਼ੀ ਦੇ ਦਿੱਤੀ। ਡਾਕਟਰ ਉੱਠ ਕੇ ਖੜ੍ਹਾ ਹੋ ਗਿਆ। ਉਸ ਨੇ ਕਿਹਾ, “ ਇਹ ਗੋਲ਼ੀਆਂ ਤੈਨੂੰ ਕਿਨ੍ਹੇ ਦਿੱਤੀ ਹਨ? “ ਗਾਮੇ ਨੇ ਕਿਹਾ, “ ਇੰਨਾ ਨੂੰ 10 ਸਾਲਾਂ ਦੀ ਖਾਂਦੀ ਹੈ।  ਤੁਸੀਂ ਇਸ ਦੇ ਟੈੱਸਟ ਚੈੱਕ ਕਰੋ। ਇਹ ਹਾਈ ਬਲੱਡ ਸ਼ੂਗਰ ਦੀ ਮਰੀਜ਼ ਹੈ। ਡਾਕਟਰ ਨੇ ਕਿਹਾ, “ ਕਿਰਸਟਰੌਲ ਦੀ ਰਿਪੋਰਟ ਕਿਉਂ ਆਈ ਹੈ? ਕਿਤੇ ਘਿਉ ਤਾਂ ਨਹੀਂ ਖਾਣਾ ਸ਼ੁਰੂ ਕਰ ਦਿੱਤਾ। ਸ਼ੂਗਰ ਠੀਕ ਹੈ। ਕੀ ਮੈਂ ਤੇਰਾ ਹਿਲਥਕਾਡ ਦੇਖ਼ ਸਕਦਾਂ ਹਾਂ? ਤੇਰੀ ਜਨਮ ਤਰੀਕ ਕੀ ਹੈ? “  ਡਾਕਟਰ ਨੇ ਦੋਂਨੇਂ ਫੈਇਲ ਨਾਲ ਮਲਾਏ। ਉਸ ਨੇ ਚੈੱਕ ਕੀਤਾ। ਇਹ ਕਿਸੇ ਹੋਰ ਦੀ ਫੈਇਲ ਫੈਲ ਸੀ। ਸ਼ਕਲਾਂ ਤੇ ਨਾਮ ਭੁਲੇਖਾ ਪਾਉਂਦੇ ਹਨ। ਨਾਮ ਤਾਰੋ ਵਾਲਾ ਸੀ। ਸੈਕਟਰੀ ਨੇ ਛੇਤੀ ਵਿੱਚ ਕਿਸੇ ਦੀ ਹੋਰ ਫੈਇਲ ਖ਼ੋਲ ਦਿੱਤੀ ਸੀ।

Comments

Popular Posts