ਭਾਗ 52 ਖੁੱਲ੍ਹੀਆਂ ਅੱਖਾਂ ਨਾਲ ਦੇਖੇ, ਦਿਨ ਦੇ ਸੁਪਨੇ ਸੱਚੇ ਹੁੰਦੇ ਹਨ ਆਪਣੇ ਪਰਾਏ

ਸਤਵਿੰਦਰ ਕੌਰ ਸੱਤੀ-(ਕੈਲਗਰੀ)
ਕੈਨੇਡਾ
satwinder_7@hotmail.com


ਤਾਰੋ ਦੀ ਮਨੀਲਾ ਵਾਲੀ ਗੁਆਂਢਣ ਕੈਨੇਡਾ ਪਹੁੰਚ ਗਈ ਸੀ। ਇੱਕ ਦਿਨ ਉਹ ਤੇ ਉਸ ਦੀ ਕੁੜੀ ਮੁਸਕਾਨ ਸਟੋਰ ਵਿੱਚ ਮਿਲ ਪਈਆਂ। ਤਾਰੋ ਨੇ ਉਸ ਨੂੰ ਕਿਹਾ, “ ਕੈਨੇਡਾ ਵਿੱਚ ਤੂੰ ਆ ਗਈ ਹੈ। ਕੀ ਮੈਂ ਸੁਪਨਾ ਦੇਖ ਰਹੀ ਹਾਂ? ਜ਼ਕੀਨ ਨਹੀਂ ਆਉਂਦਾ। ਮੈਂ ਮਨੀਲਾ ਵਿੱਚ ਹਾਂ। ਗੁਆਂਢਣ ਨੇ ਕਿਹਾ, “ ਖੁੱਲ੍ਹੀਆਂ ਅੱਖਾਂ ਨਾਲ ਦੇਖੇ, ਦਿਨ ਦੇ ਸੁਪਨੇ ਸੱਚੇ ਹੁੰਦੇ ਹਨ। ਪਹਿਲਾਂ ਗਲ਼ੇ ਮਿਲ ਲਈਏ। ਤੈਨੂੰ ਪਤਾ ਹੀ ਹੈ। ਅਸੀਂ ਅਫ਼ਗ਼ਾਨਿਸਤਾਨੀ ਹਾਂ। ਦਿੱਲੀ ਰਹਿੰਦੇ ਸੀ। ਸਾਡੇ ਰਿਸ਼ਤੇਦਾਰਾਂ ਨੇ ਦੱਸਿਆ, “ ਕੈਨੇਡਾ ਸਰਕਾਰ ਇੰਡੀਆ ਤੋਂ ਸ਼ਰਨਾਰਥੀ ਮੰਗਾ ਰਹੀ ਹੈ। ਅਸੀਂ ਇੰਡੀਆ ਵਾਪਸ ਮੁੜ ਗਏ ਸੀ। ਉੱਥੇ ਜਾ ਕੇ ਸ਼ਰਨਾਰਥੀ ਦੇ ਪੇਪਰ ਲਾ ਦਿੱਤੇ ਸਨ। ਦਿਨਾਂ ਵਿੱਚ ਹੀ ਸਾਡੇ 9 ਜੀਆਂ, ਚਾਰ ਕੁੜੀਆਂ, ਤਿੰਨ ਮੁੰਡਿਆਂ, ਇਸ ਬੰਦੇ ਦਾ ਵੀਜ਼ਾ ਲੱਗ ਗਿਆ। ਜਿਉਂਦੇ ਰਹਿਣ ਕੈਨੇਡਾ ਨੂੰ ਚਲਾਉਣ ਵਾਲੇ, ਜਿੰਨਾ ਨੇ ਸਾਨੂੰ ਰੋਟੀ ਪਾ ਦਿੱਤਾ। ਕੈਨੇਡਾ ਸਰਕਾਰ ਨੇ, ਸਾਡੀਆਂ ਸਾਰਿਆਂ ਦੀਆਂ ਟਿਕਟਾਂ ਲਾਈਆਂ। ਇੱਥੇ ਮੈਨੂੰ ਸਰਕਾਰ ਨੇ ਘਰ ਦਿੱਤਾ ਹੈ। ਮਹੀਨੇ ਦੇ ਪੈਸੇ ਲਾ ਦਿੱਤੇ ਹਨ। 18 ਸਾਲਾਂ ਤੋਂ ਛੋਟੇ ਬੱਚਿਆਂ ਨੂੰ 500 ਡਾਲਰ ਲਾ ਦਿੱਤਾ। ਸਬ ਦੀਆਂ ਦਵਾਈਆਂ ਮੁਫ਼ਤ ਕਰ ਦਿੱਤੀਆਂ। ਭੋਜਨ ਦਾ ਸਮਾਨ ਵੀ ਦਿੰਦੇ ਹਨ।

ਗਾਮੇ ਨੇ ਕਿਹਾ, “ ਕੈਨੇਡਾ ਵੀ ਕਮਾਲ ਦਾ ਹੈ। ਇੱਕ ਪਾਸੇ ਅਮਰੀਕਾ ਨਾਲ ਰਲ ਕੇ, ਅਫ਼ਗ਼ਾਨਿਸਤਾਨ ਵਿੱਚ ਫ਼ੌਜ ਤੋਂ ਜੰਗ ਲੁਆ ਕੇ, ਅਣਗਿਣਤ ਪਬਲਿਕ ਮਾਰਨ ਵਿੱਚ ਕਸਰ ਨਹੀਂ ਛੱਡੀ। ਆਮ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ। ਕੁਦਰਤੀ ਪਹਾੜ ਬਰੂਦ ਲਾ-ਲਾ ਕੇ ਉਡਾ ਦਿੱਤੇ ਹਨ। ਅਫ਼ਗ਼ਾਨਿਸਤਾਨ ਦੇ ਘਰ ਤੇ ਬਿਜ਼ਨਸ ਸੁਆਹ ਕਰ ਦਿੱਤੇ ਨੇ। ਲੋਕਾਂ ਨੂੰ ਉਜਾੜ ਕੇ, ਉਨ੍ਹਾਂ ਨੂੰ ਹੀ ਸ਼ਰਨ ਵੀ ਦੇ ਰਿਹਾ ਹੈ। ਲਾਟਰੀ ਤਾਂ ਤੇਰੀ ਲੱਗੀ ਹੈ। ਮਨੀਲਾ ਕੋਕੇ, ਚੂੜੀਆਂ, ਜੁੱਤੀਆਂ, ਸੂਈਆਂ ਵੇਚਦੀ ਫਿਰਦੀ ਸੀ। ਤਾਂ ਹੀ ਹੁਣ ਵਿਹਲੀ ਨੇ, ਭਾਰ ਵਧਾ ਲਿਆ ਹੈ। ਸਾਡਾ ਨਾਲ ਹੀ ਘਰ ਹੈ। ਬੈਠ ਕੇ ਗੱਲਾਂ ਕਰਦੇ ਹਾਂ। ਸਾਡੇ ਘਰ ਚੱਲੋ। “ “ ਬਾਈ ਤੂੰ ਗੱਲਾਂ ਵੀ ਸੱਚੀਆਂ ਕਰਦਾਂ ਹੈ। ਤੇਰੀ ਮਜ਼ਾਕ ਕਰਨ ਦੀ ਆਦਤ ਨਹੀਂ ਗਈ। ਬਹੁਤ ਗੱਲਾਂ ਕਰਨੀਆਂ ਹਨ। ਤੁਹਾਡੇ ਘਰ ਜਾਣਾ ਹੀ ਪਵੇਗਾ। ਗਾਮੇ ਨੇ ਪੁੱਛਿਆ, “ ਇਹ ਬੰਦਾ ਤੇਰੇ ਨਾਲ ਕੌਣ ਹੈ? ਅੱਗੇ ਤਾਂ ਕਦੇ ਮਨੀਲਾ ਵਿੱਚ ਦੇਖਿਆ ਨਹੀਂ ਸੀ। “ “ ਮੇਰੇ ਬੱਚਿਆਂ ਦਾ ਚਾਚਾ ਹਾਂ। ਇਹ ਬੱਚੇ ਮੇਰੇ ਨਹੀਂ ਹਨ। ਇੰਡੀਆ ਵਿੱਚ ਇਹ ਮੈਂ ਪਾਲੇ ਹਨ। ਸਾਡੇ ਧਰਮ ਵਿੱਚ ਜਦੋਂ ਕਿਸੇ ਬੱਚਿਆਂ ਦੀ ਮਾਂ ਨੂੰ ਮੇਰੇ ਵਰਗਾ ਮਰਦ ਸਹਾਰਾ ਦਿੰਦਾ ਹੈ। ਜ਼ਿਆਦਾ ਤਰ ਐਸੇ ਜ਼ਤੀਮ ਬੱਚੇ ਚਾਚਾ ਕਹਿ ਕੇ ਹੀ ਬੁਲਾਉਂਦੇ ਹਨ। “ “ ਬਾਈ ਗੁਸਤਾਖ਼ੀ ਮੁਆਫ਼ ਕਰਨੀ। ਇਹ ਬੱਚੇ ਵੀ ਨਹੀਂ ਰਹੇ। ਇੰਨਾ ਦਾ ਬਾਪ ਹੁਣ ਕੈਨੇਡਾ ਬਣ ਗਿਆ ਹੈ। ਹੁਣ ਤੂੰ ਵੀ ਹਰ ਮਹੀਨੇ, ਕੈਨੇਡਾ ਦੇ ਭੱਤੇ ਉੱਤੇ ਜੀਵਨ ਗੁਜ਼ਾਰ ਰਿਹਾ ਹੈ। ਇੱਕ ਗੱਲ ਲਾ ਜਵਾਬ ਹੈ। ਚਾਰ, ਛੇ ਤੋਂ ਵੀ ਵੱਧ ਔਰਤਾਂ ਘਰ ਰੱਖ ਕੇ, ਆਪ ਨੂੰ ਤੁਸੀਂ ਧੰਨਾਂਡ ਸਮਝਦੇ ਹੋ। ਇੰਨਾ ਵਿੱਚ ਵਿਧਵਾ, ਬੇਸਹਾਰਾ ਛੱਡੀਆਂ ਔਰਤਾਂ ਨੂੰ ਵੀ ਘਰ ਉਠਾ ਲਿਉਂਦੇ ਹੋ। ਕੀ ਕਦੇ ਸੋਚਿਆਂ ਹੈ? ਵਿਧਵਾ, ਛੱਡੀਆਂ ਔਰਤਾਂ ਵੀਪਹਿਲਾਂ ਹੋਰ ਮਰਦ ਹੰਢਾ ਚੁੱਕੀਆਂ ਹੁੰਦੀਆਂ ਹਨ। ਆਜ਼ਾਦੀ ਦੀ ਜ਼ਿੰਦਗੀ ਤੁਸੀਂ ਜਿਉਂਦੇ ਹੋ। ਔਰਤਾਂ ਵੀ ਬਹੁਤ ਨਿਸੰਗ ਹਨ। ਮੁਸਕਾਨ ਦਾ ਅੱਬੂ ਛੱਡ ਕੇ ਚਲਾ ਗਿਆ ਸੀ। ਮਨੀਲਾ ਵਿੱਚ ਇਸ ਨੇ ਫਿਲਪੀਨਾ ਮਰਦ ਰੱਖ ਲਿਆ ਸੀ। ਹੁਣ ਤੈਨੂੰ ਨਾਲ ਖਿੱਚੀ ਫਿਰਦੀ ਹੈ। ਤਿੰਨ ਹੋ ਗਏ ਹੋ। ਹੋਰ ਵੀ ਛੁਪਾ ਕੇ ਰੱਖੇ ਹੋਣੇ ਹਨ।

ਇਹ ਤਾਰੋ ਦੇ ਘਰ ਪਹੁੰਚ ਗਏ ਸਨ। ਤਾਰੋ ਨੇ ਕਿਹਾ, “ ਬੱਚਿਆਂ ਦਾ ਕੀ ਹਾਲ ਹੈ? ਕੀ ਪੜ੍ਹੀ ਜਾਂਦੇ ਹਨ? “ “ 5 ਸਾਲਾਂ ਵਿੱਚ ਬਹੁਤ ਕੁੱਝ ਹੋ ਗਿਆ। ਮੁਸਕਾਨ ਅਜ਼ੇ 17 ਸਾਲਾ ਦੀ ਸੀ। ਉਸ ਨੇ ਵਰਕ ਪਰਮਿਟ ਤੇ ਆਏ 30 ਸਾਲਾਂ ਦੇ ਪਾਕਿਸਤਾਨੀ ਮੁੰਡੇ ਨਾਲ ਨਿਕਾਹ ਕਰਾ ਲਿਆ ਸੀ। ਸਾਲ ਪਿੱਛੋਂ ਮੁੰਡਾ ਹੋ ਗਿਆ। ਉਹ ਵੀ ਚਾਰ ਸਾਲ ਦਾ ਹੋ ਗਿਆ। ਉਸ ਦਾ ਮੀਆਂ ਹੁਣ ਤੱਕ ਵਰਕ ਪਰਮਿਟ ‘ਤੇ ਹੀ ਹੈ। ਹਰ ਦੋ ਸਾਲ ਪਿੱਛੋਂ ਡੇਨੀਸ-ਰਿਸਟੋਰਿੰਟ ਵਾਲਿਆਂ ਰਾਹੀਂ, ਕੈਨੇਡਾ ਗੌਰਮਿੰਟ ਤੋਂ ਵੀਜ਼ਾ ਇਸ਼ੂ ਕਰਾ ਲੈਂਦਾ ਹੈ। ਉਸ ਮਰਦ ਨੇ, ਕੈਨੇਡਾ ਗੌਰਮਿੰਟ ਨੂੰ ਨਿਕਾਹ ਕਿਤੇ ਤੇ ਪੁੱਤਰ ਹੋਏ ਦਾ ਨਹੀਂ ਦੱਸਿਆ। ਗਾਮੇ ਨੇ ਕਿਹਾ, “ ਕੀ ਮੱਤਲੱਬ ਹੈ? ਅਜੇ ਤੱਕ ਕੋਰਟ ਮੈਰਿਜ ਨਹੀਂ ਕਰਾਈ। ਦੋਨੇਂ ਜਾਣੇ, ਇਸ ਬੱਚੇ ਦੀ ਕੀ ਜ਼ਿੰਦਗੀ ਬਣਾਂ ਦੇਣਗੇ? “

ਤਾਰੋ ਨੇ ਕਿਹਾ, “ ਇਸ ਕੁੜੀ ਨੂੰ ਅਜੇ ਵੀ ਸੁਰਤ ਨਹੀਂ ਆਈ। ਬਈ ਮਾਂ ਨਾਲ ਕੀ ਹੋਇਆ ਸੀ? ਬਾਪ ਛੱਡ ਕੇ ਚਲਾ ਗਿਆ ਸੀ। ਤੂੰ ਇਕੱਲੀ ਨੇ ਬੱਚੇ ਪਾਲੇ ਹਨ। ਤੇਰੇ ਬੱਚਿਆਂ ਦਾ ਪਿਉ ਘਰ ਨਿਕਾਹ ਸੱਤ ਬੱਚੇ, ਪਤਨੀ ਛੱਡ ਕੇ, ਰਸ਼ੀਆ ਦੀ ਗੋਰੀ ਨਾਲ ਰੰਗ-ਰਲੀਆਂ ਮਨਾਉਂਦਾ ਹੈ। ਉਸੇ ਵਰਗੀ ਧੀ ਨਿਕਲੀ ਹੈ। ਕੈਨੇਡਾ ਵਿੱਚ ਕਾਨੂੰਨਨ ਪਤੀ-ਪਤਨੀ ਬਣਨ ਲਈ, ਕੋਰਟ ਮੈਰਿਜ ਜ਼ਰੂਰੀ ਹੈ। ਕੁੜੀ ਨੂੰ ਕੁੱਝ ਸਮਝਾ। ਉਸ ਦਾ ਪਿਉ ਮਰਦ ਸੀ। ਇਸੇ ਕਰਕੇ ਸਮਾਜ ਨੇ ਕੁੱਝ ਨਹੀਂ ਕਿਹਾ। ਇਸ ਦਾ ਪੁੱਤਰ ਕਿਸ ਦੀ ਔਲਾਦ ਕਹਾਏਗਾ? “

ਗਾਮੇ ਨੇ ਕਿਹਾ, “ ਕੀ ਕੋਰਟ ਮੈਰਿਜ ਇੰਨਾ ਨੇ ਤੇਰੇ, ਮੇਰੇ ਕਹੇ ਤੋਂ ਕਰਾਉਣੀ ਹੈ? ਕਈ ਤਾਂ ਕਰਾ ਕੇ ਵੀ ਭੇਤ ਨਹੀਂ ਦਿੰਦੇ। ਤੂੰ ਚਾਹ ਕਰਕੇ ਪਿਲਾ ਦੇ। ਗੱਲਾਂ ਨਾਲ ਢਿੱਡ ਨਹੀਂ ਭਰਨਾ। ਕੁੱਝ ਖਾਣ ਨੂੰ ਦੇ। ਮੁਸਕਾਨ ਐਸਾ ਬੰਦਾ ਤੈਨੂੰ ਕਿਥੋਂ ਲੱਭ ਗਿਆ? “ ਮੁਸਕਾਨ ਨੇ ਕਿਹਾ, “ ਮੈਂ ਦੁਬਈ ਆਪਦੀ ਮਾਸੀ ਮਰੀ ਤੋਂ ਗਈ ਸੀ। ਉਦੋਂ ਇਹ ਹੋਟਲ ਵਿੱਚ ਕੰਮ ਕਰਦਾ ਸੀ। ਉੱਥੇ ਹੀ ਮੁਲਾਕਾਤ ਹੋਈ ਸੀ। ਕੈਨੇਡਾ ਵਾਪਸ ਆਕੇ. ਉਸ ਨਾਲ ਫ਼ੋਨ, ਸਕਾਈਪ ਤੇ ਗੱਲਾਂ ਕਰਦੀ ਸੀ। ਬਹੁਤ ਪਿਆਰ ਹੋ ਗਿਆ ਸੀ। ਮੈਂ ਫਿਰ ਦੁਬਈ ਦੁਆਰਾ ਜਾ ਕੇ, ਦੁਬਈ ਨਿਕਾਹ ਕਰ ਲਿਆ। ਇਸ ਨੂੰ ਉਹੀ ਹੋਟਲ ਵਾਲਿਆਂ ਨੇ, ਕੈਨੇਡਾ ਭੇਜ ਦਿੱਤਾ।   ਤਾਰੋ ਨੇ ਬਦਾਮ, ਕਾਜੂ, ਮੂੰਗਫਲੀ, ਨਮਕੀਨ, ਉਨ੍ਹਾਂ ਦੇ ਮੂਹਰੇ ਰੱਖ ਦਿੱਤੇ। ਇਹ ਵੀ ਚਾਹ ਤੋਂ ਬਗੈਰ ਅੰਦਰ ਨਹੀਂ ਲੰਘਦੇ। ਗੁਆਂਢਣ ਨੇ ਕਿਹਾ, “ ਤਾਰੋ ਤੇਰਾ ਤਾਂ ਬਹੁਤ ਵੱਡਾ ਘਰ ਹੈ। ਥੱਲੇ ਵੀ ਕਮਰੇ ਵੀ ਹਨ। ਮੁਸਕਾਨ ਨੂੰ ਕਿਰਾਏ ਉੱਤੇ ਰੱਖ ਲਵੋ। “ “ ਜੇ ਮੁਸਕਾਨ ਮੇਰੇ ਘਰ ਵਿੱਚ ਰਹੇਗੀ। ਛੋਟੇ ਬੱਚੇ ਨਾਲ ਰੌਣਕ ਹੋ ਜਾਵੇਗੀ। ਮੈਂ ਵੀ ਇਕੱਲੀ ਬੈਠੀ ਰਹਿੰਦੀ ਹਾਂ।

Comments

Popular Posts