ਰੱਬ ਕੱਬਡੀ ਖਿਡਾਰੀ ਤੇਜ਼ ਸਿੰਘ ਨਿਜ਼ਾਮਪੁਰ ਨੂੰ ਛੇਤੀ ਤੋਂ ਛੇਤੀ ਤੰਦਰੁਸਤ ਕਰੇਗਾ।
ਉਹ ਸਾਡੇ ਅੱਗੇ ਫਿਰ ਉਸੇ ਤਰਾਂ ਦੌੜੇਗਾ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਬਹੁਤ ਦੁੱਖਦਾਈ ਘੱਟਨਾਂ ਹੋਈ ਹੈ। ਕੱਬਡੀ ਖਿਡਾਰੀ ਤੇਜ਼ ਸਿੰਘ ਨਿਜ਼ਾਮਪੁਰ ਦਾ ਸ਼ੜਕ ਦੁਰਘੱਟਨਾਂ ਵਿੱਚ ਐਕਸੀਡੈਂਟ ਹੋ ਗਿਆ ਹੈ। ਜਿਸ ਵਿੱਚ ਉਸ ਦੀ ਲੱਤ ਖ਼ਰਾਬ ਹੋ ਗਈ ਸੀ। ਡਾਕਟਰਾ ਨੂੰ ਲੱਤ ਦਾ ਅਪ੍ਰੇਸ਼ਨ ਕਰਨਾਂ ਪਿਆ। ਜਿਸ ਵਿੱਚ ਉਸ ਦੀ ਲੱਤ ਕੱਟ ਦਿੱਤੀ ਗਈ ਹੈ। ਗੋਡੇ ਤੋਂ ਥੱਲੇ ਸਾਰੀ ਸੱਜੀ ਲੱਤ ਪਿਜ਼ਣੀਆਂ ਤੋਂ ਪੈਰ ਕੱਟਿਆ ਗਿਆ ਹੈ। ਜੋ ਕੱਬਡੀ ਦਾ ਖਿਡਾਰੀ ਮੈਂਦਾਨ ਵਿੱਚ ਕੌਡੀ ਪਾਉਂਦਾ ਫਿਰਦਾ ਸੀ। ਦੂਜੇ ਬੰਦੇ ਦੇ ਸਾਹ ਮੁਕਾ ਦਿੰਦਾ ਸੀ। ਅੱਜ ਆਪਣੇ ਪੈਰਾਂ ਉਤੇ ਖੜ੍ਹਾ ਨਹੀਂ ਹੋ ਸਕਦਾ। ਜਖ਼ਮ ਭਰਨ ਨਾਲ ਵੀ ਬਗੈਰ ਸਹਾਰਾ ਤੁਰ ਨਹੀਂ ਸਕਦਾ। ਖੜ੍ਹਾ ਹੀ ਨਹੀਂ ਹੋ ਸਕਦਾ। ਕਿਸੇ ਦਾ ਢਾਸਣਾਂ ਕੀ ਬੱਣਨਾਂ ਹੈ? ਪਰ ਤੁਸੀ ਪਬਿਲਕ ਉਸ ਦਾ ਆਸਰਾ ਬੱਣ ਸਕਦੇ ਹੋ। ਉਸ ਨੂੰ ਮੁੱਲ ਦੀ ਲੱਤ ਲਾ ਕੇ ਲੋਹੇ ਦੀ ਲੱਤ ਲਗਾ ਸਕਦੇ ਹੋ। ਜਿਸ ਉਤੇ ਬਹੁਤ ਖੱæਰਚਾ ਹੋਣ ਵਾਲਾ ਹੈ। ਇਹ ਖੱਰਚਾ ਰਲ ਕੇ ਲੋਕ ਕਰ ਸਕਦੇ ਹਨ। ਉਹ ਦੁਆਰਾ ਕੱਬਡੀ ਖਿਡਾਰੀ ਬੱਣ ਸਕਦਾ ਹੈ। ਜੇ ਟੈਰੀ ਫੌਕਸ ਕੈਨਸਰ ਦੇ ਕਰਕੇ ਲੱਤ ਕੱਟਾ ਸਕਦਾ ਹੈ। ਉਸ ਪਿਛੋਂ ਸਾਰੇ ਕਨੇਡਾ ਦੀ ਦੌੜ ਲਗਾ ਸਕਦਾ ਹੈ। ਕੈਸਰ ਲਈ ਪੈਸੇ ਇੱਕਠੇ ਕਰ ਸਕਦਾ ਹੈ। ਆਸਕਰ ਪਿਸਟਰੀਅਸ 2012 ਵਿੱਚ ਲੰਡਨ ਉਲਪਿੰਕ ਵਿੱਚ ਦੌੜ ਵਿੱਚ ਦੌੜਿਆ ਹੈ। 2004 ਉਲਪਿੰਕ ਵਿੱਚ ਇੱਕ ਕੁੜੀ ਨੈਟਲੀ ਡੂ ਟਿਊਟ ਨੇ ਇੱਕ ਲੱਤ ਨਾਲ ਪਾਣੀ ਵਿੱਚ ਤੈਰਾਕ ਦੇ ਮੁਕਾਬਲੇ ਵਿੱਚ 4 ਗੋਲਡ ਮੈਡਲ ਜਿੱਤੇ ਸਨ। ਉਸ ਨੇ ਲੋਹੇ ਦੀ ਲੱਤ ਦਾ ਵੀ ਸਹਾਰਾ ਨਹੀਂ ਲਿਆ। ਪਰ ਤੇਜ਼ ਨੂੰ ਲੋਹੇ ਦੀ ਲੱਤ ਚਾਹੀਦੇ ਹੈ। ਜੋ ਪਬਲਿਕ
ਜਿਸ ਨੇ ਦੁਨੀਆਂ ਉਤੇ ਜੇਤੂ ਬੱਣਨਾਂ ਹੈ। ਉਹ ਹੌਸਲੇ ਬੁਲੰਦ ਰੱਖਦੇ ਹਨ। ਸਫ਼ਲਤਾ ਉਹੀ ਹਾਂਸਲ ਕਰਦੇ ਹਨ। ਜੋ ਸੁਪਨੇ ਦੇਖਦੇ ਹਨ। ਤੇਜੀ ਕੱਲੇ ਦੇ ਸੁਪਨੇ ਨਹੀਂ ਹਨ। ਸਾਰੇ ਕੱਬਡੀ ਪ੍ਰੇਮੀਆਂ, ਪੰਜਾਬੀਆ ਤੇ ਪੰਜਾਬ ਦੇ ਲੋਕਾਂ ਦਾ ਸੁਪਨਾ ਹੈ। ਰੱਬ ਜਰੂਰ ਉਮੀਦ ਨੂੰ ਭਾਗ ਲਵੇਗਾ। ਰੱਬ ਕੱਬਡੀ ਖਿਡਾਰੀ ਤੇਜ਼ ਸਿੰਘ ਨਿਜ਼ਾਮਪੁਰ ਨੂੰ ਛੇਤੀ ਤੋਂ ਛੇਤੀ ਤੰਦਰੁਸਤ ਕਰੇਗਾ। ਉਹ ਸਾਡੇ ਅੱਗੇ ਫਿਰ ਉਸੇ ਤਰਾਂ ਦੌੜੇਗਾ।
ਉਸ ਦੇ ਪਰਿਵਾਰ ਪਤਨੀ ਨੂੰ ਹਿੰਮਤ ਕਰਕੇ ਬੈਂਕ ਅਕਾਊਟ ਪਬਲਿਕ ਲਈ ਖੋਲਣਾਂ ਪੈਣਾਂ ਹੈ। ਲੋਕਾਂ ਨੂੰ ਅਖ਼ਬਾਰ, ਇੰਟਰਨੈਟ, ਟੀਵੀ, ਰੇਡੀਉ ਮੀਡੀਏ ਰਾਂਹੀਂ ਸੂਚਤ ਕਰਨਾਂ ਪੈਣਾਂ ਹੈ। ਬੈਂਕ ਅਕਾਊਟ ਪਬਲਿਕ ਲਈ ਖੋਲ ਦਿੱਤਾ ਜਾਵੇਗਾ। ਉਸ ਦੇ ਪਰਿਵਾਰ ਪਤਨੀ ਤੋਂ ਪੂਰੀ ਉਮੀਦ ਹੈ। ਲੋਕ ਉਨਾਂ ਦਾ ਦੁੱਖ ਵੰਡਾ ਸਕਣ। ਇਹ ਕੋਈ ਉਨਾਂ ਦੇ ਪਰਿਵਾਰ ਕੱੱਲਿਆਂ ਦਾ ਦੁੱਖ ਨਹੀਂ ਹੈ। ਸਾਰੇ ਕੱਬਡੀ ਪ੍ਰੇਮੀਆਂ, ਪੰਜਾਬੀਆ ਤੇ ਪੰਜਾਬ ਦੇ ਲੋਕਾਂ ਨੂੰ ਵੱਡੀ ਢਾਹ ਲੱਗੀ ਹੈ। ਖੇਡਾਰੀ ਸਾਡੇ ਦੇਸ਼ ਸਮਾਜ ਦੀ ਸਾਂਝੀ ਪੂੰਜੀ ਹਨ। ਸਾਡੇ ਦੇਸ਼ ਸਮਾਜ ਸਾਡੇ ਦੇਸ਼ ਸਮਾਜ ਦਾ ਦੂਜੇ ਲੋਕਾਂ ਵਿੱਚ ਨਾਂਮ ਰੌਸ਼ਨ ਕਰਦੇ ਹਨ। ਅਸੀਂ ਇੰਨਾਂ ਨੂੰ ਮਾੜੇ ਸਮੇਂ ਉਤੇ ਸੰਭਾਲਣਾਂ ਹੈ। ਖੇਡਾਰੀਆਂ ਲਈ ਕੋਈ ਐਸਾ ਬੈਂਕ ਅਕਾਊਟ ਚਾਹੀਦਾ ਹੈ। ਜਿਸ ਸਹਾਰੇ ਨਾਲ ਸੱਟ ਲੱਗਣ ਦੀ ਸੂਰਤ ਵਿੱਚ ਆਪਣੇ ਪਰਿਵਾਰ ਨੂੰ ਸੰਭਾਲ ਸਕਣ। ਆਪਣਾਂ ਸਹੀ ਇਲਾਜ਼ ਕਰ ਸਕਣ।

Comments

Popular Posts