ਮੇਹਨਤ ਨੂੰ ਫ਼ਲ ਲਗਦਾ ਜਾਵੇਗਾ
- ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
ਸਫ਼ਲਤਾ ਵੱਲ ਵੱਧਣ ਲਈ, ਕਦਮ ਅੱਗੇ ਵੱਲ ਚੱਲਣੇ ਜਰੂਰੀ ਹਨ। ਮੰਜ਼ਲ ਉਤੇ ਉਹੀ ਪਹੁੰਚਦੇ ਹਨ। ਜਿਹੜੇ ਲਗਾਤਾਰ ਚਲਦੇ ਹਨ। ਉਚੀ ਅਗਾਹ ਵਧੂ ਸੋਚ ਰੱਖਦੇ ਹਨ। ਕਾਂਮਜ਼ਾਬੀ, ਸਫ਼ਲਤਾ ਦਾ ਸੁਪਨਾਂ ਦੇਖਣਾਂ ਜਰੂਰੀ ਹੈ। ਅਸੀਂ ਹਰ ਕੰਮ ਕਰ ਸਕਦੇ ਹਾਂ। ਕੋਈ ਐਸਾ ਕੰਮ ਨਹੀਂ ਜੋ ਬੰਦਾ ਨਾਂ ਕਰ ਸਕਦਾ ਹੋਵੇ। ਸਾਰੇ ਕੰਮ ਬੰਦੇ ਹੀ ਕਰਦੇ ਹਨ। ਕੰਮ ਔਖਾ ਜਰੂਰ ਹੋ ਸਕਦਾ ਹੈ। ਸਿੱਖਣ ਲਈ ਸਮਾਂ ਵੀ ਜ਼ਿਆਦਾ ਲੱਗ ਸਕਦਾ ਹੈ। ਇਹ ਨਹੀਂ ਹੈ, ਕੋਈ ਕੰਮ ਸਮਝ ਵਿੱਚ ਨਾਂ ਆਵੇ। ਜਿਉਂ-ਜਿਉ ਬੰਦਾ ਕੰਮ ਵੱਲ ਧਿਆਨ ਦਿੰਦਾ ਜਾਂਦਾ ਹੈ। ਕੰਮ ਹੱਥ ਲੱਗਦਾ ਜਾਂਦਾ ਹੈ। ਫਿਰ ਪਤਾ ਹੀ ਨਹੀਂ ਲੱਗਦਾ ਕੰਮ ਕਦੋਂ ਹੋ ਗਿਆ ਹੈ। ਥਕੇਵਾਂ ਵੀ ਨਹੀਂ ਹੁੰਦਾ। ਡਾਕਟਰ, ਵਕੀਲ ਨੂੰ 6, 7 ਸਾਲ ਦਾ ਸਮਾਂ ਪੜ੍ਹਾਈ ਕਰਨ ਨੂੰ ਲੱਗ ਜਾਂਦਾ ਹੈ। ਆਪਣੇ ਆਪ ਉਤੇ ਵਿਸ਼ਵਾਸ਼ ਕਰੀਏ। ਚੰਗੇ ਵਿਚਾਰ ਸੋਚੀਏ। ਕਦੇ ਵੀ ਆਪਣੇ ਵਿਚਾਰ ਨਾਂ ਗਿਰਨ ਦਈਏ। ਸਫ਼ਲਤਾ ਹੱਥ ਲੱਗ ਜਾਂਦੀ ਹੈ। ਇੱਕ ਡਾਕਟਰ ਹੈ। ਜੋ ਡਾਕਟਰੀ ਕਿਤਾਬਾ ਪੜ੍ਹ ਕੇ, ਚੀਰ-ਫਾੜ ਕਰਕੇ, ਇਲਮ ਹਾਂਸਲ ਕਰਦਾ ਹੈ। ਅਸੀਂ ਆਪ ਵੀ ਆਪਦੇ ਸਰੀਰ ਵੱਲ ਧਿਆਨ ਦਈਏ। ਡਾਕਟਰ ਤੋਂ ਵੱਧ ਅਸੀਂ ਆਪਣੇ ਸਰੀਰ ਬਾਰੇ ਜਾਨਣ ਲੱਗ ਜਾਂਦੇ ਹਾਂ। ਬਗੈਰ ਡਾਕਟਰੀ ਕਿਤਾਬਾਂ ਪੜ੍ਹਨ ਤੋਂ, ਚੀਰ-ਫਾੜ ਕਰਨ ਤੋਂ, ਆਪਣੇ ਸਰੀਰ ਬਾਰੇ ਜਾਂਣ ਜਾਂਦੇ ਹਾਂ। ਕਿਹੜੀ ਚੀਜ਼ ਸਾਡੇ ਖਾਂਣ ਨਾਲ ਸਰੀਰ ਲਈ ਫ਼ੈਇਦਾ ਹੈ? ਕਿਹੜੀ ਚੀਜ਼ ਖਾਂਣ ਨਾਲ ਮਾੜਾ ਅਸਰ ਕਰਦੀ ਹੈ? ਬਹੁਤਾ ਖਾਂਣ ਨਾਲ ਅਸੀ ਔਖੇ ਹੁੰਦੇ ਹਾਂ। ਜੇ ਪੂਰਾ ਨਾਂ ਖਾਈਏ, ਕੰਮਜ਼ੋਰ ਹੋ ਜਾਂਦੇ ਹਾਂ। ਮਾਂ ਨੂੰ ਪਤਾ ਹੁੰਦਾ ਹੈ। ਬੱਚੇ ਨੂੰ ਖਾਂਣ ਲਈ ਕੀ ਦੇਣਾਂ ਹੈ? ਕਿਹੜੇ ਸਮੇਂ ਦੇਣਾ ਹੈ? ਕੀ ਖਾ ਕੇ ਬੱਚਾ ਖੁਸ਼ ਹੁੰਦਾ ਹੈ? ਬੱਚਾ ਕੀ ਖਾ ਕੇ ਬਿਮਾਰ ਹੋ ਜਾਂਦਾ ਹੈ? ਇਸ ਲਈ ਸਾਡੇ ਅੰਦਰ ਹਰ ਕੰਮ ਸਿੱਖਣ ਦੀ ਸ਼ਕਤੀ ਹੈ। ਕਈ ਬਾਰ ਕਈ ਨੌਕਰੀਆਂ ਸਿਰਫ਼ ਮੈਂ ਕੰਮ ਦਾ ਬਲ ਸਿੱਖਣ ਲਈ ਹੀ ਕੀਤੀਆਂ ਹਨ। ਮਨ ਵਿੱਚ ਕੰਮ ਸਿੱਖਣ ਦੀ ਲਗਨ ਹੋਣੀ ਚਾਹੀਦੀ ਹੈ। ਜਿੰਨਾਂ ਚਿਰ ਜੀਅ ਵਿੱਚ ਚਾਅ ਪੈਦਾ ਨਹੀਂ ਹੁੰਦਾ। ਕੰਮ ਸਿੱਖ ਨਹੀਂ ਹੁੰਦਾ। ਕੰਮ ਸਿੱਖਣ ਲਈ ਮਨ ਤੇ ਸਮਾਂ ਲਗਾਉਣਾਂ ਪੈਦਾ ਹੈ। ਸਮਾਂ ਲਗਾਉਣ ਤੋਂ ਬਗੈਰ ਅਸੀਂ ਕੁੱਝ ਸਿੱਖ ਨਹੀਂ ਸਕਦੇ। ਕੋਈ ਚੀਜ਼ ਹੀ ਖ੍ਰੀਦਣੀ ਹੋਵੇ। ਉਹ ਛੇਤੀ ਵਿੱਚ ਨਹੀਂ ਖ੍ਰੀਦ ਹੁੰਦੀ। ਛੇਤੀ ਵਿੱਚ ਗੱਲ਼ਤ ਫ਼ੈਸਲਾ ਲਿਆ ਜਾਂਦਾ ਹੈ। ਇਸ ਲਈ ਖ੍ਰੀਦਦਾਰੀ ਕਰਦੇ ਸਮੇਂ ਵੀ ਸਮਾਂ ਖੁੱਲਾ ਚਾਹੀਦਾ ਹੈ। ਸਮਝਦਾਰੀ ਚਾਹੀਦੀ ਹੈ। ਫਿਰ ਸੋਨੇ ਉਤੇ ਸੋਹਾਗਾ ਹੈ। ਮੇਹਨਤ ਨੂੰ ਫ਼ਲ ਲਗਦਾ ਜਾਵੇਗਾ।
ਲਗਾਤਾਰ ਮੇਹਨਤ ਕਰਨੀ ਹੈ। ਚੰਗੇ ਵਿਚਾਰ ਸੋਚਣੇ ਹਨ। ਕਦੇ ਵੀ ਆਪਣੇ ਆਪ ਨੂੰ ਕਿਸੇ ਤੋਂ ਘੱਟ ਨਹੀਂ ਸਮਝਣਾਂ ਚਾਹੀਦਾ।
ਚੰਗੀ ਸੋਚ ਸੋਚਣੀ ਪਵੇਗੀ। ਜੋ ਅਸੀ ਸੋਚਦੇ ਹਾਂ ਉਹੀ ਬੱਣਦੇ ਜਾਂਦੇ ਹਾਂ। ਉਹੀਂ ਹਾਂਸਲ ਹੁੰਦਾ ਜਾਂਦਾ ਹੈ। ਮਨ ਵਿੱਚ ਇਹੀ ਬਿਚਾਰ ਕਰਨੇ ਹਨ। ਮੈਂ ਇਹ ਕੰਮ ਪੂਰਾ ਕਰਨਾਂ ਹੈ। ਲਗਾਤਾਰ ਹਰ ਰੋਜ਼, ਹਰ ਦਿਨ ਮੇਹਨਤ ਕਰਨ ਨਾਲ ਬਰਕੱਤ ਪੈਂਦੀ ਰਹਿੰਦੀ ਹੈ। ਮੁਸ਼ਕਲ ਆਉਂਦੀਆਂ ਹਨ। ਪਰ ਢੇਰੀ ਢਾਹ ਕੇ ਨਹੀਂ ਬੈਠਣਾਂ ਚਾਹੀਦਾ। ਕੰਮ ਸ਼ੁਰੂ ਕਰਨ ਦੀ ਲੋੜ ਹੁੰਦੀ ਹੈ। ਆਪੇ ਪੂਰਾ ਹੋ ਜਾਦਾ ਹੈ। ਜਦੋਂ ਮੈਂ ਲਿਖਣ ਬੈਠਦੀ ਹਾਂ। ਪਹਿਲਾਂ ਇੱਕ ਦੋ ਲਾਈਨਾਂ ਦਿਮਾਗ ਵਿੱਚ ਘੁੰਮਦੀਆਂ ਹਨ। ਇੱਕ ਆਈਡੀਆ ਮਿਲਦਾ ਹੈ। ਫਿਰ ਆਪੇ ਹੀ ਹੋਰ ਲਈਨਾਂ ਉਤਰੀ ਜਾਂਦੀਆ ਹਨ। ਜਦੋਂ ਮੈਂ ਆਪਦਾ ਲਿਖਿਆ ਆਪ ਪੜ੍ਹਦੀ ਹਾਂ। ਮੈਂ ਆਪ ਹੈਰਾਨ ਹੋ ਜਾਂਦੀ ਹਾਂ। ਇਸ ਲਈ ਕੁੱਝ ਸ਼ੁਰੂ ਕਰਾਂਗੇ ਤਾਂ ਹੀ ਨੇਬੜਾਂਗੇ। ਕੁੱਝ ਕਰ ਸਕਾਗੇ। ਹਾਰ ਮੰਨਣ ਤੇ ਮਾੜੀ ਸੋਚ ਨਾਲ ਹੁੰਦੀ ਹੈ। ਕੋਸ਼ਸ਼ ਕਰਨ ਨਾਲ ਸਫ਼ਲਤਾ ਮਿਲਦੀ ਹੈ। ਕੰਮ ਕਰਨ ਲਈ ਉਸ ਨੂੰ ਸ਼ੁਰੂ ਕਰਨਾਂ ਪੈਂਦਾ ਹੈ। ਪਹਿਲਾਂ ਮਨ ਵਿੱਚ ਨਕਸ਼ਾ ਬੱਣਦਾ ਹੈ। ਜਿਵੇਂ ਅਸੀ ਕਿਸੇ ਥਾ ਉਤੇ ਜਾਂਣ ਤੋਂ ਪਹਿਲਾਂ, ਕਾਰ ਗੱਡੀ, ਰੇਲ, ਪਲੇਨ ਦੀ ਟਿੱਕਟ ਦਾ ਪ੍ਰਬੰਦ ਕਰਦੇ ਹਾਂ। ਪਹਿਲਾਂ ਸੋਚਦੇ ਹਾਂ। ਕਿਥੋਂ ਚੜ੍ਹਨਾਂ ਹੈ? ਕਿਥੇ-ਕਿਥੇ ਠਹਿਰਾ ਕਰਨੀਆਂ ਹਨ? ਕਿੰਨੇ ਵਜੇ ਅੱਗੇ ਪਹੁੰਚਣਾਂ ਹੈ? ਸਾਰਾ ਕੁੱਝ ਮਨ ਵਿੱਚ ਉਲੀਕਣਾਂ ਪੈਂਦਾ ਹੈ। ਕੰਮ ਨੂੰ ਸ਼ੁਰੂ ਕਰਨ ਤੇ ਅੰਤ ਕਰਨ ਦਾ ਸਮਾਂ ਜਰੂਰ ਪੱਕਾ ਕਰਨਾਂ ਚਾਹੀਦਾ ਹੈ। ਇਸ ਵਿੱਚ ਥੋੜਾ ਜਿਹੀ ਮਨ ਲਗਾ ਕੇ ਮੇਹਨਤ ਕੀਤੀ ਜਾਵੇ। ਢੰਗ ਨਾਲ ਪੈਸਾ ਲੱਗਾ ਦਿੱਤਾ ਜਾਵੇ।
ਮਾਰਗ ਉਤੇ ਚੱਲਣ ਨਾਲ ਮੁਸ਼ਕਲਾਂ ਤਾਂ ਆਉਣੀਆਂ ਹਨ। ਲੋਕ ਵੀ ਹਿਟਾਉਂਦੇ ਹਨ। ਲੋਕ ਤਾਂ ਹੱਟਾਉਂਦੇ ਹਨ। ਲੋਕ ਦੂਜੇ ਨੂੰ ਬਰਾਬਰ ਨਹੀਂ ਹੋਣ ਦੇਣਾਂ ਚਹੁੰਦੇ। ਲੋਕ ਕਿਸੇ ਨੂੰ ਅੱਗੇ ਨਹੀਂ ਲੰਘਣ ਦਿੰਦੇ। ਬਰਬਾਦ ਹੁੰਦਿਆ ਨੂੰ ਦੇਖ ਕੇ ਮਜ਼ਾਕ ਕਰਨ ਵਾਲੇ ਹੁੰਦੇ ਹਨ। ਜਦੋਂ ਜ਼ਹਾਜ਼ ਤਿਆਰ ਕੀਤਾ ਗਿਆ ਸੀ। ਲੋਕ ਸੋਚਦੇ ਸਨ, " ਇਸ ਵਿੱਚ ਕਿਹਨੇ ਬੈਠਣਾਂ ਹੈ? ਇਹ ਕਿਵੇ ਉਡੇਗਾ। ਫਿਰ ਵਾਪਸ ਨਹੀਂ ਆਵੇਗਾ? " ਕਈ ਤਾਂ ਜ਼ਹਾਜ਼ ਵਿੱਚ ਬੈਠਣਾਂ ਵੀ ਨਹੀਂ ਚਹੁੰਦੇ ਸਨ। ਫਿਰ ਦੇਖਾ ਦੇਖੀ ਆਪਣੀਆਂ ਜਰੂਰਤਾਂ ਕਰਕੇ, ਮਜ਼ਬੂਰਨ ਇਹ ਰਿਸਕ ਲੈਣ ਲੱਗ ਗਏ। ਅੱਜ ਵੀ ਜ਼ਹਾਜ਼ਾਂ ਦੇ ਹੱਦਸੇ ਹੋ ਹੀ ਜਾਂਦੇ ਹਨ। ਪਰ ਲੋਕ ਇਸ ਵਿੱਚ ਬੈਠਣੋਂ ਨਹੀਂ ਹੱਟੇ। ਬਹੁਤ ਲੋਕ ਅੱਜ ਹੀ ਜ਼ਹਾਜ਼ ਵਿੱਚ ਡਰਦੇ ਹੋਏ ਬੈਠਦੇ ਹਨ। ਸਫ਼ਰ ਜਰੂਰ ਕਰਦੇ ਹਨ। ਪਤਾ ਹੈ, ਸ਼ਇਦ ਮੰਜ਼ਲ ਉਤੇ ਪਹੁੰਚਾ ਹੀ ਦੇਵੇ। ਜ਼ਹਾਜ਼ ਵਿੱਚ ਸਫ਼ਰ ਵੀ ਛੇਤੀ ਮੁੱਕ ਜਾਂਦਾ ਹੈ। ਪਾਣੀ ਵਾਲੀ ਛਿੱਪ ਵਿੱਚ ਸਮਾਂ ਬਹੁਤ ਲੱਗਦਾ ਹੈ। ਦੂਰ ਦੂਰ ਤੱਕ ਪਾਣੀ ਹੀ ਦਿਸਦਾ ਹੈ। ਬਹੁਤੇ ਲੋਕ ਪਾਣੀ ਤੋਂ ਡਰਦੇ ਹਨ। ਕੰਮ ਕੋਈ ਚੁਣੋਂ। ਸੌਖਾ ਕੰਮ ਕਰ ਲਵੋ। ਮਜ਼ਾ ਆਉਣ ਲੱਗ ਜਾਂਦਾ ਹੈ। ਆਪਣਾਂ ਕੀਤਾ ਕੰਮ ਸੋਹਣਾਂ ਲੱਗਦਾ ਹੈ। ਵਿਹਲੇ ਬੈਠਣ ਨਾਲੋ, ਚੰਗਾ ਹੈ। ਕੁੱਝ ਕੀਤਾ ਜਾਵੇ। ਜੇ ਕੁੱਝ ਕਰਾਂਗੇ। ਪੱਲੇ ਕੁੱਝ ਪਵੇਗਾ। ਹਰ ਸਮੇਂ ਆਪਣੇ-ਆਪ ਨੂੰ ਕਿਸੇ ਕੰਮ ਵਿੱਚ ਉਲਝਾਈ ਰੱਖਣਾਂ ਚਾਹੀਦਾ ਹੈ। ਇਸ ਤਰਾਂ ਕਰਨ ਨਾਲ ਕੋਈ ਕੰਮ ਔਖਾ ਨਹੀਂ ਲੱਗਦਾ। ਵਿਹਲੇ ਬੰਦੇ ਨੂੰ ਸੌਖੇ ਕੰਮ ਵੀ ਕੰਮ ਔਖੇ ਲੱਗਦੇ ਹਨ।

-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

Comments

Popular Posts