ਦੀਵਾਲ਼ਾ ਫੁਲਝੜੀਆਂ,ਪਟਾਕਿਆਂ ਨੇ
ਕੱਢਤਾ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ
ਅੱਜ ਦੀਵਾਲੀ ਦਾ ਉਹ ਚਾਹ ਜਿਹਾ ਨਹੀਂ ਲੱਗਦਾ।ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ
ਮਿਠਿਆਈਆਂ ਵਿਚੋਂ ਦੁੱਧ ਖੋਆ ਖੋ ਗਿਆ ਲੱਗਦਾ।
ਇਹ ਆਟੇ, ਮੈਦੇ, ਬੇਸਣ ਖੰਡ ਦਾ ਗਦਾਵਾ ਲੱਗਦਾ।
ਰੰਗ ਬਰੰਗੀਆਂ ਮਿਠਿਆਈਆਂ ਨੇ ਬਿਮਾਰ ਕਰਤਾ।
ਘਰ ਵਿਚ ਦੇਸੀ ਘਿਉ ਦਾ ਇੱਕ ਦੀਵਾ ਨਾਂ ਜਗਦਾ।
ਦੀਵਾਲੀ ਨੂੰ ਬਨਾਵਟੀ ਲੜੀਆਂ ਨਾਲ ਘਰ ਜੜਤਾ।
ਪੈਂਦਾਂ ਰੰਗ ਬਿਰੰਗੇ ਲਾਟੂਆਂ ਦਾ ਬਿਜਲੀ ਦਾ ਖ਼ਰਚਾ।
ਦੱਸੋ ਫ਼ੂਕ ਕੇ ਮਾਇਆ ਬੰਦਾ ਕਿਹੜਾ ਸੁੱਖ ਲੋਕੋ ਭਾਲਦਾ।
ਆਪਣੇ ਮਾਂ-ਪਿਉ ਦਾ ਦੋ ਰੋਟੀਆਂ ਦੇ ਢਿੱਡ ਨਹੀਂ ਭਰਦਾ।
ਲੋਕਾਂ ਦੀਆਂ ਖ਼ੁਸ਼ੀਆਂ ਵਿਚ ਬੰਦਾ ਹਾਜ਼ਰੀ ਜ਼ਰੂਰ ਭਰਦਾ।
ਦੀਵਾਲੀ ਨੂੰ ਆਪਣਿਆਂ ਛੱਡ ਸਭ ਦਾ ਮੂੰਹ ਮਿੱਠਾ ਕਰਦਾ।
ਕਈਆਂ ਦੇ ਘਰ ਪਰਿਵਾਰ ਨੂੰ ਮੱਸਿਆ ਦੀ ਰਾਤ ਕਰਤਾ।
ਦੀਵਾਲੀ ਨੂੰ ਬੰਬ, ਆਤਸ਼ ਬਾਜ਼ੀਆਂ ਨੇ ਤਾਂ ਮੂੰਹ ਫੂਕਤਾ।
ਦੀਵਾਲੀ ਨੂੰ ਤਾਂ ਪਟਾਕਿਆਂ ਨੇ ਘਰ, ਸਮਾਨ ਵੀ ਫੂਕਤਾ।
ਪ੍ਰਦੂਸ਼ਨ ਨੇ ਲੋਕਾਂ ਦਾ ਸੋਖਾ ਸਾਹ ਆਉਣਾ ਬੰਦ ਕਰਦਾ।
ਸਰਕਾਰ ਤੋਂ ਬਗੈਰ ਨਹੀਂ ਕੋਈ ਬਰੂਦ ਸਾੜਨੋਂ ਹੱਟਦਾ।
ਸੱਤੀ ਦੀਵਾਲ਼ਾ ਫੁਲਝੜੀਆਂ, ਪਟਾਕਿਆਂ ਮਿੱਠੇ ਨੇ ਕੱਢਤਾ।
ਸਤਵਿੰਦਰ ਦੀਵਾਲੀ ਨੇ ਕਿਹੜੀ ਖ਼ੁਸ਼ੀ ਦਾ ਦਰ ਖੋਲਤਾ?
Comments
Post a Comment