ਸਕੇ ਜਾਨ ਦੇ ਦੁਸ਼ਮੱਣ ਬੱਣ ਸਕਦੇ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

ਬੁੱਤਾਂ ਨਾਲ ਕੋਈ ਦੋਸਤੀ ਨਹੀਂ ਕਰਦਾ। ਬੁੱਤ ਕਿਸੇ ਦੇ ਕੰਮ ਨਹੀਂ ਆਉਂਦੇ। ਬੁੱਤ ਗੱਲਾਂ ਨਹੀਂ ਕਰਦੇ। ਸ਼ਬਦਾਂ, ਅੱਖਰਾਂ ਕਿਤਾਬਾਂ, ਅਖਬਾਰਾਂ, ਰੇਡੀਉ, ਟੀਵੀ ਇੰਟਰਨੈਟ, ਮੀਡੀਏ ਨਾਲ ਅਸੀਂ ਆਪ ਜੁੜਦੇ ਹਾਂ। ਇਹ ਸਾਨੂੰ ਗਿਆਨ ਦਾ ਚਾਨਣ ਦਿੰਦੇ ਹਨ। ਇੱਕਲਤਾਂ ਵਿੱਚ ਸਾਡਾ ਸਾਥ ਦਿੰਦੇ ਹਨ। ਫੇਸ ਬੁੱਕ ਵੀ ਵਿਹਲੇ ਬੰਦਿਆ ਲਈ ਜੀਅ ਲਗਾਉਣ ਦਾ ਸਾਧਨ ਹੈ। ਕੀ ਕਦੇ ਦੋਸਤ ਦੀ ਸ਼ਕਲ ਦੀ ਅਸਲੀ ਫੋਟੋ ਦੇਖੀ ਹੈ? ਕਾਹਦੀ ਦੋਸਤੀ ਹੈ? ਬਗੈਰ ਸ਼ਕਲਾਂ ਵਾਲੇ ਜਾਂ ਹੋਰਾਂ ਦੀਆਂ ਫੋਟੋਆਂ ਲਗਾਉਣ ਵਾਲੇ, ਇਹ ਸਾਰੇ ਚਲ੍ਰਿਤਰ ਖੇਡਦੇ ਹਨ। ਜਾਂ ਸਬਜ਼ੀ ਮੰਡੀ ਕੂੜੇ ਵਾਂਗ ਨੰਬਰ ਬਣਾਉਣ ਉਤੇ ਲੱਗੇ ਹੋ। ਕੁੱਝ ਕੁ ਦਿਨ ਪਹਿਲਾਂ ਇੱਕ ਦੋਸਤ ਨੇ ਮੇਰੇ ਫੇਸ ਬੁੱਕ ਉਤੇ ਆਪਣੀ ਫੋਟੋ ਲਗਾ ਦਿੱਤੀ। ਮੈਂ ਉਸ ਦੀ ਪਹਿਲਾਂ ਕਦੇ ਫੋਟੋ ਦੇਖੀ ਹੀ ਨਹੀਂ ਸੀ। ਮੈਂ ਫੋਟੋ ਦੇਖਦੇ ਹੀ ਉਸ ਨੂੰ ਉਤਾਰਨ ਦਾ ਸੁਨੇਹਾ ਭੇਜ ਦਿੱਤਾ। ਉਸ ਨੇ ਮੈਨੂੰ ਪੁੱਛਿਆ, " ਇਸ ਵਿੱਚ ਕੀ ਮਾੜਾ ਹੈ? " ਚੰਗੇ ਮਾੜੇ ਦੀ ਕੋਈ ਗੱਲ ਨਹੀਂ ਸੀ। ਅਣਜਾਂਣ ਬੰਦੇ ਨਾਲ ਐਸਾ ਹੁੰਦਾ ਹੈ। ਫੇਸਬੁੱਕ ਦੋ ਸਾਲ ਤੋਂ ਚੱਲ ਰਹੀ ਹੈ। ਸਹੀਂ ਫੋਟੋ ਨਹੀਂ ਹੈ ਤਾਂ ਭਾਵੇ ਸਹਮਣੇ ਬੰਦਾ ਖੜ੍ਹਾ ਰਹੇ। ਉਸ ਦੇ ਕਿਹੜਾ ਮੂੰਹ ਉਤੇ ਲਿ;ਖਿਆ ਹੈ। ਇਹ ਫੇਸਬੁੱਕ ਦਾ ਮੈਂਬਰ ਹੈ। ਅੱਜ ਕੱਲ ਸਕੇ ਧੀ-ਪੁੱਤ, ਪਿਉ ਉਤੇ ਜ਼ਕੀਨ ਨਹੀਂ ਹੈ। ਜੇ ਸਕੇ ਜਾਨ ਦੇ ਦੁਸ਼ਮੱਣ ਬੱਣ ਸਕਦੇ ਹਨ। ਹੋਰ ਕੋਈ ਸਾਡਾ ਕੀ ਲੱਗਦਾ ਹੈ? ਅਸੀਂ ਇੱਕ ਦੂਜੇ ਨਾਲ ਕੰਮ ਕੱਢਣ ਲਈ ਜੁੜਦੇ ਹਾਂ। ਬਹੁਤਾ ਕੋਈ ਨੇੜੇ ਦਾ ਦੋਸਤ ਬੱਣ ਜਾਵੇ। ਮਸੀਬਤ ਪੈਣ ਉਤੇ ਉਹ ਵਰਦੀਆਂ ਵਿੱਚ ਨਹੀਂ ਖੜ੍ਹਦਾ। ਦੁਨੀਆਂ ਲੋੜ ਨੂੰ ਨਾਲ ਲੱਗਦੀ ਹੈ। ਹੱਲ ਪੂਰਾ ਹੋਣ ਉਤੇ, ਪਾਸਾ ਵੱਟ ਲੈਂਦੀ ਹੈ। ਜੋ ਪਿਆਰ ਕਰਦੇ ਹਨ। ਉਹੀ ਜਾਨੀ ਦੁਸ਼ਮੱਣ ਵੀ ਬੱਣ ਜਾਂਦੇ ਹਨ। ਜੋ ਕੋਈ ਤੁਹਾਨੂੰ ਜਾਂਣਦਾ ਨਹੀਂ ਹੈ। ਉਸ ਨੇ ਤੇ ਦੂਜੇ ਕਿਸੇ ਨੇ ਕੀ ਲੈਣਾਂ? ਇਹ ਦੁਨੀਆਂ ਪੈਸੇ ਨੂੰ ਹਾਂਸਲ ਕਰਨ ਲਈ ਕੁੱਝ ਵੀ ਕਰ ਸਕਦੀ ਹੈ। ਪੈਸੇ ਲਈ ਆਪਣੇ ਭੈਣ-ਭਰਾ, ਮਾਂ-ਬਾਪ, ਹੋਰ ਰਿਸ਼ਤੇਦਾਰ, ਦੇਸ਼ ਛੱਡ ਸਕਦੇ ਹਨ। ਬੰਦੇ ਦੀ ਜਾਨ ਵੀ ਲੈ ਸਕਦੇ ਹਨ। ਇਸ ਲਈ ਕਿਸੇ ਨੂੰ ਵੀ ਫੋਨ ਉਤੇ, ਈ-ਮੇਲ ਉਤੇ, ਫੇਸ ਬੁੱਕ ਉਤੇ ਆਪਣੀ ਕੋਈ ਵੀ ਜਾਣਕਾਰੀ ਨਾਂ ਦਿਉ। ਮਾਲ ਤੇ ਜਾਨ ਦੋਨੇਂ ਕੀਮਤੀ ਹਨ। ਦੋਂਨਾਂ ਨੂੰ ਬੰਦਾ ਆਪਣੇ-ਆਪ ਬਚਾ ਸਕਦਾ ਹੈ। ਮਾਲ ਤੇ ਜਾਨ ਉਤੇ ਦੂਜਾ ਬੰਦਾ ਅੱਖ ਰੱਖ ਸਕਦਾ ਹੈ। ਮਾਲ ਹੀ ਜਾਨ ਦਾ ਦੁਸ਼ਮੱਣ ਬੱਣ ਜਾਂਦਾ ਹੈ। ਜੋ ਬੰਦਾ ਬੈਠਾ ਹੀ ਕੋਹਾਂ ਦੂਰ ਹੈ। ਉਹ ਤੁਹਾਡੇ ਲਈ ਕਰ ਹੀ ਕੀ ਸਕਦਾ ਹੈ? ਕਈਆ ਦਾ ਫੇਸ ਬੁੱਕ ਉਤੇ ਪਿਆਰ ਚੱਲ ਪੈਂਦਾ ਹੈ। ਕਿਆ ਬਾਤ ਹੈ। ਜਿਥੇ ਫੋਟੋ ਕਿਸੇ ਹੋਰ ਦੀ ਲੱਗਈ ਹੈ। ਨਾਂਮ ਪਤਾ ਸਬ ਜਾਹਲੀ ਗੱਲ਼ਤ ਹੈ। ਇਸ਼ਕ ਕੀਹਦੇ ਨਾਲ ਹੋ ਗਿਆ? ਇਹ ਤਾ ਹਵਾਈ ਉਡਾਨ ਹੋ ਗਈ। ਸਮਾਂ ਪਾਸ ਕਰਨ ਲਈ ਗੱਪਾ ਮਾਰਨ ਨੂੰ ਸਾਥੀ ਲੱਭ ਜਾਂਦਾ ਹੈ। ਬਹੁਤੇ ਤਾ ਆਪਣੀਆਂ ਫੋਟੋ ਹੀ ਬਾਰ-ਬਾਰ ਭੇਜੀ ਜਾਂਦੇ ਹਨ। ਰੱਬ ਜਾਂਣੇ ਕੀਹਦੀਆਂ ਫੋਟੋ ਹਨ? ਕਿਸੇ ਐਟਰ ਜਾਂ ਗਲੀ ਦੇ ਗੁੰਡੇ ਦੀਆਂ ਹਨ। ਸਿਆਣਾ ਬੰਦਾ ਤਾ ਆਪਣੇ ਘਰ ਪਰਿਵਾਰ ਦੀ ਫੋਟੋ ਲਗਾਉਂਦਾ ਨਹੀਂ ਹੈ। ਇੰਟਰਨੈਟ ਉਤੇ ਫੋਟੋ ਪਾਉਣ ਦਾ ਕਈ ਮੱਤਲੱਬ ਨਹੀਂ ਸਮਝਦੇ। ਕਈ ਸ਼ਇਦ ਕੁੜੀਆਂ ਲੱਭਣ ਦੇ ਚੱਕਰ ਵਿੱਚ ਹਨ। ਕਈ ਮਨਚਲੇ ਐਸੇ ਲੋਕਾਂ ਨੂੰ ਊੱਲੂ ਬੱਣਾਉਣ ਲਈ ਕੁੜੀਆਂ ਬੱਣ ਕੇ, ਟਾਇਮ ਪਾਸ ਕਰਦੇ ਹਨ। ਮੁੰਡਾ ਹੈ ਜਾਂ ਕੁੜੀ ਕੀ ਫ਼ਰਕ ਪੈਂਦਾ ਹੈ? ਮੱਤਲੱਬ ਸੈਕਸੀ ਗੱਲਾਂ ਕਰਨ ਤੱਕ ਹੁੰਦਾ ਹੈ। ਅੱਜ ਕੱਲ ਤਾਂ ਲੋਕਾਂ ਨੇ ਮੁਫ਼ਤ ਵਿੱਚ ਐਸੀਆਂ ਫੋਨ ਲਾਈਨਾਂ ਲਗਾਈਆਂ ਹਨ। ਅੱਲਗ-ਅੱਲਗ ਤਰਾਂ ਦੇ ਲੋਕਾਂ ਨਾਲ ਗੱਲ਼ਾਂ-ਬਾਤਾ ਕਰਕੇ, ਜੀਅ ਲਾਈ ਰੱਖਦੇ ਹਨ। ਹਰ ਰੋਜ਼ ਸੈਕੜੇ ਲੋਕਾਂ ਨਾਲ ਗੱਲ਼ਾਂ ਕਰਨ ਵਾਲੇ ਹਰਇੱਕ ਨੂੰ ਇਹੀ ਕਹਿੰਦੇ ਹਨ, " ਮੈਂ ਤੈਨੂੰ ਪਿਆਰ ਕਰਦਾ ਹਾਂ। ਪਿਆਰ ਨਾਂ ਹੋਇਆ ਮੱਕੀ ਦਾ ਵੱਡ ਹੋ ਗਿਆ। " ਇਹੀ ਤਾ ਪਿਆਰ ਹੈ। ਜੋ ਮਨ ਲਗਾਉਂਦਾ ਹੈ। ਦਿਲ ਪ੍ਰਚਾਉਂਦਾ ਹੈ। ਬੰਦਾ ਮੱਤਲੱਬ ਨੂੰ ਚੰਗਾ ਲੱਗਦਾ ਹੈ। ਕੰਮ ਨਿੱਕਲ ਗਿਆ। ਇਹੀ ਪਿਆਰ ਜਾਨ ਦਾ ਦੁਸ਼ਮੱਣ ਬੱਣ ਜਾਂਦਾ ਹੈ। ਕਈ ਬੰਦੇ ਫੋਨ ਕਰਕੇ, ਬੈਂਕ ਦੇ ਮਾਸਟਰ ਕਾਡ, ਵਿਜੇ ਕਾਡ ਦਾ ਨੰਬਰ ਪੁੱਛਦੇ ਹਨ। ਕਹਿੰਦੇ ਹਨ, " ਤੁਹਾਨੂੰ ਫੋਨ ਲਈਨ ਸਸਤੀ ਦਿੰਦੇ ਹਾਂ। ਜਾਂ ਕੋਈ ਹੋਰ ਚੀਜ਼ ਸਸਤੀ ਦਿੰਦੇ ਹਾਂ। " ਕਦੇ ਔਨ ਲਈਨ ਇੰਟਰਨੈਟ ਉਤੇ ਵੀ ਆਪਣੇ ਬਾਰੇ ਬਿਲਕੁਲ ਵੀ ਜਾਂਣਕਾਰੀ ਨਾਂ ਦਿਉ। ਅੱਜ ਕੱਲ ਲੋਕ ਚੇਹਰਿਆਂ ਉਤੇ ਨਕਾਬ ਪਹਿਨਦੇ ਹਨ। ਫੇਸ ਬੁੱਕ ਉਤੇ ਕਈ ਤਾਂ ਆਪਣੀ ਸ਼ਕਲ ਨਹੀਂ ਲਗਾਉਂਦੇ। ਫੁੱਲ, ਬੂਟੇ, ਪੰਛੀ, ਸ਼ਹੀਦਾ ਮਰਿਆਂ ਦੀ ਫੋਟੋ ਲਾ ਕੇ, ਉਨਾਂ ਦਾ ਨਾਂਮ ਚੱਮਕਾਉਣ ਨੂੰ ਲੱਗੇ ਹਨ। ਆਪ ਉਨਾਂ ਪਿਛੇ ਮੂੰਹ ਛੁੱਪਾ ਕੇ, ਹੋਰਾਂ ਨਾਲ ਦੋਸਤੀ ਦਾ ਹੱਥ ਅੱਗੇ ਕਰਦੇ ਹਨ। ਕੀ ਕਦੇ ਸੋਚਿਆ ਹੈ? ਤੁਸੀਂ ਕੀਹਦੇ ਨਾਲ ਫੇਸ ਬੁੱਕ ਉਤੇ ਦੋਸਤੀ ਕੀਤੀ ਹੈ? ਕਈ ਕਹਿੰਦੇ ਹਨ। ਤੇਰੇ ਬਗੈਰ ਹੋਰ ਕੋਈ ਦੋਸਤ ਨਹੀਂ ਹੈ। ਕਿਸੇ ਨੂੰ ਦੋਸਤ ਬੱਣਾਉਣ ਦੀ ਲੋੜ ਨਹੀਂ ਪੈਂਦੀ। ਗੁਣਾਂ ਨੂੰ ਦੇਖ ਕੇ, ਲੋੜਬੰਦ ਆ ਮਿਲਦੇ ਹਨ। ਕਿਸੇ ਨੂੰ ਹੋਕਾ ਦੇਣ ਦੀ ਲੋੜ ਨਹੀਂ ਪੈਂਦੀ। ਜੋ ਬੰਦਾ ਆਪਣੇ ਨੇੜੇ, ਆਲੇ-ਦੁਆਲੇ ਦੋਸਤ ਬੱਣਾਉਣ ਵਿੱਚ ਮਾਹਰ ਨਹੀਂ ਹੈ। ਨਾਂਕਾਬਲ ਹੈ। ਫੇਸ ਬੁੱਕ ਉਤੇ ਕੀ ਝੱਗ ਮਾਰੇਗਾ? ਤੁਹਾਡੇ ਵਿੱਚ ਇੰਨੀ ਕਾਬਲੀਅਤ ਹੋਣੀ ਚਾਹੀਦੀ ਹੈ। ਸਹਮਣੇ ਖੜ੍ਹਾ ਬੰਦਾ ਤੁਹਾਡੇ ਨਾਲ ਗੱਲ ਕਰਨ ਲਈ ਕਾਹਲਾ ਪੈ ਜਾਵੇ। ਇਹ ਤਾਂ ਹੋਵੇਗਾ। ਜੇ ਤੁਹਾਡਾ ਚੇਹਰਾ ਮੁਸਕਰਾ ਰਿਹਾ ਹੈ। ਗੱਲਬਾਤ ਕਰਨ ਵਿੱਚ ਜਾਦੂ ਹੈ। ਮੂਹਰੇ ਵਾਲੇ ਬੰਦੇ ਦੀ ਗੱਲ ਸੁਣਨ ਨੂੰ ਤਿਆਰ ਹੋ। ਚੇਹਰੇ ਤੇ ਮਨ ਵਿੱਚ ਨਰਮੀ ਹੈ। ਲੋਕ ਆਪੇ ਨਾਲ ਜੁੜਦੇ ਜਾਂਦੇ ਹਨ। ਪਰ ਕਿਸੇ ਗੈਰ ਬੰਦੇ ਨੂੰ ਆਪਣੀ ਜਾਣਕਾਰੀ ਨਾਂ ਦਿਉ। ਸਮਾਂ ਐਸਾ ਹੈ। ਦੋਸਤ ਦੁਸ਼ਮੱਣ ਲੱਭਣੇ ਬਹੁਤ ਔਖੇ ਹਨ। ਦੋਸਤ ਬੱਣ ਕੇ ਹੀ ਕਿਸੇ ਦੇ ਭੇਤ ਲੱਭੇ ਜਾਂਦੇ ਹਨ। ਭੇਤੀ ਹੀ ਮੂੰਹ ਪਰਨੇ ਸਿੱਟਦਾ ਹੈ। ਬੰਦਾ ਮੂੰਹ ਉਤੇ ਕੁੱਝ ਹੋਰ ਹੈ। ਪਿੱਠ ਘੁੰਮਾਉਂਦੇ ਹੀ ਕਹਿੰਦਾ ਹੈ, " ਆਪ ਵਿਹਲਾ ਹੈ। ਮੇਰਾ ਸਮਾਂ ਖ਼ਰਾਬ ਕਰ ਦਿੱਤਾ। " ਲੋਕਾਂ ਕੋਲ ਕਿਸੇ ਲਈ ਸਮਾਂ ਕਿਵੇਂ ਕਿਥੋ ਆ ਜਾਂਦਾ ਹੈ? ਬਗੈਰ ਲੋੜ ਤੋਂ ਇਹ ਸਮਾਂ ਨਹੀਂ ਨਿੱਕਦਾ। ਮੱਤਲੱਬ ਨਿੱਕਦੇ ਸਮਾਂ ਤੇ ਦੋਸਤੀ ਦੋਨੇਂ ਮੁੱਕ ਜਾਂਦੇ ਹਨ।

Comments

Popular Posts