ਭਾਗ
34 ਮੈਂ ਬਗੈਰ ਵਿਆਹ ਤੋਂ ਚੰਗਾ ਸੀ, ਮਨ
ਮਰਜ਼ੀ ਤਾਂ ਕਰ ਸਕਦਾ ਸੀ
ਆਪਣੇ
ਪਰਾਏ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਕਿਸੇ
ਦੀ ਜਾਨ ਤੇ ਬਣੀ ਹੋਵੇ। ਕੁਰਕੀ ਹੋ ਜਾਵੇ। ਕੋਈ ਤਕਲੀਫ਼ ਵਿੱਚ ਹੋਵੇ। ਦੂਜੇ ਨੂੰ ਐਸੀ ਹਾਲਤ ਵਿੱਚ
ਦੇਖ ਕੇ, ਲੋਕਾਂ ਨੂੰ ਮਜ਼ਾਕ ਸੁੱਜਦੇ ਹਨ। ਸੋਨੂੰ ਦੇ
ਦੋਸਤ ਸ਼ਾਮ ਨੂੰ ਉਸ ਕੋਲ ਆ ਜਾਂਦੇ ਸਨ। ਉਨ੍ਹਾਂ ਨੂੰ ਵੀ ਦਿਸਦਾ ਸੀ। ਵਿਆਹ ਦਾ ਰਾਸ਼ਨ, ਸ਼ਰਾਬ ਬਚਦੇ ਪਏ ਹਨ। ਕਿਸੇ ਨਾਂ ਕਿਸੇ ਨੇ ਤਾਂ ਖਾਣੇ-ਪੀਣੇ ਹਨ। ਸੋਨੂੰ ਦੇ ਘਰੋਂ ਖਾ-ਪੀ
ਕੇ ਉਸ ਉੱਤੇ ਹੀ ਉਖਾੜਦੇ ਸਨ। ਉਸ ਦੇ ਦੋਸਤ ਰਾਜ ਨੇ ਪੁੱਛਿਆ, “ ਸੋਨੂੰ ਵਿਆਹ ਵਾਲੇ ਲੱਡੂਆਂ ਵਿਚੋਂ ਹੀ ਮੁੰਡਾ ਜੰਮੇ ਦਾ ਸਾਰ ਦਿੱਤਾ। ਐਸੇ ਮਾਹੌਲ
ਵਿੱਚ ਸੋਨੂੰ ਤੇਰੀ ਸੁਹਾਗ ਰਾਤ ਕਿਵੇਂ ਲੰਘੀ? “ ਇੱਕ
ਮੁੰਡਾ ਬਿੱਲਾ ਸੀ। ਉਹ ਗੱਲ ਘੱਟ ਕਰਦਾ ਸੀ। ਅੱਖਾਂ ਵੱਧ ਮਾਰਦਾ ਸੀ। ਦੋਨੇਂ ਅੱਖਾਂ ਇਕੱਠੀਆਂ ਜਗਦੀਆਂ
ਬੁੱਝਦੀਆਂ ਸਨ। ਜੇ ਇੱਕ ਅੱਖ ਮਾਰਦਾ, ਹਰ
ਥਾਂ ਪੰਗਾ ਪਾਈ ਰੱਖਦਾ। ਅੱਖ ਮਾਰਨ ਵਾਲੇ ਦੇ ਹੱਥ, ਕਈ
ਬਾਰ ਚੰਗਾ ਮਾਲ ਵੀ ਲੱਗ ਜਾਂਦਾ ਹੈ। ਉਸ ਨੇ ਇੱਕੋ ਝਟਕੇ ਨਾਲ ਦੋਨੇਂ ਅੱਖਾਂ ਬੰਦ ਕਰਕੇ ਖੋਲੀਆਂ।
ਉਸ ਨੇ ਕਿਹਾ, “ ਇਹ ਤਾਂ ਸਾਰੀ ਰਾਤ ਮੁੰਡਾ ਹੀ ਖਿੰਡਾਉਂਦਾ
ਰਿਹਾ ਹੋਣਾਂ ਹੈ। ਅੱਗਲੀ ਮੁੰਡਾ ਇਸ ਨੂੰ ਖੇਡਣ ਨੂੰ ਦੇ ਕੇ, ਸੌਂ ਗਈ ਹੋਣੀ ਹੈ। “ ਇੱਕ
ਮੁੰਡਾ ਡਾਕਟਰੀ ਕਰਦਾ ਸੀ। ਉਸ ਨੇ ਕਿਹਾ, “ ਸੁਹਾਗ
ਰਾਤ ਨੂੰ ਇਹ ਤਾਂ ਵੱਹੁਟੀ ਦੀ ਨਬਜ਼ ਹੀ ਦੇਖਦਾ ਰਿਹਾ ਹੋਣਾਂ ਹੈ। ਉਸ ਦੇ ਦਿਲ ਦੀ ਧੱੜਕਣ ਗਿੱਣਦਾ
ਰਿਹਾ ਹੋਣਾਂ ਹੈ। ਹਾਏ ਬਿਚਾਰੇ ਉੱਤੇ ਕੀ ਬੀਤੀ ਹੋਣੀ ਹੈ? “
ਰਾਜ
ਨੇ ਕਿਹਾ, “ ਡਾਕਟਰਾਂ ਜਦੋਂ ਤੂੰ ਕਿਤਾਬਾਂ ਨਾਲ ਮੱਥਾ
ਮਾਰਦਾ ਸੀ। ਆਪਣਾ ਸੋਨੂੰ ਉਦੋਂ ਸੁਹਾਗ ਦਿਨ ਮਨਾਉਂਦਾ ਹੁੰਦਾ ਸੀ। ਜਿਸ ਨੇ ਸੁਹਾਗ ਦਿਨ ਮਨਾਏ ਹੋਣ, ਉਹ ਜਗਰਾਤੇ ਕਿਉਂ ਕੱਟੇਗਾ? “ ਇੱਕ ਡਰਾਈਵਰ ਮੁੰਡਾ ਸੀ। ਉਸ ਨੇ ਕਿਹਾ, “ ਯਾਰ ਇਹ ਤਾਂ ਸਾਰੀ ਰਾਤ, ਲੱਤਾਂ ਹੀ ਘੁੱਟਦਾ ਰਿਹਾ ਹੋਣਾ ਹੈ। ਅਜੇ
ਵਹੁਟੀ ਦੀ ਸੇਵਾ ਕਰਨੀ ਸੀ। ਲੋਹੜੀ ਵੀ ਵਿਆਹ ਦੇ ਨਾਲ ਆ ਗਈ। “
ਸੋਨੂੰ
ਨੇ ਕਿਹਾ, “ ਯਾਰ ਅੱਧੀ ਰਾਤ ਹੋ ਗਈ ਹੈ। ਤੁਸੀਂ ਆਰਾਮ
ਕਰੋ। “ ਡਾਕਟਰਾਂ ਨੇ ਕਿਹਾ, “ ਸੁਹਾਗ ਦਿਨ ਪੁਰਾਣਾਂ ਮਨਾਇਆ ਸੁਣਾਂਦੇ।
ਮੁੰਡਿਆ ਦਾ ਜੀਅ ਪਰਚ ਜਾਵੇਗਾ। ਮੁੰਡੇ ਵੀ ਕੁੱਝ ਸਿੱਖ ਲੈਣਗੇ। ਇੰਨਾ ਨੇ ਵੀ ਵਿਆਹ ਕਰਾਉਣੇ ਹਨ।
ਇੰਨਾ ਨੂੰ ਭੋਰਾ ਮੱਤ ਦੇਂਦੇ। “
ਸੋਨੂੰ ਸ਼ਰਾਬੀ ਹੋਇਆ ਬੈਠਾ ਸੀ। ਸਾਰੇ
ਮਸ਼ਕਰੀਆਂ ਹੱਸ ਰਹੇ ਸਨ। ਡਰਾਈਵਰ ਨੇ ਕਿਹਾ, “ ਯਾਰ
ਅਸੀਂ ਤੇਰੀ ਰਾਮ ਕਹਾਣੀ ਸੁਣਨ ਆਉਂਦੇ ਹਾਂ। ਮਹੀਨਾ ਹੋਣ ਵਾਲਾ ਹੈ। ਕੋਈ ਜ਼ਰੂਰੀ ਨਹੀਂ ਹੈ। ਸੁਹਾਗ
ਰਾਤ ਵਿਆਹ ਨੂੰ ਹੀ ਹੋਵੇ। ਜੇ ਕੋਈ ਅੜਿੱਕਾ ਲੱਗ ਜਾਵੇ। ਅੱਗੋਂ ਪਿੱਛੋਂ ਵੀ ਹੋ ਸਕਦੀ ਹੈ। ਤੂੰ
ਕੁੱਝ ਝੂਠੀ-ਮੂਠੀ ਹੀ ਦੱਸਦੇ। ਵਿਚਾਰੇ ਮੁੰਡੇ ਤੇਰੇ ਵੱਲ ਰੋਜ਼ ਆਂਏ ਦੇਖਦੇ ਹਨ। ਜਿਵੇਂ ਬਾਂਦਰ
ਕੇਲਿਆਂ ਵੱਲ ਲਲਚਾਈਆਂ ਅੱਖਾਂ ਨਾਲ ਦੇਖਦਾ ਹੈ। “
ਸੋਨੂੰ
ਖਿੱਜ ਗਿਆ ਸੀ। ਉਸ ਨੇ ਕਿਹਾ,
“ ਯਾਰ ਹੱਦ ਹੋ ਗਈ।
ਤੁਸੀਂ ਮੇਰੇ ਯਾਰ ਜ਼ਰੂਰ ਹੋ। ਮੇਰੀ ਪ੍ਰਾਈਵੇਟ ਲਾਈਫ਼ ਬਾਰੇ ਇੰਨਾ ਸੋਚਣ ਦਾ ਤੁਹਾਡਾ ਕੋਈ ਕੰਮ ਨਹੀਂ ਹੈ। “ ਡਾਕਟਰ ਨੇ ਕਿਹਾ, “ ਹੁਣ ਅਸੀਂ ਤੈਨੂੰ ਇਹ ਵੀ ਨਾਂ ਪੁੱਛੀਏ, ਵਿਆਹ ਵਾਲੀ ਜ਼ਿੰਦਗੀ ਕਿਵੇਂ ਚਲਾਈਦੀ ਹੈ? ਚੇਤੇ ਕਰ ਉਹ ਦਿਨ ਜਦੋਂ ਤੂੰ ਭਰਜਾਈ ਨੂੰ ਮਿਲਣ ਜਾਂਦਾ ਸੀ।
ਸਾਰੇ ਇਹੀ ਕੁੱਝ ਕਰਨ ਨੂੰ ਖਿਸਕ ਜਾਂਦੇ ਸਨ। ਕਲਾਸ ਵਿੱਚ ਨੀਵੀਂ ਪਾ ਕੇ, ਮੈਂ ਤੁਹਾਡੀ ਸਾਰਿਆਂ ਦੀ ਹਾਜ਼ਰੀ ਲਗਾਉਂਦਾ
ਸੀ। “ “ ਤੈਨੂੰ ਅਸੀਂ ਸਾਰੇ ਫ਼ੀਸ ਵੀ ਪੂਰੀ ਦਿੰਦੇ ਰਹੇ
ਹਾਂ। ਬਦਲੇ ਵਿੱਚ ਕੈਨਟੀਨ ਦਾ ਸਾਰਾ ਖ਼ਰਚਾ ਤੇ ਫ਼ਿਲਮ ਦਿਖਾਉਂਦੇ ਰਹੇ ਹਾਂ। ਆਪ ਦੇ ਕਿੱਸੇ ਵੀ
ਸੁਣਾਉਂਦੇ ਰਹੇ ਹਾਂ। ਤੂੰ ਤਾਂ ਸਾਡੇ ਕਿੱਸੇ ਸੁਣ ਕੇ ਹੀ ਸੁਆਦ ਲੈ ਲੈਂਦਾ ਸੀ। ਕੋਈ ਕੁੜੀ ਤੈਨੂੰ
ਨਹੀਂ ਲੱਭੀ। ਹੁਣ ਵਿਆਹ ਵੀ ਕਰਾਉਣ ਦਾ ਤੇਰਾ
ਕੋਈ ਇਰਾਦਾ ਨਹੀਂ ਲੱਗਦਾ। ਕਿਤਾਬਾਂ ਵਿੱਚ ਹੀ ਬੈਠਾ ਰਹਿੰਦਾ ਹੈ। ਲੋਕਾਂ ਦੀ ਸੁਹਾਗ ਰਾਤ ਸੁਣਕੇ
ਹੀ ਅਨੰਦ ਵਿੱਚ ਹੋ ਜਾਂਦਾ ਹੈ। “ “ ਭਾਬੀ
ਨੂੰ ਕਹਿ, “ ਮੇਰੇ ਲਈ ਫਿਲਪੀਨੋ ਲੱਭ ਦੇਵੇ। ਮੇਰੇ ਤੋਂ
ਭਾਵੇਂ ਰੋਜ਼ ਸੁਹਾਗ ਰਾਤ ਸੁਣੀ ਚੱਲੀ। “ “ ਯਾਰ
ਆਜੋ ਤੁਹਾਨੂੰ ਵਿਆਹ ਤੋਂ ਪਿੱਛੋਂ ਦੀ ਕਹਾਣੀ ਦੱਸਦਾ ਹਾਂ। ਤਿੰਨ ਦਿਨ ਮੰਮੀ ਤੇ ਵਹੁਟੀ ਦੀ
ਹਾਏ-ਬੂ ਹੀ ਸੁਣੀ ਹੈ। ਮੰਮੀ ਨੂੰ ਆਪ ਨੂੰ ਸੁਰਤ ਨਹੀਂ ਸੀ। ਮੁੰਡਾ ਜਾਂ ਕੁੜੀ ਜੰਮੇ ਹਨ। ਮੰਮੀ
ਨੂੰ ਜਦੋਂ ਦਰਦਾਂ ਤੋਂ ਆਰਾਮ ਆਇਆ। ਉਸ ਦਾ ਧਿਆਨ ਨਵੇਂ ਜੰਮੇ ਮੁੰਡੇ ਉੱਤੇ ਪਿਆ। ਹੁਣ ਉਹ ਉਸ ਦਾ
ਖਹਿੜਾ ਨਹੀਂ ਛੱਡਦੀ। 24 ਘੰਟੇ ਮਾਂ-ਪੁੱਤ ਦੇ ਦੁਆਲੇ ਰਹਿੰਦੀ ਹੈ। ਉਸ ਦੇ ਕਮਰੇ ਵਿੱਚ ਹੀ ਸੌਂਦੀ
ਹੈ। ਮੰਮੀ ਇਹੀ ਲੋਰੀਆਂ ਦਿੰਦੀ ਹੈ. “ ਮੇਰਾ
ਛੋਟਾ ਸੋਨੂੰ ਹੀ ਹੈ। ਦੂਜੀ ਸੋਨੂੰ ਦੀ ਕਾਪੀ ਹੈ। ਮਸਾਂ ਦੇਖਿਆਂ ਹੈ। ਨਜ਼ਰ ਨਾਂ ਲੱਗ ਜਾਵੇ। “ ਜਿਸ ਦਿਨ ਦਾ ਵਿਆਹ ਹੋਇਆ ਹੈ। ਮੈਨੂੰ ਬਾਹਾਰ
ਸੋਫ਼ੇ ਉੱਤੇ ਸੌਣਾ ਪੈਂਦਾ ਹੈ। ਮੈਨੂੰ ਲੱਗਦਾ ਹੈ। ਜਿਵੇਂ ਮਾਂ ਦਾ ਉਸ ਨਾਲ ਵਿਆਹ ਹੋਇਆ ਹੋਵੇ।
ਤੁਸੀਂ ਸਾਰੇ ਬੜੇ ਜੁਗਤੀ ਹੋ। ਇਸ ਦਾ ਕੋਈ ਇਲਾਜ ਦੱਸੋ। “ ਡਰਾਈਵਰ ਨੇ ਕਿਹਾ, “ ਯਾਰ
ਮੈਨੂੰ ਇੱਕੋ ਜੁਗਤ ਆਉਂਦੀ ਹੈ। ਭਜਾ ਕੇ ਲੈ ਚੱਲ। “ “ ਕਿਥੇ
ਭੱਜ ਜਾਈਏ? ਜੇਬ ਖ਼ਾਲੀ ਹੈ। “ “ ਕੀ ਇਹ ਵੀ ਦੱਸਣਾ ਪਵੇਗਾ? ਘਰ ਦਾ ਕੋਈ ਖੂੰਜਾ ਪੱਟ ਕੇ ਦੇਖ ਲੈ। ਮੰਮੀ
ਡੈਡੀ ਜਿੱਥੇ ਪੈਸੇ ਰੱਖਦੇ ਹਨ। ਮੈਂ ਤਾਂ ਕਹਿੰਨਾਂ ਜੁਆਕ ਵੀ ਇੱਥੇ ਛੱਡ ਜਾਵੋ। ਮੰਮੀ ਡੈਡੀ ਨੂੰ
ਉਸ ਨਾਲ ਲਾਡੀਆਂ ਕਰਨ ਦੇਵੋ। ਤੁਸੀਂ ਕੈਨੇਡਾ ਜਾ ਕੇ, ਸੁਹਾਗ
ਰਾਤ, ਹਨੀਮੂਨ ਜੋ ਚਾਹੋ ਮਨਾਈ ਚੱਲੋ। “
ਰਾਜ
ਨੇ ਕਿਹਾ, “ ਜਿਵੇਂ ਤੁਸੀਂ ਗੱਡੀਆਂ ਭਜਾਈ ਫਿਰਦੇ ਹੋ। ਕੀ
ਉਹੀ ਹਾਲ ਵਹੁਟੀਆਂ ਦਾ ਵੀ ਕਰਨਾ ਹੈ? ਇਹ
ਤਾਂ ਪਹਿਲਾ ਹੀ ਮਾਨ ਨਹੀਂ ਹੈ। ਕੋਈ ਚੱਜ ਦੀ ਕੁੜੀ ਕਲਾਸ ਵਿੱਚ ਨਹੀਂ ਟਿਕਣ ਦਿੰਦਾ ਸੀ। ਹੁਣ ਘਰ
ਤਾਂ ਵੱਸ ਲੈਣਦੇ। “
ਸੋਨੂੰ
ਨੇ ਕਿਹਾ, “ ਇਹ ਗੱਲ ਕੰਮ ਦੀ ਕੀਤੀ ਹੈ। ਕੈਨੇਡਾ ਨੂੰ ਹੀ
ਖਿਸਕਣਾ ਪੈਣਾ ਹੈ। ਬੁੱਢਿਆਂ ਤੋਂ ਖਹਿੜਾ ਛੁਡਾਉਣਾ ਵੀ ਔਖਾ ਹੈ। ਆਪਦੀ ਉਮਰ ਭੋਗ ਲਈ। ਹੋਰਾਂ ਦੀਆ
ਵਿੜਕਾਂ ਲੈਂਦੇ ਰਹਿੰਦੇ ਹਨ। ਡੈਡੀ ਦਾ ਗਲਾ ਹੀ ਸਾਫ਼ ਨਹੀਂ ਹੁੰਦਾ। ਰਾਤ ਦਿਨ ਖੰਘੀ ਹੀ ਜਾਂਦਾ
ਹੈ। ਹੁਣ ਤੁਹਾਡੇ ਵੀ ਮੈਂ ਹੱਥ ਨਹੀਂ ਲੱਗਦਾ। ਤੁਸੀਂ ਵੀ ਜਾਨ ਖਾ ਗਏ। ਮੈਨੂੰ ਲੱਗਦਾ ਹੈ। ਜਿਵੇਂ
ਮੈਂ ਵਿਆਹ ਨਹੀਂ ਕਰਾਇਆ, ਕੋਈ ਸਜਾ ਮਿਲੀ ਹੈ। ਇਸ ਨਾਲੋਂ ਤਾਂ ਮੈਂ
ਬਗੈਰ ਵਿਆਹ ਤੋਂ ਚੰਗਾ ਸੀ, ਮਨ ਮਰਜ਼ੀ ਤਾਂ ਕਰ ਸਕਦਾ ਸੀ। ਹੁਣ ਮੇਰੇ
ਨਾਲੋਂ ਲੋਕਾਂ ਦਾ ਹੱਕ ਵਹੁਟੀ ਉੱਤੇ ਜ਼ਿਆਦਾ ਹੈ। ਲੋਕਾਂ ਦੀ ਅਜੇ ਤੱਕ ਮੂੰਹ ਦਿਖਾਈ ਹੀ ਨਹੀਂ
ਮੁੱਕੀ। ਲੋਕ ਕਿਸੇ ਦੇ ਘਰ ਵਿੱਚ ਜਾਣ ਦਾ ਮੌਕਾ ਨਹੀਂ ਛੱਡਦੇ। “
Comments
Post a Comment