ਸਕੂਲਾਂ ਕਾਲਜ਼ਾਂ ਵਿੱਚ ਹੁਲੜ ਬਾਜੀ ਕਰਨ ਵਾਲਿਆਂ ਨੂੰ ਸਖ਼ਤ ਸਜਾ ਦਿੱਤੀ ਜਾਵੇ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

ਤਕਰੀਬਨ ਸਾਰੇ ਹੀ ਦੇਸ਼ਾਂ ਵਿੱਚ ਅੱਜ ਵਿਦਿਆਰਥੀ ਸਕੂਲਾਂ ਕਾਲਜ਼ਾਂ ਵਿੱਚ ਪੜ੍ਹਾਈ ਕਰਨ ਗਏ ਮਾਰੇ ਜਾ ਰਹੇ ਹਨ। ਉਨਾਂ ਦੇ ਪਰਿਵਾਰਾਂ ਨਾਲ ਬਹੁਤ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਬਦਮਾਸ਼ੀਆਂ ਕਰਨ ਵਾਲਿਆਂ ਨਾਲ ਕੁੱਝ ਐਸਾ ਕੀਤਾ ਜਾਵੇ। ਐਸੇ ਲੋਕਾਂ ਦੇ ਨੱਕ ਵਿੱਚ ਨਕੇਲ ਪਾਈ ਜਾਵੇ। ਇੰਨਾਂ ਕਾਤਲਾਂ ਨੂੰ ਰੋਕਿਆ ਜਾਵੇ। ਬੱਚੇ, ਨੌਜੁਵਾਨ ਆਪਣੀ ਪੜ੍ਹਾਈ ਬੇਖੋਫ਼ ਹੋ ਕੇ ਕਰ ਸਕਣ। ਗੁਨਾਹਗਾਰਾਂ ਨੂੰ ਸਖ਼ਤ ਸਜ਼ਾਂ ਦਿੱਤੀ ਜਾਵੇ। ਵਿਦਿਆਰਥੀ ਸਕੂਲਾਂ ਕਾਲਜ਼ਾਂ ਵਿੱਚ ਪੜ੍ਹਾਈ ਕਰਨ ਜਾਂਦੇ ਹਨ। ਜਾਂ ਹਮ ਸਾਥੀਆਂ ਦੀ ਜਾਨ ਲੈਣ, ਲੜਾਈਆਂ ਕਰਨ ਜਾਂਦੇ ਹਨ। ਇੰਨਾਂ ਲੋਕਾਂ ਦਾ ਕੋਈ ਦੀਨ ਧਰਮ ਨਹੀਂ ਹੁੰਦਾ। ਕੋਈ ਧਰਮ ਕਿਸੇ ਜੀਵ, ਬੰਦੇ ਦੀ ਜਾਨ ਲੈਣ ਲਈ ਪ੍ਰੇਰਤ ਨਹੀਂ ਕਰਦਾ। ਬੰਦੇ ਦੇ ਰੂਪ ਵਿੱਚ ਇਹ ਪੱਸ਼ੂ ਵਿਰਤੀ ਦੇ ਭੇੜੀਏ ਹਨ। ਜੰਨਤਾ ਨੂੰ ਚਾਹੀਦਾ ਹੈ, ਇੰਨਾਂ ਦੇ ਦੇਖਦੇ ਹੀ ਗੋਲ਼ੀ ਮਾਰ ਦੇਣੀ ਚਾਹੀਦੀ ਹੈ। ਗੋਲੀ ਐਸੀ ਜਗਾ ਮਾਰੀ ਜਾਵੇ। ਪੁਛ ਦੱਸ ਵੀ ਹੋ ਸਕੇ। ਸਾਰੀ ਉਮਰ ਬਿਲਕ ਕੇ, ਮਰਨ। ਹੋਰ ਕੋਈ ਇਸ ਤਰਾ ਦਾ ਕੰਮ ਕਰਨ ਦੀ ਜੁਰਤ ਨਾਂ ਕਰ ਸਕਣ। ਹਰ ਆਏ ਦਿਨ ਦੁਨੀਆਂ ਭਰ ਦੇ ਸਕੂਲਾਂ ਕਾਲਜ਼ਾਂ ਵਿੱਚ ਅੱਣਹੋਣੀਆਂ ਘੱਟਨਾਂਵਾਂ ਹੁੰਦੀਆਂ ਹਨ। ਭਾਰਤ, ਕਨੇਡਾ, ਅਮਰੀਕਾ ਤਕਰੀਬਨ ਸਾਰੇ ਹੀ ਦੇਸ਼ਾਂ ਵਿੱਚ ਇਹ ਹੁੰਦਾ ਹੈ। ਸਕੂਲਾਂ ਕਾਲਜ਼ਾਂ ਵਿੱਚ ਡੱਰਗ ਵਿਕਦੀ ਹੈ। ਲੜਾਈਆਂ ਹੁੰਦੀਆਂ ਹਨ। ਗੋਲੀਂਆਂ ਚਲਦੀਆਂ ਹਨ। ਵਿਦਿਆਰਥੀ, ਅਧਿਆਪਕ ਮਰਦੇ ਹਨ। ਕੀ ਸਕੂਲਾਂ ਕਾਲਜ਼ਾਂ ਵਿੱਚ ਵਿਦਿਆਰਥੀ, ਟੀਚਰ, ਪ੍ਰੈਸੀਂਪਲ, ਸਕੂਲਾਂ ਕਾਲਜ਼ਾਂ ਦੇ ਬੋਰਡ ਔਫ ਟ੍ਰਸੀ ਸੁੱਤੇ ਪਏ ਹਨ? ਕੀ ਇੰਨਾਂ ਨੂੰ ਆਪਣੇ ਸਕੂਲਾਂ ਕਾਲਜ਼ਾਂ ਵਿੱਚ ਵਿਗੜ ਰਹੇ ਹਲਾਤਾਂ ਦਾ ਪਤਾ ਨਹੀਂ ਹੁੰਦਾ। ਸਗੋਂ ਪੁਲੀਸ ਵਾਲੇ ਵੀ ਜਾਂਣਦੇ ਹੁੰਦੇ ਹਨ। ਇੰਨਾਂ ਨੂੰ ਸਬ ਪਤਾ ਹੁੰਦਾ ਹੈ। ਇਹ ਵੀ ਇੰਨਾਂ ਸ਼ਰਾਰਤੀਆਂ ਤੋਂ ਡਰਦੇ ਹਨ। ਸਬ ਨੂੰ ਆਪਣੀ ਜਾਨ ਪਿਆਰੀ ਹੈ। ਕੋਈ ਵਧੂ ਦੀ ਸਿਰ ਦਰਦੀ ਆਪਣੇ ਗਲ਼ ਨਹੀਂ ਪਾਉਣਾਂ ਚਹੁੰਦਾ। ਇਹ ਹੈ ਕੌਣ? ਕੀ ਇੰਨਾਂ ਫਿਰਕਾ ਪਸੰਦ ਲੋਕਾਂ ਦੇ ਗਲ਼ ਵਿੱਚ ਰੱਸਾ ਪਾਉਣਾਂ ਇੰਨਾਂ ਔਖਾ ਹੈ? ਨਹੀਂ ਕੁੱਝ ਵੀ ਮੁਸ਼ਕਲ ਨਹੀਂ ਹੁੰਦਾ। ਲੋਕਾਂ ਦੇ ਮਨ ਦਾ ਡਰ ਹੀ ਹੁੰਦਾ ਹੈ। ਇਹ ਆਟੇ ਵਿੱਚ ਲੂਣ ਦੀ ਮਾਤਰਾਂ ਵਾਂਗ ਹਨ। ਲੋਕ ਖੜ੍ਹੇ ਦੇਖਦੇ ਰਹਿ ਜਾਂਦੇ ਹਨ। ਸੈਕੜਿਆਂ ਦੀ ਗਿੱਣਤੀ ਵਿਚੋਂ ਇਹ ਬੰਦਾ ਮਾਰ ਕੇ ਬੱਚ ਕੇ ਖ਼ਿਸਕ ਜਾਂਦੇ ਹਨ। ਅਸਲੀ ਸ਼ਹੀਦ ਉਹੀ ਹੁੰਦਾ ਹੈ। ਜੋ ਇਸ ਤਰਾਂ ਦੇ ਗੂੰਡਿਆਂ ਨਾਲ ਮੁਕਾਬਲਾ ਕਰਕੇ ਮਰੇ। ਸ਼ਹੀਦ ਉਹ ਨਹੀਂ ਹੁੰਦਾ, ਜੋ ਸੁੱਤੇ ਪਏ, ਜਾਂ ਬੇਗੁਨੁਹ ਬੰਦੇ ਉਤੇ ਗੋਲੀਂ ਮਾਰ ਕੇ ਬਹਾਦਰ ਬੱਣ ਜਾਏ। ਕੀ ਇਸ ਤਰਾਂ ਦੇ ਲੋਕਾਂ ਨਾਲ ਭਿੜਨ ਦੀ ਕਿਸੇ ਵਿੱਚ ਹਿੰਮਤ ਨਹੀਂ ਹੈ? ਕੀ ਤੁਹਾਡੇ ਵਿਚੋਂ ਕੋਈ ਨਹੀਂ ਜਾਂਣਦਾ, ਉਹ ਕੌਣ ਹਨ? ਕਿਥੇ ਰਹਿੰਦੇ ਹਨ? ਜਿਥੋਂ ਵੀ ਕਿਸੇ ਨੂੰ ਮਿਲਦੇ ਹਨ। ਇਸ ਤਰਾਂ ਦੇ ਲੋਕ ਦੁਨੀਆਂ ਉਤੇ ਜਿਉਂਦੇ ਰਹਿੱਣੇ ਖ਼ਤਰੇ ਤੋਂ ਖਾਲ਼ੀ ਨਹੀਂ ਹਨ। ਇਸ ਦਾ ਇਲਾਜ਼ ਪਬਲਿਕ ਨੇ ਲੱਭਣਾਂ ਹੈ। ਕੀ ਲੋਕ ਜਿਉਂਣਾਂ ਚਹੁੰਦੇ ਹਨ? ਜਾਂ ਕੀ ਲੋਕ ਮਰਨਾਂ ਹੀ ਚਹੁੰਦੇ ਹਨ? ਸਕੂਲਾਂ ਕਾਲਜ਼ਾਂ ਵਿੱਚ ਸ਼ਰਰਤਾਂ ਕਰਨ ਵਾਲੇ, ਵਿਦਿਆਰਥੀ ਤਾਂ ਹੋ ਨਹੀਂ ਸਕਦੇ। ਇਹ ਗੁੰਡੇ ਬਦਮਾਸ਼ ਹਨ। ਜਦੋਂ ਸਕੂਲਾਂ ਕਾਲਜ਼ਾਂ ਅੰਦਰ ਦਾਖ਼ਲ ਹੁੰਦੇ ਹਨ। ਕੀ ਉਥੇ ਗੇਟਕੀਪਰ ਹਾਜ਼ਰ ਨਹੀਂ ਹੁੰਦੇ? ਹਰ ਸਕੂਲਾਂ ਕਾਲਜ਼ਾਂ ਵਿੱਚ ਗੇਟ ਗੇਟਕੀਪਰ ਹੋਵੇ। ਇਸ ਤਰਾਂ ਦੇ ਲੋਕਾਂ ਦੇ ਦਿਮਾਗ ਵਿੱਚ ਜਰੂਰ ਆਵੇਗਾ। ਕਿਤੇ ਫੜੇ ਨਾਂ ਜਾਈਏ। ਇਸ ਤਰਾਂ ਦੀਆਂ ਘੱਟਨਾਵਾਂ, ਸਕੂਲਾਂ ਕਾਲਜ਼ਾਂ ਵਿੱਚ ਘੱਟ ਜਾਂਣਗੀਆਂ। ਪਰ ਅੱਜ ਕਹਾਣੀ ਇਸ ਤਰਾਂ ਬੱਣ ਗਈ ਹੈ। ਵਿਦਿਆਲਿਆਂ ਵਿੱਚ ਚਾਹੇ ਕੁੱਤੇ ਵੜੀ ਜਾਂਣ। ਕੋਈ ਪੁੱਛ ਗਿਛ ਨਹੀਂ ਕਰਦਾ। ਪਤਾ ਹੀ ਨਹੀਂ ਕੋਈ ਉਪਰੇ ਬੰਦੇ ਫਿਰ ਰਹੇ ਹਨ। ਜਿੰਨਾਂ ਨੇ ਪੜ੍ਹਨ ਆਉਂਣਾਂ ਹੈ। ਉਹ ਦੰਗੇ ਨਹੀਂ ਕਰਦੇ। ਕਈ ਅਮੀਰ ਘਰਾ ਦੇ ਵਿਗੜੇ ਮੁੰਡੇ ਲੜਾਈਆਂ ਕਰਕੇ, ਸਕੂਲਾਂ ਕਾਲਜ਼ਾਂ ਵਿੱਚ ਪ੍ਰਾਪੇਗੰਡਾ ਕਰਦੇ ਹਨ। ਆਲੇ-ਦੁਆਲੇ ਦਾ ਮਹੌਲ ਖ਼ਰਾਬ ਕਰਦੇ ਹਨ। ਦਹਿਸ਼ਤ ਪੈਲਾਈ ਰੱਖਦੇ ਹਨ। ਇਸ ਤਰਾ ਦੇ ਲੋਕ ਹਰ ਥਾਂ ਹੁੰਦੇ ਹਨ।
ਸਕੂਲਾਂ ਕਾਲਜ਼ਾਂ ਵਿੱਚ ਹੁਲੜ ਬਾਜੀ ਕਰਨ ਵਾਲਿਆਂ ਨੂੰ ਸਖ਼ਤ ਸਜਾ ਦਿੱਤੀ ਜਾਵੇ। ਇਹ ਲੋਕ ਜੋ ਵੀ ਹਨ। ਸਮਾਜ ਦੀ ਸ਼ਾਂਤੀ ਭੰਗ ਕਰ ਰਹੇ ਹਨ। ਇਹ ਵਿਦਿਆਰਥੀ ਦੀਆਂ ਲੜਾਈਆਂ ਹੁੰਦੀਆ ਹੀ ਕਿਉਂ ਹਨ? ਕਈ ਸਮਾਂ ਚੰਗਾਂ ਲੰਘਉਣ ਨੂੰ ਵਿਦਿਆਲਿਆ ਵਿੱਚ ਜਾਂਦੇ ਹਨ। ਕਈ ਤਾਂ ਕੁੜੀਆਂ ਪਿਛੇ ਜਾਂਦੇ ਹਨ। ਸਿਰਫ਼ ਇਸ਼ਕ ਹੀ ਕਰਦੇ ਹਨ। ਇੱਕ ਕੁੜੀ ਦੇ ਮਗਰ ਕਈ ਮਸਡੰਡੇ ਲੱਗ ਜਾਦੇ ਹਨ। ਧੜੇ ਬੱਣ ਜਾਂਦੇ ਹਨ। ਇਹ ਸਬ ਫਿਲਮਾਂ ਵਿਚੋਂ ਦੇਖ ਕੇ, ਉਵੇਂ ਕਰਦੇ ਹਨ। ਵਿਦਿਆਰਥੀ ਕੋਲੇ ਗੰਨ ਕਿਥੋਂ ਆ ਜਾਂਦੀਆਂ ਹਨ? ਇਹ ਮਾਪਿਆ ਦੀ ਮੇਹਰਬਾਨੀ ਵੀ ਹੋ ਸਕਦੀ ਹੈ। ਜੇਬ ਖ਼ਰਚਾ ਹੀ ਇੰਨਾਂ ਦਿੰਦੇ ਹਨ। ਨੌਜੁਵਾਨ ਕੁੱਝ ਵੀ ਕਾਰ, ਗੰਨ, ਡੱਰਗ, ਹੋਟਲ-ਮੋਟਲ ਕਿਰਾਏ ਉਤੇ ਲੈ ਲੈਣ ਜਾਂ ਖ੍ਰੀਦ ਲੈਣ। 2011 ਵਿੱਚ ਮੈਂ ਆਪ ਬਹੁਤ ਤਕਰੀਬਨ ਸਾਰੇ ਕਾਲਜ਼ਾਂ ਵਿੱਚ ਜਾ ਕੇ ਦੇਖਿਆ ਹੈ। ਜਗਰਾਉ ਲਾਲਾ ਲਾਜਪੱਤ ਰਾਏ ਮੁੰਡੇ-ਕੁੜੀਆਂ ਦਾ ਇੱਕਠਾ ਕਾਲਜ਼ ਹੈ। ਮੈਂ ਉਥੇ ਘੰਟਾ ਕੁ ਠਹਿਰੀ ਸੀ। ਵਿਦਿਆਰਥੀ ਮੁੰਡੇ, ਕੁੜੀਆਂ ਵਿੱਚ ਤੁਰੇ ਫਿਰਦੇ, ਮਾਵਾਂ-ਭੈਣਾਂ ਦੀਆਂ ਗੰਦੀਆਂ ਗਾਲ਼ਾਂ ਕੱਢਦੇ ਸੁਣੇ ਹਨ। ਮੁੰਡੇ ਬਹੁਤ ਗੰਦ ਬਕਦੇ ਕੰਨੀ ਸੁਣੇ ਹਨ। ਸੁਣ ਕੇ ਹੈਰਾਨੀ ਹੋਈ। ਇਹ ਕਾਲਜ਼ ਕੁੱਝ ਸਿੱਖਣ ਆਉਂਦੇ ਹਨ। ਜਾਂ ਆਪਣੇ ਦਿਮਾਗ ਵਿੱਚ ਭਰਿਆ, ਗੰਦ ਸੁਣਾਉਣ ਆਉਂਦੇ ਹਨ। ਵਿਦਿਆਰਥੀਆਂ ਕੋਲ ਸੈਲਰ ਫੋਨ ਸਬ ਕੋਲ ਹੈ। ਕੋਈ ਕਿਤਾਬ ਹੱਥ ਵਿੱਚ ਨਹੀਂ ਦੇਖੀ। ਘਰ ਜਾ ਕੇ ਟੀਵੀ ਦੇਖਦੇ ਹਨ। ਪੜ੍ਹਦੇ ਕਿਹੜੇ ਸਮੇਂ ਹਨ? ਨਾਂ ਤਾਂ ਬਹੁਤੇ ਅਧਿਆਪਕ, ਲਿਕਚਾਰਰ ਪੜ੍ਹਾਉਣ ਹੀ ਆਉਂਦੇ ਹਨ। ਕੀ 6 ਘੰਟੇ ਸਕੂਲ ਕਾਲਜ਼ ਵਿੱਚ ਬਦਮਾਸ਼ੀਆਂ ਕਰਨ ਲਈ ਆਉਂਦੇ ਹਨ? ਪੜ੍ਹਾਈ ਤਾ 1 ਘੰਟਾ ਟੂਸ਼ਨ ਸਮੇਂ ਹੋਵੇਗੀ। ਜੋ 6 ਘੰਟੇ ਵਿੱਚ ਨਹੀਂ ਕੁੱਝ ਪੜ੍ਹ ਸਕੇ, ਉਹ 1 ਘੰਟਾ ਟੂਸ਼ਨ ਪੜ੍ਹਕੇ ਕੀ ਰੰਗ ਲਗਾ ਦੇਣਗੇ? ਸਬ ਮਾਪਿਆਂ ਦੇ ਅੱਖੀ ਘੱਟਾ ਪਾ ਰਹੇ ਹਨ। ਪਾਸ ਤਾ ਨਕਲ ਮਾਰ ਕੇ ਹੋਣਾ ਹੈ। ਜੇ ਨਾਂ ਵੀ ਪਾਸ ਹੋ ਹੋਇਆ, ਇੱਕ ਸਾਲ ਹੋਰ ਸਕੂਲ ਕਾਲਜ਼ ਵਿੱਚ ਧੱਕੇ ਖਾਂਣ ਤੇ ਬਦਮਾਸ਼ੀਆ ਕਰਨ ਨੂੰ ਮਿਲ ਜਾਵੇਗਾ।

Comments

Popular Posts