ਭਾਗ
45 ਅਜੇ ਤੱਕ ਸਿੱਖ ਵਿਰੋਧੀਆਂ ਤੋਂ ਪੱਗਾਂ, ਕਿਰਪਾਨਾਂ
ਤੇ ਧਰਮ ਨੂੰ ਨਹੀਂ ਬਚਾ ਸਕੇ ਆਪਣੇ ਪਰਾਏ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਭਾਵੇਂ
ਹੁਣ ਤਾਂ ਸਾਰੇ ਪਾਸੇ, ਹਰ ਖੇਤਰ, ਦੇਸ਼ ਵਿੱਚ, ਪੂਰੀ ਦੁਨੀਆ ਉੱਤੇ ਸਿੱਖ ਛਾਏ ਹੋਏ ਹਨ। ਦੇਸ਼ ਪ੍ਰਦੇਸ਼ਾਂ
ਵਿੱਚ ਪਾਰਲੀ ਮਿੰਟ ਸਰਕਾਰੀ ਅਹੁਦਿਆਂ ਉੱਤੇ ਬੈਠੇ ਹਨ। ਆਗੂਆਂ, ਗੁਰਦੁਆਰੇ ਚਲਾਉਣ ਵਾਲਿਆਂ ਨੂੰ ਆਪੋ-ਆਪਣੀਆਂ
ਝੋਲੀਆਂ ਭਰਨ ਦੀ ਪਈ ਹੈ। ਹਲਕ ਗਏ ਹਨ। ਅਰਬਾਂ ਦੀ ਜਾਇਦਾਦ ਹੜੱਪ ਕੇ ਵੀ ਸਬਰ ਨਹੀਂ ਕਰਦੇ, “ ਬਾਬੇ ਦਾ ਆਪ ਦਾ ਨਾਂ ਭਰੇ, ਬਾਬਾ ਪੋਤਿਆਂ ਨੂੰ ਕੀ ਕਰੇ? “ ਇਹ ਅਜੇ ਤੱਕ ਸਿੱਖ ਵਿਰੋਧੀਆਂ ਤੋਂ ਪੱਗਾਂ, ਕਿਰਪਾਨਾਂ ਤੇ ਧਰਮ ਨੂੰ ਨਹੀਂ ਬਚਾ ਸਕੇ।
ਥਾਂ-ਥਾਂ ਬੇਪੱਤ ਹੁੰਦੇ ਹਨ। ਗਾਮੇ ਦੇ ਪੱਗ ਬੰਨੀ ਹੋਈ ਸੀ। ਜਦੋਂ ਉਸ ਨੇ ਪਲੇਨ ਚੜ੍ਹਨਾ ਸੀ। ਏਅਰਪੋਰਟ
ਦੀ ਸਕਿਉਰਿਟੀ ਨੇ ਉਸ ਨੂੰ ਰੋਕ ਲਿਆ, “ ਮਿਸਟਰ ਪੱਗ ਉਤਾਰ ਦਿਉ। ਤਲਾਸ਼ੀ ਲੈਣੀ ਹੈ। “
“ ਪੱਗ
ਸਾਡੀ ਸ਼ਾਨ ਹੈ। ਇਸ ਤਰਾਂ ਪਬਲਿਕ ਵਿੱਚ ਪੱਗ ਨਹੀਂ ਉਤਾਰ ਸਕਦਾ। “ “ “ ਕੈਬਿਨ ਵਿੱਚ ਚੱਲ ਕੇ, ਤਲਾਸ਼ੀ ਦੇਂਦੇ। “ ਕੀ ਮੈਂ ਪੱਗ ਵਿੱਚ ਬੰਬ ਲਕੋਇਆ ਹੈ। “ ਬੰਬ ਦਾ ਨਾਮ ਸੁਣਦੇ ਹੀ, ਹੋਰ ਸਕਿਉਰਿਟੀ ਦੇ ਬੰਦੇ ਗਾਮੇ ਦੁਆਲੇ ਹੋ
ਗਏ। ਅਫ਼ਸਰ ਨੇ ਪੁੱਛਿਆ, “ ਬੰਬ ਕਿਥੇ ਲੁਕਾਇਆ ਹੈ? “
“ ਮੈਨੂੰ
ਬੰਬ ਦਾ ਕੀ ਪਤਾ? ਤੁਸੀਂ ਇਸ ਤਰਾਂ ਫੋਲਾ-ਫਾਲੀ ਕਰਦੇ ਹੋ ਜਿਵੇਂ
ਮੇਰੇ ਕੋਲ ਬੰਬ ਹੋਵੇ। ਮੈਂ ਤਾਂ ਪੁੱਤਰ ਦੀ ਲਾਸ਼ ਤੇ ਚੱਲਿਆਂ ਹਾਂ। “ “ ਬੰਬ-ਬੰਬ ਲਾਈ ਹੈ। ਜੇ ਕਿਸੇ ਨੇ ਸੁਣ ਲਿਆ।
ਹੁਣੇ ਲੋਕਾਂ ਵਿੱਚ ਹਫ਼ੜਾ-ਦਫ਼ੜੀ ਪੈ ਜਾਵੇਗੀ। ਪੱਗ ਤਾਂ ਉਤਾਰਨੀ ਪੈਣੀ ਹੈ। “ ਗਾਮਾ ਬਹਿਸ ਕਰੀ ਜਾ ਰਿਹਾ ਸੀ। ਸਕਿਉਰਿਟੀ ਦੇ
ਬੰਦੇ ਨੇ, ਪੱਗ ਫੜ ਕੇ, ਸਾਰੀ ਖ਼ੋਲ ਦਿੱਤੀ। ਉਸ ਨੇ ਕਿਹਾ, “ ਹੁਣ ਤੁਹਾਡੀਆਂ ਸਿੱਖਾਂ ਦੀਆਂ ਦਿੱਲੀ, ਅਮਰੀਕਾ, ਜਰਮਨ, ਇਟਲੀ ਸਬ ਪਾਸੇ, ਏਅਰਪੋਰਟ ਉੱਤੇ ਪੱਗਾਂ ਉਤਾਰ ਕੇ, ਤਲਾਸ਼ੀਆਂ ਲਈਆਂ ਜਾਂਦੀਆਂ ਹਨ। ਮੈਂ ਤਾਂ
ਨੈਸ਼ਨਲ ਟੀਵੀ ਉੱਤੇ ਖ਼ਬਰਾਂ ਵਿੱਚ, ਸਿੱਖਾਂ
ਨੂੰ ਇੱਕ ਦੂਜੇ ਦੀਆਂ ਇਸੇ ਤਰਾਂ ਪੱਗਾਂ ਉਤਾਰਦੇ ਕਈ ਬਾਰ ਦੇਖਿਆ ਹੈ। “
ਤਾਰੇਂ
ਦੇ ਸ੍ਰੀ ਸਾਹਿਬ, ਪਾਈ ਹੋਈ ਸੀ। ਉਸ ਨੂੰ ਵੀ ਏਅਰਪੋਰਟ ਦੀ
ਸਕਿਉਰਿਟੀ ਦੇ ਬੰਦੇ ਘੇਰੀ ਖੜ੍ਹੇ ਸਨ। ਇੱਕ ਨੇ ਕਿਹਾ, “ ਚਾਕੂ
ਫਲਾਈਟ ਵਿੱਚ ਨਹੀਂ ਲਿਜਾ ਸਕਦੇ। “ “ ਇਹ
ਤਾਂ ਕਿਰਪਾਨ ਹੈ। ਮੇਰੀ ਆਤਮਿਕ ਰਾਖੀ ਲਈ ਹੈ। “ “ ਮੈਨੂੰ
ਇਹ 4 ਇੰਚ ਦਾ ਨਾਈਫ ਦਿਸਦਾ ਹੈ। ਕੋਈ ਵੀ ਤਿੱਖੀ, ਖ਼ਤਰਨਾਕ
ਚੀਜ਼ ਜਹਾਜ਼ ਵਿੱਚ ਨਹੀਂ ਲਿਜਾ ਸਕਦੇ। “ “ ਜੇ
ਮੈਂ ਇਸ ਨੂੰ ਉਤਾਰ ਦਿੱਤਾ। ਮੇਰਾ ਧਰਮ ਟੁੱਟ ਜਾਵੇਗਾ। “ “ ਇਹ ਕਿਹੜਾ ਧਰਮ ਹੈ? ਜੋ ਕਿਸੇ ਦੁਨਿਵਾਈ ਚੀਜ਼ ਦੇ ਦੂਰ ਹੋਣ ਨਾਲ
ਖ਼ਤਮ ਹੋ ਜਾਵੇਗਾ। ਇਸ ਨੂੰ ਸਮਾਨ ਨਾਲ ਜਮਾ ਕਰਾਉਣਾ ਸੀ। ਮਰਨ ਪਿੱਛੋਂ ਕੀ ਇਸ ਨੂੰ ਨਾਲ ਲੈ ਜਾਂਦੇ
ਹਨ? “ “ ਇਹ ਟਿਕਟ ਲੈਣ ਲੱਗਿਆ ਨੂੰ ਦੱਸਣਾ ਸੀ। ਕੀ
ਮੈਂ ਹੈਂਡ ਬੈਗ ਰੱਖ ਸਕਦੀ ਹਾਂ?
“ “ ਬਿਲਕੁਲ ਨਾਲ ਨਹੀਂ
ਲਿਜਾ ਸਕਦੇ। ਜੋ ਛੱਡਣ ਆਇਆ ਹੈ। ਉਸ ਨੂੰ ਫੜਾ ਦਿਉ। ਹੁਣ ਤਾਂ ਅਮਰੀਕਾ, ਕੈਨੇਡਾ ਤੇ ਹੋਰ ਦੇਸ਼ਾਂ ਦਾ ਵੀਜ਼ਾ ਦੇਣ ਵਾਲੇ
ਵੀ ਕਿਰਪਾਨ ਨੂੰ ਨਹੀਂ ਲੰਘਣ ਦਿੰਦੇ। “ ਬੰਨਸੂ ਪਰੇ ਖੜ੍ਹਾ ਸੀ। ਤਾਰੋਂ ਨੇ, ਉਸ ਨੂੰ ਉੱਥੇ ਆਉਣ ਲਈ ਹੱਥ ਮਾਰਿਆ। ਉਸ ਨੂੰ
ਕਿਰਪਾਨ ਫੜਾ ਦਿੱਤੀ। ਉਸ ਨੇ ਪੁੱਛਿਆ, “ ਭੈਣ
ਤੇਰੇ ਅੰਮ੍ਰਿਤ ਦਾ ਕੀ ਹੋਵੇਗਾ?
ਇਹ ਕਿਰਪਾਨ ਉਤਾਰਨ ਨਾਲ ਟੁੱਟ ਜਾਵੇਗਾ। “ “ ਕੈਨੇਡਾ ਜਾ ਕੇ, ਅਰਦਾਸ ਕਰਕੇ ਫਿਰ ਪਾ ਲਵਾਂਗੀ। ਆਪੇ ਗੁਰੂ
ਮੁਆਫ਼ ਕਰ ਦੇਵੇਗਾ। ਮੈਂ ਤਾਂ ਛੇਤੀ ਵਿੱਚ ਗੁਟਕਾ ਵੀ ਭੁੱਲ ਆਈ। ਦੋਨੇਂ ਕੈਲਗਰੀ ਦੇ ਗੁਰਦੁਆਰੇ
ਵਿਚੋਂ ਮਿਲ ਜਾਣਗੇ। ਤੂੰ ਘਰ ਤੇ ਸਾਡੇ ਕੰਮ ਦਾ ਖ਼ਿਆਲ ਰੱਖੀਂ। ਸਾਡੇ ਵਾਲੇ ਘਰ ਰਹਿਣ ਲੱਗ ਜਾਣਾ। “ “ ਤੁਸੀਂ ਪਿੱਛੇ ਦਾ ਫ਼ਿਕਰ ਨਹੀਂ ਕਰਨਾ। ਘਰ ਤੇ
ਗਾਹਕ ਆਪੇ ਸੰਭਾਲ ਲਵਾਂਗੇ। “
ਜਿਸ
ਦਿਨ ਗੁਰਦੁਆਰੇ ਵਿਚ ਸੋਨੂੰ ਦਾ ਅਖੰਡ ਪਾਠ ਪ੍ਰਕਾਸ਼ ਕਰਾਇਆ ਸੀ। ਉਸ ਦਿਨ ਤਾਰੋ ਨੇ, ਗੁਰਦੁਆਰੇ ਦੇ ਕੈਸ਼ੀਅਰ ਨੂੰ ਕਿਹਾ, “ ਮੈਨੂੰ ਗਾਤਰੇ ਨਾਲ ਸ੍ਰੀ ਸਾਹਿਬ, ਤੇ ਗੁਟਕਾ ਚਾਹੀਦਾ ਹੈ। “ ਕੈਸ਼ੀਅਰ ਨੇ ਕਿਹਾ, “ ਮਾਇਆ ਗੁਪਤ ਦੇਣੀ ਹੈ, ਜਾਂ ਪਰਚੀ ਕਟਾਉਣੀ ਹੈ। “
“ ਕੀ
ਤੁਸੀਂ ਇਸ ਦੇ ਪੈਸੇ ਲੈਂਦੇ ਹੋ?
“ “ ਇਸ ਦੁਨੀਆ ਉੱਤੇ
ਕੁੱਝ ਵੀ ਮੁਫ਼ਤ ਨਹੀਂ ਹੈ। ਅਸੀਂ ਵੀ ਪੈਸੇ ਦੇ ਕੇ ਲਿਉਂਦੇ ਹਾਂ। “
“ ਸੰਗਤ
ਦਾ ਚੜ੍ਹਾਵਾਂ ਕੀ ਕਰਦੇ ਹੋ? ਇੰਨਾ ਦੇ ਕਿੰਨੇ ਪੈਸੇ ਹਨ? “ “
ਗੋਲਕ
ਨਾਲ ਤਾਂ ਸਾਡੀ ਆਪਦੀ ਪੂਰੀ ਨਹੀਂ ਪੈਂਦੀ। ਉਦਾਂ
ਤਾਂ 20 ਡਾਲਰ ਹਨ। ਤੁਸੀਂ ਅਖੰਡ ਪਾਠ ਪ੍ਰਕਾਸ਼ ਕਰਾਇਆ ਹੈ। 15 ਡਾਲਰ ਦੇ ਦੇਵੋ। “
ਸੋਨੂੰ
ਦੇ ਕੇਸ ਦੀ ਸੁਣਵਾਈ ਸੀ ਤਾਰੋ ਤੇ ਗਾਮਾ ਵੀ ਕੋਰਟ ਵਿੱਚ ਗਏ ਸਨ। ਏਅਰਪੋਰਟ ਵਾਲਾ ਹਾਲ ਹੀ ਕੋਰਟ
ਦੀ ਸਕਿਉਰਿਟੀ ਨੇ ਕਰ ਦਿੱਤਾ। ਅਫ਼ਸਰ ਨੇ ਕਿਹਾ, “ ਇਸ ਸ੍ਰੀ
ਸਾਹਿਬ ਨੂੰ ਇਸ ਬਿਲਡਿੰਗ ਵਿੱਚ ਵੀ ਨਹੀਂ ਰੱਖ ਸਕਦੇ। “ “ ਇਹ ਛੋਟੀ ਕਿਰਪਾਨ ਹੀ ਤਾਂ ਹੈ। ਇਸ ਤੋਂ ਕੀ
ਖ਼ਤਰਾ ਹੈ? “ “ ਇਹ ਦੇਖਣ ਲਈ ਅਖ਼ਬਾਰਾਂ ਵਿੱਚ ਪੜ੍ਹ ਲੈਣਾ।
ਸਿੱਖਾਂ ਨੇ ਇਸ ਦੀ ਕੀ-ਕੀ ਦੁਰ-ਵਰਤੋਂ ਕੀਤੀ ਹੈ। ਪਿਛਲੇ ਹਫ਼ਤੇ ਹੀ ਤੇਰਾਂ ਸਾਲ ਦੇ ਸਿੱਖ ਮੁੰਡੇ
ਨੇ, ਸਕੂਲ ਦੇ ਮੁੰਡਿਆਂ ਉੱਤੇ ਇਸ ਨਾਲ ਬਾਰ ਕੀਤੇ
ਹਨ। “ ਉਨ੍ਹਾਂ ਨੇ ਵੀ ਤਾਰੋ ਦੀ ਕਿਰਪਾਨ ਲੰਘਣ ਨਹੀਂ
ਦਿੱਤੀ। ਉਸ ਨੇ ਉਤਾਰ ਕੇ ਬਾਹਰ ਝਾੜੀਆਂ ਵਿੱਚ ਲੁਕੋ ਦਿੱਤੀ ਸੀ। ਜਦੋਂ ਉਹ ਵਾਪਸ ਆਈ। ਕਿਰਪਾਨ
ਉੱਥੇ ਨਹੀਂ ਸੀ।
Comments
Post a Comment