ਪਰਦੇਸੀ
-
ਸਤਵਿੰਦਰ ਕੌਰ ਸੱਤੀ (ਕੈਲਗਰੀ)-
satwinder_7@hotmail.com
ਸਾਨੂੰ ਦੇਸ ਛੱਡ
, ਆਪ ਤੋਂ ਪਰਦੇਸੀ ਹੋ ਗਏ।
ਸਾਨੂੰ ਸੱਦ ਪਰਦੇਸ ਆਪ ਫਿਰ ਦੇਸੀ ਹੋ ਗਏ।
ਸੱਤੀ ਕੋਂ ਛੱਡ ਪਰਦੇਸ ਆਪ ਦੇਸ ਚਲੇ ਗਏ।
ਦੇ ਕੇ ਜੁਦਾਈ ਹਮਾਰੀ ਜਿੰਦ-ਜਾਨ ਲੇ ਗਏ।
ਦੁਨੀਆਂ ਤੇ ਸਾਰੇ ਪਰਦੇਸੀ ਫਿਰਦੇ।
ਅਸਲੀ ਟਿਕਾਣੇ ਨੂੰ ਲੱਭਦੇ ਫਿਰਦੇ।
ਅਸੀਂ ਗੁਆਚੇ ਰੱਬ ਜੀ ਸਾਥੋਂ ਲੁਕੇਗੇ।
ਤਾਹੀਂ ਜਨਮਾਂ ਦੇ ਅਸੀਂ ਚੱਕਰ ਕੱਟਦੇ।
ਦੇਸੋ ਪਰਦੇਸੀ ਹੋਏ ਫਿਰਦੇ।
ਦਾਣਾ-ਪਾਣੀ ਚੁਗਦੇ ਫਿਰਦੇ।
ਆਪੇ ਪਰਦੇਸੀ ਨਹੀਂ ਬਣਦੇ।
ਅੰਨ ਪਿਛੇ ਸਤਿਵੰਦਰ ਫਿਰਦੇ।
Comments
Post a Comment