ਭਾਗ 29 ਅੱਖ ਝਪਕ ਨਾਲ ਦਮ ਨਿਕਲ ਜਾਂਦਾ ਹੈ  ਆਪਣੇ ਪਰਾਏ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

ਜੋ ਲੋਕ ਗੋਲ਼ੀਆਂ ਬਰੂਦ ਨਾਲ ਖੇਡਦੇ ਹਨ। ਲੋਕਾਂ ਦੇ ਸਰੀਰਾਂ ਵਿੱਚ ਦਾਗਦੇ ਹਨ। ਆਪ ਵੀ ਉਸ ਦੇ ਸੇਕ ਤੋਂ ਨਹੀਂ ਬਚ ਸਕਦੇ। ਆਪ ਵੀ ਕਈ ਵਿੱਚੇ ਝੁਲਸ ਜਾਂਦੇ ਹਨ। ਪੱਕੇ ਖਿਲਾੜੀ ਵੀ ਹਾਰ ਜਾਂਦੇ ਹਨ। ਕਈ ਬਾਰ ਬੰਦੂਕ ਦਾ ਮੂੰਹ ਆਪਦੇ ਵੱਲ ਵੀ ਘੁੰਮ ਜਾਂਦਾ ਹੈ। ਇਸੇ ਲਈ ਸ਼ਰੀਫ਼ ਬੰਦੇ ਕਾਰਤੂਸਾਂ ਨਾਲ ਨਹੀਂ ਖੇਡਦੇ। ਖੇਡ ਵਿੱਚ ਪਤਾ ਨਹੀਂ ਹੁੰਦਾ। ਕੀਹਦੀ ਜਿੱਤ ਹੋਣੀ ਹੈ? ਨਿਰਮਲ ਨੂੰ ਹਥਿਆਰ ਰੱਖਣ ਦਾ ਪਹਿਲਾਂ ਤੋਂ ਹੀ ਸ਼ੌਕ ਸੀ। ਇਸੇ ਲਈ ਤਾਂ ਗਾਮੇ ਨੇ ਬਾਡੀਗਾਡ ਰੋਟੀਆਂ ਉੱਤੇ ਪਾਲੇ ਹੋਏ ਸਨ। ਐਸੇ ਗੈਂਗ ਬਣਾਂ ਕੇ, ਘੁੰਮਣ ਵਾਲੇ ਬੰਦਿਆਂ ਨੂੰ ਦੁਨੀਆ ਬੇਵਕੂਫ਼ ਲੱਗਦੀ ਹੈ। ਲੁੱਟਾਂ ਮਾਰਾਂ ਕਰਕੇ, ਲੋਕਾਂ ਦਾ ਮਾਲ ਹਜ਼ਮ ਕਰਦੇ ਹਨ। ਜਿਸ ਦਿਨ ਦਾ ਨਿਰਮਲ ਮਨੀਲਾ ਤੋਂ ਆਇਆ ਸੀ। ਇਸ ਦੇ ਚਾਲੇ ਡਾਕੂਆਂ ਵਾਲੇ ਸਨ। ਜਿੱਥੇ ਬੈਠਦਾ ਸੀ। ਚੰਗਾ ਖਾਣ-ਪੀਣ ਨੂੰ ਮਿਲਦਾ ਸੀ। ਹੋਰ ਪੰਜਾਬ ਵਿੱਚ ਡੱਗੀ ਚੱਕ ਕੇ ਫੇਰੀ ਪਾਉਣ ਥੋੜ੍ਹੀ ਜਾਣਾ ਸੀ। ਲੜਾਈ ਲੜਨ ਕਬਜ਼ਾ ਦਿਵਾਉਣ ਵਿੱਚ ਸਬ ਤੋਂ ਅੱਗੇ ਹੁੰਦਾ ਸੀ। ਨਿਰਮਲ, ਬਲਦੇਵ ਦੇ ਕੋਲ ਕਈ ਦਿਨ ਬੈਠਾ ਰਿਹਾ। ਦਿਨੇ ਖੇਤ ਵਿੱਚ ਬੈਠੇ ਰਹਿੰਦੇ ਸਨ। ਰਾਤ ਨੂੰ ਘਰ ਆ ਕੇ ਖੱਪ ਪਾਉਂਦੇ ਸਨ। ਬੀਜ ਵਹਾਈ ਕਰਵਾਉਣ ਪਿੱਛੋਂ, ਬਲਦੇਵ ਦਾ ਪਿੰਡ ਛੱਡਿਆ ਸੀ। ਜਿਸ ਨੇ ਹੱਲਾ ਕਰਾਉਣਾ ਹੁੰਦਾ ਸੀ। ਕਿਸੇ ਉੱਤੇ ਰੋਹਬ ਪਾਉਣਾ ਹੁੰਦਾ ਸੀ। ਉਹ ਨਿਰਮਲ ਨੂੰ ਲੈ ਜਾਂਦਾ ਸੀ। ਰਾਤ ਨੂੰ ਗੁਆਂਢੀਆਂ ਦਾ ਪੁਰੋਉਣਾਂ ਕਿਸੇ ਗੱਲੋਂ ਲੜ ਰਿਹਾ ਸੀ। ਇਹ ਉਸ ਉੱਤੇ ਰੋਹਬ ਪਾਉਣ ਨੂੰ ਜਾ ਟਪਕਿਆ ਸੀ। ਪੁਰੋਉਣਾਂ ਨਿਰਮਲ ਨੂੰ ਦੇਖ ਕੇ ਭੁੱਸਰ ਗਿਆ। ਉਸ ਨੇ ਕਿਹਾ, “ ਤੁਸੀਂ ਮੈਨੂੰ ਡਰਾਉਣ ਨੂੰ ਹੋਰ ਬੰਦੇ ਮੰਗਾਏ ਹਨ। ਮੈਂ ਐਸੇ ਭਾੜੇ ਦੇ ਲੋਕਾਂ ਤੋਂ ਨਹੀਂ ਡਰਦਾ।

ਨਿਰਮਲ ਨੇ ਕਿਹਾ, “ ਮੇਰੇ ਕੋਲੋਂ ਤਾਂ ਤੇਰੇ ਪ੍ਰੇਸਤੇ ਵੀ ਡਰਦੇ ਫਿਰਨਗੇ। “ “ ਇਦਾ ਡਰਾਕੇ, ਤੁਸੀਂ ਮੇਰੇ ਅਸਲੀ ਮਕਸਦ ਤੋਂ ਮੈਨੂੰ ਹਟਾ ਨਹੀਂ ਸਕਦੇ। ਮੇਰੀ ਪਤਨੀ ਦਾ ਵੀ ਇਸ ਘਰ ਵਿੱਚ ਤੇ ਜ਼ਮੀਨ ਵਿੱਚ ਹਿੱਸਾ ਬਣਦਾ ਹੈ। ਜਿੰਨਾ ਚਿਰ ਹਿੱਸਾ ਨਹੀਂ ਮਿਲਦਾ। ਅਸੀਂ ਇੱਥੋਂ ਨਹੀਂ ਜਾਂਦੇ। ਉਸ ਘਰ ਦੇ ਪੁੱਤਰ ਨੇ ਕਿਹਾ, “ ਪਿਆਰ ਨਾਲ ਜਿੰਨੇ ਦਿਨ ਮਰਜ਼ੀ ਰਹੀ ਚੱਲ। ਜੇ ਰੋਹਬ ਦੇਵੇਗਾ। ਤੈਨੂੰ ਇੱਕ ਮਿੰਟ ਨਹੀਂ ਰੱਖ ਸਕਦੇ। ਉਸ ਦੀ ਸੱਸ ਨੇ ਕਿਹਾ, “ ਪੁੱਤਰ ਤੇਰਾ ਘਰ ਹੈ। ਤੂੰ ਜਿੰਨਾ ਚਿਰ ਮਰਜ਼ੀ ਰਹੀ ਚੱਲ। ਪਰ ਸਾਡੇ ਘਰ ਦਾ ਰਿਵਾਜ ਹੈ। ਅਸੀਂ ਜਮਾਈਆਂ ਦੀ ਸੇਵਾ ਕਰਦੇ ਹਾਂ। ਪਰ ਜ਼ਮੀਨ ਦਾ ਟੋਟਾ ਕੱਟ ਕੇ ਨਹੀਂ ਦਿੰਦੇ। ਜ਼ਮੀਨ ਤਾਂ ਮੇਰੇ ਪੁੱਤਰ ਦੀ ਹੀ ਹੈ। “ “ ਇਹ ਜ਼ਮੀਨ ਦੋ ਹਿੱਸਿਆਂ ਵਿੱਚ ਹੋਵੇਗੀ। ਨਿਰਮਲ ਨੇ ਕਿਹਾ, “ ਤੈਨੂੰ ਹਿੱਸਾ ਮੈਂ ਦਿੰਦਾ ਹਾਂ। ਹੁਣ ਤੂੰ ਕਿਸੇ ਪਾਸੇ ਨਾਂ ਭੱਜੀ। ਨਿਰਮਲ ਨੇ ਉਸ ਦੀ ਪੁੜਪੁੜੀ ਨੂੰ ਰਿਵਾਲਵਰ ਲਾ ਦਿੱਤਾ। ਸਾਰੇ ਟੱਬਰ ਵਿੱਚ ਹੱਫ਼ੜਾ-ਦੱਫ਼ੜੀ ਪੈ ਗਈ। ਸਾਰੇ ਜਾਣਦੇ ਸਨ। ਇਹ ਬੰਦਾ ਸ਼ਰਾਬੀ ਹੈ। ਇਹ ਤਾਂ ਸੋਫ਼ੀ ਕਿਸੇ ਨਾਲ ਪੰਗਾ ਲੈਣ ਲੱਗਾ ਨਹੀਂ ਹਟਦਾ। ਘੋੜਾ ਦੱਬਣ ਨੂੰ ਪਲ਼ ਲੱਗਦਾ ਹੈ। ਦਮ ਅੱਖ ਝਪਕ ਨਾਲ ਨਿਕਲ ਜਾਂਦਾ ਹੈ। 

ਨਿਰਮਲ ਨੂੰ ਗੋਲੀ ਦਾ ਧਮਾਕਾ ਸੁਣਿਆ। ਉਹ ਜ਼ਮੀਨ ਉੱਤੇ ਜਾ ਡਿੱਗਾ। ਗੋਲ਼ੀ ਕਿਧਰੋਂ ਚੱਲੀ ਸਮਝ ਨਹੀਂ ਲੱਗ ਰਹੀ ਸੀ। ਕਿਸੇ ਨੇ ਉਸ ਦੇ ਗੋਲੀ ਮਾਰ ਦਿੱਤੀ ਸੀ। ਗੋਲ਼ੀ ਦੀ ਆਵਾਜ਼ ਸੁਣ ਕੇ ਵੀ ਕੋਈ ਇੱਧਰ ਵਾਲੇ ਪਾਸੇ ਨਹੀਂ ਆਇਆ ਸੀ। ਲੋਕਾਂ ਨੂੰ ਪਤਾ ਸੀ। ਨਿਰਮਲ ਫੋਕੇ ਫਾਇਰ ਕਰਦਾ ਰਹਿੰਦਾ ਸੀ। ਲੋਕ ਸੁਣ ਕੇ ਵੀ ਅਣਸੁਣੀ ਕਰ ਦਿੰਦੇ ਸਨ। ਨਿਰਮਲ ਆਪ ਹੀ ਗੱਡੀ ਚਲਾ ਕੇ, ਹਸਪਤਾਲ ਦਾਖ਼ਲ ਹੋ ਗਿਆ ਸੀ। ਰਿਪੋਰਟ ਵਿੱਚ ਲਿਖਾ ਦਿੱਤਾ ਸੀ। ਮੈਂ ਰਿਵਾਲਵਰ ਸਾਫ਼ ਕਰਨ ਲੱਗਾ ਸੀ। ਯਾਦ ਭੁੱਲ ਗਿਆ ਲੋਡ ਹੈ। ਗੋਲ਼ੀ ਚੱਲ ਗਈ। ਡਾਕਟਰਾਂ ਤੇ ਪੁਲੀਸ ਨੇ ਜ਼ਕੀਨ ਕਰ ਲਿਆ ਸੀ। ਉਹ ਆਪ ਵੀ ਬਿਆਨ ਦੇ ਚੁੱਕਾ ਸੀ। ਉਹ ਚਾਰ ਦਿਨ ਹਸਪਤਾਲ ਪਿਆ ਰਿਹਾ। ਉਸ ਦੀ ਖ਼ਬਰ ਨੂੰ ਕੋਈ ਨਹੀਂ ਆਇਆ। ਬਲਦੇਵ ਆਪਣੀਆਂ ਜ਼ਮੀਨਾਂ ਦੀ ਰਜਿਸਟਰੀ ਕਰਾਉਂਦਾ ਫਿਰਦਾ ਸੀ। ਨੇਕ ਨਵਾਂ ਡੋਲਾ ਲਿਆਇਆ ਸੀ। ਘਰ ਵਿੱਚ ਕੋਈ ਨਹੀਂ ਸੀ। ਡਾਕਟਰ ਨੇ, ਉਸ ਦੇ ਢਿੱਡ ਵਿਚੋਂ ਸਰਲੇ ਕੱਢ ਕੇ ਟੰਕੇ ਲਗਾ ਦਿੱਤੇ ਸਨ। ਕਿਸੇ ਕਾਰਨ ਟੰਕਿਆਂ ਵਿੱਚ ਜ਼ਹਿਰ ਫੈਲ ਗਈ। ਉਹ ਤੜਫ਼- ਤੜਫ਼ ਕੇ ਮਰ ਗਿਆ। ਕੋਈ ਰਿਸ਼ਤੇਦਾਰ ਲਾਸ਼ ਦੇਖਣ ਵੀ ਨਹੀਂ ਗਿਆ। ਪਿੰਡ ਵਾਲਿਆਂ ਵਿਚੋਂ ਪੰਚਾਇਤ ਨੇ ਮਿਲ ਕੇ ਉਸ ਦੀ ਲਾਸ਼ ਨੂੰ ਦਾਗ ਲਾ ਦਿੱਤਾ ਸੀ।

 

Comments

Popular Posts