ਰੱਬਾ ਮਾਸ-ਖ਼ੂਨ ਬੰਦੇ ਦਾ ਪਿੱਛਾ ਨਹੀਂ  ਛੱਡਦਾ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ

satwinder_7@hotmail.com

ਬਿਆਲੀ ਲੱਖ ਨੇ ਧਰਤੀ ਪਾਣੀ ਨੂੰ ਜੂਠਾ ਕੀਤਾ। ਬਿਆਲੀ ਲੱਖ ਨੇ ਪਾਣੀ ਵਿੱਚ ਜਨਮ ਲੀਤਾ।

ਗਾਊ ਦਾ ਦੁੱਧ ਬੱਛਰੇ ਨੇ ਮੂੰਹ ਨਾਲ ਚੁੰਗ ਕੇ ਜੂਠਾ ਕੀਤਾ। ਬੱਛਰੇ ਦਾ ਹਿੱਸਾ ਬੰਦੇ ਨੇ ਖੋ ਲੀਤਾ।

ਬੱਛਰੇ ਦਾ ਝੂਠਾ ਦੁੱਧ ਰੱਬ ਨੂੰ ਚੜ੍ਹਾ ਦਿੱਤਾ। ਭਵਰੇ ਨੇ ਫੁੱਲਾਂ ਦੇ ਵਿੱਚੋਂ ਰਸ ਪੀਤਾ।

ਫੁੱਲ ਤੋੜ ਕੇ ਭਗਵਾਨ ਨੂੰ ਚੜ੍ਹਾ ਦਿੱਤਾ। ਮਾਂ-ਬਾਪ ਨੇ ਇੱਕ ਦੂਜੇ ਨੂੰ ਜੂਠਾ ਕੀਤਾ।

ਮਾਪਿਆਂ ਨੇ ਬੱਚਾ ਕਿਵੇਂ ਸੁੱਚਾ ਜੰਮ ਦਿੱਤਾ। ਬੱਚਾ ਦੇਖ ਕਹਿਣ ਰੱਬ ਦਾ ਰੂਪ ਦਿੱਤਾ।

ਸ਼ਹਿਦ ਲੱਗਦਾ ਸਬ ਚੀਜ਼ਾਂ ਤੋਂ ਬਹੁਤ ਮਿੱਠਾ। ਮੱਖੀਆਂ ਨੇ ਮੂੰਹ ਨਾਲ ਇਕੱਠਾ ਕੀਤਾ।

ਦਾਲਾਂ ਸਬਜ਼ੀਆਂ ਵਿੱਚ ਵੀ ਕੀੜਾ ਲੱਗਦਾ। ਸਾਗ ਗੰਨਾਂ ਵੀ ਕੀੜੇ ਤੋਂ ਨਹੀਂ ਬਚਦਾ।

ਧਰਤੀ ਉੱਤੇ ਹੀ ਤਾਂ ਜੀਆਂ ਘਾਤ ਹੁੰਦਾ। ਬੰਦਾ ਆਪ ਸਾਰਾ ਖ਼ੂਨ ਮਾਸ ਦਾ ਦਿਸਦਾ।

ਪੈਰਾਂ ਵਿੱਚ ਮਹਿੰਗੇ ਚੰਮ ਦੀ ਜੁੱਤੀ ਪਾਉਂਦਾ। ਪੈਸੇ ਪਾਉਣ ਨੂੰ ਵੀ ਪਰਸ ਚੰਮ ਦਾ ਹੁੰਦਾ।

ਰੱਬਾ ਮਾਸ-ਖ਼ੂਨ ਬੰਦੇ ਦਾ ਪਿੱਛਾ ਨਹੀਂ ਛੱਡਦਾ। ਸੱਤੀ ਬਾਦ-ਬਿਬਾਦ ਨਹੀਂ ਕਰੀਦਾ।

ਉਸ ਡਾਢੇ ਰੱਬ ਦੀ ਰਜ਼ਾ ਵਿੱਚ ਰਹੀਦਾ। ਸਤਵਿੰਦਰ ਨਫ਼ਰਤ ਦਾ ਬੀਜ ਨਹੀਂ ਬੋਈਦਾ।

ਬਾਤਾਂ ਸੁਣ ਕੇ ਲਾਈ ਲੱਗ ਨਹੀਂ ਬਣੀਦਾ। ਛੂ-ਛਾਂ ਕਰਕੇ ਨਹੀਂ ਹੋਰਾਂ ਤੋਂ ਉੱਚੇ ਬਣੀਦਾ।

 

 

 

 

 

Comments

Popular Posts