ਘੱਟ ਤੋਂ ਘੱਟ ਮਰਦ ਉਸ ਰੱਖੜੀ ਬੰਨਣ ਵਾਲੀ ਔਰਤ ਦੀ ਇੱਜ਼ਤ ਨਹੀਂ ਲੁੱਟਦੇ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਰੱਖੜੀਆਂ ਪੂਰਨਮਾਸ਼ੀ ਵਾਲੇ ਦਿਨ ਦੀਆਂ ਹੁੰਦੀਆਂ ਹਨ। ਰੱਖੜੀ ਵਾਲੇ ਦਿਨ ਰੱਖੜੀ ਨੂੰ ਭੈਣਾਂ ਭਰਾਵਾਂ ਦੇ ਬੰਨਦੀਆ ਹਨ। ਰੱਖੜੀ ਦੀ ਕੀਮਤ ਉਹੀਂ ਜਾਣਦੇ ਹਨ। ਜੋ ਰੱਖੜੀ ਬੰਨਾਉਂਦੇ ਹਨ। ਜਿਸ ਨੂੰ ਰੱਖੜੀ ਦਾ ਦਿਨ ਚੰਗਾ ਨਹੀਂ ਲੱਗਦਾ। ਉਹ ਰੱਖੜੀ ਬੰਨਦੇ ਵੀ ਨਹੀ ਹਨ। ਘੱਟ ਤੋਂ ਘੱਟ ਮਰਦ ਉਸ ਰੱਖੜੀ ਬੰਨਣ ਵਾਲੀ ਔਰਤ ਦੀ ਇੱਜ਼ਤ ਨਹੀਂ ਲੁੱਟਦੇ। ਰੱਖੜੀ ਭਾਵੇਂ ਕੱਚਾ ਧਾਗਾ ਹੈ। ਇਸ ਦੀ ਇੱਜ਼ਤ ਇਨੀ ਕੁ ਕਰਦੇ ਹਾਂ। ਉਹ ਔਰਤ ਰੱਖੜੀ ਬੰਨਾਉਣ ਵਾਲੇ ਮਰਦ ਨੂੰ ਐਸਾ ਪਿਆਰ ਕਰਦੀ ਹੈ। ਜੋ ਸਿਰਫ਼ ਸੋਚ ਦਾ ਊਚਾ ਪਿਆਰ ਹੈ। ਰੱਬ ਵਾਂਗ ਇੱਕ ਦੂਜੇ ਨੂੰ ਪਵਿੱਤਰ ਰੱਖਦੇ ਹਨ। ਨਹੀਂ ਤਾਂ ਬਹੁਤੇ ਮਰਦਾਂ ਨੂੰ ਔਰਤ ਨੂੰ ਦੇਖਦੇ ਹੀ ਸੈਕਸ ਦੀ ਮੂਰਤੀ ਲੱਗਦੀ ਹੈ। ਐਸੇ ਮਰਦ ਦੇ ਹੱਥ ਰੱਖੜੀ ਦੇ ਕੱਚੇ ਤਾਗੇ ਨਹੀਂ ਬੰਨ ਸਕਦੇ। ਜਿਸ ਲਈ ਔਰਤ ਸੈਕਸੀ ਖਿੰਡਾਉਣਾਂ ਹੈ। ਐਸੇ ਲੋਕ ਤਾਂ ਜੇਲ ਦੀਆਂ ਜੰਜੀਰਾਂ ਤੋਂ ਵੀ ਨਹੀਂ ਡਰਦੇ। ਪੰਜਾਬ ਵਿੱਚ ਜਾਤ-ਪਾਤ ਨੂੰ ਪਰੇ ਇੱਕ ਪਾਸੇ ਕਰਕੇ, ਇਹ ਹਰ ਇੱਕ ਲਈ ਪਿਆਰ ਦਾ ਦਿਨ ਸੀ। ਘਰ ਤਾਜ਼ੀਆਂ ਮਿੱਠਾਈਆਂ ਆਉਂਦੀਆਂ ਸੀ। ਘਰ ਵਿੱਚ ਮਾਂਵਾਂ ਵੀ ਹੱਥੀਂ ਮਿੱਠੀਆਂ ਚੀਜ਼ ਬਣਾਉਂਦੀਆਂ ਹਨ। ਸਾਰਾ ਪਰਿਵਾਰ ਇੱਕਠਾ ਹੋ ਕੇ ਖੁਸ਼ੀ ਮਹਿਸ਼ਸ ਕਰਦਾ ਸੀ। ਕੋਈ ਭੂਆ ਭੈਣ ਸੌਹੁਰਿਆ ਤੋਂ ਵੀ ਆ ਜਾਦੀ ਸੀ। ਅੱਜ ਵੀ ਪੰਜਾਬ ਵਿੱਚ ਭੈਣ ਭਰਾ ਦੇ ਪਿਆਰ ਵਾਲੇ ਪਰਿਵਾਰਾਂ ਵਿੱਚ ਰੱਖੜੀ ਵਾਲੇ ਦਿਨ ਨੂੰ ਉਡੀਕਿਆ ਜਾਂਦਾ ਹੈ। ਇੱਕਠੇ ਹੋ ਕੇ ਬੈਠਦੇ ਹਨ। ਰੱਖੜੀ ਨਿੱਕੇ ਬੱਚਿਆਂ ਦਾ ਵੀ ਤਿਉਹਾਰ ਹੈ। ਜਦੋਂ ਤੱਕ ਡੈਡੀ ਦੀ ਘਰ ਵਿੱਚ ਚੱਲਦੀ ਹੈ। ਮਾਂ-ਬਾਪ ਦੀ ਮੁੱਖਤਿਆਰੀ ਹੈ। ਬਾਪੂ ਦੀ ਘਰ ਵਿੱਚ ਚਲਦੀ ਹੈ। ਸਬ ਤਿਉਹਾਰ ਰੱਖੜੀ, ਦਿਵਾਲੀ, ਦੁਸਹਿਰਾ, ਮੱਸਿਆ, ਮੇਲੇ ਚੰਗੇ ਲੱਗਦੇ ਹਨ। ਖ਼ਰਚਾ ਬਾਪ ਨੇ ਕਰਨਾਂ ਹੁੰਦਾ ਹੈ। ਜਿਉਂ ਹੀ ਭਰਾ-ਭਰਜਾਈ ਜੁੰਮੇਬਾਰੀ ਸੰਭਾਲਦੇ ਹਨ। ਕਈਆਂ ਨੂੰ ਇਹ ਵਾਧੂ ਖ਼ਰਚੇ ਲੱਗਣ ਲੱਗ ਜਾਂਦੇ ਹਨ। ਉਹ ਆਪਣੀਆਂ ਸਕੀਆਂ ਭੈਣਾਂ ਨੂੰ ਇਸ ਤਰਾਂ ਗਲੋਂ ਲਹੁਉਂਦੇ ਹਨ। ਜਿਵੇਂ ਰੋਟੀ ਦੀ ਬੁਰਕੀ ਉਡੀਕ ਰਹੇ ਕੁੱਤੇ ਨੂੰ ਕਈ ਕਤੀੜ ਕਹਿ ਕੇ, ਦਰ ਤੋਂ ਭੱਜਾਉਂਦੇ ਹਨ। ਕਈ ਤਾ ਮਗਰ ਡਾਂਗ ਵੀ ਮਰਦੇ ਹਨ। ਮੁੜ ਕੇ ਦੁਆਰਾ, ਕਿਤੇ ਮੇਰੇ ਦਰ ਉਤੇ ਨਾਂ ਆ ਜਾਵੇ। ਜਦੋਂ ਨਿੱਕੇ ਹੁੰਦੇ ਸੀ। ਰੱਖੜੀ ਦੇ 50 ਰੂਪੀਏ ਵੀ ਮਿਲ ਜਾਂਦੇ ਸੀ। ਬੜੀ ਖੁਸ਼ੀ ਹੁੰਦੀ ਸੀ। ਰੱਖੜੀ ਬੰਨਾਉਣ ਵਾਲੇ ਮੇਰੇ ਤਾ ਭਰਾ ਹੀ ਬਹੁਤ ਹਨ। ਅਸੀਂਂ ਭੈਣਾਂ ਸਾਰੀਆਂ ਵੱਡੀਆਂ ਹਾਂ। ਮੇਰਾ ਭਰਾ ਸਾਰੀਆ ਤੋਂ ਛੋਟਾ ਹੈ। ਉਸ ਦੇ ਹੋਣ ਤੋਂ ਪਹਿਲਾਂ ਸਾਡੀਆਂ ਚਾਚੀ, ਭੂਆ, ਮਾਮਿਆਂ ਦੇ ਮੁੰਡੇ ਆਪੇ ਰੱਖੜੀ ਬੰਨਾਉਣ ਸਾਡੇ ਘਰ ਆ ਜਾਂਦੇ ਸੀ। ਉਨਾਂ ਦੇ ਆਉਣ ਨਾਲ ਸਾਨੂੰ ਅਹਿਸਾਸ ਹੁੰਦਾ ਸੀ। ਸਾਨੂੰ ਵੀ ਕੋਈ ਆਪਣਾਂ ਕਹਿੱਣ, ਮੰਨਣ ਵਾਲਾ ਹੈ। ਦੁਨੀਆ ਉਤੇ ਬਹੁਤ ਰਿਸ਼ਤੇ ਹਨ। ਜੋ ਆਪਣੀ ਉਮਰ ਵੱਧਣ ਨਾਲ ਜਿਉਂਦੇ ਮਰ ਜਾਂਦੇ ਹਨ। ਰਿਸ਼ਤਿਆਂ ਨੂੰ ਜਿਉਂਦੇ ਰੱਖਣ ਲਈ ਆਨੀ ਬਹਾਨੀ ਇੱਕ ਦੂਜੇ ਨੂੰ ਮਿਲਣਾਂ ਪੈਂਦਾ ਹੈ। ਇੱਕ ਦੂਜੇ ਨੂੰ ਮਿਲ ਕੇ ਜਿੱਤਾਉਣਾਂ ਪੈਂਦਾ ਹੈ। ਅਸੀਂ ਤੇਰੇ ਲਈ ਜਿਉਂਦੇ ਹਾਂ। ਜਿਸ ਨੂੰ ਪਿਆਰ ਕਰਦੇ ਹਾਂ। ਉਸ ਨੂੰ ਦੱਸਣਾਂ ਵੀ ਪੈਂਦਾ ਹੈ। ਜਿਥੇ ਅਸੀਂ ਪਿਆਰ ਜੱਤਾਉਣ, ਕਹਿੱਣ ਤੋਂ ਖੁੰਝ ਜਾਂ ਸ਼ਰਮਾਂ ਜਾਂਦੇ ਹਾਂ। ਉਥੇ ਮਂਨਾਂ ਵਿੱਚ ਦਰਾੜਾ ਆ ਜਾਂਦੀਆਂ ਹਨ। ਇਸੇ ਭੈਣ ਭਰਾ ਦੇ ਪਿਆਰ ਤੋਂ ਬਗੈਰ ਹੋਰ ਵੀ ਦੂਜੇ ਰਿਸ਼ਤਿਆਂ ਨੂੰ ਪਿਆਰ ਕਰਦੇ ਹਾਂ। ਜਦੋਂ ਅਸੀਂ ਬੱਚਿਆਂ, ਪਤੀ-ਪਤਨੀ, ਮਹਿਬੂਬ, ਮਾਪਿਆਂ ਨੂੰ ਪਿਆਰ ਬਾਰੇ ਕਹਿਣੋਂ ਚਿਤਾਰਨੋਂ ਹੱਟ ਜਾਂਦੇ ਹਾਂ। ਉਕ ਜਾਂਦੇ ਹਾਂ। ਆਈ ਲਵ ਯੂ ਨਹੀਂ ਕਹਿੰਦੇ, ਤਾਂਹੀਂ ਰਿਸ਼ਤਿਆਂ ਤੋਂ ਫਿਕੇ ਪੈਂਦੇ ਜਾਂਦੇ ਹਾਂ। ਇਹ ਸਾਰੇ ਰਿਸ਼ਤੇ ਸਾਡੇ ਵੱਡੇ ਹੋਣ ਨਾਲ, ਆਪਣੇ-ਆਪ ਵਿੱਚ ਆਪ ਹੂਦਰੇ ਹੋਣ ਕਰਕੇ, ਦੂਰ ਹੋ ਜਾਂਦੇ ਹਨ। ਜਦੋਂ ਇੱਕ ਦੂਜੇ ਨੂੰ ਮਿਲਣਾਂ ਨਹੀਂ ਹੈ। ਇੱਕਠੇ ਹੋ ਕੇ ਬੈਠਣਾਂ ਨਹੀਂ ਹੈ। ਕਿਸੇ ਦਾ ਆਦਰ, ਸਤਿਕਾਰ ਨਹੀਂ ਕਰਨਾਂ ਹੈ। ਪਿਆਰ ਘੱਟ ਜਾਂਦਾ ਹੈ। ਵੱਡੇ ਹੋ ਕੇ ਅਸੀਂ ਪੈਸੇ ਵਾਲੇ ਵੀ ਹੋ ਜਾਂਦੇ ਹਾਂ। ਭੈਣ-ਭਰਾ ਇੱਕ ਦੂਜੇ ਅੱਗੇ ਕਿਉਂ ਝੁੱਕਣ? ਕਈ ਭੈਣਾ ਰੱਖੜੀ ਮਹਿੰਗੀ ਤੋਂ ਮਹਿੰਗੀ ਸੋਨੇ ਦੀ ਵੀ ਬੰਨਦੀਆਂ ਹਨ। ਐਸੀ ਭੈਣ ਨੂੰ ਜੇਬ ਵੀ ਚੰਗੀ ਤਰਾਂ ਹੌਲੀ ਕਰਨੀ ਪਵੇਗੀ। ਕਈ ਬਰਾਬਰ ਦਾ ਹਿਸਾਬ ਕਰਨ ਭਰਾ ਦੀ ਹਿੰਮਤ ਵੀ ਨਹੀਂ ਹੁੰਦੀ। ਇਸ ਤਰਾਂ ਖੁਸ਼ੀ ਦੀ ਥਾਂ ਲੜਾਈ ਪੈ ਜਾਂਦੀ ਹੈ। ਇਸ ਨਾਲ ਖੁਸ਼ੀ ਨਹੀਂ ਸਿਰ ਦਰਦੀ ਬੱਣ ਜਾਂਦੀ ਹੈ।
ਜੋ 100 ਡਾਲਰ ਭੈਣ ਨੂੰ ਦੇਣਾਂ ਹੈ। ਉਹੀਂ ਆਪਣੀ ਦੀ ਜੇਬ ਵਿੱਚ ਰੱਖੋ। ਘਰ ਦੇ ਦੋ ਸੈਲਰ ਫੋਨ ਦੇ ਬਿੱਲ ਦਿੱਤੇ ਜਾਂ ਸਕਦੇ ਹਨ। ਚਾਰ ਸ਼ਰਾਬ ਦੀਆਂ ਬੋਤਲਾ ਆ ਸਕਦੀਆਂ ਹਨ। ਭੈਣ ਬੱਚਿਆ ਤੇ ਪਤੀ ਨੂੰ ਲੈ ਕੇ, ਘਰ ਆਵੇਗੀ। ਵਾਧੂ ਸਿਰ ਦਰਦੀ ਹੁੰਦੀ ਹੈ। ਕੰਮ-ਕਾਰ-ਨੌਕਰੀ ਕਰਦੇ ਲੋਕਾਂ ਕੋਲ ਮਹਿਮਾਨ ਸੰਭਾਲਣ, ਦਿਨ-ਤਿਉਹਾਰ ਮੰਨਾਉਣ ਦਾ ਕਿਥੇ ਸਮਾਂ ਹੈ? ਅੱਜ ਦੀਆਂ ਵਿਆਹੀਆਂ ਭੈਣਾਂ ਸਾਰੀਆਂ ਨੌਕਰੀ ਕਰਦੀਆਂ ਹਨ। ਉਹ ਆਪ ਇੰਨੇ ਕੁ ਤਾਂ ਦਿਹਾੜੀ ਦੇ ਬੱਣਾਂ ਲੈਦੀਆਂ ਹਨ। ਭਰਾ ਦੇ ਘਰ ਜਾ ਕੇ, ਦਿਹਾੜੀ ਥੋੜੀ ਭੰਨਣੀ ਹੈ। ਜਿਸ ਭੈਣ-ਭਰਾ ਦਾ ਰਿਸ਼ਤਾ ਪੈਸਿਆਂ ਦੇ ਹਿਸਾਬ ਕਿਤਾਬ ਵਿੱਚ ਉਲਝਿਆ ਹੈ। ਪਿਆਰ ਕਾਹਦਾ ਹੈ? ਪਿਆਰ ਕਿਥੇ ਝੱਲਕੇਗਾ? ਸਬ ਪੈਸੇ ਦੇ ਪੁੱਤ ਹਨ। ਉਨਾਂ ਲਈ ਰੱਖੜੀ ਦਾ ਕੋਈ ਮੱਤਲੱਬ ਨਹੀਂ ਹੈ। ਭੈਣ-ਭਰਾ ਦਾ ਰਿਸ਼ਤਾ ਕੋਈ ਖ਼ਾਸ ਅਹਿਮੀਅਤ ਨਹੀਂ ਰੱਖਦਾ। ਉਨਾਂ ਭਰਾਵਾਂ ਨੂੰ ਤਾਂ ਇੱਕ ਹੋਰ ਡਰ ਲੱਗਿਆ ਰਹਿੰਦਾ ਹੈ। ਕਿਤੇ ਭੈਣ ਮੇਰੇ ਆਉਂਦੀ ਜਾਂਦੀ ਰਹੀ। ਜ਼ਮੀਨ ਵਿੱਚੋਂ ਹਿੱਸਾ ਹੀ ਨਾਂ ਮੰਗ ਲਵੇ। ਜਾਂ ਕੋਈ ਵੱਡਾ ਪੈਸੇ ਲੈਣ ਦਾ ਸੁਆਲ ਹੀ ਨਾਂ ਪਾ ਦੇਵੇ। ਜੇ ਮਰਦ ਨੂੰ ਇੰਨੀ ਅੱਕਲ ਆ ਗਈ ਹੈ। ਇਹ ਸਾਰਾ ਕੁੱਝ ਪਖੰਡ ਹੈ। ਇੰਨਾਂ ਵੀ ਪਤਾ ਹੋਣਾਂ ਚਾਹੀਦਾ ਹੈ। ਜਿੰਨੇ ਕੁ ਮਾਂ-ਬਾਪ ਨੇ ਧੀਆਂ ਜੰਮੀਆਂ ਹਨ। ਉਨਾਂ ਦਾ ਆਪਣੇ ਮਾਂ-ਬਾਪ ਦੀ ਜਾਇਦਾਦ ਦਾ ਹਿੱਸਾ ਵੀ ਬੱਣਦਾ ਹੈ। ਘਰ ਜ਼ਮੀਨ ਦੇਣ, ਹਿੱਸਾ ਦੇਣ ਸਮੇਂ ਇੰਨਾਂ ਮਰਦਾ ਦੀ ਅੱਕਲ ਕੰਮ ਨਹੀਂ ਕਰਦੀ। ਧੀ ਵੀ ਬਰਾਬਰ ਦੀ ਮਾਲਕ ਹੈ। ਜਦੋਂ ਉਹ ਬਰਾਬਰ ਪਿਉ ਦੀ ਘਰ ਜ਼ਮੀਨ ਵਿਚੋਂ ਹਿੱਸਾ ਲੈਣ ਲੱਗ ਗਈ। ਉਦੋਂ ਉਸ ਨੂੰ ਭਰਾ ਦੇ ਆਸਰੇ ਦੀ ਝਾਕ ਲੋੜ ਨਹੀਂ ਹੈ। ਉਹ ਆਪ ਮਰਦ ਵਾਂਗ ਪਾਵਰਫੁਲ ਹੋਵੇਗੀ। ਅੱਜ ਵੀ ਮਰਦ ਪ੍ਰਧਾਨ ਸਮਾਜ ਹੈ। ਜੋ ਮਰਦ ਬਾਹਰਲੇ ਦੇਸ਼ਾਂ ਵਿੱਚ ਆ ਗਏ ਹਨ। ਭੋਰਾ ਲਿਖਣ ਦਾ ਚੱਜ ਕੀ ਆ ਗਿਆ। ਜਿੰਨਾਂ ਦੇ ਹੱਥ ਵਿੱਚ ਕਲਮ ਹੈ। ਕਈਆਂ ਦੇ ਢਿੱਡ ਬਹੁਤ ਦੁੱਖਦੇ ਹਨ। ਕਈ ਭੈਣਾਂ ਤੋਂ ਬਹੁਤ ਦੁੱਖੀ ਲੱਗਦੇ ਹਨ। ਜੋ ਰੱਖੜੀ ਵਾਲੇ ਦਿਨ ਆਪਣੀ ਭੈਣ ਦੇ ਮੱਥੇ ਨਹੀਂ ਲੱਗਣਾਂ ਚਹੁੰਦੇ। ਹੋਰ ਕਿਸੇ ਦਿਨ ਉਨਾਂ ਨੇ ਆਪਣੀ ਭੈਣ ਨੂੰ ਘਰ ਦੇ ਅੰਦਰ ਕਿਥੇ ਵੜਨ ਦੇਣੀ ਹੈ? ਉਹ ਭੈਣ-ਭਰਾ ਦੇ ਰੱਖੜੀ ਦੇ ਦਿਨ ਰਲ ਕੇ ਬੈਠਣ ਤੇ ਮਿਲਣ ਦੇ ਮੌਕੇ ਉਤੇ ਬਹੁਤ ਸਿਆਪਾ ਕਰ ਰਹੇ ਹਨ। ਭਾਵੇਂ ਦਰ ਅੱਗੇ ਵਿਲਕਮ ਲਿਖਿਆ ਹੁੰਦਾ ਹੈ। ਕਈ ਸਕੀ ਭੈਣ ਨੂੰ ਅੰਦਰ ਨਹੀਂ ਵੱੜਨ ਦਿੰਦੇ। ਭੈਣਾਂ ਦੇ ਭਰਾ ਰੱਖੜੀ ਬੰਨਾਉਣੇ ਹਨ। ਭੈਣਾਂ ਰੱਖੜੀ ਬੰਨਦੀਆਂ ਹਨ। ਬਹੁਤੇ ਮਰਦ ਰੱਖੜੀ ਵਾਲੇ ਦਿਨ ਬੜੀਆਂ ਬਿਆਨ ਵਾਜੀਆਂ ਕਰਦੇ ਹਨ। ਕਿਤੇ ਕੋਈ ਗੁਆਂਢਣ ਹੀ ਰੱਖੜੀ ਬੰਨ ਕੇ ਭਰਾ ਨਾਂ ਬੱਣਾਂ ਲਵੇ। ਬਹੁਤੇ ਔਰਤਾਂ ਦੇ ਮੂੰਹ ਬੋਲੇ ਭਰਾ ਹਨ। ਉਨਾਂ ਦਾ ਕੋਈ ਖੂਨ ਦਾ ਰਿਸ਼ਤਾ ਨਹੀਂ ਹੁੰਦਾ। ਇਕ ਕੱਚਾ ਤਾਗਾ ਉਨਾਂ ਦੀ ਇੱਜ਼ਤ ਦਾ ਪਰਦਾ ਬੱਣਦਾ ਹੈ। ਉਨਾਂ ਵਿੱਚੋਂ ਸਬ ਦਾ ਸੁਆਲ ਇੱਕ ਹੈ। ਕੀ ਭਰਾ ਭੈਣ ਦੀ ਇੱਜ਼ਤ ਬੱਚਾ ਸਕਦਾ ਹੈ? ਕੀ ਦਰੋਪਤੀ ਦਾ ਕੋਈ ਭਰਾ ਨਹੀਂ ਸੀ?
ਭੈਣ ਦਾ ਉਤਰ ਹੈ, " ਦਰੋਪਤੀ ਦੀ ਇੱਜ਼ਤ ਬੱਚਾਉਣ ਨੂੰ ਭਗਵਾਨ ਆਪ ਆ ਗਿਆ ਸੀ। ਜਿੱਥੇ ਅਵਾਰਾ ਕੁੱਤੇ ਖੁੱਲੇ ਫਿਰਦੇ ਹਨ। ਉਹ ਤਾਂ ਰੱਖੜੀ ਵਾਲੇ ਦਿਨ ਵੀ ਆਪਣੀ ਨੀਅਤ ਸਾਫ਼ ਕਰਕੇ, ਇੱਕ ਦਿਨ ਵੀ ਕਿਸੇ ਔਰਤ ਨੂੰ ਭੈਣ ਨਹੀਂ ਕਹਿੰਦੇ। ਐਸੇ ਮਰਦ ਰੱਖੜੀ ਵਾਲੇ ਦਿਨ ਵੀ ਔਰਤਾਂ ਦਾ ਬਲਾਤਕਾਰ ਕਰਦੇ ਹਨ। "

Comments

Popular Posts