ਬਰਾਤ
-sqivMdr kOr swqI (kYlgrI)-knyzf satwinder_7@hot. com
ਬਾਭੀ ਬੰਨੋਂ, ਹੋ ਜਾਈਏ ਤਿਆਰ, ਹਮ ਬਰਾਤੀ ਆ ਗਏ।
ਕਰਲੇ ਸੋਹਨਾਂ ਸਿੰਗਾਰ, ਹਮ ਬਈਆ ਕੋਂ ਲੇ ਕਰ ਆ ਗਏ।
ਕਰਂੇ ਚਾਏ ਕਾ ਇੰਤਜ਼ਾਮ, ਹਮ ਆਪ ਕੇ ਦਰ ਪੇ ਆ ਗਏ।
ਉਠ ਚਲੋਂ ਹਮਾਰੇ ਸਾਥ, ਹਮ ਤੇਰੀ ਡੋਲੀ ਲੇਨੇ ਆ ਗਏ।

ਸਭੀ ਬਰਾਤ ਸੱਜਤੀ ਹੀ ਹੈ, ਲਾੜੇ ਕੇ ਸਾਥ।
ਲਾੜਾਂ ਸੱਜਤਾ ਹੈ, ਜੀਜੇ ਬਹਿਨੋਂ ਕੇ ਸਾਥ।
ਮਾਂ-ਬਾਪ, ਰਿਸ਼ਤੇ ਨਾਤੇ ਭੀ ਹੋਤੇ ਹੈ ਸਾਥ।
ਲੇ ਆਤਾਂ ਹੈ, ਲਾੜਾਂ ਬੰਨੋਂ ਕੋਂ ਆਪਨੇ ਸਾਥ।

ਲੋਕੋਂ, ਬਰਾਤ ਬਹੁਤੀ ਨਹੀਂ ਚੜਈਦੀ।
ਜਾ ਕੇ ਬਰਾਤ, ਸ਼ਹਿਨਾਈ ਬਜਾਈਦੀ।
ਜਾ ਕੇ ਬਰਾਤ, ਇੱਜਤ ਬੱਣਾਈਦੀ।
ਦੇ ਕੇ ਮੁੰਡਾ, ਕੁੜੀ ਵਿਆਹ ਲਿਆਈਦੀ।
ਸੱਜਣਾਂ ਨਾਲ, ਪ੍ਰਵਾਰਿਕ ਸਾਂਝ ਬੱਣਾਈਦੀ।
ਬੱਣ ਕੇ ਬਰਾਤੀ, ਖੱਪ ਨਹੀਂ ਪਾਈਦੀ।
ਪੀ ਕੇ ਦਾਰੂ, ਬੇਗਾਨੀ ਕੰਧ ਨੀਂ ਡਾਹੀਦੀ।
ਮੁੱਫ਼ਤ ਦੀ ਪੀ ਕੇ, ਔਖੀ ਸੌਖੀ ਪਚਾਈਦੀ।
ਬੱਣ ਕੇ ਬਰਾਤੀ, ਖੇਹ ਸਿਰ ਨੀਂ ਪੋਂਆਈਦੀ।
ਬਰਾਤੀ ਵਿੱਚ ਨੱਚ ਕੇ, ਸਹਿਮਤੀ ਦਿਖਾਈਦੀ।
ਸਤਵਿੰਦਰ ਵਿਆਹ ਦੀ, ਮਿਲ ਖੁਸ਼ੀ ਮਨਾਈਦੀ।

Comments

Popular Posts