ਭਾਗ 7 ਕਈ ਜੰਨਤਾ ਦੇ ਮਾਲ ਨਾਲ ਮੂਛਾਂ ਥੱਦੀਆਂ ਕਰਦੇ ਹਨ ਜਾਨੋਂ ਮਹਿੰਗੇ ਯਾਰ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਨਿਰਮਲ ਦੇ ਨਾਲ ਵਾਲਾ, ਇੱਕ ਉਸ ਦਾ ਯਾਰ ਬਲਵੀਰ, ਸਿਰੇ ਦਾ ਸ਼ਰਾਬੀ ਹੈਦਿਨੇ ਵੀ ਸ਼ਰਾਬ ਨਾਲ ਰੱਜਿਆ ਰਹਿੰਦਾ ਹੈਲੁੱਚੇ ਨੂੰ ਲੂਚਾ 100 ਕੋਹ ਦਾ ਗੇੜ ਪਾ ਕੇ ਵੀ ਮਿਲ ਜਾਂਦਾ ਹੈ। ਨਿਰਮਲ ਵਾਂਗ ਇਹ ਵੀ ਔਰਤਾਂ ਨਾਲ ਗੰਢ ਤੋਪਾ ਲਗਾਉਣ ਨੂੰ ਬਿੰਦ ਲਗਾਉਂਦਾ ਹੈ। ਔਰਤਾਂ ਨੂੰ ਝੱਟ ਮੂੰਹ ਬੋਲੀ ਭੈਣ ਬੱਣਾਂ ਲੈਂਦਾ ਹੈ। ਜੇ ਕਿਤੇ ਕਿਸੇ ਔਰਤ ਨੂੰ ਮਸੀਬਤ ਵਿੱਚ ਦੇਖਦਾ, ਉਸ ਨੂੰ  ਕੰਮਜੋਰ ਸਮਝ ਕੇ. ਝੱਟ ਭੈਣ ਕਹਿਕੇ ਨੇੜਤਾ ਵਧਾ ਲੈਂਦਾ ਹੈ ਉਦਾਂ ਤਾਂ ਕੋਈ ਵੀ ਔਰਤ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੰਦੀ। ਮਰਦਾਂ ਨੂੰ ਲੱਗਦਾ ਹੁੰਦਾ ਹੈ। ਹਰ ਔਰਤ ਹੀ ਕੰਮਜੋਰ ਹੈ। ਜਿਸ ਔਰਤ ਦੇ ਆਲੇ-ਦੁਆਲੇ ਕੋਈ ਢੰਗ ਦਾ ਮਰਦ ਬਾਪ, ਭਰਾ, ਪਤੀ, ਪੁੱਤਰ ਨਹੀਂ ਦਿੱਸਦਾ। ਇਕੱਲੀ ਔਰਤ ਦੇਖ ਕੇ, ਹਰ ਕੋਈ ਉਸ ਦਾ ਖ਼ਸਮ ਜਾਂ ਮੂੰਹ ਬੋਲਿਆ ਭਰਾ ਬੱਣਨ ਲਈ ਤਿਆਰ ਹੋ ਜਾਂਦਾ ਹੈ। ਰਸਤਾ ਸਾਫ਼ ਦੇਖ਼ਕੇ, ਇਹ ਬਲਬੀਰ ਵਰਗੇ ਕੱਛਾਂ ਮੁੰਨਣ ਨੂੰ  ਬੁੱਕਲ ਵਿੱਚ ਵੜਨ ਦੀ ਕੋਸ਼ਸ਼ ਕਰਦੇ ਹਨ। ਬਲਵੀਰ ਵੀ ਕੈਲਗਰੀ ਵਿੱਚ ਰਹਿੰਦਾ ਹੈ। ਇੱਕ ਔਰਤ ਨੇ ਪ੍ਰਧਾਂਨ ਸਣੇ ਹੋਰ ਕਈ ਡੋਲਕੀਆਂ, ਵਾਜਿਆਂ ਵਾਗ ਖੜ੍ਹਕਾ ਦਿੱਤੇ ਸਨ। ਅਵਤਾਰ ਨੇ, ਤਾਂ ਉਸ ਔਰਤ ਅੱਗੇ ਹੱਥ ਬੰਨ ਕੇ ਕਿਹਾ ਸੀ, “ ਤੂੰ ਤਾਂ ਸਾਡੇ ਮਰਦਾਂ ਦੇ ਪੈਰਾਂ ਥੱਲਿਉ ਮਿੱਟੀ ਕੱਢ ਦਿੱਤੀ ਹੈ। ਸਾਨੂੰ ਦਾੜ੍ਹੀਆਂ ਵਾਲਿਆਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਹੈ। “ ਸੁਕਰ ਰੱਬ ਦਾ ਪ੍ਰਧਾਂਨ ਜਿਉਂਦੇ ਜੀਅ ਸੁਰਤ ਆ ਗਈ। ਇਹ ਜੋ ਪੈਰਾਂ ਥੱਲੇ ਮਿੱਟੀ ਹੈ। ਇਹ ਕਿਸੇ ਵੀ ਸਮੇਂ, ਉਤੇ ਵੀ ਆ ਸਕਦੀ ਹੈ। ਉਸ ਔਰਤ ਨੂੰ ਬੇਸਹਾਰਾ ਸਮਝ ਕੇ, ਇਹ ਬਲਬੀਰ ਢਾਸਣਾਂ ਦੇਣ ਲਈ, ਆਪਦੇ ਜਾਂਣੀ ਉਸ ਵੱਲ ਹੋ ਗਿਆ ਸੀ। ਬਲਬੀਰ ਤਿੰਨਾਂ ਵਿਚੋ ਨਾਂ ਤੇਰਾਂ ਵਿਚੋ, ਜ਼ਮੀਨ ਉਤੇ ਚਲਦੇ ਦੇ ਪੈਰ ਥਿੜਕਦੇ ਹਨ। ਆਪ ਮੂਧੇ ਮੂੰਹ ਹਰ ਰੋਜ਼ ਡਿੱਗਿਆ ਪਿਆ ਹੁੰਦਾ ਹੈ। ਲੋਕਾਂ ਤੋਂ ਰੋਜ਼ ਜੁੱਤੀਆਂ ਖਾਂਦਾ ਹੈ।

ਕੈਨੇਡਾ ਦੀ ਜਿੰਦਗੀ ਹੀ ਐਸੀ ਹੈ। ਨੌਕਰੀ ਪੇਸ਼ਾ ਲੋਕ ਹਨ। ਆਪਦੇ ਹੀ ਕੰਮ ਨਹੀਂ ਮੁੱਕਦੇ, ਕਿਸੇ ਕੋਲ ਖੜ੍ਹਨ ਦਾ ਸਮਾਂ ਨਹੀਂ ਹੈ। ਜੋ ਕਿਸੇ ਦੂਜੇ ਦੀ ਗੱਲ ਵਿੱਚ ਦਖ਼ਲ ਦਿੰਦਾ ਹੈ।  ਉਹ ਮੂਰਖ ਹੁੰਦਾ ਹੈ। ਇਸ ਦੁਨੀਆਂ ਉਤੇ ਆਪਣੇ ਤਾਂ ਆਪਦੇ ਨਹੀਂ ਬੱਣਦੇ। ਬਲਬੀਰ ਨੂੰ ਮੂੰਹ ਬੋਲੀ ਭੈਣ ਨਾਲ ਗੱਲਾਂ ਕਰਨ ਦਾ ਹੋਰ ਤਾਂ ਕੋਈ ਮੌਕਾ ਨਹੀਂ ਲੱਗਦਾ ਸੀ। ਜਦੋਂ ਵੀ ਕੋਈ ਗੁਰਦੁਆਰੇ ਦੇ ਵਿੱਚ ਗਰਮਾਂ-ਗਰਮ ਮਾਮਲਾ ਹੁੰਦਾ। ਗੁਰਦੁਆਰੇ ਸਾਹਿਬ ਦੇ ਸੇਵਾਦਾਰਾਂ ਦੀਆਂ ਚੁਗਲੀਆਂ ਕਰਦਾ ਸੀਆਪਦੇ ਜਾਂਣੀ ਜਜੂਸੀ ਕਰਦਾ ਸੀਉਹ ਔਰਤ ਨੇ ਬਹੁਤ ਬਾਰ ਉਸ ਨੂੰ ਮੂੰਹ ਤੋੜਵਾਂ ਜੁਆਬ ਵੀ ਦਿੱਤਾ, ਉਸ ਨੁੰ ਕਿਹਾ, “ ਮੈਂ ਸਾਨ੍ਹਾਂ ਦੇ ਭੇੜ ਤੋਂ ਕੀ ਲੈਣਾਂ ਹੈ? “ ਕਨੇਡਾ ਦੀ ਸੰਗਤ ਨੇ ਕਿਸੇ ਪ੍ਰਬੰਧਕਿ ਤੋਂ ਕੀ ਸੇਵਾ ਕਰਾਂਉਣੀ ਹੈ? ਸਬ ਹੱਡ ਭੰਨਵੀਂ ਮਿਹਨਤ ਕਰਦੇ ਹਨ। ਰੋਜੀ-ਰੋਟੀ ਕਮਾਂਉਂਦੇ ਹਨ। ਲੋਕਾਂ ਦੇ ਮਾਲ ਵਿੱਚੋ ਖੀਰ-ਕੜਾਹ, ਵਿਹਲੀਆਂ ਖਾਂਣ ਵਾਲੇ, ਆਪ ਨੂੰ ਗੁਰਦੁਆਰੇ ਦੇ ਵਿੱਚ ਸੇਵਾਦਾਰ ਦੱਸਦੇ ਹਨ। ਗੁਰਦੁਆਰੇ ਦੇ ਆਪ ਨੂੰ ਧੱਕੇ ਨਾਲ ਸੇਵਾਦਾਰ ਕਹਾਉਣ ਵਾਲੇ, ਦੂਜੇ ਬੰਦੇ ਨੂੰ ਆਪ ਤੋਂ ਘਟੀਆ ਹੀ ਸਮਝਦੇ ਹਨ। ਆਪ ਤੋਂ ਕੰਮਜੋਰ ਦੂਜੇ ਨੂੰ ਸਮਝ ਕੇ, ਸਾਨ੍ਹਾਂ ਵਾਂਗ ਖਹਿੰਦੇ ਹਨ।

ਇਸ ਬਾਰ ਵੀ ਗੁਰਦੁਆਰੇ ਦੇ ਵਿੱਚ ਐਸੇ ਸੇਵਾਦਾਰਾਂ ਦੀਆਂ ਤਿੰਨ ਪਾਰਟੀਆਂ ਡਟੀਆਂ ਹੋਈਆਂ ਸਨ। ਤਿੰਨ ਪਾਰਟੀਆਂ ਦਾ ਤੋਰੀ ਫੁਲਕਾ, ਗੁਰਦੁਆਰੇ ਦੀ ਵਿੱਚੋਂ ਸੰਗਤ ਦੀ ਗੋਲਕ ਸਿਰੋਂ ਚੱਲਦਾ ਹੈ। ਕਈਆਂ ਦੇ ਤਾਂ ਘਰ ਤੇ ਬਿਜ਼ਨਸ ਹੀ ਪੇਡ-ਆਫ਼ ਗੋਲਕ ਵਿਚੋਂ ਹੋ ਗਏ ਹਨ। ਜਿੰਨਾ ਸੇਵਾਦਾਰਾਂ ਨੂੰ ਚਿੱਟੇ, ਨੀਲੇ ਕੱਪੜੇ ਪਾ ਕੇ, ਹਰ ਹਫ਼ਤੇ 60 ਹਜ਼ਾਰ ਡਾਲਰ ਸੰਗਤ ਦੀ ਗੋਲਕ  ਵਿਚੋਂ ਮਿਲਦਾ ਹੈ। ਉਨ੍ਹਾਂ ਸੇਵਾਦਾਰਾਂ ਚਿੱਟੇ, ਨੀਲੇ ਕੱਪੜਿਆਂ ਵਾਲਿਆਂ ਤੋਂ ਤਾਂ ਗਾਲ਼ਾਂ ਛੱਡ ਕੇ, ਚਾਹੇ ਬੰਦਾ ਮਰਵਾ ਲਵੋ। ਹਰ ਰੋਜ਼ ਅਲੱਗ-ਅਲੱਗ ਰੇਡੀਉ ਉੱਤੇ ਰੱਜ ਕੇ, ਦੂਜੀ ਪਾਰਟੀ ਨੂੰ ਭੰਡਦੇ ਹਨ। ਅਕਾਲ ਤਖ਼ਤ ਦਾ ਜਥੇਦਾਰ ਵੀ ਕਾਤਲ ਹੀ ਸੀ। ਕੱਤਲ ਦੀ ਕੈਦ ਕੱਟ ਚੁੱਕਾ ਸੀ। ਜਿਸ ਕੌਮ ਦੇ ਆਗੂ ਐਸੇ ਕਾਤਲ ਲੁਟੇਰੇ ਹਨ। ਬਾਕੀ ਕੌਮ ਤੋਂ ਕੈਸੀ ਉਮੀਦ ਰੱਖੀ ਜਾ ਸਕਦੀ? ਕਈ ਜਨਤਾ ਦੇ ਮਾਲ ਨਾਲ ਮੁੱਛਾਂ ਥੱਕੀਆਂ ਕਰਦੇ ਹਨ।

ਬਲਵੀਰ ਨੇ ਉਸ ਔਰਤ ਨੂੰ ਹਰ ਬਾਰ ਦੀ ਤਰਾਂ ਆਦਤ ਮੁਤਾਬਿਕ ਫ਼ੋਨ ਕਰ ਕੇ ਕਿਹਾ, ‘ ਤੂੰ ਮੇਰੀਆਂ ਦੋਨਾਂ ਭੈਣਾਂ ਵਰਗੀ ਹੈ। ਸਗੋਂ ਉਨ੍ਹਾ ਦੇ ਵੀ ਊਤੋ ਦੀ ਹੈ। ਤੈਨੂੰ ਪਹਿਲੀ ਬਾਰ ਇੱਕ ਗੱਲ ਕਹਿਣੀ ਹੈ। ਮੈਂ ਰਿਸਟੋਰਿੰਟ ਲਿਆ ਹੈ। 9 ਕੁ ਹਜ਼ਾਰ ਡਾਲਰ ਚਾਹੀਦਾ ਹੈ। ਤੂੰ ਮੈਨੂੰ ਪੈਸੇ ਦੇਂਦੇ।  ਉਸ ਔਰਤ ਦਾ ਜੀਅ ਤਾਂ ਕੀਤਾ ਸੀ ਕਹੇ, “ ਡਾਲਰ ਦੇਣ ਲਈ ਬੈਂਕਾਂ ਹਨ।   ਪਰ ਉਸ ਨੇ ਬਹਾਨਾ ਮਾਰਦੀ ਨੇ ਕਿਹਾ, “ ਅਸੀਂ ਤਾਂ ਇੰਡੀਆ ਚੱਲੇ ਹਾਂ। ਘਰ ਦੇ ਪਹਿਲਾਂ ਚਲੇ ਗਏ ਹਨ। ਉੱਥੇ ਗਿਆ ਦਾ ਬਹੁਤ ਖ਼ਰਚਾ ਹੋ ਜਾਂਦਾ ਹੈ।   ਬਲਵੀਰ ਨੇ ਸੋਚਿਆ, ਹੁਣ ਮੌਕਾ ਹੈ। ਉਸ ਨੇ ਝੱਟ ਮੂੰਹ ਬੋਲੀ ਭੈਣ ਨੂੰ ਕਹਿ ਦਿੱਤਾ, “ ਤੂੰ ਮੇਰੇ ਵੀਡੀਉ ਸਟੋਰ ਤੇ ਆ ਜਾ, ਇਸ ਸਮੇਂ ਬੰਦ ਹੈ। ਆਪਣੇ ਵਿੱਚ ਕੀ ਪਰਦਾ ਹੈ?ਸਕੀਆਂ ਮਾਂ-ਭੈਣਾਂ, ਜੋ ਸਦਾ ਹੀ ਇਸ ਦੇ ਦੁਆਲੇ ਰਹਿੰਦੀਆਂ ਹਨ। ਬਲਵੀਰ ਉਨ੍ਹਾਂ ਦੀ ਵੀ ਕੋਈ ਕਸਰ ਨਹੀਂ ਛੱਡਦਾ ਹੋਣਾ। ਐਸੇ ਮਰਦ ਲਈ ਮਾਂ-ਭੈਣ ਸਬ ਔਰਤਾਂ ਰੰਡੀ ਬਰਾਬਰ ਹਨ। ਐਸੇ ਕਲੰਕਤ ਭਰਾ ਹਰ ਰੋਜ਼ ਅਖਾਬਾਰਾਂ ਦੀਆਂ ਸੁਰਖੀ ਵਿੱਚ ਹੁੰਦੇ ਹਨ।

Comments

Popular Posts