ਭਾਗ
49 ਬੰਦਿਆਂ ਦੇ ਨਾਲ ਖੇਡਣ ਦੇ ਸ਼ਿਕਾਰੀ ਆਪਣੇ ਪਰਾਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ
satwinder_7@hotmail.com
ਡਰੱਗੀ
ਨਸ਼ੇ ਵੇਚਣ ਨੂੰ ਸਕੂਲਾਂ ਕਾਲਜਾਂ ਵਿੱਚ ਵੀ ਪਹੁੰਚ ਜਾਂਦੇ ਹਨ। ਤਾੜੀ ਦੋਨੇਂ ਹੱਥਾਂ ਨਾਲ ਵੱਜਦੀ
ਹੈ। ਇੱਥੋਂ ਸਟੂਡੈਂਨਿਟ ਨਸ਼ੇ ਦਾ ਕੰਮ ਕਰਨ ਵਾਲੇ ਵੀ ਮਿਲ ਜਾਂਦੇ ਹਨ। ਸਿਰਫ਼ ਨਸ਼ੇ ਖਾਣ ਦੇ ਬਦਲੇ
ਕੰਮ ਕਰਦੇ ਹਨ। ਹੋਰਾਂ ਨੌਜਵਾਨਾਂ ਨੂੰ ਨਾਲ ਲੱਗਾ ਲੈਂਦੇ ਹਨ। 18 ਸਾਲਾਂ ਤੋਂ ਘੱਟ ਨੌਜਵਾਨਾਂ
ਨੂੰ ਨਸ਼ੇ ਮਿਲਣ ਲੱਗ ਜਾਂਦੇ ਹਨ। ਡਰੱਗ ਦੇ ਧੰਦੇ ਵਿੱਚ ਕੁੜੀਆਂ ਵੀ ਘੱਟ ਨਹੀਂ ਹਨ। ਡਰੱਗ
ਖਾਦੀਆਂ, ਵੇਚਦੀਆਂ ਹਨ। ਸੋਨੂੰ ਨੂੰ ਵੀ ਕਾਲਜ ਵਿਚੋਂ ਐਸੇ ਹੀ ਖਿਸਕਾਇਆ ਸੀ। ਪਹਿਲਾਂ ਉਸ ਨੂੰ
ਨਸ਼ੇ ਖਾਣ ਦਾ ਸੁਆਦ ਪੈ ਗਿਆ ਸੀ। ਉਸ ਦੀ ਕਲਾਸ ਦਾ ਇੱਕ ਮੁੰਡਾ ਬੋਬ ਲੰਬੇ ਵਾਲਾ ਸੀ। ਮਹਿੰਗੀਆਂ ਜਾਕਟਾਂ
ਤੇ ਢਿੱਲੀ ਜਿਹੀਆਂ ਜੀਨਾ ਪਾਉਂਦਾ ਸੀ। ਇਸ ਦੇ ਨੱਕ, ਕੰਨਾਂ, ਬੁੱਲ੍ਹਾਂ ਵਿੱਚ ਨੱਤੀਆਂ ਪਾਈਆਂ ਹੋਈਆਂ ਸਨ।
ਇਹ ਸੋਨੂੰ ਵਾਲੀ ਡਿਸਕ ਤੇ ਬੈਠਦਾ ਸੀ। ਕਲਾਸ ਵਿੱਚ ਬੋਬ ਬਹੁਤੀ ਬਾਰ ਜੇਬ ਵਿੱਚੋਂ ਨੋਟ ਕੱਢ ਕੇ
ਗਿਣਨ ਲੱਗ ਜਾਂਦਾ ਸੀ। ਸੋਨੂੰ ਨੇ ਉਸ ਨੂੰ ਪੁੱਛਿਆ, “ ਤੇਰੇ
ਮੰਮੀ-ਡੈਡੀ ਬਹੁਤ ਅਮੀਰ ਲੱਗਦੇ ਹਨ। ਤੈਨੂੰ ਇੰਨੇ ਪੈਸੇ ਦੇ ਦਿੰਦੇ ਹਨ। “ “ ਸੋਨੂੰ ਮੈਂ ਉਨ੍ਹਾਂ ਤੋਂ ਅਲੱਗ ਰਹਿੰਦਾ ਹਾਂ।
ਇਹ ਪੈਸੇ ਮੇਰੇ ਆਪਦੇ ਕਮਾਏ ਹਨ। “ “ ਬੋਬ ਜਿਸ ਕਾਰ ਨੂੰ ਤੂੰ ਚਲਾਉਂਦਾ ਹੈ। ਬਹੁਤ
ਮਹਿੰਗੀ ਕਾਰ ਹੈ। “ “ ਉਹ ਵੀ ਮੈਂ ਖ਼ਰੀਦੀ ਹੈ। ਮੇਰੇ ਬੌਸ ਨੂੰ ਹੋਰ
ਵੀ ਬੰਦੇ ਚਾਹੀਦੇ ਹਨ। “ “ ਮੈਨੂੰ ਕੰਮ ਕੀ ਕਰਨਾ ਪਵੇਗਾ? “ “ ਕਾਲਜ ਵਿੱਚ ਵੱਧ ਤੋਂ ਵੱਧ ਦੋਸਤ ਬਣਾਉਣੇ ਹਨ। ਇਹ ਮਾਲ ਖਾਣ ਲਈ ਗਿਝਾਉਣੇ ਹਨ।
ਤੂੰ ਵੀ ਵਿਚੋਂ ਹੀ ਭੋਰਾ ਖਾ ਸਕਦਾ ਹੈ। “ “ ਬੌਬ
ਇਹ ਤਾਂ ਕੋਈ ਭਾਰਾ ਕੰਮ ਨਹੀਂ ਹੈ। ਸਕੂਲ ਦੇ ਸਮੇਂ ਵੀ ਹੋ ਸਕਦਾ ਹੈ। “ “ ਹਾਂ ਸੋਨੂੰ ਇੱਕ ਹੋਰ ਮਜ਼ੇ ਦੀ ਗੱਲ ਹੈ। ਕਈ
ਮੁੰਡੇ ਕੁੜੀਆਂ ਕੋਲ ਪੈਸੇ ਨਹੀਂ ਹੁੰਦੇ। ਚੁਟਕੀ ਡਰੱਗ ਦੀ ਬਦਲੇ, ਉਹ ਡਰੱਗ ਵੇਚਣ ਤੇ ਸੈਕਸ ਲਈ ਮਜਬੂਰ ਹੋ
ਜਾਂਦੇ ਹਨ। ਆਪਣੀ ਕਲਾਸ ਦੇ ਅੱਧੀ ਤੋਂ ਵੱਧ, ਮੁੰਡੇ-ਕੁੜੀਆਂ
ਦੇ ਮੈਂ ਕੱਪੜੇ ਲਹਾ ਚੁੱਕਾਂ ਹਾਂ। ਭੰਗ, ਕੋਕੀਨ
ਦੇਖ ਕੇ, ਕੁੱਤਿਆਂ ਵਾਂਗ ਦੁਆਲੇ ਹੋ ਕੇ, ਡਰੱਗ ਵੇਚਣ ਵਾਲੇ ਨੁੰ ਚੱਟਣ ਲੱਗ ਜਾਂਦੇ ਹਨ। ਇਹ ਕੰਮ ਕਰਨ ਨਾਲ, ਸਮਝ ਲੈ ਨੌਜਵਾਨਾਂ ਨੂੰ ਨਸ਼ੇ ਤੇ ਲਾ ਕੇ, ਅੰਨ ਧੰਨ ਕੰਮਾਂ ਸਕਦਾ ਹੈ। “
ਪੈਸੇ
ਦੇ ਲਾਲਚ ਵਿੱਚ ਸੋਨੂੰ ਆ ਗਿਆ ਸੀ। ਇਹ ਐਸੇ ਚਿੱਕੜ ਵਿੱਚ ਫਸ ਚੁੱਕਾ ਸੀ। ਜਿਸ ਵਿੱਚ ਗ਼ਰਕ ਕੇ ਜਾਨ
ਦੇਣੀ ਪੈ ਗਈ। ਵੱਡੇ ਬੌਸ ਤੇ ਹੋਰ ਬੰਦਿਆਂ ਦੀ ਜ਼ਮਾਨਤ ਨਹੀਂ ਹੋਈ ਸੀ। ਸੋਨੂੰ ਦੇ ਕੱਤਲ ਕੇਸ
ਵਿੱਚ ਇਸੇ ਬੌਬ ਦਾ ਨਾਮ ਆਉਂਦਾ ਸੀ। ਇਹ ਪੁਲੀਸ ਨੂੰ
ਅਜੇ ਤੱਕ ਲੱਭਾ ਨਹੀਂ ਸੀ। ਇਸ ਨੂੰ ਰਿਪੋਰਟ ਮਿਲ ਗਈ ਸੀ। ਡਰੱਗੀਆਂ ਨੂੰ ਫੜਾਉਣ ਵਿੱਚ ਸੋਨੂੰ ਦੇ
ਦੋਸਤਾਂ ਤੇ ਸਿਮਰਨ ਦਾ ਹੱਥ ਹੈ। ਬਦਲਾ ਲੈਣ ਲਈ ਹੋਰਾਂ ਸਾਥੀਆਂ ਨੂੰ ਨਾਲ ਲੈ ਕੇ, ਬੌਬ ਕਾਲਜ ਗੰਨਾਂ ਲੈ ਕੇ, ਕਲਾਸ ਰੂਮ ਵਿੱਚ ਪਹੁੰਚ ਗਿਆ ਸੀ। ਟੀਚਰ ਨੇ
ਰੋਕਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਗੋਲ਼ੀਆਂ ਮਾਰ ਕੇ, ਮਾਰ
ਦਿੱਤਾ। ਅੰਨ੍ਹੇ ਵਾਹ ਗੋਲ਼ੀਆਂ ਚੱਲਦੀਆਂ ਦੇਖ ਕੇ, ਜਾਨ
ਬਚਾਉਣ ਲਈ ਪੂਰੀ ਕਲਾਸ ਵਿੱਚ ਹੱਫ਼ੜਾ-ਦੱਫ਼ੜੀ ਮੱਚ ਗਈ।
ਕੋਈ ਬਾਹਰ ਨੂੰ ਭੱਜ ਰਿਹਾ ਸੀ। ਕਈ ਡਿਸਕਾਂ ਉਹਲੇ ਹੋ ਗਏ ਸਨ। ਕਈਆਂ ਨੇ ਹਮਲਾਵਰਾਂ ਨੂੰ ਕਾਬੂ
ਕਰਨ ਦੀ ਕੋਸ਼ਿਸ਼ ਕੀਤੀ। ਕਈ ਮਾਰੇ ਗਏ। ਜ਼ਖ਼ਮੀ ਹੋ ਗਏ ਸਨ। ਗੋਲ਼ੀਆਂ ਦੀ ਆਵਾਜ਼ ਸਾਰੇ ਕਾਲਜ ਵਿੱਚ
ਗੂੰਜ ਰਹੀ ਸੀ। ਪੁਲੀਸ, ਐਂਬੂਲੈਂਸਾਂ ਹੋਰ
ਮਦਦ ਕਰਨ ਵਾਲੇ ਕਰਮਚਾਰੀ ਪਹੁੰਚ ਗਏ ਸਨ। ਸੈਲਰ ਫੋਨਾਂ ਰਾਹੀ ਹਵਾ ਦੇ ਬੁੱਲੇ ਵਾਗ ਗੱਲ ਸਾਰੇ
ਸ਼ਹਿਰ ਵਿੱਚ ਫੈਲ ਗਈ। ਮੁੰਡੇ ਕੁੜੀਆਂ ਦੇ ਮਾਪੇ ਉੱਥੇ ਪਹੁੰਚ ਗਏ ਸਨ। ਬਹੁਤ ਪਬਲਿਕ ਆ ਗਈ ਸੀ।
ਟੀਵੀ ਚੈਨਲਾਂ, ਅਖ਼ਬਾਰਾਂ, ਖ਼ਬਰਾਂ ਵਾਲੇ ਆ ਗਏ ਸਨ। ਮੁੰਡੇ-ਕੁੜੀਆਂ ਹੀ
ਬਹੁਤ ਸਨ। ਹੋਰਾਂ ਨੂੰ ਕੰਟਰੋਲ ਕਰਨਾ ਬਹੁਤ ਔਖਾ ਸੀ। ਪੁਲੀਸ ਨੇ ਬਾਕੀ ਸਬ ਨੂੰ ਕਹਿ ਦਿੱਤਾ ਸੀ, “ ਧਰਤੀ ਉੱਤੇ ਲੰਬੇ ਪੈ ਜਾਵੋ। “ ਬੌਬ ਤੇ ਉਸ ਦੇ ਸਾਥੀ ਪੰਗਾ ਲੈਣ ਪਿੱਛੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਹਮਲਾਵਰਾਂ ਨੂੰ
ਭੱਜਿਆਂ ਜਾਂਦਿਆਂ ਨੂੰ ਗੋਲ਼ੀਆਂ ਨਾਲ ਮਾਰ ਦਿੱਤਾ ਸੀ। 35 ਮੁੰਡੇ ਕੁੜੀਆਂ ਜ਼ਖ਼ਮੀ ਹੋ ਗਏ ਸਨ। ਛੇ
ਕੁੜੀਆਂ, ਚਾਰ ਮੁੰਡੇ ਮਰ ਗਏ ਸਨ। ਕੈਨੇਡਾ, ਅਮਰੀਕਾ ਦੇ ਸਕੂਲਾਂ ਕਾਲਜਾਂ ਵਿੱਚ, ਐਸੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ। ਇਸੇ
ਦੁਨੀਆ ‘ਤੇ ਖ਼ੂਨ ਦੀ ਹੋਲੀ ਬੰਦਿਆਂ ਦੇ ਨਾਲ ਖੇਡਣ ਦੇ ਸ਼ਿਕਾਰੀ ਬੰਦੇ ਹਨ।
ਕਿਸੇ ਕਾਰਨ ਸਕੂਲਾਂ ਕਾਲਜਾਂ ਵਿੱਚੋਂ ਰੁੱਸੇ ਹੋਏ, ਟੀਚਰ, ਸਟੂਡੈਂਨਿਟ, ਮਾਪੇਂ ਇਹ ਰੰਗ ਲਗਾਉਂਦੇ ਰਹਿੰਦੇ ਹਨ।
Comments
Post a Comment