ਭਾਗ
53 ਮਨ ਵਿੱਚ ਕੁੱਝ ਹੋਰ, ਬੁੱਲ੍ਹਾਂ ਉੱਤੇ ਕੁੱਝ ਹੋਰ ਆਪਣੇ ਪਰਾਏ
ਸਤਵਿੰਦਰ
ਕੌਰ ਸੱਤੀ-(ਕੈਲਗਰੀ) –
ਕੈਨੇਡਾ
ਕੈਨੇਡਾ
satwinder_7@hotmail.com
ਤਾਰੋ
ਦੀ ਬੇਸਮਿੰਟ ਵਿੱਚ ਮੁਸਕਾਨ ਤੇ ਉਸ ਦਾ ਪਤੀ ਰਹਿਣ ਲੱਗ ਗਏ ਸਨ। ਬਿੱਲ-ਬੱਤੀਆਂ ਦੇ ਪੈਸੇ ਕਿਰਾਏ
ਵਿੱਚੋਂ ਦਿੱਤੇ ਜਾਂਦੇ ਸਨ। ਤਾਰੋ ਨੇ ਗਾਮੇ ਨੂੰ ਕਿਹਾ, “ ਮੁਸਕਾਨ
ਦਾ ਜੈਸਾ ਨਾਮ ਹੈ। ਵੈਸਾ ਹੀ ਚਿਹਰਾ ਹੈ। ਬਹੁਤ ਸਿਆਣੀ ਕੁੜੀ ਹੈ। “ ਗਾਮੇ ਨੇ ਕਿਹਾ, “ ਮੁੰਡਾ ਵੀ ਮਿਹਨਤੀ ਹੈ। ਇੱਕੋ ਥਾਂ ਉੱਤੇ ਕੰਮ
ਕਰਦੇ ਹਨ। ਇਕੱਠੇ ਘਰ ਆ ਜਾਂਦੇ ਹਨ। ਇੱਕ ਕਾਰ ਨਾਲ ਸਰੀ ਜਾਂਦਾ ਹੈ। ਬੱਚਾ ਬੇਬੀ ਸਿਟਰ ਕੋਲ ਛੱਡ
ਜਾਂਦੇ ਹਨ। ਦੂਜੀ ਕਾਰ ਦੇ ਖ਼ਰਚੇ ਦੇ ਪੈਸੇ ਬਚਾ ਕੇ, ਬੱਚੇ
ਦੇ ਬੇਬੀ ਸਿਟਰ ਦੇ ਖ਼ਰਚੇ ਦੇਈਂ ਜਾਂਦੇ ਹਨ। ਬਹੁਤ ਵਧੀਆਂ ਜ਼ਿੰਦਗੀ ਕੱਢਦੇ ਹਨ। “ :” ਇਸੇ ਨੂੰ ਸੁੱਖੀ ਪਰਿਵਾਰ ਕਹਿੰਦੇ ਹਨ। “ ਅਜੇ ਇਹ ਗੱਲਾਂ ਕਰਦੇ ਹੀ ਸਨ। ਘਰ ਦੇ ਥੱਲੇ
ਜ਼ੋਰ ਦੀ ਕਿਸੇ ਨੇ ਦਰਵਾਜ਼ਾ ਬੰਦ ਕੀਤਾ। ਤਾਰੋ ਕੰਬ ਗਈ। ਗਾਮੇ ਨੇ ਕਿਹਾ, “ ਤੂੰ ਕਿਉਂ ਡਰੀ ਜਾਂਦੀ ਹੈ? ਬੱਚਾ ਸ਼ਰਾਰਤੀ ਹੈ। ਇਹ ਕੀਹਦੇ ਉੱਤੇ ਗਿਆ ਹੈ? “ ਹੋਰ ਵੀ ਦੋ ਕੁ ਧਮਾਕੇ ਹੋਏ। ਹਰ ਬਾਰ ਸਾਰਾ
ਘਰ ਗੂੰਜਦਾ ਸੀ। ਤਾਰੋ ਨੇ ਮੁਸਕਾਨ ਨੂੰ ਫ਼ੋਨ ਵੀ ਕੀਤਾ। ਪਰ ਉਸ ਨੇ ਫ਼ੋਨ ਨਹੀਂ ਚੱਕਿਆਂ। ਦੂਜੇ
ਦਿਨ ਤਾਰੋ ਨੇ ਮੁਸਕਾਨ ਨੂੰ ਕਿਹਾ, “ ਤੂੰ
ਫ਼ੋਨ ਤਾਂ ਚੱਕ ਲਿਆ ਕਰ। ਰਾਤ ਮੈਂ ਕਈ ਬਾਰ ਫ਼ੋਨ ਕੀਤਾ ਸੀ। ਥੱਲੇ ਡੋਰ ਕੌਣ ਭੰਨਦਾ ਸੀ? ਇੰਨਾ ਦਰਵਾਜਿਆਂ ਵਿੱਚ ਭੋਰਾ ਜਾਨ ਨਹੀਂ ਹੈ।
ਇਹ ਲੱਥ ਕੇ ਡਿਗ ਪੈਣ ਗੇ। “
“ ਘਰ ਗੈੱਸਟ ਆਏ ਹੋਏ
ਸਨ। ਆਂਟੀ ਕਲ ਮੇਰਾ ਫ਼ੋਨ ਗੁਆਚ ਗਿਆ ਸੀ। ਫ਼ੋਨ ਬਗੈਰ ਸਰਦਾ ਨਹੀਂ ਹੈ। ਨਵਾਂ ਖਰੀਦਣਾਂ ਪੈਣਾ ਹੈ। “
ਦੂਜੇ
ਦਿਨ ਮੁਸਕਾਨ ਨੇ ਤਾਰੋ ਨੂੰ ਨਵਾਂ ਫ਼ੋਨ ਨੰਬਰ ਦੇ ਦਿੱਤਾ। ਤਾਰੋ ਨੇ ਕਿਹਾ, “ ਚੰਗਾ ਕੀਤਾ, ਫ਼ੋਨ ਨੰਬਰ ਬਦਲ ਲਿਆ। ਕਈ ਐਸੇ ਵੀ ਹਨ। ਲੱਭਣ
ਵਾਲੇ ਫੋਨ ਨੂੰ ਆਪਦਾ ਸਮਝ ਕੇ, ਵਰਤਣ ਲੱਗ ਜਾਂਦੇ ਹਨ। “ ਹਫ਼ਤੇ ਕੁ ਪਿੱਛੋਂ ਮੁਸਕਾਨ ਨੇ ਕਿਹਾ, “ ਆਂਟੀ ਮੇਰਾ ਨਵਾਂ ਫ਼ੋਨ ਟੁੱਟ ਗਿਆ ਹੈ। 700
ਡਾਲਰ ਦਾ ਲਿਆ ਸੀ। “ ਮੁਸਕਾਨ ਤੂੰ ਬਹੁਤ ਪੈਸੇ ਵਾਲੀ ਹੈ। ਇੰਨੇ
ਮਹਿੰਗੇ ਫ਼ੋਨ ਗਵਾਈ ਕਦੇ ਤੋੜੀ ਜਾਂਦੀ ਹੈ। “
ਮੁਸਕਾਨ
ਰੋਣ ਲੱਗ ਗਈ। ਉਸ ਨੇ ਕਿਹਾ,
“ ਆਂਟੀ ਇਹ ਮੇਰਾ
ਪਤੀ ਵੈਨਕੂਵਰ ਨੂੰ ਜਾ ਰਿਹਾ ਹੈ। ਕਹਿੰਦਾ ਹੈ, “ ਡੇਨਿਸ-ਰਿਸਟੋਰਿੰਟ
ਵਾਲੇ ਉੱਥੋਂ ਵੀਜ਼ਾ ਲੁਆ ਕੇ ਦੇਣਗੇ। “ ਉੱਥੇ
ਇਸ ਨੂੰ ਦੋ, ਚਾਰ ਮਹੀਨੇ ਲੱਗ ਸਕਦੇ ਹਨ। “ “ ਕੁੜੀਏ ਤੁਸੀਂ ਵਿਆਹ ਦੀ ਅਪਲਾਈ ਕਰ ਦੇਵੇ।
ਕਦੇ ਤਾਂ ਮੋਹਰ ਲਗਾਉਣਗੇ। “ “ ਆਂਟੀ ਇਸ ਦੀ ਭੈਣ ਵਿਆਹੁਣ ਵਾਲੀ ਹੈ। ਪਾਕਿਸਤਾਨ ਮਾਂ-ਬਾਪ ਹਨ। ਜੇ ਮੈਂ ਸਪੌਨਸਰ
ਕਰ ਦਿੱਤਾ। ਮੋਹਰ ਲੱਗਣ ਤੱਕ,
ਉਨ੍ਹਾਂ ਨੂੰ ਮਿਲਣ, ਕੈਨੇਡਾ ਤੋਂ ਬਾਹਰ ਨਹੀਂ ਜਾ ਸਕਦਾ। ਉਸ ਰਾਤ
ਤੁਸੀਂ ਜੋ ਖੜਕਾ ਸੁਣਦੇ ਸੀ। ਅਸੀਂ ਦੋਨੇਂ ਲੜਦੇ ਸੀ। ਕਈ ਫ਼ੋਨ ਤੋੜ ਚੁੱਕੇ ਹਾਂ। ਕੰਪਿਊਟਰ ਵੀ
ਤੋੜ ਦਿੱਤਾ। “ ਗਾਮੇ ਨੇ ਕਿਹਾ, “ ਲੜ ਕੇ ਸਮਾਨ ਹੀ ਤੋੜਦੇ ਹੋ। ਜਾਂ ਇੱਕ ਦੂਜੇ
ਨੂੰ ਕੁੱਟਦੇ ਵੀ ਹੋ। ਸਮਾਨ ਤੋੜਨ ਨਾਲ ਕੀ ਗ਼ੁੱਸਾ ਠੰਢਾ ਹੋ ਜਾਂਦਾ ਹੈ? “ “ ਉਸ ਦਾ ਕੀ ਜਾਂਦਾ ਹੈ? ਮੇਰਾ ਸਮਾਨ ਖ਼ਰੀਦਿਆ ਤੋੜੀ ਜਾਂਦਾ ਹੈ। ਹੁਣ
ਕਲ ਨੂੰ ਜਾ ਰਿਹਾ ਹੈ। ਹਫ਼ਤੇ ਪਿੱਛੋਂ ਮਿਲਣ ਆਵੇਗਾ। “ ਤਾਰੋ
ਨੇ ਕਿਹਾ, “ ਬੰਦਾ ਜੋ ਦਿਸਦਾ ਹੈ। ਅਸਲ ਵਿੱਚ ਕਈ ਲੋਕ ਉਸ
ਦੇ ਉਲਟ ਸੁਭਾ ਦੇ ਹੁੰਦੇ ਹਨ। ਮਨ ਵਿੱਚ ਕੁੱਝ ਹੋਰ, ਬੁੱਲ੍ਹਾਂ
ਉੱਤੇ ਕੁੱਝ ਹੋਰ ਹੁੰਦਾ ਹੈ। ਕਿਸੇ ਦੇ ਮਨ ਨੂੰ ਬੁੱਝ ਨਹੀਂ ਸਕਦੇ। ਇਹ ਉਮਰ ਵੀ ਐਸੀ ਹੈ। ਚੜ੍ਹਦੀ
ਜਵਾਨੀ ਵਿੱਚ ਬੰਦਾ ਕਿਸੇ ਨੂੰ ਕੁੱਝ ਨਹੀਂ ਸਮਝਦਾ। ਆਪੇ ਧੱਕੇ ਖਾ
ਕੇ ਆ ਜਾਵੇਗਾ। ਸੋਨੂੰ ਦੇ ਡੈਡੀ ਦੀ ਵੀ ਘਰੇ ਲੱਤ ਨਹੀਂ ਲੱਗਦੀ ਸੀ। ਇਸ ਦੇ ਵੀ ਪੈਰਾਂ ਨੂੰ ਚੱਕਰ
ਲੱਗਾ ਹੋਇਆ ਸੀ। ਇਹ ਮਰਦ ਘੋੜੇ ਵਾਂਗ ਦੱਲਤੇ ਮਾਰਦੇ ਫਿਰਦੇ ਹਨ। ਇੰਨਾ ਦੀ ਲਗਾਮ ਕੱਸਣੀ ਪੈਂਦੀ
ਹੈ। “ “ ਅੱਛਾ ਆਂਟੀ ਮੈਂ ਉਸ ਨੂੰ ਕੰਮ ਤੋਂ ਲੈਣ ਜਾਣਾ
ਹੈ। ਅੱਜ ਉਹ ਓਵਰ ਟਾਈਮ ਕਰ ਰਿਹਾ ਹੈ। ਮੈਂ ਕੱਪੜੇ ਧੋਣ ਨੂੰ ਪਾ ਚੱਲੀ ਹਾਂ। ਪਲੀਜ਼ ਕੱਪੜੇ ਸੁੱਕਣ
ਵਾਲੀ ਮਸ਼ੀਨ ਵਿੱਚ ਪਾ ਦੇਣੇ। ਸੁੱਕਾ ਕੇ ਮੈਨੂੰ ਥੱਲੇ ਫੜਾ ਦੇਣੇ। “ ਉਹ ਚਲੀ ਗਈ।
ਤਾਰੋਂ
ਨੇ ਗਾਮੇ ਨੂੰ ਕਿਹਾ, “ ਇਹ ਕੁੜੀ ਮਚਲੀ ਹੈ। ਡੇਢ ਮਹੀਨਾ, ਆਪਣੇ ਘਰ ਆਈ ਨੂੰ ਹੋ ਗਿਆ। ਘਰ ਅੱਡੀ ਨਹੀਂ
ਲਗਾਉਂਦੀ। ਕਦੇ ਕੱਪੜੇ ਆਪਦੀ ਜ਼ੁੰਮੇਵਾਰੀ ਨਾਲ ਨਹੀਂ ਧੋਂਦੀ। ਮੇਰੇ ਸਿਰਹਾਣੇ ਰੱਖ ਜਾਂਦੀ ਹੈ। “ ਗਾਮੇ ਨੇ ਕਿਹਾ, “ ਮਸ਼ੀਨ ਵਿੱਚ ਹੀ ਗਿੱਲੇ ਕੱਪੜੇ ਰਹਿਣ ਦਿਆਂ
ਕਰ। ਦੂਜੇ ਦਿਨ ਪਾਉਣ ਨੂੰ ਕੁੱਝ ਨਾਂ ਹੋਇਆ, ਆਪੇ
ਬੰਦਿਆਂ ਵਾਂਗ ਕੰਮ ਕਰਨ ਲੱਗ ਜਾਵੇਗੀ। ਪਾਰਟੀਆਂ ਤਾਂ ਰੋਜ਼ ਕਰਦੀ ਹੈ। ਹਰ ਰੋਜ਼ ਰਾਤ ਦੇ 2 ਵਜੇ
ਤੱਕ ਥੱਲੇ ਗੈੱਸਟ ਆ ਕੇ ਬੈਠੇ ਰਹਿੰਦੇ ਹਨ। ਵਿਆਹ ਵਾਲੇ ਘਰ ਵਾਂਗ ਧੂਤਕੜਾ ਪੈਂਦਾ ਹੈ। ਦੋ ਤਿੰਨ
ਕਾਰਾਂ ਡਰਾਈਵੇ ਵਿੱਚ ਖੜ੍ਹੀਆਂ ਹੁੰਦੀਆਂ ਹਨ। ਬਹੁਤ ਵੱਡਾ ਟੱਬਰ ਹੈ। ਕੱਲ ਤਾਂ ਚੰਗਾ ਇਕੱਠ ਕੀਤਾ
ਹੋਇਆ ਸੀ। ਇਕੱਠੇ ਹੋ ਕੇ, ਆਪਦੇ ਜਮਾਈ ਨੂੰ ਘੂਰਦੇ ਸਨ। ਇਸ ਦਾ ਭਰਾ ਕਹਿ
ਰਿਹਾ ਸੀ, “ ਜੇ ਤੂੰ ਪਾਕਸਤਾਨ, ਇੰਡੀਆ ਹੁੰਦਾ। ਤੈਨੂੰ ਪੁੱਠ ਟੰਗ ਕੇ, ਨੰਗਾ ਕਰਕੇ ਕੁੱਟਦੇ। ਇੰਟਰਨੈਟ ਤੇ ਤੇਰੀਆਂ
ਨੰਗੀਆਂ ਫੋਟੋ ਤਾਂ ਹੁਣ ਵੀ ਪਾ ਸਕਦੇ ਹਾਂ। “ ਮੁਸਕਾਨ
ਤੋਂ ਛੋਟੀ ਭੈਣ ਨੇ ਕਿਹਾ, “ ਤੇਰੀ ਕਨੇਡਾ ਇਮੀਗ੍ਰੇਸ਼ਨ ਨੂੰ ਰਿਪੋਰਟ ਕਰ
ਦੇਣੀ ਹੈ। ਕਨੇਡਾ ਦੀ ਮੋਹਰ ਨਹੀਂ ਲੱਗਣ ਦੇਣੀ। “ ਪਰ
ਉਹ ਪਿਉ ਦਾ ਪੁੱਤ, ਇੰਨਾ ਮੂਹਰੇ ਕੁੱਝ ਨਹੀਂ ਬੋਲਿਆ। ਜੇ ਸੋਨੂੰ
ਤੇ ਵਿਕੀ ਜਿਉਂਦੇ ਹੁੰਦੇ। ਆਪਾਂ ਇੰਨਾ ਚਗਲਾਂ ਤੋਂ ਕੀ ਲੈਣਾ ਸੀ? ਵਾਧੂ ਦਾ ਦਿਮਾਗ਼ ਉੱਤੇ ਬੋਝ ਪੈ ਗਿਆ ਹੈ। “
ਉਸ
ਦਾ ਪਤੀ ਬੱਸ ਫੜ ਕੇ ਹੀ ਵੈਨਕੂਵਰ ਨੂੰ ਚਲਾ ਗਿਆ ਸੀ। ਉਹ ਅਜੇ ਘਰੋਂ ਗਿਆ ਸੀ। ਮੁਸਕਾਨ ਨੇ ਉਸ
ਨੁੰ ਸਕਾਈਪ ਉੱਤੇ ਕਿਹਾ, “ ਆਈ ਮਿਸ ਜੂ। ਆਈ ਲਵ ਜੂ। ਯਾਰ ਆਪ ਕੀ ਬਹੁਤ
ਯਾਦ ਆ ਰਹੀ ਹੈ। ਵਾਪਸ ਆ ਜਾਉ। “ ਉਹ
ਮਨ ਵਿੱਚ ਹੱਸ ਰਿਹਾ ਸੀ। ਉਸ ਨੇ ਕਹਿ ਦਿੱਤਾ, “ ਮੇਰੀ
ਜਾਨ ਮਸਾਂ ਛੁੱਟੀ ਹੈ। ਮੈਂ ਆਜ਼ਾਦ ਹੋ ਗਿਆ ਹਾਂ। ਕੋਈ ਪੰਛੀ ਦੁਬਾਰਾ ਪਿੰਜਰੇ ਵਿੱਚ ਨਹੀਂ ਫਸਦਾ। “ “ ਫਿਰ ਤਾਂ ਤੂੰ ਹੋਰ ਕੁੜੀਆਂ ਲੱਭ ਲਵੇਗਾ।
ਦੁਨੀਆ ਵਿੱਚ ਬਹੁਤ ਸੁੰਦਰ ਲੜਕੀਆਂ ਹਨ। “ “ ਹਾਂ ਤੂੰ ਠੀਕ ਕਿਹਾ ਹੈ। ਮੇਰੇ ਨਾਲ ਗੋਰੀ
ਬੈਠੀ ਹੈ। ਮੈਂ ਇਸ ਵੱਲ ਨੂੰ ਕੈਮਰਾ ਕਰਦਾਂ ਹਾਂ। ਦੇਖ਼ਲਾ ਮੇਰੇ ਮੋਢੇ ਤੇ ਸਿਰ ਰੱਖੀ ਸੁੱਤੀ ਪਈ
ਹੈ। ਬਹੁਤ ਨਜ਼ਾਰੇ ਹੈਂ। “ “ ਮੈਂ ਸੱਚ ਬੋਲਤੀ ਹੂੰ ਜਾਨ ਦੇ ਦੇਵਾਂਗੀ। “ “ ਅੱਛੀ ਬਾਤ ਹੈ। ਘਰ ਵਾਲੋਂ ਕੋ ਪਹਿਲੇ ਬੁਲਾ ਲੈਣਾ। ਜਨਾਜ਼ਾ ਉਠਾਨੇ ਕੇ ਲੀਏ। “ ਮੁਸਕਾਨ ਨੇ ਫੋਨ ਵਗਾ ਕੇ ਫਿਰਜ਼ ਨਾਲ ਮਾਰਿਆ।
ਇੱਕ ਹੋਰ ਫ਼ੋਨ ਟੁੱਟ ਗਿਆ ਸੀ।
Comments
Post a Comment