ਸਾਡੀ ਅੱਕਲ ਨੂੰ ਕਿਉਂ ਤਾਲਾ ਮਾਰਤਾ
-
ਸਤਵਿੰਦਰ ਕੌਰ ਸੱਤੀ (ਕੈਲਗਰੀ)-
satwinder_7@hotmail.com
ਹਮ ਨੇ ਅੱਕਲ ਸੇ ਕਿਆ ਲੇਨਾ ਹੈ।
ਪਗਲੇ ਦਿਵਾਨੇ ਬਨੇ ਰਹਿਨਾ ਹੈ।
ਸਾਜਨ ਕੇ ਦਿਲ ਮੇ ਹੀ ਰਹਿਨਾ ਹੈ।
ਦਿਲ ਵਾਲੋਂ ਕਾ ਕਿਆ ਕਹਿਨਾ ਹੈ।
ਅੱਕਲਾ ਵਾਲੋਂ ਨੇ ਜਲਤੇ ਰਹਿਨਾ ਹੈ।
ਰੱਬ ਨੇ ਸੱਤੀ ਕੇ ਦਿਲ ਮੇ ਰਹਿਨਾ ਹੈ।
ਰੱਬਾ ਤੂੰ ਤਾਂ ਸੱਚੀ ਬੜਾਂ ਮਾੜਾ ਕਰਤਾ।
ਸਾਡੀ ਅੱਕਲ ਨੂੰ ਕਿਉਂ ਤਾਲਾ ਮਾਰਤਾ।
ਜੇ ਥੋੜੀ ਜਿਹੀ ਅੱਕਲ ਸਾਨੂੰ ਵੰਡਦਾ।
ਸਾਡਾ ਵੀ ਰੱਬਾ ਅੱਜ ਭਾਗ ਖੁੱਲਦਾ।
ਅੱਕਲ ਦੇਣ ਵਿਚ ਕੁਜੂਸੀ ਕਰ ਗਿਆ।
ਤੂੰ ਤਾਂ ਸਾਨੂੰ ਮੂਰਖ ਹੀ ਬਣਾ ਗਿਆ।
ਲੋਕੀਂ ਅੱਕਲਬੰਦ ਚਲਾਕ ਕਹਾਉਂਦੇ ਨੇ।
ਅੱਕਲਾ ਵਾਲਿਆਂ ਨੂੰ ਮੂਰਖ ਬਣਾਉਂਦੇ ਨੇ।
ਸਰੀਫ਼ ਬੰਦੇ ਦੀ ਅਕਲ ਮਿੱਟੀ ਮਿਲਾਉਂਦੇ ਨੇ।
ਆਖ਼ਰ ਆਪਣੀ ਅੱਕਲ ਉਕਾਂਤ ਦਿਖਾਉਦੇ ਨੇ।
ਹੁਸ਼ਿਆਰ ਅੱਕਲਾ ਵਾਲੇ ਬਾਜੀ ਮਾਰ ਜਾਂਦੇ ਨੇ।
ਝੱਲੇ ਸਤਵਿੰਦਰ ਹੁਣੀ ਤਾਂ ਖੜ੍ਹੇ ਰਹਿ ਜਾਂਦੇ ਨੇ।
Comments
Post a Comment