ਭਾਗ 16 ਆਪਣੇ ਪਰਾਏ
ਫ਼ਸਲਾਂ ਉੱਤੇ ਜੋ ਕੀੜੇ ਮਾਰ ਦਵਾਈਆਂ ਛਿੜਕਦੇ ਹਨ, ਉਨ੍ਹਾਂ ਨੂੰ ਖਾ ਕੇ, ਬਹੁਤ ਪੱਛੀ, ਜਾਨਵਰਾਂ ਤੇ ਬੰਦੇ ਮਰ ਰਹੇ ਹਨ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਜਿਵੇਂ ਫ਼ਸਲਾਂ ਨੂੰ ਪਾਲ਼ਿਆਂ ਜਾਂਦਾ ਹੈ। ਉਸ ਵਿੱਚ ਅੰਨ, ਫਲ਼, ਹਰੀਆਂ ਸਬਜ਼ੀਆਂ ਹਨ।
ਉਵੇਂ ਹੀ ਪਸ਼ੂਆਂ, ਜਾਨਵਰਾਂ ਨੂੰ
ਪਾਲ਼ਿਆਂ ਜਾਂਦਾ ਹੈ। ਜਿਸ ਤੋਂ ਲਾਲ ਮੀਟ, ਦੁੱਧ, ਉੱਨ,
ਚਮੜਾ, ਚਰਬੀ ਦੁਆਰਾ ਡਾਲਡਾ
ਘਿਉ, ਆਂਡੇ ਮਿਲਦੇ ਹਨ। ਕਈਆਂ ਪਸ਼ੂਆਂ ਤੋਂ ਭਾਰ ਢੋਣ, ਖਿੱਚਣ ਦਾ ਕੰਮ ਲਿਆ
ਜਾਂਦਾ ਹੈ। ਕਈ ਧਰਤੀ ਨੂੰ ਵਾਹੁਣ ਦਾ ਕੰਮ ਵੀ ਕਰਦੇ ਹਨ। ਫ਼ਸਲਾਂ, ਪਸ਼ੂਆਂ, ਜਾਨਵਰਾਂ ਨੂੰ ਖਾਦ
ਪਾ ਕੇ ਪਾਣੀ ਦੇ ਕੇ, ਪਾਲਿਆ ਜਾਂਦਾ ਹੈ।
ਕੀੜਿਆਂ ਤੋਂ ਬਚਾਉਣ ਤੇ ਵੱਡਾ ਕਰਨ ਲਈ ਦਵਾਈਆਂ ਵੀ ਪਾ ਦਿੱਤੀਆਂ ਜਾਂਦੀਆਂ ਹਨ। ਜੋ ਬੰਦੇ ਐਸਾ
ਪਾਲਣ-ਪੋਸਣ ਕਰ ਰਹੇ। ਖਾਦ, ਦਵਾਈਆਂ ਪਾ ਰਹੇ ਹਨ। ਉਨ੍ਹਾਂ ਉੱਤੇ ਵੀ ਇਸ ਦਾ ਅਸਰ ਹੁੰਦਾ ਹੈ। ਖਾਣ
ਵਾਲਿਆਂ ਉੱਤੇ ਤਾਂ ਅਸਰ ਹੋਣਾ ਲਾਜ਼ਮੀ ਹੈ। ਫ਼ਸਲਾਂ ਉੱਤੇ ਜੋ ਕੀੜੇ ਮਾਰ ਦਵਾਈਆਂ ਛਿੜਕਦੇ ਹਨ।
ਉਨ੍ਹਾਂ ਨੂੰ ਖਾ ਕੇ, ਬਹੁਤ ਪੰਛੀ, ਜਾਨਵਰਾਂ
ਤੇ ਬੰਦੇ ਮਰ ਰਹੇ ਹਨ। ਬਹੁਤ ਘੱਟ ਪੰਛੀ ਦੇਖਣ ਨੂੰ ਮਿਲਦੇ ਹਨ। ਇੱਕ ਦਿਨ ਬੰਦਿਆਂ ਦਾ ਵੀ ਇਹੀ
ਹਾਲ ਹੋਣ ਵਾਲਾ ਹੈ। ਕਈ ਔਰਤਾਂ ਬਾਂਝ ਹੋ ਗਈਆਂ ਹਨ। ਬੱਚੇ ਨਹੀਂ ਪੈਦਾ ਕਰ ਸਕਦੀਆਂ। ਮਰਦ ਨਾ-ਮਰਦ
ਹੋ ਰਹੇ ਹਨ। ਇਸੇ ਲਈ ਤਲਾਕ ਹੋ ਰਹੇ ਹਨ। ਕਈ ਖਾਨ ਦਾਨਾਂ ਦਾ ਬੀਜ ਨਾਸ ਹੋ ਗਿਆ ਹੈ। ਇਹੀ ਹਾਲ
ਦਵਾਈਆਂ, ਖਾਂਦਾ ਨਾਲ ਧਰਤੀ, ਹਵਾ, ਪਾਣੀ,
ਬਨਸਪਤੀ, ਮਨੁੱਖ ਦਾ ਹੋਣ ਵਾਲਾ ਹੈ।
ਅੱਜ ਕਲ ਹਰ ਕੋਈ, ਹਰ ਕੰਮ ਛੇਤੀ ਕਰਨਾ ਚਾਹੁੰਦਾ ਹੈ। ਕਾਹਲੀ ਦੇ ਕੰਮ ਵਿੱਚ ਨੁਕਸਾਨ ਵੀ
ਹੋ ਜਾਂਦਾ ਹੈ। ਨਗਿੰਦਰ ਵੀ ਖੇਤੀ ਨਵੇਂ ਢੰਗਾਂ ਨਾਲ ਕਰਾਉਂਦਾ ਸੀ। ਉਹ ਬੀਜ ਦੇ ਵਿੱਚ ਯੂਰੀਆ ਰਲਾ
ਕੇ, ਮਸ਼ੀਨ ਨਾਲ ਬਿਜਾਈ
ਕਰਦੇ ਸਨ। ਨਗਿੰਦਰ ਦਾ ਖੇਤ ਜਾਣ ਦਾ ਸਮਾਂ ਨਹੀਂ ਲੱਗਦਾ ਸੀ। ਮੁੰਡਾ ਕੋਈ ਘਰ ਨਹੀਂ ਸੀ। ਭਈਏ ਹੀ
ਖੇਤ ਵਿੱਚ ਰਹਿੰਦੇ ਸਨ। ਜ਼ਮੀਨ ਦੇ ਮਾਲਕ ਭਈਏ ਸਨ। ਉਹੀ ਜਾਣਦੇ ਸਨ। ਕਿਹੜੇ ਖੇਤ ਵਿੱਚ ਕਿਹੜੀ
ਫ਼ਸਲ ਬੀਜਣੀ, ਕੱਟਣੀ ਹੈ? ਕਦੋਂ ਸਿੰਚਾਈ ਕਰਨੀ
ਹੈ? ਖੇਤ ਵਿੱਚ ਹੀ ਬਹੁਤ
ਵੱਡਾ ਮੱਛੀ ਫਾਰਮ, ਪੋਲਟਰੀ ਫਾਰਮ ਤੇ
ਡੇਅਰੀ ਫਾਰਮ ਸੀ। ਭਈਆਂ ਨੂੰ ਮੌਜ਼ ਬਣੀ ਹੋਈ ਸੀ। ਧੰਨ, ਜਾਇਦਾਦ ਉਸੇ ਦੇ ਹਨ। ਜੋ ਉਸ ਨੂੰ
ਖ਼ਰਚਦੇ ਹਨ। ਜੋ ਕਾਰ ਮੁੱਖ-ਤਿਆਰੀ ਹੁੰਦਾ ਹੈ। ਉਹ ਆਪ ਰੱਜ ਕੇ ਖਾਂਦਾ ਹੈ। ਬਚਿਆ ਹੋਇਆ ਅੱਗੇ
ਦਿੰਦਾ ਹੈ। ਕਈ ਬਾਰ ਗੁਆਂਢੀਆਂ ਦਾ ਕਾਲਾ ਖੇਤ ਚਲਾ ਜਾਂਦਾ ਸੀ। ਉਸ ਨੂੰ ਖੇਤ ਵਿਚੋਂ ਚੀਜ਼ਾਂ ਲੈਣ
ਦਾ ਲਾਲਚ ਹੁੰਦਾ ਸੀ। ਭਈਆਂ ਤੋਂ ਬਗੈਰ ਪੁੱਛੇ ਮੂਲ਼ੀਆਂ, ਸ਼ਲਗਮ, ਸਾਗ ਲੈ ਜਾਂਦਾ ਸੀ। ਕਦੇ ਤਾਂ ਕਣਕ ਝੋਨੇ ਦੀ ਬੋਰੀ ਸਾਈਕਲ ਤੇ ਲੱਦ ਕੇ
ਤੁਰ ਜਾਂਦਾ ਸੀ। ਭਈਆਂ ਦੀ ਦੇਸੀ ਸ਼ਰਾਬ ਤੇ ਰਿੱਝਦੇ ਤਿੱਤਰ, ਬਟੇਰੇ ਵੀ ਖਾ ਆਉਂਦਾ ਸੀ। ਨਗਿੰਦਰ ਤੋਂ ਭਈਆਂ ਨੂੰ ਕੋਈ
ਖ਼ਤਰਾ ਨਹੀਂ ਸੀ। ਉਸ ਤੋਂ ਸਰਪੰਚੀ ਦੀ ਚੌਧਰ ਹੀ ਸੰਭਾਲੀ ਜਾਂਦੀ ਸੀ। ਕਾਲਾ ਭਈਆਂ ਦੇ ਸਾਰੇ ਭੇਤ
ਜਾਣਦਾ ਸੀ। ਉਸ ਨੇ ਕਈ ਬਾਰ, ਭਈਆਂ ਨੂੰ ਕਿਹਾ ਵੀ
ਸੀ, “ ਜੱਟ ਤਾਂ ਮੂੰਗੀ ਦੀ
ਦਾਲ ਜਾਂ ਸਾਗ ਹੀ ਖਾਂਦੇ ਹਨ। ਤੁਸੀਂ ਹਰ ਰੋਜ਼ ਮੱਛੀਆਂ, ਮੁਰਗ਼ੇ, ਖ਼ਰਗੋਸ਼, ਕਬੂਤਰ ਜਾਂ ਨਿਹੰਗ
ਦੀ ਬੱਕਰੀ ਭੁੰਨ ਕੇ ਖਾਂਦੇ ਹੋ। ਨਿਹੰਗ ਨਗਿੰਦਰ ਸਿਰ ਇਲਜ਼ਾਮ ਲਗਾਉਂਦਾ ਰਹਿੰਦਾ ਹੈ। “
ਜੋ ਪੁਰਾਣਾਂ ਭਈਆ ਸੀ। ਉਹ ਜੁਆਬ ਦਿੰਦਾ ਸੀ, “ ਹਮ ਨੇ ਤੋਂ ਬੱਕਰਾ
ਖਰੀਦਾ ਹੈ। ਕਿਆ ਹਮ ਆਪ ਕੋ ਚੋਰ ਲਗਤੇ ਹੈ। “ ਬੋਦੀ ਵਾਲਾ ਭਈਆ ਜਦ ਬੋਲਦਾ ਸੀ। ਉਸ ਦੀ ਬੋਦੀ ਹਿੱਲਦੀ ਸੀ। ਉਸ ਨੇ
ਜੁਆਬ ਦਿੱਤਾ, “ ਬਾਬੂ ਜੀ ਚੋਰੀ ਕੇ
ਮਾਲ ਮੈ ਆਪ ਵੀ ਹਿੱਸਾ ਲੇਤੇ ਹੈ। ਹਰ ਰੋਜ਼ ਮੀਟ ਬੱਣਤੇ ਸਮੇਂ ਖਾਨੇ ਕੇ ਲੀਏ ਆਪ ਆ ਜਾਤਾ ਹੈ। ਆਪ
ਮੂੰਗੀ ਕੀ ਦਾਲ ਕਿਉਂ ਨਹੀਂ ਖਾਤਾ? ਆਪ ਕੇ ਮੂੰਹ ਕੋ ਵੀ ਮਾਸ ਲੱਗ ਗਿਆ ਹੈ। “ ਕਾਲੇ ਨੇ ਕਿਹਾ, “ ਤੁਸੀਂ ਪੰਜਾਬੀਆਂ
ਦੇ ਸਿਰ ਚੜ੍ਹ ਗਏ ਹੋ। ਜਾਇਦਾਦਾਂ ਉੱਤੇ ਤੁਹਾਡਾ ਕਬਜ਼ਾ ਹੋ ਗਿਆ ਹੈ। ਅਸੀਂ ਸਾਰੇ ਜਿੰਮੀਦਾਰ ਹੀ
ਕੰਮਚੋਰ ਹੋ ਗਏ ਹਾਂ। ਜੋ ਹੱਥੀ ਕੰਮ ਨਹੀਂ ਕਰਦੇ। “ ਇੱਕ ਹੋਰ ਪਤਲਾ ਜਿਹਾ ਭਈਆ ਉੱਥੇ ਰਹਿੰਦਾ ਸੀ। ਉਹ ਸ਼ਰਾਬ ਕੱਢਦਾ ਹੁੰਦਾ
ਸੀ। ਉਸ ਨੇ ਕਿਹਾ, “ ਬਾਬੂ ਜੀ ਇਹ ਨਵੀਂ
ਸ਼ਰਾਬ ਨਿਕਾਲੀ ਹੈ। ਟੇਸਟ ਬਤਾਉ ਕੈਸਾ ਹੈ? “ਕਾਲੇ ਨੂੰ ਗਲਾਸ ਭਰ ਕੇ ਦੇਸੀ ਦਾ ਦੇ ਦਿੱਤਾ। ਕਾਲਾ ਸ਼ਰਾਬ ਪੀਣ ਸਾਰ
ਮਰ ਗਿਆ। ਭਈਆਂ ਨੇ ਚੱਕ ਕੇ, ਕਾਲੇ ਨੂੰ ਖੂਹ
ਵਿੱਚ ਸਿੱਟ ਦਿੱਤਾ। ਦੂਜੇ ਦਿਨ ਸਾਰਾ ਪਿੰਡ ਕੂਹ ਉੱਤੇ ਇਕੱਠਾ ਹੋਇਆ ਸੀ। ਲੋਕ ਗੱਲਾਂ ਕਰ ਰਹੇ ਸਨ, “ ਕਾਲੇ ਨੇ ਗ਼ਰੀਬੀ
ਤੋਂ ਤੰਗ ਆ ਕੇ, ਖੂਹ ਵਿੱਚ ਛਾਲ ਮਾਰ ਦਿੱਤੀ। ਰੋਜ਼ ਦੇ ਭੁੱਖਾ ਮਰਨ ਨਾਲੋਂ ਇੱਕ
ਦਿਨ ਮਰ ਗਿਆ। ਕੋਈ ਵੀ ਐਸਾ ਨਹੀਂ ਕਹਿ ਰਿਹਾ ਸੀ, “ ਵਿਹਲੜ ਕੰਮਚੋਰ ਸੀ। ਲੋਕਾਂ ਦੇ ਕੇਤਾਂ
ਵਿਚੋਂ ਚੋਰੀਆਂ ਕਰਦਾ ਸੀ। “
Comments
Post a Comment